ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕੋਵਿਡ 19 ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ

Posted On: 24 JUN 2021 5:11PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਆਪਣੀ ਪਤਨੀ ਸ਼੍ਰੀਮਤੀ ਨੀਤਾ ਚੌਬੇ ਦੇ ਨਾਲ ਅੱਜ ਨਵੀਂ ਦਿੱਲੀ ਦੇ ਏਮਜ਼ ਵਿੱਚ ਕੋਵਿਡ 19 ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ ।

https://ci5.googleusercontent.com/proxy/WLeU-7dN3ul9PdM3dmfkcBkgXJEOJ_-AxpKjcAu059_B9nVasIzWGsndWowk15aTjvIogYgH5U5ukgOSrXTShkX-Js1Klj0tFPKEN_951P28BYESm9AxQjKtnQ=s0-d-e1-ft#https://static.pib.gov.in/WriteReadData/userfiles/image/image0017968.jpg

ਹਰੇਕ ਯੋਗ ਵਿਅਕਤੀ ਨੂੰ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਕੇਂਦਰੀ ਰਾਜ ਮੰਤਰੀ ਨੇ ਕਿਹਾ ,"ਟੀਕਾ ਸਾਡੀ ਸੁਰੱਖਿਅਤ ਢਾਲ ਹੈ । ਇਹ ਕੋਰੋਨਾ ਵਾਇਰਸ ਖਿਲਾਫ ਲੜਾਈ ਲਈ ਸਾਡੀ ਸੁਰੱਖਿਆ ਮਜ਼ਬੂਤ ਕਰਦਾ ਹੈ । ਮੈਂ ਦੇਸ਼ ਦੇ ਨਾਗਰਿਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਆਪ ਨੂੰ ਅਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ"।

https://ci3.googleusercontent.com/proxy/o2dJ1-11S7mGPmT1BC_ESW6u6-vFOh6vDG4aXEiCBlLcRyvF8pUDJE0Ha_VYS5-JvRcgtpLOTjFyb-0chLrm9rwVTsib8gWR3dZ6-F0Eyn_TNCjKaimgP3PEXQ=s0-d-e1-ft#https://static.pib.gov.in/WriteReadData/userfiles/image/image00206AQ.jpg

ਉਹਨਾਂ ਅੱਗੇ ਕਿਹਾ ,"ਮੈਂ ਹਰੇਕ ਨੂੰ ਕੋਵਿਡ ਉਚਿਤ ਵਿਹਾਰ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਬੇਨਤੀ ਕਰਦਾ ਹਾਂ । ਇਹਨਾਂ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਟੀਕਾ ਲਗਵਾਉਣਾ ਕੋਵਿਡ ਖਿਲਾਫ ਸਾਡੇ ਜਨ ਅੰਦੋਲਨ ਦੇ ਮੁੱਖ ਸਤੰਭ ਹਨ । ਹਮੇਸ਼ਾ ਯਾਦ ਰੱਖੋ , “ਦਵਾਈ ਭੀ, ਕੜਾਈ ਭੀ"।

 

*********************


ਐੱਮ ਵੀ


ਐੱਚ ਐੱਫ ਡਬਲਯੁ / ਐੱਮ ਓ ਐੱਸ ਦੂਜੀ ਖੁਰਾਕ / 24 ਜੂਨ 2021/5



(Release ID: 1730089) Visitor Counter : 186