ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਟੀਬੀ ਮੁਕਤ ਭਾਰਤ ਦੇ ਭਾਈਵਾਲਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਟੀਬੀ ਅਤੇ ਕੋਵਿਡ -19 ਵਿਰੁੱਧ ਲੜਾਈ ਇੱਕਜੁਟਤਾ ਨਾਲ ਲੜਨੀ ਚਾਹੀਦੀ ਹੈ : ਡਾ. ਹਰਸ਼ ਵਰਧਨ

“ਮੀਡੀਆ ਸ਼ਖਸੀਅਤਾਂ ਨੂੰ ਟੀਬੀ ਦੇ ਧਰਮ ਯੋਧੇ ਬਣਾਇਆ ਜਾ ਸਕਦਾ ਹੈ; ਟੀਬੀ ਦੇ ਵਿਰੁੱਧ ਲੜਾਈ ਲਈ ਬਿਹਤਰ ਅਭਿਆਸਾਂ ਨੂੰ ਸਾਂਝਾ ਕਰਨ ਲਈ ਸੰਸਥਾਗਤ ਵਿਧੀ ਲਾਗੂ ਕੀਤੀ ਜਾਵੇ"

ਜੇ ਅਸੀਂ ਆਪਣੇ ਦਿਮਾਗ, ਦਿਲ ਅਤੇ ਆਤਮਾ ਨੂੰ ਇਕੱਠੇ ਰੱਖੀਏ, ਤਾਂ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਮੁਤਾਬਕ 2025 ਤੱਕ ਭਾਰਤ ਟੀਬੀ ਨੂੰ ਖਤਮ ਕਰਨ ਦੇ ਯੋਗ ਹੋ ਜਾਵੇਗਾ - ਡਾ ਹਰਸ਼ ਵਰਧਨ

Posted On: 24 JUN 2021 8:28PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਾਨਯੋਗ ਡਾ. ਹਰਸ਼ ਵਰਧਨ ਨੇ ਅੱਜ ਇਥੇ ਵੀਡੀਓ ਕਾਨਫਰੰਸਿੰਗ ਰਾਹੀਂ ਸਿਹਤ ਮੰਤਰਾਲੇ ਦੇ ਵੱਖ-ਵੱਖ ਵਿਕਾਸ ਭਾਈਵਾਲਾਂ ਨਾਲ ਟੀਬੀ ਮੁਕਤ ਭਾਰਤ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਟੀਬੀ ਦੇ ਵਿਰੁੱਧ ਲੜਾਈ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਲਈ ਕੇਂਦਰੀ ਸਿਹਤ ਮੰਤਰੀ ਦੀ ਪ੍ਰਧਾਨਗੀ ਹੇਠ ਇਹ ਚੌਥੀ ਮੀਟਿੰਗ ਸੀ।

C:\Users\dell\Desktop\image001NTSV.jpg

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਹਰਸ਼ ਵਰਧਨ ਨੇ ਕਿਹਾ ਕਿ ਮੀਡੀਆ, ਖ਼ਾਸਕਰ ਦੂਰਦਰਸ਼ਨ ਨੇ ਦੇਸ਼ ਵਿੱਚ ਪੋਲੀਓ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰਜ਼ 'ਤੇ, ਪੱਤਰਕਾਰਾਂ ਅਤੇ ਮੀਡੀਆ ਸ਼ਖਸੀਅਤਾਂ ਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਟੀਬੀ ਵਿਰੁੱਧ ਧਰਮ ਯੋਧੇ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਟੀਬੀ ਦੇ ਵਿਰੁੱਧ ਲੜਾਈ ਵਿੱਚ ਵਰਤੇ ਜਾ ਰਹੇ ਸਰਬੋਤਮ ਅਭਿਆਸਾਂ, ਤਜ਼ਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਇੱਕ ਸੰਸਥਾਗਤ ਵਿਧੀ ਵਿਕਸਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੀਡਰਸ਼ਿਪ ਅਤੇ ਭਾਈਚਾਰੇ ਦੀ ਸ਼ਮੂਲੀਅਤ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਟੀਬੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਧਾਰਮਿਕ ਆਗੂ, ਆਟੋ ਯੂਨੀਅਨਾਂ ਦੇ ਆਗੂ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਟੀਬੀ ਦੇ ਜ਼ਿਆਦਾ ਮਾਮਲਿਆਂ ਵਾਲੇ 5 ਰਾਜਾਂ ਲਈ ਪ੍ਰੋਟੋਟਾਈਪਾਂ ਅਤੇ ਸਪੱਸ਼ਟ ਰਣਨੀਤੀਆਂ ਵਿਕਸਿਤ ਕਰਨ ਦੀ ਜ਼ਰੂਰਤ ਹੈ। ਇਹ ਰਾਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮੇਘਾਲਿਆ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਹਨ।

 

C:\Users\dell\Desktop\78HUVI.jpg

ਡਾ: ਹਰਸ਼ ਵਰਧਨ ਨੇ ਵੱਖ ਵੱਖ ਵਿਕਾਸ ਭਾਗੀਦਾਰਾਂ ਦੁਆਰਾ ਕੀਤੇ ਜਾ ਰਹੇ ਯਤਨਾਂ 'ਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ “ਮਿਲ ਕੇ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ”। ਉਨ੍ਹਾਂ ਕਿਹਾ ਕਿ ਕੋਵਿਡ ਅਤੇ ਟੀਬੀ ਵਿਰੁੱਧ ਲੜਾਈ ਨੂੰ ਆਪਸ ਰਲ ਮਿਲ ਕੇ ਲੜਨਾ ਹੋਵੇਗਾ। ਉਨ੍ਹਾਂ ਉਮੀਦ ਜਤਾਈ ਕਿ ਜੇ ਅਸੀਂ ਟੀਬੀ ਨੂੰ ਖਤਮ ਕਰਨ ਲਈ ਆਪਣੇ ਮਨ, ਦਿਲ ਅਤੇ ਰੂਹ ਨੂੰ ਜੋੜਦੇ ਹਾਂ ਭਾਰਤ, ਮਾਨਯੋਗ ਪ੍ਰਧਾਨ ਮੰਤਰੀ ਦੀ ਕਲਪਨਾ ਅਨੁਸਾਰ  2025 ਤੱਕ ਟੀਬੀ ਦਾ ਖਾਤਮਾ ਕਰ ਦੇਵੇਗਾ।

ਟੀਬੀ ਵਿਰੁੱਧ ਲੜਾਈ ਵਿੱਚ ਦੇਸ਼ ਦੁਆਰਾ ਕੀਤੀ ਤਰੱਕੀ 'ਤੇ ਤਸੱਲੀ ਜ਼ਾਹਰ ਕਰਦਿਆਂ, ਸਿਹਤ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਟੀਬੀ ਦੇ ਖਾਤਮੇ ਲਈ ਇੱਕ ਜਨ ਅੰਦੋਲਨ ਦੀ ਲੋੜ ਹੈ। ਉਨ੍ਹਾਂ ਨੇ ਪਿੰਡਾਂ ਅਤੇ ਝੁੱਗੀਆਂ ਵਿੱਚ ਜ਼ਮੀਨੀ ਪੱਧਰ ਦੇ ਦੌਰੇ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਦੀ ਸਹਾਇਤਾ ਲਈ ਟੈਸਟਿੰਗ ਮਸ਼ੀਨਾਂ ਅਤੇ ਹੋਰ ਸੇਵਾਵਾਂ ਉਪਲੱਭਧ ਕਰਾਉਣ ਦੀ ਗੱਲ ਆਖੀ।

ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਟੀਬੀ ਵਿਰੁੱਧ ਲੜਾਈ ਵਿੱਚ ਕਾਰਪੋਰੇਟ ਸੈਕਟਰ ਅਤੇ ਕਮਿਊਨਿਟੀ ਨੂੰ ਸ਼ਾਮਲ ਕਰਨ ਦੀ ਲੋੜ ਜ਼ਾਹਰ ਕੀਤੀ। ਉਨ੍ਹਾਂ ਸੂਬਿਆਂ ਵਿੱਚ ਟੀਬੀ ਲਈ ਟੀਕਾਕਰਨ ਦੀ ਰਣਨੀਤੀ ਦੀ ਤਰਜ਼ 'ਤੇ ਸੂਖਮ ਯੋਜਨਾਬੰਦੀ ਦਾ ਸੁਝਾਅ ਦਿੱਤਾ। ਉਨ੍ਹਾਂ ਸਰਕਾਰ ਅਤੇ ਵਿਕਾਸ ਭਾਗੀਦਾਰਾਂ ਦਰਮਿਆਨ ਸਰਗਰਮ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ। 

ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਭਾਰਤ ਲਈ ਡਬਲਯੂਐਚਓ ਦੇ ਨੁਮਾਇੰਦੇ, ਵੱਖ-ਵੱਖ ਵਿਕਾਸ ਭਾਗੀਦਾਰਾਂ ਦੇ ਨੁਮਾਇੰਦੇ, ਐਨਜੀਓ ਅਤੇ ਰਾਜ ਦੇ ਨੁਮਾਇੰਦੇ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

****

ਐਮਵੀ / ਏਐਲ / ਜੀਐਸ

ਐਚਐਫਡਬਲਯੂ / ਐਚਐਫਐਮ-ਟੀਬੀ ਵਿਕਾਸ ਸਹਿਭਾਗੀਆਂ ਦੀ ਮੀਟਿੰਗ / 24 ਜੂਨ 2021/5



(Release ID: 1730194) Visitor Counter : 164