ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲੇ ਨੇ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਯੋਗ ਨੂੰ ਆਪਣਾ ਇੱਕ ਹਿੱਸਾ ਬਣਾਓ , ਵਿਸ਼ੇਸ਼ ਕਰਕੇ ਮਹਾਮਾਰੀ ਦੇ ਇਹਨਾਂ ਸਮਿਆਂ ਵਿੱਚ : ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ
ਇਸ ਯੋਗ ਦਿਵਸ ਦੇ ਮੌਕੇ ਆਓ, ਅਸੀਂ ਸਾਰੇ ਮਿਲ ਕੇ ਆਪਣੇ ਜੀਵਨ ਵਿੱਚ ਨਿਯਮਿਤ ਰੂਪ ਨਾਲ ਯੋਗ ਨੂੰ ਅਪਣਾਈਏ, ਸਿਹਤਮੰਦ ਜੀਵਨ ਬਣਾਈਏ, ਅਤੇ ਕੋਰੋਨਾ ਰੂਪੀ ਰਾਕਸ਼ਸ ਦਾ ਡੱਟ ਕੇ ਸਾਹਮਣਾ ਕਰੀਏ: ਐੱਮ ਓ ਐੱਸ ਜਲ ਸ਼ਕਤੀ ਸ਼੍ਰੀ ਰਤਨ ਲਾਲ ਕਟਾਰੀਆ
Posted On:
21 JUN 2021 6:05PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਅੱਜ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਨਾਲ ਸਬੰਧ ਰੱਖਦੇ ਹਾਂ , ਜਿਸ ਨੇ ਵਿਸ਼ਵ ਨੂੰ ਇਹ ਵਿਗਿਆਨ ਅਤੇ ਰਿਸ਼ਟ ਪੁਸ਼ਟਤਾ ਦਾ ਔਜਾਰ ਦਿੱਤਾ ਹੈ । ਇਸ ਮੌਕੇ ਹਰੇਕ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਸਾਰਿਆਂ ਨੂੰ ਜ਼ੋਰ ਦੇ ਕੇ ਕਿਹਾ ,"ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਯੋਗ ਨੂੰ ਆਪਣਾ ਇੱਕ ਹਿੱਸਾ ਬਣਾਓ , ਵਿਸ਼ੇਸ਼ ਕਰਕੇ ਮਹਾਮਾਰੀ ਦੇ ਇਹਨਾਂ ਸਮਿਆਂ ਵਿੱਚ" ।
ਅੱਜ ਲਾਂਚ ਕੀਤੀ ਗਈ ਨਵੀਂ ਐਪ ਬਾਰੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ "ਯੋਗ ਦੀ ਸ਼ਕਤੀ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਰਤ ਦੁਆਰਾ ਵਿਸ਼ਵ ਨੂੰ ਐੱਮ ਯੋਗ ਐਪ ਦਾ ਤੋਹਫਾ ਦਿੱਤਾ ਗਿਆ ਹੈ । ਇਸ ਐਪ ਵਿੱਚ ਯੋਗ ਸਿਖਲਾਈ ਦੇ ਵੀਡੀਓ ਉਪਲਬੱਧ ਹੋਣਗੇ । ਇਸ ਨਾਲ ਦੁਨੀਆ ਭਰ ਵਿੱਚ ਯੋਗ ਦਾ ਵਿਸਥਾਰ ਹੋਵੇਗਾ"।

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ ,"ਕੋਰੋਨਾ ਕਾਲ ਵਿੱਚ ਯੋਗ , ਪ੍ਰਾਣਾਯਾਮ ਦੀ ਭਾਰਤੀ ਸੰਸਕ੍ਰਿਤੀ ਨੇ ਰੋਗੀਆਂ ਵੱਲੋਂ ਲਾਗ ਨਾਲ ਲੜਨ ਲਈ ਨਤੀਜੇ ਦਰਸਾਉਂਦੀ ਸਹਾਇਤਾ ਕੀਤੀ ਹੈ । ਨਿਯਮਿਤ ਯੋਗ ਅਭਿਆਸ ਨਾਲ ਸਰੀਰਿਕ ਅਤੇ ਮਾਨਸਿਕ ਸਿਹਤ ਸੰਭਵ ਹੋਈ ਹੈ"। ਉਹਨਾਂ ਕਿਹਾ ,"ਯੋਗ ਵਿਦਿਆ ਵਿਸ਼ਵ ਵਿੱਚ ਭਾਰਤ ਦੀ ਪਛਾਣ ਬਣ ਗਈ ਹੈ । ਅੰਤਰਰਾਸ਼ਟਰੀ ਯੋਗ ਦਿਵਸ ਲਈ ਸ਼ੁਭਕਾਮਨਾਵਾਂ"।
ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਵੀ ਯੋਗ ਦਿਵਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਹੈ । ਉਹਨਾਂ ਕਿਹਾ ,"ਭਾਰਤ ਦੀ ਸੰਸਕ੍ਰਿਤੀ ਦੀ ਅਮੁੱਲ ਵਿਦਿਆ ਯੋਗ, ਵਿਸ਼ਵ ਦਾ ਕਲਿਆਣ ਕਰ ਰਹੀ ਹੈ , ਜੋ ਕਈ ਸਾਲਾਂ ਦੀ ਖੋਜ ਤੋਂ ਬਾਅਦ ਸਾਡੇ ਰਿਸ਼ੀਆਂ , ਮਹਾਰਿਸ਼ੀਆਂ , ਯੋਗ ਗੁਰੂਆਂ ਨੇ ਪੂਰੇ ਵਿਸ਼ਵ ਨੂੰ ਦਿੱਤੀ ਹੈ । ਆਓ ਇਸ ਅੰਤਰਰਾਸ਼ਟਰੀ ਯੋਗ ਦਿਵਸ ਤੇ ਅਸੀਂ ਮਾਨਸਿਕ / ਆਤਮਿਕ ਸ਼ਾਂਤੀ ਤੇ ਸਰੀਰਿਕ ਸ਼ਕਤੀ ਲਈ ਰੋਜ਼ਾਨਾ ਯੋਗ ਅਭਿਆਸ ਦਾ ਸੰਕਲਪ ਕਰੀਏ"।
ਐੱਮ ਓ ਐੱਸ ਨੇ ਪੰਚਕੁਲਾ ਵਿੱਚ ਇੱਕ ਯੋਗ ਈਵੇਂਟ ਵਿੱਚ ਹਿੱਸਾ ਲਿਆ । ਉਹਨਾਂ ਕਿਹਾ ,"7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਰੈੱਡ ਬਿਸ਼ਪ ਪੰਚਕੁਲਾ ਵਿੱਚ ਹਿੱਸਾ ਲਿਆ ਹੈ । ਕਰੋ ਯੋਗ , ਰਹੋ ਨਿਰੋਗ"।
"ਇਸ ਯੋਗ ਦਿਵਸ ਦੇ ਮੌਕੇ ਤੇ ਆਓ ਅਸੀਂ ਸਾਰੇ ਮਿਲ ਕੇ ਆਪਣੇ ਜੀਵਨ ਵਿੱਚ ਨਿਯਮਿਤ ਰੂਪ ਨਾਲ ਯੋਗ ਨੂੰ ਅਪਣਾਈਏ । ਸਿਹਤਮੰਦ ਜੀਵਨ ਬਣਾਈਏ ਅਤੇ ਕੋਰੋਨਾ ਰੂਪੀ ਰਾਕਸ਼ਸ ਦਾ ਡੱਟ ਕੇ ਸਾਹਮਣਾ ਕਰੀਏ"।

ਜਲ ਸ਼ਕਤੀ ਮੰਤਰਾਲੇ ਨੇ ਆਪਣੇ ਟਵੀਟਰ ਹੈਂਡਲ ਤੇ ਕਿਹਾ ਕਿ ਤੁਸੀਂ ਜਾਣਦੇ ਹੋ “ਜਲ ਯੋਗ ਸਾਡੀਆਂ ਹੱਡੀਆਂ , ਦਿਮਾਗ ਅਤੇ ਦਿਲ ਨੂੰ ਮਜ਼ਬੂਤ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ”
**********************
ਬੀ ਵਾਈ / ਏ ਐੱਸ
(Release ID: 1729150)
ਵਿਜ਼ੀਟਰ ਕਾਊਂਟਰ : 205