ਜਲ ਸ਼ਕਤੀ ਮੰਤਰਾਲਾ

ਦੇਸ਼ ਦੇ 117 ਉਤਸ਼ਾਹੀ ਜਿਲਿਆਂ ਵਿੱਚ 22 ਮਹੀਨਿਆਂ ਵਿੱਚ 84 ਲੱਖ ਘਰਾਂ ਨੂੰ ਪਾਣੀ ਦੀ ਸਪਲਾਈ 7% ਤੋਂ ਚਾਰ ਗੁਣਾ ਵਧ ਕੇ 31% ਹੋਈ


ਯੂਐਨਡੀਪੀ ਨੇ ਸਥਾਨਕ ਖੇਤਰ ਵਿਕਾਸ ਦੇ ਇੱਕ ਬਹੁਤ ਹੀ ਸਫਲ ਨਮੂਨੇ ਵਜੋਂ ਭਾਰਤ ਦੇ ਉਤਸ਼ਾਹੀ ਜ਼ਿਲ੍ਹਾ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ, ਜੋ ਕਿ ਕਈ ਦੇਸ਼ਾਂ ਲਈ ਇੱਕ ਉੱਤਮ ਅਭਿਆਸ ਹੋ ਸਕਦਾ ਹੈ

Posted On: 25 JUN 2021 6:15PM by PIB Chandigarh

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਨੇ ਸਥਾਨਕ ਖੇਤਰ ਵਿਕਾਸ ਦੇ ਇੱਕ ਬਹੁਤ ਹੀ ਸਫਲ ਨਮੂਨੇ ਵਜੋਂ ਭਾਰਤ ਦੇ ਉਤਸ਼ਾਹੀ ਜ਼ਿਲ੍ਹਾ ਪ੍ਰੋਗਰਾਮ(ਏਡੀਪੀ) ਦੀ ਪ੍ਰਸ਼ੰਸਾ ਕੀਤੀ, ਜੋ ਕਿ ਕਈ ਦੇਸ਼ਾਂ ਲਈ ਇੱਕ ਉੱਤਮ ਅਭਿਆਸ ਵਜੋਂ ਵਰਤਿਆ ਜਾਣਾ ਚਾਹੀਦਾ ਹੈ, ਜਿੱਥੇ ਵਿਕਾਸ ਦੀ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਲਈ ਖੇਤਰੀ ਅਸਮਾਨਤਾਵਾਂ ਕਾਇਮ ਹਨ।

 

ਏਡੀਪੀ ਦੇ ਤਹਿਤ ਕੀਤੇ ਯਤਨਾਂ ਸਦਕਾ, ਮਨੁੱਖੀ ਵਿਕਾਸ ਦੇ ਸੂਚਕ ਅਤੇ ਮੁਢਲੀਆਂ ਸਹੂਲਤਾਂ ਵਾਲੇ ਦੂਰ ਦੁਰਾਡੇ ਥਾਵਾਂ ਦੇ ਇਹ 117 ਜ਼ਿਲ੍ਹਿਆਂ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਇਸ ਨੂੰ ਸੰਭਵ ਬਣਾਉਣ ਲਈ ਜਲ ਜੀਵਨ ਮਿਸ਼ਨ ਨੇ ਮੁੱਖ ਭੂਮਿਕਾ ਨਿਭਾਈ ਹੈ। 15 ਅਗਸਤ, 2019 ਨੂੰ, ਜਦੋਂ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਗਈ ਸੀ, ਤਾਂ ਉਤਸ਼ਾਹੀ ਜ਼ਿਲ੍ਹਿਆਂ ਵਿੱਚ ਸਿਰਫ 24.58 ਲੱਖ (7%) ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਸੀ। 22 ਮਹੀਨਿਆਂ ਦੇ ਥੋੜੇ ਸਮੇਂ ਵਿੱਚ, ਇਨ੍ਹਾਂ ਜ਼ਿਲਿਆਂ ਵਿੱਚ 84 ਲੱਖ ਘਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ ਅਤੇ ਇਸ ਤਰ੍ਹਾਂ ਹੁਣ 31.37% ਪਰਿਵਾਰਾਂ ਨੇ ਟੂਟੀ ਪਾਣੀ ਦੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ। ਉਤਸ਼ਾਹੀ ਜ਼ਿਲ੍ਹਿਆਂ ਵਿੱਚ ਕਵਰੇਜ ਵਿੱਚ ਇਹ 24% ਵਾਧਾ ਇਨ੍ਹਾਂ 22 ਮਹੀਨਿਆਂ ਦੌਰਾਨ ਦੇਸ਼ ਭਰ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਵਿੱਚ 22.72% ਤੋਂ ਵੱਧ ਵਾਧਾ ਹੈ।

 

ਉਤਸ਼ਾਹੀ ਜ਼ਿਲ੍ਹਾ ਪ੍ਰੋਗਰਾਮ 117 ਜ਼ਿਲ੍ਹਿਆਂ ਦੇ ਰਹਿਣ ਵਾਲੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਇੱਕ ਹਿੱਸੇ ਵਜੋਂ ਜਨਵਰੀ, 2018 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਅਰੰਭ ਕੀਤਾ ਗਿਆ ਸੀ, ਜੋ ਮਨੁੱਖੀ ਵਿਕਾਸ ਸੂਚਕ ਮਾਪਦੰਡਾਂ ਵਿੱਚ ਪੱਛੜੇ ਹਨ। ਜਲ ਜੀਵਨ ਮਿਸ਼ਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਡੂੰਘੀਆਂ ਅਸਮਾਨਤਾਵਾਂ ਨੂੰ ਘਟਾਉਣ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਦੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸਦੇ ਦਰਸ਼ਨ ਦੇ ਸਿਧਾਂਤ ਦੀ ਪਾਲਣਾ ਕਰਦਿਆਂ, ਮਿਸ਼ਨ ਦਾ ਮਨੋਰਥ ਇਹ ਹੈ ਕਿ ਕੋਈ ਵੀ ਬਾਕੀ ਨਾ ਰਹੇਅਤੇ ਇੱਕ ਪਿੰਡ ਦੇ ਹਰ ਘਰ ਨੂੰ ਟੂਟੀ ਪਾਣੀ ਦਾ ਕੁਨੈਕਸ਼ਨ ਦਿੱਤਾ ਜਾਣਾ ਚਾਹੀਦਾ ਹੈ।

ਜਲ ਜੀਵਨ ਮਿਸ਼ਨ ਦੀ 2019 ਵਿੱਚ ਸ਼ੁਰੂਆਤ ਵੇਲੇ ਦੇਸ਼ ਦੇ ਕੁੱਲ 19.20 ਕਰੋੜ ਪੇਂਡੂ ਘਰਾਂ ਵਿੱਚੋਂ ਸਿਰਫ 3.23 ਕਰੋੜ (17%) ਕੋਲ ਟੂਟੀ ਦੀ ਸਪਲਾਈ ਸੀ। ਪਿਛਲੇ 22 ਮਹੀਨਿਆਂ ਦੌਰਾਨ, ਕੋਵਿਡ -19 ਮਹਾਮਾਰੀ ਅਤੇ ਤਾਲਾਬੰਦੀ ਰੁਕਾਵਟਾਂ ਦੇ ਬਾਵਜੂਦ, ਜਲ ਜੀਵਨ ਮਿਸ਼ਨ, ਤੇਜ਼ੀ ਨਾਲ ਲਾਗੂ ਕੀਤਾ ਗਿਆ ਹੈ ਅਤੇ 4.36 ਕਰੋੜ ਘਰਾਂ ਨੂੰ ਪਾਈਪ ਕੁਨੈਕਸ਼ਨ ਦਿੱਤੇ ਗਏ ਹਨ। ਕਵਰੇਜ ਵਿੱਚ ਲਗਭਗ 23% ਦੇ ਵਾਧੇ ਦੇ ਨਾਲ, ਇਸ ਸਮੇਂ ਦੇਸ਼ ਭਰ ਵਿੱਚ 7.59 ਕਰੋੜ (39.58%) ਪੇਂਡੂ ਘਰਾਂ ਵਿੱਚ ਟੂਟੀ ਦੀ ਸਪਲਾਈ ਹੈ। ਗੋਆ, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ ਪੁਡੂਚੇਰੀ ਨੇ ਪੇਂਡੂ ਖੇਤਰਾਂ ਵਿੱਚ 100% ਘਰੇਲੂ ਟੂਟੀ ਕੁਨੈਕਸ਼ਨ ਦਾ ਟੀਚਾ ਹਾਸਲ ਕਰ ਲਿਆ ਹੈ ਅਤੇ 'ਹਰ ਘਰ ਜਲ' ਬਣ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹਰ ਘਰ ਨੂੰ ਟੂਟੀ ਦਾ ਸਾਫ ਪਾਣੀ ਮੁਹੱਈਆ ਕਰਾਉਣ ਦੇ ਸੰਕਲਪ ਦਾ ਅਨੁਵਾਦ ਕਰਦਿਆਂ, ਇਸ ਵੇਲੇ 63 ਜ਼ਿਲ੍ਹਿਆਂ ਅਤੇ ਲਗਭਗ 94 ਹਜ਼ਾਰ ਪਿੰਡਾਂ ਦੇ ਹਰ ਘਰ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਹੈ।

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਲਿਖੀਆਂ ਚਿੱਠੀਆਂ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋਂ ਅਗਲੇ ਕੁਝ ਮਹੀਨਿਆਂ ਵਿੱਚ ਉਤਸ਼ਾਹੀ ਜ਼ਿਲ੍ਹਿਆਂ, ਐਸਸੀ / ਐਸਟੀ ਬਹੁਗਿਣਤੀ ਪਿੰਡਾਂ ਅਤੇ ਗੁਣਵਤਾ ਪ੍ਰਭਾਵਿਤ ਖੇਤਰ ਦੇ ਸਾਰੇ ਘਰਾਂ ਨੂੰ ਪਹਿਲ ਦੇ ਅਧਾਰ ਤੇ ਟੂਟੀ ਦਾ ਪਾਣੀ ਮੁਹੱਈਆ ਕਰਾਉਣ ਦੇ ਮਕਸਦ ਨੂੰ ਦੁਹਰਾਇਆ।

ਤੇਲੰਗਾਨਾ ਦੇ ਸਾਰੇ 3 ਉਤਸ਼ਾਹੀ ਜ਼ਿਲ੍ਹੇ 'ਹਰ ਘਰ ਜਲ' ਬਣ ਗਏ ਹਨ। ਉਮੀਦ ਕੀਤੀ ਜਾਂਦੀ ਹੈ ਕਿ 2021 ਵਿੱਚ ਬਿਹਾਰ ਦੇ ਉਤਸ਼ਾਹੀ ਜ਼ਿਲ੍ਹਿਆਂ ਦੇ ਪਿੰਡਾਂ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮਣੀਪੁਰ, ਮੇਘਾਲਿਆ, ਪੰਜਾਬ ਅਤੇ ਸਿੱਕਮ ਵਿੱਚ 2022 ਵਿੱਚ ਸਾਰੇ ਪਰਿਵਾਰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਹਾਸਲ ਕਰਨਗੇ।

ਰਾਜਾਂ ਵਿਚੋਂ ਬਿਹਾਰ ਨੇ ਉਤਸ਼ਾਹਿਤ ਜ਼ਿਲ੍ਹਿਆਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਰਾਜ ਦੇ 13 ਉਤਸ਼ਾਹੀ ਜ਼ਿਲ੍ਹਿਆਂ ਵਿੱਚ ਹੁਣ 72% ਘਰਾਂ ਵਿੱਚ ਟੂਟੀ ਦੀ ਸਪਲਾਈ ਹੈ। ਆਂਧਰਾ ਪ੍ਰਦੇਸ਼ ਦੇ ਕੜੱਪਾ, ਜੋ ਇੱਕ ਉਤਸ਼ਾਹੀ ਜ਼ਿਲ੍ਹਾ ਹੈ, ਵਿੱਚ 82% ਪੇਂਡੂ ਘਰਾਂ ਨੂੰ ਜਲ ਜੀਵਨ ਮਿਸ਼ਨ ਅਧੀਨ ਟੂਟੀ ਦੇ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਗੁਜਰਾਤ ਦੇ ਨਰਮਦਾ ਵਿੱਚ 77% ਘਰਾਂ ਵਿੱਚ ਟੂਟੀ ਵਾਲੇ ਦੀ ਪਾਣੀ ਦੀ ਸਪਲਾਈ ਕੀਤੀ ਗਈ ਹੈ। ਇਸ ਪਹਾੜੀ ਖੇਤਰ ਦੇ ਪਥਰੀਲੇ ਅਤੇ ਧਰਤੀ ਹੇਠਲੇ ਘੱਟ ਪਾਣੀ ਨਾਲ ਜੁੜੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਭਰੋਸੇਯੋਗ ਸਰੋਤ ਨਹੀਂ ਹੈ। ਉਕਾਈ ਜਲ ਭੰਡਾਰ 'ਤੇ ਦੋ ਵਾਟਰ ਟ੍ਰੀਟਮੈਂਟ ਪਲਾਂਟ ਦੀ ਬਹੁ-ਗ੍ਰਾਮ ਸਕੀਮ ਦੀ ਯੋਜਨਾ ਬਣਾਈ ਗਈ ਸੀ। ਇਹ ਯੋਜਨਾ ਹੁਣ 221 ਪਿੰਡਾਂ ਵਿੱਚ ਪੀਣ ਯੋਗ ਪਾਣੀ ਮੁਹੱਈਆ ਕਰਵਾ ਰਹੀ ਹੈ, ਜਿਸ ਵਿੱਚ 2.75 ਲੱਖ ਲੋਕ ਕਵਰ ਕੀਤੇ ਗਏ ਹਨ।

 

ਦੇਸ਼ ਵਿੱਚ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਸੁਰੱਖਿਅਤ ਟੂਟੀ ਦੇ ਪਾਣੀ ਨੂੰ ਯਕੀਨੀ ਬਣਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 100 ਦਿਨਾਂ ਮੁਹਿੰਮ ਦੀ ਘੋਸ਼ਣਾ ਕੀਤੀ, ਜਿਸਦੀ ਸ਼ੁਰੂਆਤ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 2 ਅਕਤੂਬਰ 2020 ਨੂੰ ਕੀਤੀ। ਨਤੀਜੇ ਵਜੋਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼, ਜਿਵੇਂ ਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਗੁਜਰਾਤ, ਆਂਧਰਾ ਪ੍ਰਦੇਸ਼, ਗੋਆ, ਤਾਮਿਲਨਾਡੂ, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੇ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਟੂਟੀ ਦੇ ਪਾਣੀ ਦੀ ਵਿਵਸਥਾ ਕੀਤੀ ਹੈ।

ਦੂਜੇ ਰਾਜਾਂ ਲਈ, ਕੇਂਦਰੀ ਜਲ ਸ਼ਕਤੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰਾਂ ਵਿੱਚ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਾਜਾਂ ਦੇ ਬਾਕੀ ਰਹਿੰਦੇ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਕੁਝ ਮਹੀਨਿਆਂ ਵਿੱਚ ਬਿਹਤਰ ਸਿਹਤ, ਬੱਚਿਆਂ ਲਈ ਸਵੱਛਤਾ ਅਤੇ ਸਿਹਤ ਸੁਧਾਰ ਲਈ ਟੂਟੀ ਵਾਲੇ ਸੁਰੱਖਿਅਤ ਪਾਣੀ ਦੀ ਵਿਵਸਥਾ ਕਰਨ ਨੂੰ ਯਕੀਨੀ ਬਣਾਉਣ।

ਪ੍ਰਧਾਨ ਮੰਤਰੀ ਦੁਆਰਾ ਲਾਲ ਕਿਲ੍ਹੇ ਤੋਂ 15 ਅਗਸਤ ਨੂੰ ਐਲਾਨਿਆ ਗਿਆ ਜਲ ਜੀਵਨ ਮਿਸ਼ਨ 2024 ਤੱਕ ਦੇਸ਼ ਦੇ ਹਰ ਪੇਂਡੂ ਘਰਾਂ ਨੂੰ ਟੂਟੀ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਾਉਣ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਭਾਈਵਾਲੀ ਨਾਲ ਲਾਗੂ ਹੋ ਰਿਹਾ ਹੈ। 2021-22 ਵਿੱਚ ਜਲ ਜੀਵਨ ਮਿਸ਼ਨ ਲਈ ਕੁੱਲ ਬਜਟ 50,011 ਕਰੋੜ ਰੁਪਏ ਰੱਖਿਆ ਗਿਆ ਸੀ। ਰਾਜ ਦੇ ਆਪਣੇ ਸਰੋਤਾਂ ਅਤੇ 15ਵੇਂ ਵਿੱਤ ਕਮਿਸ਼ਨ ਦੇ ਤੌਰ 'ਤੇ 26,940 ਕਰੋੜ ਰੁਪਏ ਇਸ ਸਾਲ ਆਰਐਲਬੀ / ਪੀਆਰਆਈਜ਼ ਨੂੰ ਪਾਣੀ ਅਤੇ ਸੈਨੀਟੇਸ਼ਨ ਲਈ ਗ੍ਰਾਂਟ ਨਾਲ ਦਿੱਤੇ ਗਏ ਹਨ। ਪੇਂਡੂ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ 1 ਲੱਖ ਕਰੋੜ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ ਅਤੇ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇ ਰਿਹਾ ਹੈ।

******

ਬੀਵਾਈ / ਏਐਸ



(Release ID: 1730461) Visitor Counter : 183