ਜਹਾਜ਼ਰਾਨੀ ਮੰਤਰਾਲਾ
ਪਾਰਾਦੀਪ ਪੋਰਟ ਟਰੱਸਟ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Posted On:
21 JUN 2021 1:54PM by PIB Chandigarh
ਪਾਰਾਦੀਪ ਪੋਰਟ ਟਰੱਸਟ (ਪੀਪੀਟੀ) ਨੇ ਅੱਜ 7 ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਬੜੇ ਉਤਸ਼ਾਹ ਨਾਲ ਇੱਕ ਵਰਚੁਅਲ ਪ੍ਰੋਗਰਾਮ ਦੇ ਜ਼ਰੀਏ ਮਨਾਇਆ। ਟਰੱਸਟ ਦੇ ਚੇਅਰਮੈਨ ਸ਼੍ਰੀ ਏ. ਕੇ. ਬੋਸ ਨੇ ਪ੍ਰੋਗਰਾਮ ਦਾ ਉਦਘਾਟਣ ਦੀਪ ਜਲਾ ਕੇ ਕੀਤਾ| ਇਸ ਮੌਕੇ ’ਤੇ ਪੀਪੀਟੀ ਨੇ ਸੀਨੀਅਰ ਉਪ ਸਕੱਤਰ ਸ਼੍ਰੀ ਟੀ. ਕੇ. ਹਾਜ਼ਰਾ, ਪਾਰਾਦੀਪ ਆਰਟ ਆਫ਼ ਲਿਵਿੰਗ ਓਨਰੇਰੀ ਸਕੱਤਰ ਸ਼੍ਰੀ ਐੱਸ. ਕੇ. ਸੇਠੀ ਅਤੇ ਆਰਟ ਆਫ਼ ਲਿਵਿੰਗ ਦੇ ਮਾਹਰ ਟ੍ਰੇਨਰ ਸ਼੍ਰੀ ਤਪਸ ਰੰਜਨ ਪਤੀ ਮੌਜੂਦ ਸੀ|


ਜਿਵੇਂ ਕਿ ਪੂਰਾ ਦੇਸ਼ ਕੋਵਿਡ-19 ਮਹਾਮਾਰੀ ਦੇ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ, ਅਜਿਹੇ ਵਿੱਚ ਅਸੀਂ ਤੰਦਰੁਸਤ ਰੱਖਣ ਦੇ ਲਈ ਯੋਗਾ ਅਭਿਆਸ ਇੱਕ ਅਹਿਮ ਹਥਿਆਰ ਦੇ ਰੂਪ ਵਿੱਚ ਉੱਭਰਿਆ ਹੈ| ਪੀਪੀਟੀ ਦੀ ਸੀਆਈਐੱਸਐੱਫ਼ ਯੂਨਿਟ ਨੇ ਅਲੱਗ ਤੋਂ ਕੈਂਪਸ ਦੇ ਅੰਦਰ ਅਤੇ ਆਪਣੀ ਬੈਰਕ ਵਿੱਚ ਇਸ ਦਿਵਸ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ| ਬੈਨਰ, ਹੋਰਡਿੰਗਜ਼ ਅਤੇ ਇਲੈਕਟ੍ਰਾਨਿਕ ਡਿਸਪਲੇਅ ਬੋਰਡਾਂ ਦੇ ਦੁਆਰਾ ਯੋਗ ਦਿਵਸ ਨੂੰ ਮਨਾਉਣ ਦੇ ਮਹੱਤਵ ਡ ਬਾਰੇ ਵਿੱਚ ਜਾਣਕਾਰੀਆਂ ਦਿੱਤੀਆਂ ਗਈਆਂ ਤਾਂਕਿ ਸਥਾਨਕ ਲੋਕਾਂ ਦੇ ਅੰਦਰ ਯੋਗ ਦੇ ਪ੍ਰਤੀ ਜਾਗਰੂਕਤਾ ਆਵੇ| ਨਿਊ ਕਲਿਆਣ ਮੰਡਪ ਵਿਖੇ ਕਰਮਚਾਰੀਆਂ ਦੇ ਲਈ ਵੀ ਯੋਗ ਅਭਿਆਸ ਦੇ ਸ਼ੈਸ਼ਨ ਆਯੋਜਿਤ ਕੀਤੇ ਗਏ ਸੀ।
*****
ਐੱਮਜੇਪੀਐੱਸ/ ਜੇਕੇ
(Release ID: 1729272)
Visitor Counter : 186