ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪਬਲੀਕੇਸ਼ਨਸ ਡਿਵਿਜ਼ਨ ਨੇ ਪ੍ਰਸਿੱਧ ਯੋਗ ਮਾਹਿਰ ਧਰਮਵੀਰ ਸਿੰਘ ਮਹੀਦਾ ਦੀ ਪੁਸਤਕ ‘ਯੋਗ ਸਚਿੱਤਰ’ ਦਾ ਸੰਸ਼ੋਧਿਤ ਸੰਸਕਰਣ ਪ੍ਰਕਾਸ਼ਿਤ ਕੀਤਾ

Posted On: 21 JUN 2021 6:17PM by PIB Chandigarh

ਯੋਗ ਇੱਕ ਪ੍ਰਾਚੀਨ ਸਰੀਰਕ, ਮਾਨਸਿਕ ਅਤੇ ਰੂਹਾਨੀ ਅਭਿਆਸ ਹੈ। ਅਤੇ ਕੋਰੋਨਾਵਾਇਰਸ ਦੇ ਲਗਾਤਾਰ ਬਦਲ ਰਹੇ ਰੂਪ ਨਾਲ ਜੂਝ ਰਹੀ ਦੁਨੀਆਂ ਵਿੱਚ, ਖੁਦ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਫਿਟ ਰੱਖਣ ਲਈ ਯੋਗ ਇੱਕ ਸ਼ਕਤੀਸ਼ਾਲੀ ਸਾਧਨ ਜਾਂ ਉਪਾਅ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ। ‘ਯੋਗ ਸਚਿੱਤਰ’ ਪੁਸਤਕ ਦੇ ਪਹਿਲੀਵਾਰ ਪ੍ਰਕਾਸ਼ਿਤ ਹੋਣ ਤੋਂ 26 ਸਾਲ ਬਾਅਦ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਬਲੀਕੇਸ਼ਨਸ ਡਿਵਿਜ਼ਨ ਦੇ ਡਾਇਰੈਕਟੋਰੇਟ ਨੇ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਇਸ ਪੁਸਤਕ ਦੇ ਸੰਸ਼ੋਧਿਤ ਸੰਸਕਰਣ ਨੂੰ ਦੁਬਾਰਾ ਛਾਪਿਆ ਹੈ।

 

1.jpg

 

ਮਸ਼ਹੂਰ ਯੋਗ ਮਾਹਿਰ ਧਰਮਵੀਰ ਸਿੰਘ ਮਹੀਦਾ ਦੀ ਇਹ ਸਚਿੱਤਰ ਪੁਸਤਕ, ਜੋ ਹਿੰਦੀ ਵਿੱਚ ਹੈ, ਵਿੱਚ ਯੋਗਸਨਾਂ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਯੋਗ ਦੇ ਅੱਠ ਅੰਗਾਂ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਣਾ, ਧਿਆਨ ਅਤੇ ਸਮਾਧੀ- ਨੂੰ ਖੂਬਸੂਰਤ ਢੰਗ ਨਾਲ ਸ਼ਾਮਲ ਕੀਤਾ ਗਿਆ ਹੈ। 'ਯੋਗ ਸਚਿੱਤਰ' ਵਿੱਚ ਬਹੁਤ ਸਾਰੇ ਆਸਣਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਤਕਨੀਕਾਂ ਦੇ ਨਾਲ ਨਾਲ ਚਿੱਤਰਾਂ ਦੀ ਮਦਦ ਨਾਲ ਵਿਸਤਾਰ ਵਿੱਚ ਦਸਿਆ ਗਿਆ ਹੈ। ਇਸ ਪੁਸਤਕ ਵਿੱਚ ਹਰੇਕ ਸੰਬੰਧਿਤ ਚਰਣ ਅਤੇ ਵਿਭਿੰਨ ਆਸਣਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਇਹ ਪਹਿਲੀ ਵਾਰ ਯੋਗ ਅਭਿਆਸਕਾਂ ਅਤੇ ਪੇਸ਼ੇਵਰਾਂ ਲਈ ਵੀ ਬਰਾਬਰ ਲਾਭਦਾਇਕ ਸਿੱਧ ਹੋ ਸਕਦਾ ਹੈ। ਇਸ ਪੁਸਤਕ ਦੇ ਲੇਖਕ, ਜੋ ਪਿਛਲੇ ਕਈ ਦਹਾਕਿਆਂ ਤੋਂ ਯੋਗ ਅਤੇ ਇਸ ਦੇ ਆਸਣ ਸਿਖਾ ਰਹੇ ਹਨ, ਨੇ ਇਨ੍ਹਾਂ ਆਸਣਾਂ ਨੂੰ ਇੱਕ ਵਿਆਪਕ ਅਤੇ ਯੋਜਨਾਬੱਧ ਢੰਗ ਨਾਲ ਪੇਸ਼ ਕੀਤਾ ਹੈ, ਤਾਂ ਜੋ ਪਾਠਕ ਸਭ ਤੋਂ ਸਰਲ ਆਸਣਾਂ ਨਾਲ ਅਰੰਭ ਕਰਨ ਤੋਂ ਬਾਅਦ ਹੌਲੀ ਹੌਲੀ ਅਤੇ ਨਿਰੰਤਰ ਅਭਿਆਸ ਕਰਦੇ ਹੋਏ ਗੁੰਝਲਦਾਰ ਆਸਣਾਂ ਵੱਲ ਵਧਣ ਲਈ ਉਤਸ਼ਾਹਿਤ ਹੋ ਸਕਣ। ਇਸ ਕਿਤਾਬ ਵਿੱਚ ਹਫਤਾਵਾਰੀ ਯੋਜਨਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜਿਸ ਵਿੱਚ ਲੇਖਕ ਨੇ ਹਫਤੇ ਦੇ ਹਰ ਦਿਨ ਲਈ ਖਾਸ ਕਿਸਮਾਂ ਦੇ ਆਸਣ ਅਤੇ ਉਨ੍ਹਾਂ ਦੇ ਅਭਿਆਸ ਦੀ ਮਿਆਦ ਦਾ ਸੁਝਾਅ ਦਿੱਤਾ ਹੈ।

 

ਇਸ ਕਿਤਾਬ ਦੀ ਮੁੱਖ ਗੱਲ ਮਹੀਦਾ ਦੀ ਨਵੀਨਤਾਕਾਰੀ ਵਿਧੀ ਹੈ ਜਿਸ ਦੁਆਰਾ ਉਨ੍ਹਾਂ ਬਜ਼ੁਰਗਾਂ ਲਈ ਸੰਪੂਰਨ ਸਹਾਇਤਾ ਵਜੋਂ ਘਰ ਵਿੱਚ ਉਪਲਬਧ ਕਈ ਚੀਜ਼ਾਂ ਜਿਵੇਂ ਕਿ ਕੁਰਸੀਆਂ, ਟੇਬਲ, ਕੰਬਲ, ਗੱਦੀਆਂ/ਸਿਰਹਾਣੇ, ਬਿਸਤਰੇ ਅਤੇ ਕੰਧਾਂ ਦੀ ਇੱਕ ਸੰਪੂਰਨ ਸਹਾਇਤਾ ਦੇ ਤੌਰ ‘ਤੇ ਵਰਤੋਂ ਬਾਰੇ ਦੱਸਿਆ ਹੈ, ਤਾਂ ਜੋ ਬਜ਼ੁਰਗ ਲੋਕ ਜਾਂ ਸ਼ੁਰੂਆਤ ਕਰਨ ਵਾਲੇ, ਜਾਂ ਘੱਟ ਲਚੀਲੇ ਸਰੀਰ ਵਾਲੇ, ਅਜਿਹੇ ਵਿਸ਼ੇਸ਼ ਅਭਿਆਸਾਂ ਤੋਂ ਵੀ ਲਾਭ ਲੈ ਸਕਣ। ਵਿਭਿੰਨ ਆਸਣਾਂ ਜ਼ਰੀਏ ਲੇਖਕ ਪਾਠਕਾਂ ਦਾ ਮਾਰਗ ਦਰਸ਼ਨ ਕਰਦਾ ਹੈ ਜਿਸ ਨਾਲ ਉਹ ਸਮੁੱਚੀ ਤੰਦਰੁਸਤੀ ਲਈ ਯੋਗ ਦੀ ਵਰਤੋਂ ਨਿਵਾਰਕ ਅਤੇ ਉਪਚਾਰਕ ਸਾਧਨਾਂ ਜਾਂ ਉਪਾਅ ਦੋਵਾਂ ਦੇ ਤੌਰ ‘ਤੇ ਕਰ ਸਕਦੇ ਹਨ।

 *********

 

ਸੌਰਭ ਸਿੰਘ



(Release ID: 1729267) Visitor Counter : 287