ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਸਰਕਾਰੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਮਈ—ਜੂਨ 2021 ਲਈ ਪੀ ਐੱਮ ਜੀ ਕੇ ਏ ਵਾਈ ਤਹਿਤ ਸਾਰੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 76.72 ਲੱਖ ਮੀਟ੍ਰਿਕ ਟਨ ਮੁਫ਼ਤ ਅਨਾਜ ਸਪਲਾਈ ਕੀਤਾ ਹੈ


ਮਈ 2021 ਤੋਂ ਹੁਣ ਤੱਕ 2,353 ਅਨਾਜ ਦੇ ਡੱਬੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਲੋਡ ਕੀਤੇ ਗਏ ਹਨ

ਕੇਂਦਰੀ ਪੂਲ ਤਹਿਤ 593 ਲੱਖ ਮੀਟ੍ਰਿਕ ਟਨ ਕਣਕ ਅਤੇ 294 ਲੱਖ ਮੀਟ੍ਰਿਕ ਟਨ ਚੌਲ ਉਪਲਬੱਧ ਹਨ

Posted On: 22 JUN 2021 5:17PM by PIB Chandigarh

ਭਾਰਤ ਸਰਕਾਰ ਦੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ 21 ਜੂਨ 2021 ਤੱਕ ਸਾਰੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 76.72 ਲੱਖ ਮੀਟ੍ਰਿਕ ਟਨ ਮੁਫ਼ਤ ਅਨਾਜ ਸਪਲਾਈ ਕੀਤਾ ਹੈ 22 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂਆਂਧਰ ਪ੍ਰਦੇਸ਼ , ਅਰੁਣਾਚਲ ਪ੍ਰਦੇਸ਼ , ਚੰਡੀਗੜ੍ਹ , ਛੱਤੀਸਗੜ੍ਹ , ਦਿੱਲੀ , ਗੋਆ , ਗੁਜਰਾਤ , ਹਿਮਾਚਲ ਪ੍ਰਦੇਸ਼ , ਝਾਰਖੰਡ , ਕਰਨਾਟਕ , ਕੇਰਲ , ਲਕਸ਼ਦੀਪ , ਮਣੀਪੁਰ , ਮੇਘਾਲਿਆ , ਮਿਜ਼ੋਰਮ , ਨਾਗਾਲੈਂਡ , ਪੁਡੁਚੇਰੀ , ਪੰਜਾਬ , ਤਾਮਿਲਨਾਡੂ , ਤੇਲੰਗਾਨਾ , ਤ੍ਰਿਪੁਰਾ ਅਤੇ ਪੱਛਮ ਬੰਗਾਲ ਨੇ ਮਈਜੂਨ 2021 ਲਈ ਪੂਰੀ ਅਲਾਟਮੈਂਟ ਚੁੱਕ ਲਈ ਹੈ
14 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂਅੰਡੇਮਾਨ ਤੇ ਨਿਕੋਬਾਰ ਦੀਪ , ਅਸਾਮ , ਬਿਹਾਰ , ਦਮਨ ਐਂਡ ਦਿਉ , ਡੀ ਤੇ ਐੱਨ ਐੱਚ , ਹਰਿਆਣਾ , ਜੰਮੂ ਤੇ ਕਸ਼ਮੀਰ , ਲੱਦਾਖ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਉਡੀਸਾ , ਰਾਜਸਥਾਨ , ਸਿੱਕਮ , ਉੱਤਰ ਪ੍ਰਦੇਸ਼ , ਉੱਤਰਾਖੰਡ ਨੇ ਮਈ 2021 ਦੀ 100% ਅਲਾਟਮੈਂਟ ਚੁੱਕੀ ਲਈ ਹੈ ਅਤੇ ਜੂਨ 2021 ਲਈ ਚੁੱਕ ਰਹੇ ਹਨ
ਐੱਫ ਸੀ ਆਈ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਕਾਫ਼ੀ ਸਟਾਕ ਪਹਿਲਾਂ ਹੀ ਰੱਖਿਆ ਹੋਇਆ ਹੈ ਇਸ ਵੇਲੇ ਕੇਂਦਰੀ ਪੂਲ ਤਹਿਤ 593 ਲੱਖ ਮੀਟ੍ਰਿਕ ਟਨ ਕਣਕ ਅਤੇ 294 ਲੱਖ ਮੀਟ੍ਰਿਕ ਟਨ ਚੌਲ (887 ਲੱਖ ਮੀਟ੍ਰਿਕ ਟਨ ਅਨਾਜ) ਉਪਲਬੱਧ ਹਨ
ਐੱਫ ਸੀ ਆਈ ਦੇਸ਼ ਭਰ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਸਰਕਾਰਾਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਅਨਾਜ ਦੀ ਢੋਆ ਢੁਆਈ ਕਰ ਰਹੀ ਹੈ 01 ਮਈ 2021 ਤੋਂ ਐੱਫ ਸੀ ਆਈ ਦੁਆਰਾ 2,353 ਅਨਾਜ ਦੇ ਡੱਬੇ ਲੱਦੇ ਗਏ ਹਨ ਉਦਾਹਰਣ ਦੇ ਤੌਰ ਤੇ ਰੋਜ਼ਾਨਾ ਦੇ ਅਧਾਰ ਤੇ ਔਸਤਨ 45 ਡੱਬੇ
ਭਾਰਤ ਸਰਕਾਰ ਨੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੀ ਐੱਮ ਜੀ ਕੇ ਵਾਈ ਤਹਿਤ ਸਮੇਂ ਸਿਰ ਮੁਫ਼ਤ ਅਨਾਜ ਵੰਡਣ ਨੂੰ ਮੁਕੰਮਲ ਕਰਨ ਲਈ ਸੰਵੇਦਨਸ਼ੀਲ ਕੀਤਾ ਹੈ ਜਾਰੀ ਕੋਵਿਡ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਸਪਲਾਈ ਦੀ ਸਹੂਲਤ ਦੇ ਰਹੀ ਹੈ ਅਤੇ ਲਾਭਪਾਤਰੀਆਂ ਨੂੰ ਅਨਾਜ ਸੁਰੱਖਿਆ ਮੁਹੱਈਆ ਕਰ ਰਹੀ ਹੈ
ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐੱਮ ਜੀ ਕੇ ਵਾਈ) ਕੋਰੋਨਾ ਵਾਇਰਸ ਦੁਆਰਾ ਗਰੀਬਾਂ ਨੂੰ ਆਰਥਿਕ ਰੁਕਾਵਟ ਕਾਰਨ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਦੀ ਹੈ ਇਸ ਸਕੀਮ ਤਹਿਤ ਐੱਨ ਐੱਫ ਐੱਸ ਤਹਿਤ ਆਉਂਦੇ ਲਾਭਪਾਤਰੀਆਂ ਨੂੰ 5 ਕਿਲੋਗ੍ਰਾਮ ਮੁਫ਼ਤ ਅਨਾਜ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਵੰਡਿਆ ਜਾ ਰਿਹਾ ਹੈ

 

 

*********

ਡੀ ਜੇ ਐੱਨ / ਐੱਮ ਐੱਸ


(Release ID: 1729492) Visitor Counter : 142