ਕਬਾਇਲੀ ਮਾਮਲੇ ਮੰਤਰਾਲਾ

ਨਿਊਯਾਰਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਆਯੋਜਿਤ ‘ਸੋਲਿਸਟਸ ਫੌਰ ਟਾਈਮਜ਼ ਸਕਵਾਇਰ 2021’ ਪ੍ਰੋਗਰਾਮ ਵਿੱਚ ਕਬਾਇਲੀ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ

Posted On: 22 JUN 2021 4:31PM by PIB Chandigarh

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਨਿਊਯਾਰਕ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਟਾਈਮਜ਼ ਸਕਵਾਇਰ ਵਿੱਚ ਯੋਗ, ਸਮੁੱਚੀ ਸਿਹਤ, ਆਯੂਰਵੇਦ ਅਤੇ ਤੰਦੁਰਸਤੀ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਦਿਨ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ 3,000 ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ, ਨਿਊਯਾਰਕ ਦੇ ਇਸ ਪ੍ਰਤਿਸ਼ਿਠਤ ਸਥਾਨ ‘ਤੇ ਆਯੋਜਿਤ ਇਹ ਪ੍ਰੋਗਰਾਮ ਇੱਕ ਪ੍ਰਮੁੱਖ ਆਕਰਸ਼ਣ ਸੀ।  

 

 

 C:\Users\Punjabi\Desktop\Gurpreet Kaur\2021\june 2021\22-06-2021\image001WG1C.jpg C:\Users\Punjabi\Desktop\Gurpreet Kaur\2021\june 2021\22-06-2021\image002XPSU.jpgC:\Users\Punjabi\Desktop\Gurpreet Kaur\2021\june 2021\22-06-2021\image003ZL8I.jpgC:\Users\Punjabi\Desktop\Gurpreet Kaur\2021\june 2021\22-06-2021\image00418JX.jpgC:\Users\Punjabi\Desktop\Gurpreet Kaur\2021\june 2021\22-06-2021\image00544W9.jpgC:\Users\Punjabi\Desktop\Gurpreet Kaur\2021\june 2021\22-06-2021\image006PRV6.jpgC:\Users\Punjabi\Desktop\Gurpreet Kaur\2021\june 2021\22-06-2021\image0071N5W.jpg 

  

 

ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਆਕਰਸ਼ਣ ਦਾ ਕੇਂਦਰ, ਪ੍ਰਦਰਸ਼ਨ ਲਈ ਲਗਾਏ ਗਏ ਸਟਾੱਲ ਸਨ, ਜਿੱਥੇ ਪ੍ਰਤਿਰੱਖਿਆ ਵਧਾਉਣ ਵਾਲੇ ਅਤੇ ਆਯੁਰਵੈਦਿਕ ਉਤਪਾਦ ਸਹਿਤ ਵਿਲੱਖਣ ਕੁਦਰਤੀ ਕਬਾਇਲੀ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਵਿੱਚ ਕਬਾਇਲੀ ਉਤਪਾਦਾਂ ਦੀ ਇੱਕ ਚੇਨ ਸ਼ਾਮਿਲ ਹੈ, ਜਿਸ ਵਿੱਚ ਜੈਵਿਕ ਅਤੇ ਜ਼ਰੂਰੀ ਕੁਦਰਤੀ ਪ੍ਰਤਿਰੱਖਿਆ ਵਧਾਉਣ ਵਾਲੇ ਉਤਪਾਦ ਸ਼ਾਮਿਲ ਹਨ। ਇਨ੍ਹਾਂ ਉਤਪਾਦਾਂ ਵਿੱਚ ਬਾਜਰਾ, ਚਾਵਲ, ਮਸਾਲੇ, ਸ਼ਹਿਦ, ਆਂਵਲਾ, ਅਸ਼ਵਗੰਧਾ ਪਾਊਡਰ, ਹਰਬਲ ਚਾਹ ਅਤੇ ਕਾਫੀ ਅਤੇ ਸਹਾਇਕ ਉਪਕਰਣ ਜਿਵੇਂ, ਯੋਗ ਚਟਾਈ, ਬਾਂਸੁਰੀ, ਹਰਬਲ ਸਾਬਨ ਅਤੇ ਸੁਗੰਧਿਤ ਮੋਮਬੱਤੀਆਂ ਅਤੇ ਕਬਾਇਲੀ ਉਤਪਾਦਾਂ ਦੀਆਂ ਵਿਸ਼ੇਸ਼ਤਾ ਦੇ ਬਾਰੇ ਵਿੱਚ ਜਾਣਨ ਵਿੱਚ ਬਹੁਤ ਰੁਚੀ ਵਿਅਕਤ ਕੀਤੀ ਗਈ। 

ਕਬਾਇਲੀ ਉਤਪਾਦਾਂ ਨੂੰ ਹੁਲਾਰਾ ਦੇਣ ਅਤੇ ਕਬਾਇਲੀ ਉੱਦਮੀ ਨੂੰ ਵੱਡੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਨਾਲ ਜੁੜਨ ਦੇ ਆਪਣੇ ਮਿਸ਼ਨ ਦੇ ਇੱਕ ਭਾਗ ਦੇ ਰੂਪ ਵਿੱਚ, ਟ੍ਰਾਈਫੇਡ ਨੇ ਅਮਰੀਕਾ ਵਿੱਚ ਕਬਾਇਲੀ ਉਤਪਾਦਾਂ ਨੂੰ ਲੋਕਪ੍ਰਿਯ ਬਣਾਉਣ ਲਈ ਇਸ ਆਯੋਜਨ ਨੂੰ ਲੈ ਕੇ ਨਿਊਯਾਰਕ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਦੂਤਾਵਾਸ ਦੇ ਨਾਲ ਸਹਿਯੋਗ ਕੀਤਾ। ਇਸ ਪ੍ਰੋਗਰਾਮ ਦੀ ਸਫਲਤਾ ਦੇ ਬਾਅਦ ਹੁਣ ਅੱਗ ਦੀਆਂ ਸੰਭਾਵਨਾਵਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ, ਜੋ ਕਬਾਇਲੀਆਂ ਨੂੰ ਆਪਣੇ ਉਤਪਾਦਾਂ ਦੀ ਅਨੋਖੀ ਚੇਨ ਨੂੰ ਇੱਕ ਵੱਡੇ ਪੱਧਰ ‘ਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਣਗੇ।

ਉੱਥੇ ਕੁਝ ਸੰਭਾਵਿਤ ਅਵਸਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਟ੍ਰਾਈਬਸ ਇੰਡੀਆ ਦੇ ਉਤਪਾਦਾਂ ਨੂੰ ਭਾਰਤ ਦੇ ਕੌਂਸਲੇਟ ਜਨਰਲ ਦੂਤਾਵਾਸ ਨਿਊਯਾਰਕ ਪ੍ਰੋਗਰਾਮ ਦੀ ਉਪਹਾਰ ਦੇਣ ਵੀ ਉਤਪਾਦ ਸੂਚੀ ਵਿੱਚ ਸ਼ਾਮਿਲ ਕਰਨਾ, ਸੰਯੁਕਤ ਰਾਜ ਅਮਰੀਕਾ ਵਿੱਚ ਟ੍ਰਾਈਬਸ ਇੰਡੀਆ ਦੇ ਨਾਲ ਸੱਭਿਆਚਾਰ ਅਤੇ ਇਨੋਵੇਸ਼ਨ ਕੇਂਦਰਾਂ ਦੇ ਗਠਜੋੜ ਦੀ ਸੰਭਾਵਨਾ ਅਤੇ ਪੂਰਬੀ ਅਤੇ ਪੱਛਮੀ ਸਮੁੰਦਰੀ ਤਟ ‘ਤੇ ਟਿਕਾਊ ਆਜੀਵਿਕਾ ਪਰਿਯੋਜਨਾਵਾਂ ਲਈ ਇੱਕ ਨਾਲ ਕੰਮ ਕਰਨ ਦੇ ਸੰਭਾਵਿਤ ਮੌਕੇ, ਜਿਹੇ ਕੁਝ ਅਵਸਰ ਹਨ।

****

ਐੱਨਬੀ/ਯੂਡੀ


(Release ID: 1729815) Visitor Counter : 161