ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮ-ਜੀਕੇਏਵਾਈ) ਨੂੰ ਜੁਲਾਈ 2021 ਤੋਂ ਨਵੰਬਰ, 2021 ਤੱਕ ਵਧਾਉਣ ਨੂੰ ਪ੍ਰਵਾਨਗੀ ਦਿੱਤੀ

ਪਿਛਲੇ ਸਾਲ, ਸਰਕਾਰ ਨੇ ਅਪ੍ਰੈਲ-ਨਵੰਬਰ, 2020 ਲਈ ਪੀਐੱਮ-ਜੀਕੇਏਵਾਈ ਦੇ ਤਹਿਤ ਐੱਨਐੱਫਐੱਸਏ ਦੇ ਸਾਰੇ ਲਾਭਾਰਥੀਆਂ ਕਵਰ ਕਰਨ ਦਾ ਐਲਾਨ ਕੀਤਾ ਸੀਲਗਭਗ 80 ਕਰੋੜ ਐੱਨਐੱਫਐੱਸਏ ਲਾਭਾਰਥੀਆਂ ਨੂੰ 8 ਮਹੀਨਿਆਂ ਦੀ ਮਿਆਦ ਲਈ 5 ਕਿੱਲੋ ਵਾਧੂ ਮੁਫ਼ਤ ਅਨਾਜ ਐਲੋਕੇਟ ਕੀਤਾ ਗਿਆ ਸੀ2021 ਵਿੱਚ, ਪੀਐੱਮ-ਜੀਕੇਏਵਾਈ ਨੂੰ ਦੋ ਮਹੀਨਿਆਂ (ਮਈ ਅਤੇ ਜੂਨ) ਲਈ 26,602 ਕਰੋੜ ਅਨੁਮਾਨਿਤ ਖਰਚੇ ਨਾਲ ਐਲਾਨ ਕੀਤਾ ਗਿਆ ਸੀਮਾਣਯੋਗ ਪ੍ਰਧਾਨ ਮੰਤਰੀ ਨੇ 7 ਜੂਨ 2021 ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਪੀਐੱਮ-ਜੀਕੇਏਵਾਈ ਸਕੀਮ ਨੂੰ ਅਗਲੇ ਪੰਜ ਮਹੀਨਿਆਂ ਲਈ ਨਵੰਬਰ 2021 ਵਿੱਚ ਦੀਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ


204 ਐੱਲਐੱਮਟੀ ਵਾਧੂ ਅਨਾਜ ਨੂੰ ਹੋਰ 5 ਮਹੀਨੇ ਦੀ ਇੱਕ ਮਿਆਦ ਲਈ ਅੰਦਾਜ਼ਨ 80 ਕਰੋੜ ਐੱਨਐੱਫਐੱਸਏ ਲਾਭਾਰਥੀਆਂ ਨੂੰ ਦਿੱਤਾ ਜਾਵੇਗਾ ਜਿਸ ਦਾ ਵਿੱਤੀ ਖਰਚ 67,266 ਕਰੋੜ ਰੁਪਏ ਹੋਵੇਗਾ


ਇਹ ਅਨਾਜ ਦੀ ਮੁਫ਼ਤ ਵੰਡ ਐੱਨਐੱਫਐੱਸਏ ਅਧੀਨ ਆਉਂਦੇ ਲਾਭਾਰਥੀਆਂ ਲਈ ਨਿਯਮਿਤ ਮਾਸਿਕ ਅਨਾਜ ਦੀ ਵੰਡ ਤੋਂ ਵੱਧ ਰਹੇਗੀਇਸ ਵਾਧੂ ਖਰਚੇ ਦਾ ਸਾਰਾ ਬੋਝ ਭਾਰਤ ਸਰਕਾਰ ਵੱਲੋਂ ਚੁੱਕਿਆ ਜਾਵੇਗਾ

Posted On: 23 JUN 2021 5:08PM by PIB Chandigarh

2020 ਵਿੱਚ, ਭਾਰਤ ਸਰਕਾਰ ਨੇਗ਼ਰੀਬ ਪੱਖੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਅਪ੍ਰੈਲ-ਨਵੰਬਰ, 2020 ਦੀ ਮਿਆਦ ਦੇ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ) ਦੇ ਅਧੀਨ ਆਉਣ ਵਾਲੇ ਸਾਰੇ ਲਾਭਾਰਥੀਆਂ ਲਈ “ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ” (ਪ੍ਰਧਾਨ ਮੰਤਰੀ-ਜੀਕੇਏਵਾਈ) ਦਾ ਐਲਾਨ ਕੀਤਾ ਸੀ। ਲਗਭਗ 80 ਕਰੋੜ ਐੱਨਐੱਫਐੱਸਏ ਲਾਭਾਰਥੀਆਂ ਨੂੰ 8 ਮਹੀਨਿਆਂ (ਅਪ੍ਰੈਲ-ਨਵੰਬਰ 2020) ਲਈ ਮੁਫ਼ਤ 5 ਕਿਲੋ ਅਨਾਜ (ਕਣਕ ਜਾਂ ਚਾਵਲ) ਐਲੋਕੇਟ ਕੀਤੇ ਗਏ ਸਨ, ਜਿਸ ਨਾਲ ਦੇਸ਼ ਵਿੱਚ ਕੋਵਿਡ-19 ਫੈਲਣ ਕਾਰਨ ਆਰਥਿਕ ਵਿਘਨ ਦੇ ਮੱਦੇਨਜ਼ਰ ਗ਼ਰੀਬ/ ਕਮਜ਼ੋਰ ਲਾਭਾਰਥੀਆਂ/ ਪਰਿਵਾਰਾਂ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਿਆ ਸੀ। ਪ੍ਰਧਾਨ ਮੰਤਰੀ-ਜੀਕੇਏਵਾਈ 2020 (ਅਪ੍ਰੈਲ-ਨਵੰਬਰ 2020) ਦੇ ਤਹਿਤ 321 ਲੱਖ ਮੀਟ੍ਰਿਕ ਟਨ ਅਨਾਜ ਦੀ ਕੁੱਲ ਵੰਡ ਵਿਭਾਗ ਨੇ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਲੋਕੇਟ ਕੀਤਾ, 305 ਲੱਖ ਟਨ ਅਨਾਜ ਰਾਜ/ ਯੂਟੀ ਵੱਲੋਂ ਚੁੱਕਿਆ ਗਿਆ ਅਤੇ 298 ਲੱਖ ਮੀਟ੍ਰਿਕ ਟਨ ਅਨਾਜ (ਭਾਵ ਨਿਰਧਾਰਿਤ ਮਾਤਰਾ ਦਾ ਲਗਭਗ 93%) ਸਾਰੇ ਦੇਸ਼ ਵਿੱਚ ਵੰਡਿਆ ਗਿਆ ਸੀ।

 

2021 ਵਿੱਚ, ਦੇਸ਼ ਭਰ ਵਿੱਚ ਚਲ ਰਹੀ ਗੰਭੀਰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਰਥਿਕ ਰੁਕਾਵਟਾਂ ਦੇ ਕਾਰਨ, ਭਾਰਤ ਸਰਕਾਰ ਨੇ “ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ” (ਪ੍ਰਧਾਨ ਮੰਤਰੀ-ਜੀਕੇਏਵਾਈ) ਨੂੰ ਕੁਝ ਸਮੇਂ ਲਈ ਭਾਵ ਦੋ ਮਹੀਨੇ, ਮਈ 2021 ਅਤੇ ਜੂਨ 2021 ਲਈ ਪ੍ਰਧਾਨ ਮੰਤਰੀ-ਜੀਕੇਏਵਾਈ ਦੀ ਤਰਜ਼ ’ਤੇ ਲਗਭਗ 26.602 ਕਰੋੜ ਰੁਪਏ ਦੇ ਅਨੁਮਾਨਿਤ ਖਰਚੇ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। 79 ਲੱਖ ਮੀਟ੍ਰਿਕ ਟਨ ਅਨਾਜ ਕੁੱਲ ਵੰਡ ਲਈ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ-ਜੀਕੇਏਵਾਈ 2021 (ਮਈ-ਜੂਨ 2021) ਦੇ ਤਹਿਤ, ਇਸ ਲਈ ਹੁਣ ਤੱਕ, 76 ਲੱਖ ਟਨ ਵੱਧ ਹੋਰ ਅਨਾਜ (ਭਾਵ 96% ਅਨਾਜ) ਰਾਜਾਂ /ਯੂਟੀ ਵੱਲੋਂ ਵੰਡਿਆ ਗਿਆ ਹੈ। ਇਸ ਤੋਂ ਇਲਾਵਾ, ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਮਈ 2021 ਲਈ 35 ਲੱਖ ਮੀਟ੍ਰਿਕ ਟਨ ਤੋਂ ਵੱਧ ਅਨਾਜ (ਭਾਵ ਮਹੀਨਾਵਾਰ ਐਲੋਕੇਸ਼ਨ ਦੇ ਲਗਭਗ 90%) ਵੰਡਿਆ ਜਾ ਚੁੱਕਿਆ ਹੈ ਅਤੇ ਜੂਨ 2021 ਲਈ 23 ਲੱਖ ਮੀਟ੍ਰਿਕ ਟਨ ਤੋਂ ਵੱਧ ਅਨਾਜ (ਭਾਵ ਮਹੀਨਾਵਾਰ ਐਲੋਕੇਸ਼ਨ ਦਾ ਲਗਭਗ 59%) ਵੰਡਿਆ ਜਾ ਚੁੱਕਿਆ ਹੈ। ਲਗਭਗ 80 ਕਰੋੜ ਐੱਨਐੱਫਐੱਸਏ ਲਾਭਾਰਥੀ ਮਈ 2021 ਅਤੇ ਜੂਨ, 2021 ਦੇ ਮਹੀਨਿਆਂ ਵਿੱਚ 5 ਕਿਲੋ ਵਾਧੂ ਮੁਫ਼ਤਅਨਾਜ (ਕਣਕ ਜਾਂ ਚਾਵਲ) ਪ੍ਰਾਪਤ ਕਰ ਰਹੇ ਹਨ।

 

ਸੰਕਟ ਦੇ ਸਮੇਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਦੇਸ਼ ਵਿੱਚ ਜਾਰੀ ਕੋਵਿਡ-19 ਸਥਿਤੀ ਦੀ ਸਮੀਖਿਆ ’ਤੇ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 7 ਜੂਨ 2021 ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ, ਪੰਜ ਮਹੀਨਿਆ ਦੀ ਮਿਆਦ ਲਈ ਨਵੰਬਰ, 2021 ਦੀਵਾਲੀ ਤੱਕ 5 ਕਿਲੋ ਵਾਧੂ ਮੁਫ਼ਤ ਅਨਾਜ (ਕਣਕ ਜਾਂ ਚਾਵਲ) ਸਕੀਮ ਪ੍ਰਧਾਨ ਮੰਤਰੀ-ਜੀਕੇਏਵਾਈ ਦੇ ਵਿਸਤਾਰ ਦਾ ਐਲਾਨ ਕੀਤਾ। ਤਕਰੀਬਨ 80 ਕਰੋੜ ਐੱਨਐੱਫਐੱਸਏ ਲਾਭਾਰਥੀਆਂ ਨੂੰ ਕੁੱਲ 204 ਮੀਟ੍ਰਿਕ ਅਨਾਜ ਨੂੰ ਅਗਲੇ 5 ਮਹੀਨਿਆਂ ਦੀ ਮਿਆਦ ਤੱਕ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦੇ ਖਰਚ ਦਾ ਅਨੁਮਾਨ ਲਗਭਗ 67,266 ਕਰੋੜ ਰੁਪਏ ਤੱਕ ਹੈ। ਇਹ ਵਾਧੂ ਮੁਫ਼ਤ ਅਨਾਜ ਦੀ ਅਲਾਟਮੈਂਟ ਐੱਨਐੱਫਐੱਸਏ ਦੇ ਅਧੀਨ ਆਉਣ ਵਾਲੇ ਲਾਭਾਰਥੀਆਂ ਲਈ ਨਿਰਧਾਰਿਤ ਨਿਯਮਿਤ ਮਾਸਿਕ ਅਨਾਜ ਤੋਂ ਵੱਧ ਹੋਵੇਗੀ। ਪ੍ਰਧਾਨ ਮੰਤਰੀ-ਜੀਕੇਏਵਾਈ ਦੇ ਤਹਿਤ ਇਸ ਵਾਧੂ ਐਲੋਕੇਸ਼ਨ ਦੀ ਸਾਰੀ ਲਾਗਤ, ਜਿਸ ਵਿੱਚ ਇੰਟਰਾ ਸਟੇਟ ਟ੍ਰਾਂਸਪੋਰਟ, ਡੀਲਰਾਂ ਦੇ ਮਾਰਜਿਨ ਆਦਿ ਦੇ ਖਰਚੇ ਸ਼ਾਮਲ ਹਨ, ਇਹ ਸਾਰਾ ਖਰਚ ਭਾਰਤ ਸਰਕਾਰ ਦੁਆਰਾ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਨਾ ਕਿਸੇ ਹਿੱਸੇ ਦੇ ਚੁੱਕਿਆ ਜਾਵੇਗਾ।

 

***

 

ਡੀਐੱਸ(Release ID: 1729896) Visitor Counter : 161