ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਗ੍ਰੀਨਫੀਲਡ ਐਕਸਪ੍ਰੈੱਸਵੇਅ / ਪਹੁੰਚ ਨਿਯੰਤ੍ਰਿਤ ਰਾਜਮਾਰਗਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 22 JUN 2021 5:36PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਜੇ. ਗਡਕਰੀ ਨੇ ਫਲੈਗਸ਼ਿਪ ਪ੍ਰੋਗਰਾਮ ਭਾਰਤਮਾਲਾ ਪਰਿਯੋਜਨਾ ਫੇਜ਼-1 ਦੇ ਤਹਿਤ ਬਣਾਏ ਜਾ ਰਹੇ 5 ਗ੍ਰੀਨਫੀਲਡ ਐਕਸਪ੍ਰੈੱਸਵੇਅ ਅਤੇ 17 ਪਹੁੰਚ ਨਿਯੰਤ੍ਰਿਤ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗਾਂ ਨਾਲ ਸੰਬੰਧਿਤ ਨਿਵਿਦਾ ਵੰਡ ਦੀ ਸਥਿਤੀ, ਬੋਲੀ ਅਤੇ ਪੂਰਵ-ਨਿਰਮਾਣ ਕਾਰਜਾਂ ਦੀ ਸਥਿਤੀ ਦੀ ਸਮੀਖਿਆ ਕੀਤੀ। 8000 ਕਿਲੋਮੀਟਰ ਲੰਬੇ ਇਨ੍ਹਾਂ 22 ਗ੍ਰੀਨਫੀਲਡ ਪ੍ਰੋਜੈਕਟਾਂ ‘ਤੇ 3.26 ਲੱਖ ਕਰੋੜ ਰੁਪਏ ਖਰਚ ਹੋਣਗੇ। ਇਨ੍ਹਾਂ ਸੜਕ ਪ੍ਰੋਜੈਕਟਾਂ ਦੇ ਜ਼ਰੀਏ ਦੇਸ਼ ਵਿੱਚ ਉਦਯੋਗਿਕ ਅਤੇ ਐੱਮਐੱਸਐੱਮਈ ਉਤਪਾਦਾਂ ਦੇ ਉਤਪਾਦਨ ਅਤੇ ਉਨ੍ਹਾਂ ਦੀ ਖਪਤ ਦੇ ਕੇਂਦਰਾਂ ਦਰਮਿਆਨ ਸਹਿਜ ਸੰਪਰਕ ਪ੍ਰਦਾਨ ਕਰਨ ਅਤੇ ਲੌਜੀਸਟਿਕ ਸਮਰੱਥਾ ਵਿੱਚ ਸੁਧਾਰ ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਦੇ ਇਲਾਵਾ ਇਨ੍ਹਾਂ ਸੜਕ ਪ੍ਰੋਜੈਕਟਾਂ ਨਾਲ ਦੇਸ਼ ਵਿੱਚ ਯਾਤਰੀ ਅਤੇ ਸਮਾਨ ਦੀ ਆਵਾਜਾਈ ਵਿੱਚ ਵੀ ਤੇਜ਼ੀ ਆਏਗੀ।

ਐੱਨਐੱਚਏਆਈ ਦੁਆਰਾ ਪੂਰਵ-ਨਿਰਮਾਣ ਕਾਰਜਾਂ ਵਿਸ਼ੇਸ਼ ਰੂਪ ਤੋਂ ਭੂਮੀ ਅਧਿਗ੍ਰਹਿਣ, ਵਾਤਾਵਰਣ ਮੰਜੂਰੀ/ਵਨ ਮੰਜੂਰੀ, ਨਿਵਿਦਾ ਵੰਡ ਦੀ ਸਥਿਤੀ ਬੋਲੀ ਅਤੇ ਕਾਰਜ ਵਿੱਚ ਆ ਰਹੀਆਂ ਰੁਕਾਵਟਾਂ ਦੀ ਮੌਜੂਦਾ ਸਥਿਤੀ ‘ਤੇ ਇੱਕ ਵਿਸਤ੍ਰਿਤ ਪ੍ਰਸਤੁਤੀ ਮੰਤਰੀ ਦੇ ਸਾਹਮਣੇ ਦਿੱਤੀ ਗਈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਵੱਖ-ਵੱਖ ਰਾਜ ਸਰਕਾਰਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਜਲਦੀ ਨਾਲ ਸੁਲਝਾਇਆ ਜਾਣਾ ਚਾਹੀਦਾ ਅਤੇ ਜਿੱਥੇ ਕਿਤੇ ਜ਼ਰੂਰੀ ਹੋਵੇ ਰਾਜਾਂ ਨਾਲ ਸੰਬੰਧਿਤ ਵਿਸ਼ੇਸ਼ ਮਾਮਲਿਆਂ ਨੰ ਉਨ੍ਹਾਂ ਦੇ ਪੱਧਰ ‘ਤੇ ਉਠਾਇਆ ਜਾ ਸਕਦਾ ਹੈ। ਸ਼੍ਰੀ ਗਡਕਰੀ ਨੇ ਪ੍ਰੋਜੈਕਟਾਂ ਦੇ ਪੂਰੇ ਹੋਣ ਦੇ ਬਾਅਦ ਸਮੇਂ ‘ਤੇ ਉਨ੍ਹਾਂ ਦੇ ਮੋਨੋਟਾਈਜੇਸ਼ਨ ਦੇ ਨਾਲ-ਨਾਲ ਆਗਾਮੀ ਰਾਜ ਮਾਰਗਾਂ ‘ਤੇ ਚਲਣ ਵਾਲੇ ਯਾਤਰੀਆਂ ਲਈ ਸੁਵਿਧਾਵਾਂ ਨੂੰ ਵਿਕਸਿਤ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਵਿਸ਼ਵ ਪੱਧਰੀ ਹਾਈਵੇਅ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਲਈ।

ਕਾਰਜ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤੇ ਕੀਤੇ ਬਿਨਾ ਪ੍ਰੋਜੈਕਟਾਂ ਦੀ ਵੰਡ ਦੇ ਟੀਚੇ ਦੀਆਂ ਮਿਤੀਆਂ ਅਤੇ ਉਸ ਦੇ ਪੂਰਾ ਹੋਣ ਦੀਆਂ ਨਿਰਧਾਰਿਤ ਮਿਤੀਆਂ ਦਾ ਸਖਤੀ ਨਾਲ ਪਾਲਣ ਕੀਤਾ ਜਾਏ। ਜਿਸ ਨਾਲ ਕਾਰਜ ਤੈਅ ਸਮੇਂ ‘ਤੇ ਪੂਰਾ ਹੋ ਸਕੇ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਰਾਜ ਮੰਤਰੀ ਜਨਰਲ (ਡਾ.) ਵੀ.ਕੇ.ਸਿੰਘ (ਸੇਵਾਮੁਕਤ) ਨੇ ਸੁਝਾਅ ਦਿੱਤਾ ਕਿ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਯਮਿਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤਾਕਿ ਮਾਨਯੋਗ ਮੰਤਰੀ ਦੁਆਰਾ ਨਿਰਧਾਰਿਤ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ। ਸਮੀਖਿਆ ਦੇ ਦੌਰਾਨ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ, ਐੱਨਐੱਚਏਆਈ ਦੇ ਚੇਅਰਮੈਨ ਡਾ. ਐੱਸ.ਐੱਸ.ਸੰਧੂ, ਡਾਇਰੈਕਟਰ ਜਨਰਲ (ਸੜਕ) ਸ਼੍ਰੀ ਆਈ. ਕੇ.ਪਾਂਡੇ, ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

****

ਐੱਮਜੇਪੀਐੱਸ



(Release ID: 1729814) Visitor Counter : 151