ਪ੍ਰਿਥਵੀ ਵਿਗਿਆਨ ਮੰਤਰਾਲਾ

ਅਗਲੇ ਪੰਜ ਦਿਨਾਂ ਦੌਰਾਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਗਰਮ ਹਵਾ ਦੀਆਂ ਸਥਿਤੀਆਂ ਦੀ ਕੋਈ ਸੰਭਾਵਨਾ ਨਹੀਂ ਹੈ

Posted On: 24 JUN 2021 4:35PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ ਅਨੁਸਾਰ:

(ਮਿਤੀ: 24 ਜੂਨ, 2021, ਜਾਰੀ ਹੋਣ ਦਾ ਸਮਾਂ: 1600 ਵਜੇ ਭਾਰਤੀ ਸਮੇਂ ਅਨੁਸਾਰ)

ਮੌਜੂਦਾ ਤਾਪਮਾਨ ਦੀ ਸਥਿਤੀ ਅਤੇ ਅਗਲੇ ਪੰਜ ਦਿਨਾਂ ਲਈ ਚੇਤਾਵਨੀ

ਬੀਤੇ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦਾ ਦ੍ਰਿਸ਼:

ਗਰਮ ਹਵਾ : - ਨਿੱਲ

ਵੱਧ ਤੋਂ ਵੱਧ ਤਾਪਮਾਨ: - ਪੰਜਾਬ ਦੀਆਂ ਜ਼ਿਆਦਾਤਰ ਥਾਵਾਂ ਤੇ; ਪੱਛਮੀ ਰਾਜਸਥਾਨ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੀਆਂ ਬਹੁਤੀਆਂ ਥਾਵਾਂ ਤੇ, ਅਤੇ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਬੀਤੇ ਦਿਨ, ਗੰਗਾਨਗਰ (ਪੱਛਮੀ ਰਾਜਸਥਾਨ) ਵਿਖੇ ਸਭ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਰਿਪੋਰਟ ਕੀੱਤਾ ਗਿਆ।

ਅੱਜ ਦੇ ਘੱਟੋ ਘੱਟ ਤਾਪਮਾਨ ਦਾ ਦ੍ਰਿਸ਼:

ਨਿੱਘੀ ਰਾਤ: - ਨਿੱਲ

 

ਘੱਟੋ ਘੱਟ ਤਾਪਮਾਨ: - ਅਸਾਮ ਅਤੇ ਮੇਘਾਲਿਆ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਮੱਧ ਮਹਾਰਾਸ਼ਟਰ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਤੇ ਸਿੱਕਮ ਦੀਆਂ ਵੱਖ ਵੱਖ ਥਾਵਾਂ ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ (1.6 ਡਿਗਰੀ ਸੈਲਸੀਅਸ ਤੋਂ 3.0 ਡਿਗਰੀ ਸੈਲਸੀਅਸ) ਉੱਪਰ ਰਿਹਾ।

(ਵਧੇਰੇ ਜਾਣਕਾਰੀ ਅਤੇ ਗ੍ਰਾਫਿਕਸ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ)

https://static.pib.gov.in/WriteReadData/specificdocs/documents/2021/jun/doc202162431.pdf

 

ਕਿਰਪਾ ਕਰਕੇ ਨਿਰਧਾਰਤ ਥਾਂ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀਆਂ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਦੇਖੋ।

------------------------

ਐਸਐਸ / ਆਰਪੀ / (ਆਈਐਮਡੀ ਇਨਪੁਟਸ)



(Release ID: 1730111) Visitor Counter : 109


Read this release in: English , Urdu , Hindi , Tamil , Telugu