ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਸ਼੍ਰੀ ਆਰ ਕੇ ਸਿੰਘ, ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਊਰਜਾ ਤਬਦੀਲੀ ਨੂੰ ਰੂਪ ਦੇਣ ਵਾਲੀਆਂ ਭਾਰਤੀ ਪਹਿਲਾਂ ਬਾਰੇ “ਦਿ ਇੰਡੀਆ ਸਟੋਰੀ” ਕਿਤਾਬਚਾ ਲਾਂਚ ਕੀਤਾ


ਭਾਰਤ ਦੀ ਅਖੁੱਟ ਊਰਜਾ ਸਮਰੱਥਾ ਦੁਨੀਆ ਵਿੱਚ ਚੌਥੀ ਸਭ ਤੋਂ ਵੱਡੀ ਸਮਰੱਥਾ ਹੈ: ਸ਼੍ਰੀ ਆਰ ਕੇ ਸਿੰਘ

ਅਗਲੇ ਦਹਾਕੇ ਲਈ ਆਰਈ ਡਿਪਲਾਇਮੈਂਟ ਪਲਾਨ ਤੋਂ ਪ੍ਰਤੀ ਸਾਲ ਤਕਰੀਬਨ 20 ਬਿਲੀਅਨ ਡਾਲਰ ਦੀਆਂ ਕਾਰੋਬਾਰੀ ਸੰਭਾਵਨਾਵਾਂ ਹਨ

ਉਦਯੋਗ ਅਤੇ ਨਿਵੇਸ਼ਕਾਂ ਦੀ ਸੁਵਿਧਾ ਲਈ ਆਰਈ ਇਨਵੈਸਟਮੈਂਟ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਬੋਰਡ ਪੋਰਟਲ ਵਿਕਸਤ ਕੀਤਾ ਗਿਆ

Posted On: 25 JUN 2021 3:01PM by PIB Chandigarh

ਸ਼੍ਰੀ ਰਾਜ ਕੁਮਾਰ ਸਿੰਘ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਅਤੇ ਰਾਜ ਮੰਤਰੀ, ਹੁਨਰ ਵਿਕਾਸ ਅਤੇ ਉੱਦਮਤਾ, ਭਾਰਤ ਸਰਕਾਰ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ, ਭਾਰਤ ਦੀ ਸਥਾਪਤ ਅਖੁੱਟ ਊਰਜਾ ਸਮਰੱਥਾ ਵਿੱਚ ਢਾਈ ਗੁਣਾ ਤੋਂ ਵੱਧ ਵਾਧਾ ਹੋਇਆ ਹੈ ਅਤੇ ਇਹ 141 ਗੀਗਾਵਾਟਸ ਤੋਂ ਵੱਧ ਹੋ ਗਈ ਹੈ (ਜਿਸ ਵਿੱਚ ਵੱਡੇ ਹਾਈਡ੍ਰੋ ਵੀ ਸ਼ਾਮਲ ਹਨ), ਜੋ ਦੇਸ਼ ਦੀ ਕੁਲ ਸਮਰੱਥਾ ਦਾ (16 ਜੂਨ 2021 ਤਕ) ਤਕਰੀਬਨ 37 ਪ੍ਰਤੀਸ਼ਤ ਹਨ। ਇਸੇ ਮਿਆਦ ਦੇ ਦੌਰਾਨ, ਸਥਾਪਤ ਸੌਰ ਊਰਜਾ ਸਮਰੱਥਾ ਵਿੱਚ 15 ਗੁਣਾ ਵੱਧ ਵਾਧਾ ਹੋਇਆ ਹੈ, ਅਤੇ ਇਹ ਹੁਣ 41.09 ਗੀਗਾਵਾਟ ਹੈ। ਭਾਰਤ ਦੀ ਅਖੁੱਟ ਊਰਜਾ ਸਮਰੱਥਾ ਵਿਸ਼ਵ ਵਿੱਚ ਚੌਥੀ ਸਭ ਤੋਂ ਵੱਡੀ ਸਮਰੱਥਾ ਹੈ। ਦਰਅਸਲ, ਸਾਡੀ ਸਾਲਾਨਾ ਅਖੁੱਟ ਊਰਜਾ ਦਾ ਵਾਧਾ ਸਾਲ 2017 ਤੋਂ ਬਾਅਦ ਕੋਲੇ ਨਾਲ ਚੱਲਣ ਵਾਲੀ ਥਰਮਲ ਪਾਵਰ ਤੋਂ ਵੱਧ ਹੁੰਦਾ ਜਾ ਰਿਹਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਊਰਜਾ ਤਬਦੀਲੀ ਦੀ ਯਾਤਰਾ ਜੋ ਅਸੀਂ ਪਹਿਲਾਂ ਹੀ ਪੂਰੀ ਕਰ ਲਈ ਹੈ ਅਤੇ ਤਬਦੀਲੀ ਦਾ ਸਕੇਲ ਜਿਸ ਨੂੰ ਅਸੀਂ ਪ੍ਰਾਪਤ ਕਰਨ ਲਈ ਤਿਆਰ ਹਾਂ, ਦੋਵੇਂ ਹੀ ਵਿਸ਼ਵ ਲਈ ਮਿਸਾਲ ਹਨ।

ਸ਼੍ਰੀ ਆਰ ਕੇ ਸਿੰਘ ਕੱਲ੍ਹ ਸ਼ਾਮ ਨੂੰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ (ਪੀਐੱਮਆਈ) ਅਤੇ ਊਰਜਾ, ਵਾਤਾਵਰਣ ਅਤੇ ਜਲ ਪ੍ਰੀਸ਼ਦ (ਸੀਈਈਡਬਲਯੂ) ਦੇ ਸਹਿਯੋਗ ਨਾਲ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦੁਆਰਾ ਆਯੋਜਿਤ “ਐਕਸਲੇਰੇਟਡ ਸਿਟੀਜ਼ਨ ਸੈਂਟਰਿਕ ਐੱਨਰਜੀ ਟਰਾਂਸਜਿਸ਼ਨ” ਵਿਸ਼ੇ 'ਤੇ ਆਪਣਾ ਮੁੱਖ ਭਾਸ਼ਣ ਦੇ ਰਹੇ ਸਨ। ਇਹ ਵਰਚੁਅਲ ਪ੍ਰੋਗਰਾਮ 20 ਸਤੰਬਰ 2021 ਨੂੰ ਊਰਜਾ ਬਾਰੇ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਸੰਵਾਦ ਲਈ ਹੋਣ ਵਾਲੇ ਮਨਿਸਟੀਰੀਅਲ ਥੀਮੈਟਿਕ ਫੋਰਮਜ਼ ਵੀਕ (21-25 ਜੂਨ 2021) ਦੀ ਸਾਈਡ-ਲਾਈਨ 'ਤੇ ਆਯੋਜਿਤ ਕੀਤਾ ਗਿਆ ਸੀ। ਭਾਰਤ ਨੂੰ ਉੱਚ ਪੱਧਰੀ ਵਾਰਤਾ ਦੇ ਪੰਜ ਥੀਮਾਂ ਵਿਚੋਂ ਇੱਕ, "ਊਰਜਾ ਤਬਦੀਲੀ” ਲਈ ਗਲੋਬਲ ਚੈਂਪੀਅਨ ਨਾਮਿਤ ਕੀਤਾ ਗਿਆ ਹੈ। ਭਾਰਤ ਦੀ ਊਰਜਾ ਤਬਦੀਲੀ ਨੂੰ ਰੂਪ ਦੇਣ ਵਾਲੇ ਭਾਰਤੀ ਉੱਦਮਾਂ ਦਾ ਸੰਗ੍ਰਹਿ “ਦਿ ਇੰਡੀਆ ਸਟੋਰੀ”, ਉੱਤੇ ਇੱਕ ਕਿਤਾਬਚਾ ਲਾਂਚ ਕਰਦਿਆਂ ਮੰਤਰੀ ਨੇ ਕਿਹਾ ਕਿ “ਦਿ ਇੰਡੀਆ ਸਟੋਰੀ” ਪੁਸਤਕਾ ਵਿੱਚ ਕੁਝ ਮਹੱਤਵਪੂਰਣ ਪਹਿਲਾਂ ਦਾ ਸਾਰ ਹੈ ਜਿਹਨਾਂ ਨੇ ਊਰਜਾ ਤਬਦੀਲੀ ਨੂੰ ਤੇਜ਼ ਕੀਤਾ ਹੈ। ਇਹ ਪਹਿਲਾਂ ਸਾਰਿਆਂ ਲਈ ਕਿਫਾਇਤੀ, ਭਰੋਸੇਮੰਦ, ਟਿਕਾਊ ਅਤੇ ਆਧੁਨਿਕ ਊਰਜਾ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਅੰਤਮ ਟੀਚੇ ਨਾਲ, ਨਾਗਰਿਕਾਂ ਨੂੰ ਹਮੇਸ਼ਾ ਇਸ ਤਬਦੀਲੀ ਦੇ ਕੇਂਦਰ ਵਿੱਚ ਰੱਖਦੇ ਹੋਏ, ਸਾਡੇ ਅਭਿਲਾਸ਼ੀ ਅਖੁੱਟ ਊਰਜਾ ਪ੍ਰੋਗਰਾਮਾਂ ਨੂੰ ਸ਼ਕਤੀ ਦਿੰਦੀਆਂ ਰਹਿਣਗੀਆਂ। ਉਨ੍ਹਾਂ ਇੱਕ ਵੈੱਬਸਾਈਟ (www.energytransition.in ) ਵੀ ਲਾਂਚ ਕੀਤੀ, ਜੋ ਵਿਸ਼ਵ ਭਰ ਦੇ ਊਰਜਾ ਤਬਦੀਲੀ ਨਾਲ ਸਬੰਧਤ ਗਿਆਨ ਸਰੋਤਾਂ ਦੇ ਭੰਡਾਰ ਵਜੋਂ ਕੰਮ ਕਰੇਗੀ। 

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਆਰ ਕੇ  ਸਿੰਘ ਨੇ ਭਾਰਤ ਦੇ ਆਰਈ ਸੈਕਟਰ ਵਿੱਚ ਨਿਵੇਸ਼ ਦੇ ਮੌਕਿਆਂ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਭਾਰਤ ਵਿੱਚ ਅਖੁੱਟ ਊਰਜਾ ਵਿੱਚ 70 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਭਾਰਤ ਕੋਲ ਨਵੀਨੀਕਰਣਾਂ ਲਈ ਬਹੁਤ ਉਦਾਰ ਵਿਦੇਸ਼ੀ ਨਿਵੇਸ਼ ਨੀਤੀ ਹੈ ਜੋ ਇਸ ਸੈਕਟਰ ਵਿੱਚ ਆਟੋਮੈਟਿਕ ਰੂਟ ਰਾਹੀਂ 100% ਐੱਫਡੀਆਈ ਦੀ ਆਗਿਆ ਦਿੰਦੀ ਹੈ। “ਕਾਰੋਬਾਰ ਕਰਨ ਵਿੱਚ ਆਸਾਨੀ” ਨੂੰ ਯਕੀਨੀ ਬਣਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਸਾਡਾ ਨਿਰੰਤਰ ਧਿਆਨ ਇਕਰਾਰਨਾਮੇ ਦੀ ਪਵਿੱਤਰਤਾ ਬਣਾਈ ਰੱਖਣ ਅਤੇ ਨਿਵੇਸ਼ਾਂ ਨੂੰ ਸੁਰੱਖਿਅਤ ‘ਤੇ ਹੈ। ਅਸੀਂ ਸਾਰੇ ਮੰਤਰਾਲਿਆਂ ਵਿੱਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਸੰਭਾਲਣ ਅਤੇ ਸੁਵਿਧਾਵਾਂ ਲਈ ਸਮਰਪਿਤ ਪ੍ਰੋਜੈਕਟ ਡਿਵੈਲਪਮੈਂਟ ਸੈੱਲ (ਪੀਡੀਸੀ) ਅਤੇ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਸੈੱਲ ਸਥਾਪਤ ਕੀਤੇ ਹਨ। ਸ਼੍ਰੀ ਸਿੰਘ ਨੇ ਕਿਹਾ ਕਿ ਕਾਰੋਬਾਰਾਂ ਅਤੇ ਨਿਵੇਸ਼ਕਾਂ ਦੀਆਂ ਕੋਵਿਡ ਮਹਾਮਾਰੀ ਕਰਕੇ ਪੈਦਾ ਹੋਈਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਢੁੱਕਵੇਂ ਉਪਾਅ ਅਤੇ ਸੁਰੱਖਿਆ ਕਦਮ ਵੀ ਚੁੱਕੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਵਿੱਚ ਅਖੁੱਟ ਊਰਜਾ ਸੈਕਟਰ ਵਿੱਚ ਨਵੇਂ ਨਿਵੇਸ਼ ਲਿਆਉਣ ਅਤੇ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਪ੍ਰੋਜੈਕਟਾਂ ਦੇ ਵਿਕਾਸ ਲਈ ਵਨ-ਸਟਾਪ ਸਹਾਇਤਾ ਅਤੇ ਸੁਵਿਧਾ ਪ੍ਰਦਾਨ ਕਰਨ ਲਈ ਇੱਕ ਅਖੁੱਟ ਊਰਜਾ ਨਿਵੇਸ਼ ਪ੍ਰਮੋਸ਼ਨ ਅਤੇ ਸੁਵਿਧਾ ਬੋਰਡ (ਆਰਈਆਈਪੀਐੱਫਬੀ) ਪੋਰਟਲ ਵੀ ਵਿਕਸਤ ਕੀਤਾ ਗਿਆ ਹੈ।

 

ਸ਼੍ਰੀ ਸਿੰਘ ਨੇ ਭਾਰਤੀ ਉਦਯੋਗ ਦੁਆਰਾ ਭਾਰਤ ਦੀਆਂ ਊਰਜਾ ਤਬਦੀਲੀ ਯੋਜਨਾਵਾਂ ਪ੍ਰਤੀ ਦਿਖਾਈ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਦਯੋਗ ਦੇ ਕਈ ਮੈਂਬਰਾਂ ਨੇ ਸਵੈ-ਇੱਛਾ ਨਾਲ ਆਰਈ ਟੀਚਿਆਂ ਦਾ ਐਲਾਨ ਕੀਤਾ ਹੈ ਅਤੇ ਕਾਰਬਨ ਡਿਸਕਲੋਜ਼ਰ ਪ੍ਰੋਜੈਕਟ (ਸੀਡੀਪੀ), ਰਿਨਿਊਏਬਲ 100% (ਆਰਈ 100) ਅਤੇ ਵਿਗਿਆਨ ਅਧਾਰਤ ਟੀਚੇ (ਐੱਸਬੀਟੀ) ਲਈ ਪ੍ਰਤੀਬੱਧ ਕੀਤਾ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਸਤੰਬਰ ਵਾਰਤਾ ਲਈ ਠੋਸ ਊਰਜਾ ਕੰਪੈਕਟ ਵੀ ਤਿਆਰ ਕਰ ਰਹੇ ਹਨ। ਸ਼੍ਰੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸ ਕੇ ਖੁਸ਼ੀ ਹੈ ਕਿ ਜੇਕੇ ਸੀਮੈਂਟ, ਅਲਟਰਾਟੈਕ, ਟੋਯੋਟਾ, ਐੱਨਟੀਪੀਸੀ ਨੇ ਪਹਿਲਾਂ ਹੀ ਆਪਣੇ ਊਰਜਾ ਕੰਪੈਕਟਸ ਪੇਸ਼ ਕੀਤੇ ਹਨ।

ਭਾਰਤ ਵਿੱਚ ਊਰਜਾ ਤਬਦੀਲੀ ਦੇ ਭਵਿੱਖ ਲਈ ਰਾਹ ਪੱਧਰਾ ਕਰਨ ਵਾਲੀਆਂ ਆਰੰਭਕ ਪਹਿਲਾਂ ਬਾਰੇ ਗੱਲ ਕਰਦਿਆਂ ਸ਼੍ਰੀ ਆਰ ਕੇ ਸਿੰਘ ਨੇ ਦੱਸਿਆ ਕਿ ‘ਗਰੀਨ ਟੈਰਿਫ’ ਨੀਤੀ ਲਈ ਨਿਯਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਬਿਜਲੀ ਵਿਤਰਣ ਕੰਪਨੀਆਂ (ਡਿਸਕੋਮਸ) ਨੂੰ ਰਵਾਇਤੀ ਈਂਧਣ ਸਰੋਤਾਂ ਤੋਂ ਪ੍ਰਾਪਤ ਹੁੰਦੀ ਬਿਜਲੀ ਦੀ ਤੁਲਨਾ ਵਿੱਚ ਸਸਤੇ ਰੇਟ ‘ਤੇ ਸਵੱਛ ਊਰਜਾ ਪ੍ਰੋਜੈਕਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਸਪਲਾਈ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ ਸਰਕਾਰ ਖਾਦ ਅਤੇ ਰਿਫਾਇਨਿੰਗ ਉਦਯੋਗਾਂ (ਗ੍ਰੀਨ ਹਾਈਡ੍ਰੋਜਨ ਖਰੀਦ ਜ਼ਿੰਮੇਵਾਰੀਆਂ) ਲਈ ਜ਼ਿੰਮੇਵਾਰੀ ਨਾਲ ਗ੍ਰੀਨ ਹਾਈਡ੍ਰੋਜਨ ਨੂੰ ਉਤਸ਼ਾਹਤ ਕਰ ਰਹੀ ਹੈ।

ਸ਼੍ਰੀ ਸਿੰਘ ਨੇ ਅਖੁੱਟ ਊਰਜਾ ਸੈਕਟਰ ਵਿੱਚ ਹਾਲੀਆ ਪਹਿਲਾਂ ਜਿਵੇਂ ਕਿ ਆਫਸ਼ੋਰ ਵਿੰਡ ਊਰਜਾ ਲਈ ਵਾਇਬਿਲਟੀ ਗੈਪਫੰਡਿੰਗ ਵਿਕਲਪ, ਗ੍ਰੀਨ ਟਰਮ ਅਹੈਡ ਮਾਰਕੀਟ ਅਤੇ ਗ੍ਰੀਨ ਡੇਅ ਅਹੈਡ ਮਾਰਕੀਟ ਦੀ ਸ਼ੁਰੂਆਤ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਊਰਜਾ ਦੇ ਗੈਰ ਰਵਾਇਤੀ ਸਰੋਤਾਂ ਨੂੰ ਉਤਸ਼ਾਹਤ ਕਰਨ ਲਈ ਓਪਨ ਐਕਸੈੱਸ ਦੁਆਰਾ ਖਰੀਦ ਦੀ ਸੁਵਿਧਾ ਅਤੇ ਐਕਸਚੇਂਜਾਂ ਦੁਆਰਾ ਆਰਈ ਖਰੀਦ ਲਈ ਨਿਯਮਾਂ ਨੂੰ ਵੀ ਸੂਚਿਤ ਕੀਤਾ ਜਾਵੇਗਾ।

ਇਸ ਸਮਾਗਮ ਨੂੰ ਸ਼੍ਰੀ ਟੀ ਐੱਸ ਤਿਰਮੂਰਤੀ, ਰਾਜਦੂਤ ਅਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਸਥਾਈ ਪ੍ਰਤੀਨਿਧੀ, ਡਾ. ਇੰਦੂ ਸ਼ੇਖਰ ਚਤੁਰਵੇਦੀ, ਸੱਕਤਰ, ਐੱਮਐੱਨਆਰਈ, ਡਾ. ਅਜੈ ਮਾਥੁਰ, ਡਾਇਰੈਕਟਰ ਜਨਰਲ, ਅੰਤਰਰਾਸ਼ਟਰੀ ਸੋਲਰ ਅਲਾਇੰਸ, ਅਤੇ ਸੁਸ਼੍ਰੀ ਟਰੇਸੀ ਕਰੋਅ, ਚੀਫ਼ ਆਫ਼ ਸਟਾਫ ਅਤੇ ਇੰਟਰਨਲ ਪ੍ਰੋਗਰਾਮਾਂ ਦੀ ਸੀਨੀਅਰ ਡਾਇਰੈਕਟਰ, ਐੱਸਈਫੋਰਆਲ (SEforall), ਸੁਸ਼੍ਰੀ ਦਮਿਲਾਓਲਾ ਓਗਨਬੀਈ, ਸੀਈਓ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਐੱਸਈ4ਆਲ ਦੀ ਵਿਸ਼ੇਸ਼ ਪ੍ਰਤੀਨਿਧ ਅਤੇ ਕੋ-ਚੇਅਰ, ਯੂਐੱਨ-ਐੱਨਰਜੀ ਨੇ ਵੀ ਸੰਬੋਧਨ ਕੀਤਾ। ਜਲਵਾਯੂ ਤਬਦੀਲੀ ਵਾਰਤਾ, ਅਖੁੱਟ ਊਰਜਾ ਅਤੇ ਜਲਵਾਯੂ ਜੋਖਮ ਰੋਕਥਾਮ ਲਈ ਫਰਾਂਸ ਦੇ ਰਾਜਦੂਤ ਸ਼੍ਰੀ ਸਟੇਫੇਨ ਕਰੌਜ਼ਾਟ ਨੇ ਵੀ ਇਸ ਪ੍ਰੋਗਰਾਮ ਲਈ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਨੂੰ ਸਾਂਝਾ ਕੀਤਾ।

ਸੰਬੋਧਨਾਂ ਦੇ ਬਾਅਦ "ਨਾਗਰਿਕ-ਕੇਂਦ੍ਰਿਤ ਊਰਜਾ ਤਬਦੀਲੀ ਵਿੱਚ ਤੇਜ਼ੀ ਲਿਆਉਣ ਲਈ ਕਾਰਪੋਰੇਟ ਵਚਨਬੱਧਤਾਵਾਂ" ਬਾਰੇ ਇੱਕ ਆਕਰਸ਼ਕ ਪੈਨਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਪੈਨਲ ਚਰਚਾ ਵਿੱਚ ਐੱਨਟੀਪੀਸੀ ਲਿਮਟਿਡ ਦੇ ਚੇਅਰਮੈਨ ਅਤੇ ਐੱਮਡੀ ਸ਼੍ਰੀ ਗੁਰਦੀਪ ਸਿੰਘ, ਥਰਮੈਕਸ ਲਿਮਟਿਡ ਦੀ ਚੇਅਰਪਰਸਨ ਸੁਸ਼੍ਰੀ ਮੇਹੇਰ ਪੁਦੁਮਜੀ, ਚੇਅਰਮੈਨ ਅਤੇ ਐੱਮਡੀ, ਰੀਨਿਊ ਪਾਵਰ, ਸ਼੍ਰੀ ਸੁਮੰਤ ਸਿਨਹਾ, ਗਲੋਬਲ ਸਸਟੇਨੇਬਿਲਟੀ ਆਪ੍ਰੇਸ਼ਨਜ਼ ਦੇ ਹੈੱਡ, ਐਮਾਜ਼ੋਨ, ਸ਼੍ਰੀ ਕ੍ਰਿਸ ਰੋਅ, ਹਿਟੈਚੀ ਏਬੀਬੀ ਪਾਵਰ ਗਰਿੱਡ ਦੇ ਐੱਮਡੀ ਅਤੇ ਸੀਈਓ, ਭਾਰਤ ਅਤੇ ਦੱਖਣੀ ਏਸ਼ੀਆ, ਸ਼੍ਰੀ ਵੇਨੂ ਨੂਗੁਰੀ, ਅਤੇ ਕੋਚਿਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਡਾਇਰੈਕਟਰ, ਸ਼੍ਰੀ ਏ ਸੀ ਕੇ ਨਾਇਰ ਸ਼ਾਮਲ ਸਨ। ਵਿਚਾਰ-ਵਟਾਂਦਰੇ ਨੂੰ ਸੀਈਈਡਬਲਯੂ ਦੇ ਸੀਈਓ ਡਾ. ਅਰੁਣਾਭਾ ਘੋਸ਼ ਨੇ ਸੰਚਾਲਤ ਕੀਤਾ। 

 

*********

 

 ਐੱਸਐੱਸ / ਆਈਜੀ



(Release ID: 1730453) Visitor Counter : 210