ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਅਲਜੀਰੀਆ ਵਿੱਚ ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਵਸਤਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਵਰਚੁਅਲ ਖਰੀਦਦਾਰ-ਵਿਕਰੇਤਾ ਬੈਠਕ ਕੀਤੀ

Posted On: 24 JUN 2021 8:00PM by PIB Chandigarh

ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕੀ ਉਤਪਾਦਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਵਿੱਚ, ਅਪੀਡਾ ਨੇ ਅਲਜੀਰੀਆ ਦੇ ਨਾਲ ਮਿਲ ਕੇ ਇੱਕ ਵਰਚੁਅਲ ਖਰੀਦਦਾਰ-ਵਿਕਰੇਤਾ ਬੈਠਕ (ਵੀਬੀਐੱਸਐੱਮ) ਦਾ ਆਯੋਜਨ ਕੀਤਾ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਖੇਤੀਬਾੜੀ ਮੁੱਲ ਲੜੀ ਦੇ ਵੱਖ-ਵੱਖ ਹਿਤਧਾਰਕਾਂ ਵਲੋਂ ਹਿੱਸਾ ਲਿਆ ਗਿਆ। 

ਬੁੱਧਵਾਰ ਨੂੰ ਆਯੋਜਿਤ ਕੀਤੀ ਗਈ ‘ਭਾਰਤ ਅਤੇ ਅਲਜੀਰੀਆ ਦਰਮਿਆਨ ਖੇਤੀਬਾੜੀ ਖੇਤਰਾਂ ਦੇ ਮੌਕੇ’ ਦੇ ਸਿਰਲੇਖ ਹੇਠ ਵੀਬੀਐਸਐਮ ਵਿੱਚ ਭਾਰਤ ਅਤੇ ਅਲਜੀਰੀਆ ਤੋਂ ਆਏ ਖੇਤੀ ਉਤਪਾਦਾਂ ਦੇ ਬਰਾਮਦਕਾਰਾਂ, ਪ੍ਰੋਸੈਸਰਾਂ ਅਤੇ ਵਪਾਰੀਆਂ ਸਮੇਤ 100 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

ਕੋਵਿਡ-19 ਦੀ ਚੱਲ ਰਹੀ ਮਹਾਮਾਰੀ ਦੇ ਕਾਰਨ, ਬਰਾਮਦ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਗਰਾਮਾਂ ਦਾ ਭੌਤਿਕ ਤੌਰ 'ਤੇ ਆਯੋਜਨ ਕਰਨਾ ਸੰਭਵ ਨਹੀਂ ਸੀ। ਅਪੀਡਾ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਪਲੇਟਫਾਰਮ ਮੁਹੱਈਆ ਕਰਾਉਣ ਲਈ ਵੱਖ-ਵੱਖ ਦੇਸ਼ਾਂ ਦੇ ਨਾਲ ਵੀਬੀਐਸਐਮ ਦੀ ਇੱਕ ਲੜੀ ਦਾ ਆਯੋਜਨ ਕਰ ਰਹੀ ਹੈ। 

ਅਲਜੀਰੀਆ ਦੇ ਵਪਾਰ ਅਤੇ ਸਰਕਾਰੀ ਅਧਿਕਾਰੀਆਂ ਨਾਲ ਆਯੋਜਿਤ ਵੀਬੀਐੱਸਐੱਮ ਵਿੱਚ, ਭਾਰਤ ਦੇ ਭੂਗੋਲਿਕ ਸੰਕੇਤਾਂ (ਜੀਆਈ) ਦੁਆਰਾ ਪ੍ਰਮਾਣਿਤ ਖੇਤੀਬਾੜੀ ਉਤਪਾਦਾਂ ਦੇ ਵਧ ਰਹੇ ਨਿਰਯਾਤ ਦੀ ਗੁੰਜਾਇਸ਼ 'ਤੇ ਚਰਚਾ ਕੀਤੀ ਗਈ। ਵੀਬੀਐੱਸਐੱਮ ਦੇ ਦੌਰਾਨ ਅਲਜੀਰੀਆ ਵਿੱਚ ਅਨਾਜ, ਪਸ਼ੂ ਉਤਪਾਦ, ਗੈਰ-ਬਾਸਮਤੀ ਅਤੇ ਬਾਸਮਤੀ ਚਾਵਲ ਆਦਿ ਦੇ ਉਤਪਾਦਾਂ ਦੀ ਸੰਭਾਵਤ ਬਰਾਮਦ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਅਪੀਡਾ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਨਾਲ, ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ, ਦ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ, ਆਲ ਇੰਡੀਆ ਫੂਡ ਪ੍ਰੋਸੈਸਰਜ਼ ਐਸੋਸੀਏਸ਼ਨ ਦੇ ਅਧਿਕਾਰੀਆਂ ਸਮੇਤ ਵਪਾਰਕ ਪ੍ਰਤੀਨਿਧੀਆਂ, ਸਰਲ ਐਗਰੋ ਪਲਾਸਟ ਕੰਪੈਂਟ, ਯੂਰਲ ਕੇਬੀਲਾਈਨ, ਹੱਦਾਦੀ ਮੇਡ ਬਿਜ਼ਨਸ ਐਕਸਪੋਰਟ ਅਤੇ ਹੋਰਾਂ ਨੇ ਵੀਬੀਐੱਸਐੱਮ ਵਿੱਚ ਹਿੱਸਾ ਲਿਆ। 

 ++++++

ਵਾਈਬੀ / ਐੱਸ


(Release ID: 1730193) Visitor Counter : 141


Read this release in: English , Urdu , Hindi , Tamil