ਰੇਲ ਮੰਤਰਾਲਾ

ਕਿਸਾਨ ਰੇਲ ਨੇ ਹੁਣ ਤੱਕ 2.7 ਲੱਖ ਟਨ ਮਾਲ ਦੀ ਢੁਆਈ ਕੀਤੀ ਇਸ ਨਾਲ ਭਾਰਤ ਵਿੱਚ ਕਿਸਾਨਾਂ ਨੂੰ ਦੇਸ਼ ਭਰ ਦੇ ਬਜ਼ਾਰਾਂ ਤੱਕ ਪਹੁੰਚ ਮਿਲ ਰਹੀ ਹੈ


ਹੁਣ ਤੱਕ 60 ਰੇਲ ਮਾਰਗਾਂ ਨੂੰ ਸੰਚਾਲਿਤ ਕੀਤਾ ਗਿਆ

Posted On: 23 JUN 2021 6:53PM by PIB Chandigarh

ਭਾਰਤੀ ਰੇਲਵੇ, ਆਪਣੇ ਅਖਿਲ ਭਾਰਤੀ ਨੈੱਟਵਰਕ ਦੇ ਨਾਲ, ਰੇਲ ਦੁਆਰਾ ਪਰਿਵਹਨ ਨੂੰ ਪ੍ਰੋਤਸਾਹਿਤ ਕਰਦੇ ਹੋਏ ਖੇਤੀਬਾੜੀ ਖੇਤਰ ਵਿੱਚ ਆਮਦਨ ਵਧਾਉਣ ਦੀ ਸਰਕਾਰੀ ਯੋਜਨਾ ਦਾ ਇੱਕ ਅਭਿੰਨ ਅੰਗ ਹੈ। ਕਿਸਾਨ ਰੇਲ ਦੀ ਸ਼ੁਰੂਆਤ ਨੇ ਕਿਸਾਨਾਂ ਨੂੰ ਭਾਰਤੀ ਬਜ਼ਾਰਾਂ ਤੱਕ ਵਿਆਪਕ ਪਹੁੰਚ ਪ੍ਰਦਾਨ ਕੀਤੀ ਹੈ। ਕਿਸਾਨ ਰੇਲ ਹੁਣ ਤੱਕ 2.7 ਲੱਖ ਟਨ ਮਾਲ ਪਹੁੰਚਾ ਚੁੱਕੀ ਹੈ। ਹੁਣ ਤੱਕ 60 ਰੇਲਮਾਰਗਾਂ ਨੂੰ ਸੰਚਾਲਿਤ ਕੀਤਾ ਜਾ ਚੁੱਕਿਆ ਹੈ।

ਕਿਸਾਨ ਰੇਲ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਉਣ ਲਈ ਰੇਲਵੇ, ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ, ਰਾਜ ਸਰਕਾਰਾਂ ਦੇ (ਖੇਤੀਬਾੜੀ/ਬਾਗਵਾਨੀ/ਮੱਛੀ ਪਾਲਨ ਵਿਭਾਗ, ਆਦਿ ਸਹਿਤ) ਸਥਾਨਿਕ ਸੰਸਥਾਵਾਂ ਅਤੇ ਏਜੰਸੀਆਂ ਅਤੇ ਮੰਡੀਆਂ ਸਹਿਤ ਵੱਖ-ਵੱਖ ਹਿਤਧਾਰਕਾਂ ਦੇ ਨਾਲ ਨਿਰੰਤਰ ਕੋਸ਼ਿਸ਼ ਵਿੱਚ ਜੁਟਿਆ ਹੈ।

ਕਿਸਾਨ ਰੇਲ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਉਤਪਾਦਨ ਜਾਂ ਵਾਧੂ ਉਤਪਾਦਨ ਵਾਲੇ ਖੇਤਰਾਂ ਨਾਲ ਉਪਭੋਗ ਜਾਂ ਕਮੀ ਵਾਲੇ ਖੇਤਰਾਂ ਵਿੱਚ ਫਲ, ਸਬਜ਼ੀਆਂ ਮਾਂਸ, ਪੋਲਟਰੀ, ਮੱਛੀ ਅਤੇ ਡੇਅਰੀ ਉਤਪਾਦਾਂ ਸਹਿਤ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਆਵਾਜਾਈ ਨੂੰ ਸਮਰੱਥ ਬਣਾਉਂਦੀ ਹੈ;

  • ਆਵਾਜਾਈ ਦਾ ਤੇਜ਼ ਸੰਚਾਲਨ ਘੱਟੋ-ਘੱਟ ਨੁਕਸਾਨ ਨੂੰ ਸੁਨਿਸ਼ਚਿਤ ਕਰਦਾ ਹੈ;

  • ਦੂਰ, ਵੱਡੇ ਅਤੇ ਅਧਿਕ ਆਕਰਸ਼ਕ ਬਜ਼ਾਰਾਂ ਤੱਕ ਪਹੁੰਚ ਬਣਾਉਣ ਲਈ ਕਿਸਾਨਾਂ ਨੂੰ ਵਿਸ਼ਾਲ ਰੇਲਵੇ ਨੈੱਟਵਰਕ ਦਾ ਉਪਯੋਗ ਕਰਨ ਵਿੱਚ ਸਮਰੱਥ ਬਣਾਉਂਦੀ ਹੈ;

 

  • ਫਲਾਂ ਅਤੇ ਸਬਜ਼ੀਆਂ ਦੇ ਪਰਿਵਹਨ ਲਈ ਮਾਲ ਢੁਆਈ ਵਿੱਚ 50% ਸਬਸਿਡੀ ਦਿੱਤੀ ਜਾਂਦੀ ਹੈ (ਔਪਰੇਸ਼ਨ ਗ੍ਰੀਨਸ –ਟਾੱਪ ਟੂ ਟੋਟਲ ਯੋਜਨਾ ਦੇ ਤਹਿਤ ਇਸ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੁਆਰਾ ਵਹਨ ਕੀਤਾ ਜਾ ਰਿਹਾ ਹੈ);

 

  • ਘੱਟ ਉਪਜ ਵਾਲੇ ਛੋਟੇ ਕਿਸਾਨਾਂ ਨੂੰ ਵੀ ਬਿਨਾਂ ਕਿਸੀ ਵਿਚੌਲਿਆਂ ਦੀ ਸਹਾਇਤਾ ਤੋਂ ਆਪਣੇ ਮਾਲ ਦੇ ਪਰਿਵਹਨ ਵਿੱਚ ਮਦਦ ਕਰਨ ਲਈ ਮਲਟੀ ਕਮੋਡਿਟੀ, ਮਲਟੀ ਕਨਸਾਈਨਰ, ਮਲਟੀ ਕੰਸਾਈਨੀ, ਮਲਟੀ ਸਟੋਪੇਜ, ਟਾਈਮ ਟੇਬਲਡ ਟ੍ਰੇਨਾਂ ਦੀ ਅਵਧਾਰਣਾ ਦੇ ਅਧਾਰ ‘ਤੇ ਸੰਚਾਲਿਤ ਕਰਨਾ;

 

  • ਬੁੱਕ ਕੀਤੀ ਜਾ ਸਕਣ ਵਾਲੀ ਮਾਤਰਾ ਦੀ ਕੋਈ ਘੱਟੋ-ਘੱਟ ਸੀਮਾ ਨਹੀਂ, ਜਿਸ ਨਾਲ ਛੋਟੇ ਅਤੇ ਸੀਮਾਂਤ ਕਿਸਾਨ ਵੀ ਵੱਡੇ ਅਤੇ ਦੂਰ ਦੇ ਬਜ਼ਾਰਾਂ ਤੱਕ ਪਹੁੰਚ ਬਣਾਈ ਜਾ ਸਕੇ;

 

  • ਪਰਿਵਹਨ ਸਮੇਂ ਅਤੇ ਲਾਗਤ ਵਿੱਚ ਕਮੀ ਦੇ ਕਾਰਨ ਅੰਤਿਮ ਉਪਭੋਗਤਾਵਾਂ (ਵੱਡੇ ਸ਼ਹਿਰਾਂ ਅਤੇ ਖਪਤ ਕੇਂਦਰਾਂ ‘ਤੇ) ਨੂੰ ਸਸਤੀ ਕੀਮਤ ‘ਤੇ ਤਾਜ਼ਾ ਉਤਪਾਦ ਮਿਲਦਾ ਹੈ;

ਕੇਂਦਰੀ ਬਜਟ 2020-21 ਵਿੱਚ ਕੀਤੇ ਗਏ ਐਲਾਨ ਦੇ ਅਨੁਪਾਲਨ ਵਿੱਚ, ਭਾਰਤੀ ਰੇਲਵੇ ਦੁਆਰਾ ਉਤਪਾਦਨ ਜਾ ਵਾਧੂ ਖੇਤਰਾਂ ਤੋਂ ਖਰਾਬ ਹੋਣ ਵਾਲੇ ਅਤੇ ਖੇਤੀਬਾੜੀ-ਉਤਪਾਦਾਂ (ਫਲਾਂ, ਸਬਜ਼ੀਆਂ ਮਾਂਸ, ਪੋਲਟਰੀ, ਮੱਛੀ ਅਤੇ ਡੇਅਰੀ ਉਤਪਾਦਾਂ ਸਹਿਤ) ਨੂੰ ਖਪਤ ਜਾ ਕਮੀ ਵਾਲੇ ਖੇਤਰਾਂ ਦੇ ਲਈ ਟ੍ਰਾਂਸਪੋਰਟ ਕਰਨ ਲਈ ਕਿਸਾਨ ਰੇਲ ਟ੍ਰੇਨਾਂ ਦਾ ਸ਼ੁਰੂਆਤ ਕੀਤੀ ਗਈ ਹੈ।

ਕਿਸਾਨ ਰੇਲ ਯੋਜਨਾ ਦੇ ਤਹਿਤ ਦੇਵਲਾਲੀ (ਮਹਾਰਾਸ਼ਟਰ) ਅਤੇ ਦਾਨਾਪੁਰ (ਬਿਹਾਰ) ਦਰਮਿਆਨ ਪਹਿਲੀ ਰੇਲ ਨੂੰ ਮਾਣਯੋਗ ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਮਾਣਯੋਗ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੁਆਰਾ 07.08.2020 ਨੂੰ ਹਰੀ ਝੰਡੀ ਦਿਖਾਈ ਗਈ। ਇਸ ਟ੍ਰੇਨ ਦੇ ਸੰਚਾਲਨ ਨੂੰ ਬਾਅਦ ਵਿੱਚ ਸੰਗੋਲਾ(ਮਹਾਰਾਸ਼ਟਰ) ਅਤੇ ਮੁਜ਼ਫੱਰਪੁਰ (ਬਿਹਾਰ) ਦਰਮਿਆਨ ਤੱਕ ਵਧਾ ਦਿੱਤਾ ਗਿਆ ਹੈ।

         

 ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 28 ਦਸੰਬਰ 2020 ਨੂੰ ਸੰਗੋਲਾ (ਮਹਾਰਾਸ਼ਟਰ) ਅਤੇ ਸ਼ਾਲੀਮਾਰ (ਪੱਛਮ ਬੰਗਾਲ) ਦਰਮਿਆਨ ਕਿਸਾਨ ਰੇਲ ਯੋਜਨਾ ਦੇ ਤਹਿਤ 100ਵੀਂ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ।

 18 ਜੂਨ 2021 ਤੱਕ, 60 ਰੂਟਾਂ ‘ਤੇ ਕਿਸਾਨ ਰੇਲਾਂ ਨੇ ਕੁੱਲ 850 ਚੱਕਰ ਲਗਾਏ ਹਨ, ਜਿਸ ਵਿੱਚ 2.7 ਲੱਖ ਟਨ ਤੋਂ ਅਧਿਕ ਖੇਪਾਂ ਦਾ ਟ੍ਰਾਂਸਪੋਰਟ ਕੀਤਾ ਗਿਆ ਹੈ। 2021 ਦੇ ਦੌਰਾਨ ਇਨ੍ਹਾਂ ਟ੍ਰੇਨਾਂ ਦਾ ਮਾਸਿਕ ਪ੍ਰਦਰਸ਼ਨ ਨਿਮਨ ਅਨੁਸਾਰ ਰਿਹਾ ਹੈ: 

 ਜਨਵਰੀ 2021-82 ਟ੍ਰਿਪ (32,332ਟਨ)

 ਫਰਵਰੀ 2021-128 ਟ੍ਰਿਪ (41,665 ਟਨ)

 ਮਾਰਚ 2021-133 ਟ੍ਰਿਪ (40,695 ਟਨ)

ਅਪ੍ਰੈਲ 2021 - 127 ਟ੍ਰਿਪ (39,518 ਟਨ)

 

ਮਈ 2021 - 173 ਟ੍ਰਿਪ (55,300 ਟਨ)

 

ਜੂਨ(18 ਤੱਕ) - 93 ਟ੍ਰਿਪ (32,542 ਟਨ)

 

 ਕਿਸਾਨ ਰੇਲ ਟ੍ਰੇਨਾਂ ਦਾ ਸੰਚਾਲਨ ਇੱਕ ਸਮਾਂਬੱਧ-ਸਾਰਣੀ ਦੇ ਅਨੁਰੂਪ ਮਾਰਗਾਂ ‘ਤੇ ਕੀਤਾ ਜਾਂਦਾ ਹੈ, ਅਤੇ ਸਮੇਂ ਦੀ ਪਾਬੰਦੀ ਦੇ ਨਾਲ-ਨਾਲ ਖਰਾਬ ਹੋਣ ਵਾਲੀਆਂ ਵਸਤੂਆਂ ਦਾ ਨਿਯਤ ਸਮੇਂ ਦੇ ਅੰਦਰ ਆਪਣੇ ਮੰਜ਼ਿਲ ਤੱਕ ਪਹੁੰਚਾਉਣ ਨੂੰ ਸੁਨਿਸ਼ਚਿਤ ਕਰਨ ਅਤੇ ਭਾਰਤੀ ਰੇਲਵੇ ਦੇ ਸੰਸਾਧਨਾਂ ਦਾ ਸਭ ਤੋਂ ਬਿਹਤਰੀਨ ਤਰੀਕੇ ਨਾਲ ਉਪਯੋਗ ਕੀਤੇ ਜਾਣ ਲਈ ਇਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਕਿਸਾਨ ਰੇਲ ਟ੍ਰੇਨ ਦੇ ਰਾਹੀਂ ਪਰਿਵਹਨ ਕੀਤੀਆਂ ਜਾਣ ਵਾਲੀਆਂ ਮੁੱਖ ਫਸਲਾਂ/ਖੇਤੀਬਾੜੀ ਉਤਪਾਦਾਂ ਵਿੱਚ ਸੰਤਰਾ, ਪਿਆਜ, ਆਲੂ, ਕੇਲਾ, ਅੰਬ, ਟਮਾਟਰ, ਅਨਾਰ, ਕਸਟਰਡ ਸੇਬ, ਸ਼ਿਮਲਾ ਮਿਰਚ, ਚੀਕੂ, ਗਾਜ਼ਰ ਆਦਿ ਸ਼ਾਮਿਲ ਹਨ।

ਮੁੱਲ ਨਿਰਧਾਰਣ ਅਤੇ ਸਬਸਿਡੀ: ਸਾਰੇ ਕਿਸਾਨ ਰੇਲ ਟ੍ਰੇਨ ਸੇਵਾਵਾਂ ਲਈ ਪਾਰਸਲ ਟੈਰਿਫ ਦੇ ਪੀ-ਸਕੇਲ ਤੇ ਸ਼ੁਲਕ ਲਿਆ ਜਾ ਰਿਹਾ ਹੈ।

ਫੂਡ ਪ੍ਰੋਸੈਸਿੰਗ ਉਦੋਯਗ ਮੰਤਰਾਲੇ (ਐੱਮਓਐੱਫਪੀਆਈ) ਦੇ ਔਪਰੇਸ਼ਨ ਗ੍ਰੀਨਸ-ਟਾੱਪ ਟ੍ਰ ਟੋਟਲ ਯੋਜਨਾ ਦੇ ਤਹਿਤ ਕਿਸਾਨ ਰੇਲ ਟ੍ਰੇਨਾਂ ਦੀ ਸੇਵਾਵਾਂ ਦੇ ਰਾਹੀਂ ਫਲਾਂ ਅਤੇ ਸਬਜ਼ੀਆਂ ਦੇ ਪਰਿਵਹਨ 50% ਦੀ ਸਬਸਿਡੀ ਦਿੱਤੀ ਜਾਂਦੀ ਹੈ। 

ਇਸ ਸਬਸਿਡੀ ਯੋਜਨਾ ਦੀ ਸ਼ੁਰੂਆਤ (14 ਅਕਤੂਬਰ 2020 ਨਾਲ ਪ੍ਰਭਾਵੀ) ਨਾਲ 15 ਜੂਨ 2021 ਤੱਕ, ਕਿਸਾਨ ਰੇਲ ਦੇ ਰਾਹੀਂ ਲਗਭਗ 52.38 ਕਰੋੜ ਰਪੁਏ ਦੀ ਰਾਸ਼ੀ ਸਬਸਿਡੀ ਦੇ ਰੂਪ ਵਿੱਚ ਵਿਤਰਿਤ ਕੀਤੀ ਗਈ ਹੈ।

List of Kisan Rail Routes

***

ਡੀਜੇਐੱਨ/ਐੱਮਕੇਵੀ


(Release ID: 1730086) Visitor Counter : 182


Read this release in: Tamil , English , Urdu , Hindi , Telugu