ਵਿੱਤ ਮੰਤਰਾਲਾ
ਮਿਜ਼ੋਰਮ ਵਿੱਚ ਸਿਹਤ ਸੰਭਾਲ ਸੇਵਾਵਾਂ ਸੁਧਾਰਨ ਲਈ ਭਾਰਤ ਸਰਕਾਰ ਨੇ ਵਿਸ਼ਵ ਬੈਂਕ ਨਾਲ 32 ਮਿਲੀਅਨ ਡਾਲਰ ਕਰਜ਼ਾ ਲੈਣ ਲਈ ਦਸਤਖ਼ਤ ਕੀਤੇ
Posted On:
24 JUN 2021 4:00PM by PIB Chandigarh
ਭਾਰਤ ਸਰਕਾਰ , ਮਿਜ਼ੋਰਮ ਸਰਕਾਰ ਅਤੇ ਵਿਸ਼ਵ ਬੈਂਕ ਨੇ ਮਿਜ਼ੋਰਮ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਸਮਰੱਥਾ ਪ੍ਰਬੰਧਨ ਦੇ ਸੁਧਾਰ ਵਿਸ਼ੇਸ਼ ਕਰਕੇ ਕਮਜ਼ੋਰ ਗਰੁੱਪਾਂ ਅਤੇ ਸੇਵਾ ਵਿਹੌਣੇ ਖੇਤਰਾਂ ਦੇ ਫਾਇਦੇ ਲਈ ਵਿਸ਼ਵ ਬੈਂਕ ਨਾਲ 32 ਮਿਲੀਅਨ ਡਾਲਰ ਕਰਜ਼ਾ ਲੈਣ ਲਈ ਮਿਜ਼ੋਰਮ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਪ੍ਰਾਜੈਕਟ ਤੇ ਦਸਤਖ਼ਤ ਕੀਤੇ ਹਨ ।
ਪ੍ਰਾਜੈਕਟ ਪ੍ਰਸ਼ਾਸਨ ਨੂੰ ਮਜ਼ਬੂਤ ਕਰੇਗਾ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਬੰਧਨ, ਬਣਤਰ ਅਤੇ ਇਸ ਹੇਠਲੀਆਂ ਸੰਸਥਾਵਾਂ , ਸੂਬਾ ਸਰਕਾਰੀ ਸਿਹਤ ਪ੍ਰਣਾਲੀਆਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਕਵਰੇਜ ਅਤੇ ਗੁਣਵਤਾ ਵਿੱਚ ਸੁਧਾਰ ਅਤੇ ਸਮੁੱਚੇ ਗੁਣਵਤਾ ਐਸ਼ਯੋਰੈਂਸ ਪ੍ਰੋਗਰਾਮ ਵਿੱਚ ਨਿਵੇਸ਼ ਨੂੰ ਵੀ ਮਜ਼ਬੂਤ ਕਰੇਗਾ , ਜੋ ਸਿਹਤ ਸਹੂਲਤਾਂ ਨੂੰ ਗੁਣਵਤਾ ਪ੍ਰਮਾਣਿਕਤਾ ਯੋਗ ਬਣਾਏਗਾ ।
ਮੁੱਖ ਧਿਆਨ ਸੂਬਾ ਸਿਹਤ ਬੀਮਾ ਪ੍ਰੋਗਰਾਮ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਕੀਤਾ ਜਾਵੇਗਾ , ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਆਰੋਗਿਯ ਯੋਜਨਾ ਨਾਲ ਸਹਿਯੋਗ ਉਸਾਰਨ : ਅਤੇ ਇਸ ਤਰ੍ਹਾਂ ਹਸਪਤਾਲ ਸੇਵਾਵਾਂ ਦੀ ਪਹੁੰਚ ਵਿੱਚ ਵਿੱਤੀ ਰੋਕਾਂ ਨੂੰ ਘੱਟ ਕਰਨ , ਗਰੀਬ ਪਰਿਵਾਰਾਂ ਦੁਆਰਾ ਸਿਹਤ ਲਈ ਜੇਬ ਖਰਚੇ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਅਤੇ ਕਵਰੇਜ ਦਾ ਵਿਸਥਾਰ ਕਰੇਗਾ ।
**********************
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1730087)
Visitor Counter : 201