ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਨੇ ਅਪ੍ਰੈਲ, 2021 ਦੌਰਾਨ 6.24 ਬਿਲੀਅਨ ਅਮਰੀਕੀ ਡਾਲਰ ਦੇ ਕੁੱਲ ਐੱਫਡੀਆਈ ਪ੍ਰਵਾਹ ਨੂੰ ਆਕਰਸ਼ਿਤ ਕੀਤਾ;
ਕੁੱਲ ਐੱਫਡੀਆਈ ਪ੍ਰਵਾਹ ਅਪ੍ਰੈਲ, 2020 ਦੇ ਮੁਕਾਬਲੇ 38% ਵਧੇਰੇ ਰਿਹਾ;
ਐੱਫਡੀਆਈ ਵਿੱਚ 60%ਵਾਧੇ ਨਾਲ ਇਕੁਇਟੀ ਪ੍ਰਵਾਹ 4.44 ਬਿਲੀਅਨ ਡਾਲਰ ਹੋਇਆ;
ਵਿਦੇਸ਼ੀ ਨਿਵੇਸ਼ਕਾਂ ਵਿੱਚ ਨਿਵੇਸ਼ ਦੀ ਇੱਕ ਤਰਜੀਹੀ ਮੰਜ਼ਿਲ ਵਜੋਂ ਐੱਫਡੀਆਈ ਪ੍ਰਵਾਹ ਭਾਰਤ ਦੇ ਰੁਤਬੇ ਦੀ ਪੁਸ਼ਟੀ ਕਰਦਾ ਹੈ
प्रविष्टि तिथि:
23 JUN 2021 6:19PM by PIB Chandigarh
ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੇ ਨੀਤੀਗਤ ਸੁਧਾਰਾਂ, ਨਿਵੇਸ਼ ਦੀ ਸਹੂਲਤ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਦੇ ਮੋਰਚਿਆਂ 'ਤੇ ਸਰਕਾਰ ਦੁਆਰਾ ਕੀਤੇ ਗਏ ਉਪਰਾਲਿਆਂ ਦੇ ਨਤੀਜੇ ਵਜੋਂ ਦੇਸ਼ ਵਿੱਚ ਐੱਫਡੀਆਈ ਦੀ ਆਮਦ ਵਧੀ ਹੈ। ਭਾਰਤ ਦੇ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਹੇਠਾਂ ਦਿੱਤੇ ਰੁਝਾਨ ਵਿਸ਼ਵਵਿਆਪੀ ਨਿਵੇਸ਼ਕਾਂ ਵਿੱਚ ਨਿਵੇਸ਼ ਦੀ ਇੱਕ ਤਰਜੀਹੀ ਮੰਜ਼ਿਲ ਵਜੋਂ ਇਸਦੀ ਸਥਿਤੀ ਦੀ ਪੁਸ਼ਟੀ ਕਰਦੇ ਹਨ:
ਅਪ੍ਰੈਲ 2021 ਦੇ ਦੌਰਾਨ ਭਾਰਤ ਨੇ 6.24 ਬਿਲੀਅਨ ਅਮਰੀਕੀ ਡਾਲਰ ਦਾ ਕੁੱਲ ਐੱਫਡੀਆਈ ਆਕਰਸ਼ਿਤ ਕੀਤਾ ਹੈ ਅਤੇ ਇਹ ਅਪ੍ਰੈਲ, 2020 ਵਿੱਚ (4.53 ਬਿਲੀਅਨ ਅਮਰੀਕੀ ਡਾਲਰ) ਦੇ ਮੁਕਾਬਲੇ 38% ਵੱਧ ਹੈ।
ਅਪ੍ਰੈਲ, 2021 ਦੇ ਦੌਰਾਨ, ਦੇਸ਼ ਵਿੱਚ ਐੱਫਡੀਆਈ ਇਕੁਇਟੀ ਦੇ 4.44 ਬਿਲੀਅਨ ਅਮਰੀਕੀ ਡਾਲਰ ਪ੍ਰਵਾਹ ਦੀ ਰਿਪੋਰਟ ਕੀਤੀ ਗਈ, ਜੋ ਕਿ ਅਪ੍ਰੈਲ, 2020 ਦੇ ਮੁਕਾਬਲੇ (2.77 ਬਿਲੀਅਨ ਅਮਰੀਕੀ ਡਾਲਰ) ਇਕੁਇਟੀ ਪ੍ਰਵਾਹ ਨਾਲੋਂ 60% ਵਧੇਰੇ ਹੈ।
ਅਪ੍ਰੈਲ, 2021 ਦੇ ਦੌਰਾਨ, ਮਾਰੀਸ਼ਸ 24% ਐੱਫਡੀਆਈ ਇਕੁਇਟੀ ਪ੍ਰਵਾਹ ਦੇ ਨਾਲ ਸਭ ਤੋਂ ਵੱਧ ਨਿਵੇਸ਼ ਕਰਨ ਵਾਲਾ ਦੇਸ਼ ਹੈ, ਇਸ ਦੇ ਬਾਅਦ ਸਿੰਗਾਪੁਰ (21%) ਅਤੇ ਜਪਾਨ (11%) ਹਨ।
ਅਪ੍ਰੈਲ, 2021 ਦੇ ਦੌਰਾਨ ‘ਕੰਪਿਊਟਰ ਸਾਫਟਵੇਅਰ ਐਂਡ ਹਾਰਡਵੇਅਰ’ 24% ਨਾਲ ਸਭ ਤੋਂ ਵੱਧ ਹਿੱਸੇਦਾਰੀ ਵਾਲਾ ਸੈਕਟਰ ਬਣ ਕੇ ਉਭਰਿਆ ਅਤੇ ਸੇਵਾਵਾਂ ਸੈਕਟਰ 23% ਅਤੇ ਸਿੱਖਿਆ ਸੈਕਟਰ 8% ਨੇ ਕੁੱਲ ਐੱਫਡੀਆਈ ਇਕੁਇਟੀ ਪ੍ਰਵਾਹ ਆਕਰਸ਼ਿਤ ਕੀਤਾ ਹੈ।
ਅਪ੍ਰੈਲ, 2021 ਵਿੱਚ ਕਰਨਾਟਕ ਚੋਟੀ ਦਾ ਪ੍ਰਾਪਤ ਕਰਨ ਵਾਲਾ ਰਾਜ ਹੈ, ਜਿਸ ਦਾ ਕੁੱਲ ਐੱਫਡੀਆਈ ਇਕੁਇਟੀ ਪ੍ਰਵਾਹ ਵਿੱਚ 31% ਹਿੱਸਾ ਹੈ, ਇਸ ਤੋਂ ਬਾਅਦ ਮਹਾਰਾਸ਼ਟਰ (19%) ਅਤੇ ਦਿੱਲੀ (15%) ਹਨ।
*****
ਵਾਈਬੀ / ਐੱਸ
(रिलीज़ आईडी: 1729889)
आगंतुक पटल : 245