ਰੱਖਿਆ ਮੰਤਰਾਲਾ

ਡੀਆਰਡੀਓ ਨੇ ਵਧੀ ਹੋਈ ਰੇਂਜ ਦੇ 122 ਐਮ ਐਮ ਕੈਲੀਬਰ ਰਾਕੇਟ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ

Posted On: 25 JUN 2021 6:34PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ 25 ਜੂਨ, 2021 ਨੂੰ ਓਡੀਸ਼ਾ ਦੇ ਤੱਟ ਤੋਂ ਚਾਂਦੀਪੁਰ ਦੀ ਏਕੀਕ੍ਰਿਤ ਟੈਸਟ ਰੇਂਜ (ਆਈ ਟੀ ਆਰ) ਵਿਖੇਬਹੁ-ਬੈਰਲ ਰਾਕੇਟ ਲਾਂਚਰ (ਐਮਬੀਆਰਐਲ) ਤੋਂ ਸਵਦੇਸ਼ੀ ਤੌਰ ਤੇ ਵਿਕਸਿਤ 122 ਮਿਲੀਮੀਟਰ ਕੈਲੀਬਰ ਰਾਕੇਟ ਦੀ ਵਧੀ ਹੋਈ ਰੇਂਜ ਦੇ ਸੰਸਕਰਣ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। 122 ਮਿਲੀਮੀਟਰ ਦੇ ਚਾਰ ਵਧੀ ਹੋਈ ਰੇਂਜ ਦੇ ਰਾਕੇਟਾਂ ਦੇ ਸੰਸਕਰਣ ਪੂਰੀ ਇੰਸਟਰੂਮੈਂਟੇਸ਼ਨ ਨਾਲ ਪ੍ਰੀਖਣ ਲਈ ਦਾਗੇ ਗਏ ਅਤੇ  ਉਹ ਮਿਸ਼ਨ ਦੇ ਪੂਰੇ ਉਦੇਸ਼ਾਂ ਤੇ ਖਰੇ ਉਤਰੇ। ਇਹ ਰਾਕੇਟ ਸੈਨਿਕ ਕਾਰਜਾਂ ਲਈ ਵਿਕਸਿਤ ਕੀਤੇ ਗਏ ਹਨ ਅਤੇ 40  ਕਿਲੋਮੀਟਰ ਤੱਕ ਦੀ ਦੂਰੀ ਦੇ ਟੀਚਿਆਂ ਨੂੰ ਨਸ਼ਟ ਕਰ ਸਕਦੇ ਹਨ। 

ਉਡਾਣ ਦੀਆਂ ਸਾਰਿਆਂ ਚੀਜ਼ਾਂ ਨੂੰ ਰੇਂਜ ਯੰਤਰਾਂ ਰਾਹੀਂ ਟਰੈਕ ਕੀਤਾ ਗਿਆ ਸੀਜਿਸ ਵਿੱਚ ਟੈਲੀਮੈਟਰੀ,  ਰਾਡਾਰ ਅਤੇ ਆਈਟੀਆਰ ਵੱਲੋਂ ਵਿਕਸਿਤ ਇਲੈਕਟ੍ਰੋ ਆਪਟੀਕਲ ਟਰੈਕਿੰਗ ਸਿਸਟਮ ਅਤੇ ਪ੍ਰੂਫ ਅਤੇ ਪ੍ਰਯੋਗਿਕ ਸਥਾਪਨਾ (ਪੀਐਕਸਈ) ਸ਼ਾਮਲ ਸਨ। 

ਰਾਕੇਟ ਪ੍ਰਣਾਲੀਆਂ ਨੂੰ ਪੁਣੇ ਸਥਿਤ ਆਰਮਮੈਂਟ ਰਿਸਰਚ ਐਂਡ ਡਿਵੈਲਪਮੈਂਟ ਐਸਟੇਬਲਿਸ਼ਮੈਂਟ (ਏਆਰਡੀਈ) ਅਤੇ ਹਾਈ ਐਨਰਜੀ ਮੈਟੀਰੀਅਲਜ਼ ਰਿਸਰਚ ਲੈਬਾਰਟਰੀ (ਐਚਈਐਮਆਰਐਲ) ਨੇ ਸਾਂਝੇ ਤੌਰ 'ਤੇ ਮੈਸਰਜ਼ ਇਕੋਨੋਮਿਕ ਐਕਸਪਲੋਸਿਵਸ ਲਿਮਟਿਡਨਾਗਪੁਰ ਦੇ ਨਿਰਮਾਣ ਸਹਿਯੋਗ  ਨਾਲ ਵਿਕਸਿਤ ਕੀਤਾ ਹੈ। ਇਹ ਵਧੀ ਹੋਈ ਰਾਕੇਟ ਪ੍ਰਣਾਲੀ ਮੌਜੂਦਾ 122ਐਮ ਐਮ ਗ੍ਰੇਡ ਰਾਕੇਟ ਦੀ ਥਾਂ ਲਵੇਗੀ। 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਉਦਯੋਗ ਨੂੰ 122ਐਮ ਐਮ ਕੈਲੀਬਰ ਰਾਕੇਟ ਦੀ ਸਫਲਤਾਪੂਰਵਕ ਲਾਂਚਿੰਗ ਤੇ ਵਧਾਈ ਦਿੱਤੀ ਹੈ। ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈਡੀ ਨੇ ਸਫਲ ਪ੍ਰੀਖਣ ਵਿੱਚ ਸ਼ਾਮਲ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

------------------------------------ 

ਏਬੀਬੀ / ਨਾਮਪੀ / ਡੀਕੇ / ਸੈਵੀ  / ਏਡੀਏ


(Release ID: 1730425) Visitor Counter : 203