ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਵਿੱਤ ਸਾਲ 2021 ਦੇ ਆਪਣੇ ਵਿੱਤ ਪਰਿਣਾਮ ਜਾਰੀ ਕੀਤੇ, ਟੈਕਸ ਦੇ ਬਾਅਦ ਦੀ ਕਮਾਈ ਵਿੱਚ ਹੁਣ ਤੱਕ ਦਾ ਉੱਚਤਮ 36.16% ਵਾਧਾ ਦਰਜ ਕੀਤਾ
प्रविष्टि तिथि:
19 JUN 2021 5:39PM by PIB Chandigarh
ਦੇਸ਼ ਦੇ ਸਭ ਤੋਂ ਵੱਡੇ ਊਰਜਾ ਉਤਪਾਦਕ ਐੱਨਟੀਪੀਸੀ ਲਿਮਿਟੇਡ ਨੇ ਵਿੱਤ ਸਾਲ 2021 ਲਈ ਆਪਣੇ ਵਿੱਤੀ ਪਰਿਣਾਮਾਂ ਅਤੇ ਇਸ ਵਿੱਤ ਸਾਲ ਦੀ ਚੌਥੀ ਤਿਮਾਹੀ ਦੇ ਅਨਔਡਿਟੇਡ ਵਿੱਤੀ ਪਰਿਣਾਮਾਂ ਦਾ ਐਲਾਨ ਕੀਤਾ ਹੈ। ਐੱਨੀਟੀਪੀਸੀ ਲਿਮਿਟੇਡ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਸੀਪੀਐੱਸਯੂ ਹੈ ਜਿਸ ਦੀ ਵਰਤਮਾਨ ਸਮੂਹ ਸਥਾਪਿਤ ਸਮਰੱਥਾ 65825 ਮੈਗਾਵਾਟ ਕੀਤੀ ਹੈ।
ਪਿਛਲੇ ਸਾਲ 2021 ਵਿੱਚ, ਐੱਨਟੀਪੀਸੀ ਸਮੂਹ ਨੇ ਪਿਛਲੇ ਸਾਲ ਦੀ 290.19 ਬਿਲੀਅਨ ਯੂਨਿਟ ਉਤਪਾਦਨ ਦੀ ਤੁਲਨਾ ਵਿੱਚ ਇਸ ਸਾਲ ਹੁਣ ਤੱਕ ਦਾ ਸਭ ਤੋਂ ਜ਼ਿਆਦਾ 314.07 ਬਿਲੀਅਨ ਯੂਨਿਟ ਦਾ ਸਕਲ ਉਤਪਾਦਨ ਦਰਜ ਕੀਤਾ ਹੈ। ਇਕੱਲੇ ਵਿੱਤ ਸਾਲ 2021 ਦੇ ਲਈ ਐੱਨਟੀਪੀਸੀ ਦਾ ਉਤਪਾਦਨ 270.91 ਬਿਲੀਅਨ ਯੂਨਿਟ ਦਾ ਰਿਹਾ ਹੈ ਜੋ ਪਿਛਲੇ ਸਾਲ 259.62 ਬਿਲੀਅਨ ਯੂਨਿਟ ਦਾ ਸੀ। ਕੋਇਲਾ ਸਟੇਸ਼ਨਾਂ ਨੇ 54.56% ਦੀ ਰਾਸ਼ਟਰੀ ਔਸਤ ਦੇ ਸਾਹਮਣੇ 66.00% ਪਲਾਂਟ ਲੋਡ ਫੈਕਟਰ ਪ੍ਰਾਪਤ ਕੀਤਾ ਹੈ ਅਤੇ ਇਸ ਦੌਰਾਨ 91.43% ਉਪਲੱਬਧਤਾ ਫੈਕਟਰ ਰਿਹਾ ਹੈ।
ਐੱਨਟੀਪੀਸੀ ਨੇ ਇਸ ਸਾਲ ਦੇ ਦੌਰਾਨ 100% ਤੋਂ ਵੱਧ ਬਿਲ ਰਾਸ਼ੀ ਦੀ ਵਸੂਲੀ ਕੀਤੀ ਹੈ। ਇਹ ਰਾਸ਼ੀ ਇੱਕ ਲੱਖ ਕਰੋੜ ਰੁਪਏ ਤੋਂ ਪਾਰ ਕੀਤੀ ਹੈ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਧ ਵਸੂਲੀ ਹੈ।
ਵਿੱਤ ਸਾਲ 2021 ਲਈ ਐੱਨਟੀਪੀਸੀ ਦੀ ਕੁੱਲ੍ਹ ਆਮਦਨ 103,552.71 ਕਰੋੜ ਰੁਪਏ ਰਹੀ। ਪਿਛਲੇ ਸਾਲ ਦੀ 100,478.41 ਕਰੋੜ ਰੁਪਏ ਦੀ ਆਮਦਨ ਵਿੱਚ ਐੱਨਟੀਪੀਸੀ ਨੇ 3.06% ਦਾ ਵਾਧਾ ਦਰਜ ਕੀਤਾ ਹੈ।
ਵਿੱਤ ਸਾਲ 2021 ਲਈ, ਐੱਨਟੀਪੀਸੀ ਨੇ 13,769.52 ਕਰੋੜ ਰੁਪਏ ਦੀ ਆਪਣੀ ਹੁਣ ਤੱਕ ਦੀ ਉੱਚਤਮ ਟੈਕਸ ਦੇ ਬਾਅਦ ਦੀ ਕਮਾਈ(ਪੀਏਟੀ) ਵੀ ਦਰਜ ਕੀਤੀ ਹੈ। ਪਿਛਲੇ ਸਾਲ ਦੀ 10,112.81 ਕਰੋੜ ਰੁਪਏ ਦੀ ਪੀਏਟੀ ਵਿੱਚ 36.16% ਦਾ ਵਾਧਾ ਹੋਇਆ ਹੈ।
ਐੱਨਟੀਪੀਸੀ ਲਿਮਿਟੇਡ ਦੇ ਨਿਦੇਸ਼ਕ ਮੰਡਲ ਨੇ ਵਿੱਤ ਸਾਲ 2021 ਲਈ ਪੇਡ-ਅਪ ਸ਼ੇਅਰ ਪੂੰਜੀ ਦੇ 31.5% ਅੰਤਿਮ ਲਾਭਅੰਸ਼ ਦੀ ਸਿਫਾਰਿਸ਼ ਕੀਤੀ ਹੈ, ਅਰਥਾਤ 10 ਰੁਪਏ ਦੀ ਫੇਸ ਵੈਲਿਊ ਵਾਲੇ ਪ੍ਰਤੀ ਸ਼ੇਅਰ ਨੂੰ 3.15 ਰੁਪਏ। ਇਹ ਫੈਸਲਾ ਐਨੁਅਲ ਜਨਰਲ ਮੀਟਿੰਗ ਦੀ ਪ੍ਰਵਾਨਗੀ ‘ਤੇ ਨਿਰਭਰ ਕਰੇਗਾ। ਕੰਪਨੀ ਨੇ ਫਰਵਰੀ 2021 ਵਿੱਚ ਪੇਡ-ਅਪ ਸ਼ੇਅਰ ਪੂੰਜੀ ਦਾ 30% ਜਾਂ 3.00 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਦੀ ਦਰ ਨਾਲ ਅੰਤਰਿਮ ਲਾਭਅੰਸ਼ ਦਾ ਭੁਗਤਾਨ ਕੀਤਾ ਸੀ। ਕੰਪਨੀ ਦੁਆਰਾ ਲਾਭਅੰਸ਼ ਭੁਗਤਾਨ ਦਾ ਇਹ ਲਗਾਤਾਰ 28ਵਾਂ ਸਾਲ ਹੈ।
***
ਐੱਸਐੱਸ/ਆਈਜੀ
(रिलीज़ आईडी: 1729242)
आगंतुक पटल : 168