ਰੱਖਿਆ ਮੰਤਰਾਲਾ
ਯੂਰਪੀ ਯੂਨੀਅਨ — ਇੰਡੀਆ ਦਾ ਸਾਂਝਾ ਜਲ ਸੈਨਾ ਅਭਿਆਸ
Posted On:
21 JUN 2021 2:27PM by PIB Chandigarh
18—19 ਜੂਨ 2021 ਨੂੰ ਯੂਰਪੀ ਯੂਨੀਅਨ ਅਤੇ ਭਾਰਤ ਨੇ ਅਦਾਨ ਦੀ ਖਾੜੀ ਵਿੱਚ ਇੱਕ ਸਾਂਝਾ ਸਮੁੰਦਰੀ ਅਭਿਆਸ ਕੀਤਾ । ਇਸ ਅਭਿਆਸ ਵਿੱਚ ਇਟਲੀ ਫ੍ਰਿਗੇਟ ਕੈਰਾਬਨੀਅਰ (ਐਟਲਾਟਾਂ ਦਾ ਫਲੈਗਸਿ਼ਪ) ਅਤੇ ਸਪੇਨ ਦਾ ਫ੍ਰਿਗੇਟ ਨਵਰਰਾ , ਫਰਾਂਸ ਫ੍ਰਿਗੇਟ ਸੁਰੁਕੋਫ ਅਤੇ ਫਰਾਂਸ ਐੱਮਫਿਬੀਅਸ ਐਸਾਲਟ ਹੈਲੀਕਾਪਟਰ ਟੋਨਰੇ ਸਮੇਤ ਭਾਰਤੀ ਜਲ ਸੈਨਾ ਫ੍ਰਿਗੇਟ ਆਈ ਐੱਨ ਐੱਸ ਤ੍ਰਿਕੰਦ , ਈ ਯੂ ਨਵ ਫਾਰ ਸੋਮਾਲੀਆ — ਆਪ੍ਰੇਸ਼ਨ ਐਟਲਾਟਾਂ ਐਸਿੱਟਸ ਸ਼ਾਮਲ ਹੋਏ । ਇਹ ਅਭਿਆਸ ਸਮੁੰਦਰੀ ਡਾਕਾ ਵਿਰੋਧੀ ਸੰਚਾਲਨ ਦੇ ਦ੍ਰਿਸ਼ ਤੇ ਅਧਾਰਿਤ ਸੀ । ਇਸ ਵਿੱਚ ਕਰਾਸਡੈੱਕ ਹੈਲੀਕਾਪਟਰ ਲੈਂਡਿੰਗਸ , ਸਮੁੰਦਰ ਤੇ ਗੁੰਝਲਦਾਰ ਤਕਨੀਕੀ ਵਿਕਾਸ , ਲਾਈਵ ਫਾਇਰਿੰਗ , ਰਾਤ ਦੀ ਸਾਂਝੀ ਗਸ਼ਤ ਅਤੇ ਸੋਮਾਲੀਆ ਦੇ ਤੱਟ ਤੋਂ ਉੱਪਰ ਵਾਲੇ ਪਾਸੇ ਉੱਚੇ ਸਮੁੰਦਰਾਂ ਵਿੱਚ ਸਮੁੰਦਰੀ ਪਰੇਡ ਸ਼ਾਮਲ ਸੀ ।
ਈ ਯੂ ਅਤੇ ਭਾਰਤ ਖੇਤਰ ਦੀ ਅਖੰਡਤਾ ਅਤੇ ਪ੍ਰਭੁਸੱਤਾ , ਲੋਕਤੰਤਰ , ਕਾਨੂੰਨ ਦੇ ਸ਼ਾਸਨ , ਪਾਰਦਰਸ਼ਨ , ਨੇਵੀਗੇਸ਼ਨ ਦੀ ਆਜ਼ਾਦੀ ਅਤੇ ਓਵਰ ਫਲਾਈਟ , ਨਿਰਵਿਘਨ ਕਾਨੂੰਨੀ ਤੌਰ ਤੇ ਇੰਡੋ ਪ੍ਰਸ਼ਾਂਤ ਖੇਤਰ ਵਿੱਚ ਇੱਕ ਸੁਤੰਤਰ , ਖੁੱਲ੍ਹੇ , ਸੰਮਲਿਤ ਅਤੇ ਨਿਯਮ ਅਧਾਰਿਤ ਆਰਡਰ ਪ੍ਰਤੀ ਵਚਨਬੱਧ ਹਨ । ਉਹ ਵਪਾਰ ਅਤੇ ਵਿਵਾਦਾਂ ਦੇ ਸ਼ਾਂਤਮਈ ਹੱਲ ਲਈ ਵੀ ਵਚਨਬੱਧ ਹਨ । ਸੰਯੁਕਤ ਰਾਸ਼ਟਰ ਦੀ ਸਮੁੰਦਰ ਦੇ ਬਾਰੇ ਕਾਨੂੰਨ ਕੰਨਵੈਂਨਸ਼ਨ (ਯੂ ਐੱਨ ਸੀ ਐੱਲ ਓ ਐੱਸ) ਸਮੇਤ ਅੰਤਰਰਾਸ਼ਟਰੀ ਕਾਨੂੰਨਾਂ ਦੀ ਪ੍ਰਮੁੱਖਤਾ ਦੀ ਪੁਸ਼ਟੀ ਕਰਦੇ ਹਨ ।
ਜਨਵਰੀ 2021 ਵਿੱਚ ਈ ਯੂ ਅਤੇ ਭਾਰਤ ਨੇ ਸਮੁੰਦਰੀ ਸੁਰੱਖਿਆ ਬਾਰੇ ਸੰਵਾਦ ਲਾਂਚ ਕੀਤਾ ਸੀ ਅਤੇ ਇਸ ਖੇਤਰ ਵਿੱਚ ਸਹਿਯੋਗ ਅਤੇ ਆਪਣੇ ਸੰਵਾਦ ਨੂੰ ਹੋਰ ਡੂੰਘਾ ਕਰਨ ਲਈ ਸਹਿਮਤ ਹੋਏ ਸਨ । ਭਾਰਤੀ ਜਲ ਸੈਨਾ ਵਰਲਡ ਫੂਡ ਪ੍ਰੋਗਰਾਮ ਚਾਰਟੇਡ ਸਮੁੰਦਰੀ ਜਹਾਜ਼ਾਂ ਨੂੰ ਐਸਕਾਰਟ ਮੁਹੱਈਆ ਕਰਦਾ ਆ ਰਿਹਾ ਹੈ, ਜਿਸ ਦਾ ਤਾਲਮੇਲ ਈ ਯੂ ਨਵ ਫਾਰ ਸੋਮਾਲੀਆ — ਆਪ੍ਰੇਸ਼ਨ ਐਟਲਾਟਾਂ ਕਰਦਾ ਹੈ । ਭਾਰਤੀ ਜਲ ਸੈਨਾ ਆਪ੍ਰੇਸ਼ਨ ਐਟਲਾਟਾਂ ਦੁਆਰਾ ਮਿਲ ਕੇ ਆਯੋਜਿਤ ਕੀਤੀ ਗਈ ਸੇ਼ਅਰਡ ਅਵੇਅਰਨੈੱਸ ਤੇ ਡੀਕੰਸਫਲਿਕਸ਼ਨ (ਐੱਸ ਐੱਚ ਏ ਡੀ ਈ) ਕਾਨਫਰੰਸ ਵਿੱਚ ਪਹਿਲਾਂ ਵੀ ਹਿੱਸਾ ਲੈ ਚੁੱਕਾ ਹੈ । ਜਿਸ ਦੇ ਐਸਿੱਟਸ ਨੇ ਭਾਰਤੀ ਜਹਾਜ਼ਾਂ ਨਾਲ ਪਿਛਲੇ ਸਮੇਂ ਵਿੱਚ ਮਿਲ ਕੇ ਕਈ ਸਾਂਝੇ ਅਭਿਆਸ ਕੀਤੇ ਹਨ ।
ਈ ਯੂ ਅਤੇ ਭਾਰਤ ਸਾਂਝੇ ਜਲ ਸੈਨਾ ਅਭਿਆਸਾਂ ਅਤੇ ਪੋਰਟ ਕਾਲਜ਼ ਅਤੇ ਸੀਅ ਲੇਨਜ਼ ਦੇ ਸੰਚਾਰ ਦੀ ਰੱਖਿਆ ਸਮੇਤ ਆਪਣੇ ਸੰਚਾਲਨ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇਰਾਦਾ ਰੱਖਦੇ ਹਨ । ਉਹਨਾਂ ਦਾ ਇਰਾਦਾ ਆਪਸੀ ਤਾਲਮੇਲ ਅਤੇ ਆਦਾਨ ਪ੍ਰਦਾਨ ਦਾ ਹੀ ਇੰਡੋ ਪ੍ਰਸ਼ਾਂਤ ਵਿੱਚ ਸਮੁੰਦਰੀ ਡੋਮੇਨ ਜਾਗਰੂਕਤਾ ਨੂੰ ਹੱਲਾਸ਼ੇਰੀ ਦੇਣ ਦਾ ਵੀ ਹੈ । ਈ ਯੂ ਅਤੇ ਭਾਰਤ ਇੰਡੋ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਆਪਣਾ ਸਹਿਯੋਗ ਵਧਾਉਣ ਲਈ ਆਪਣੀ ਦਿਲਚਸਪੀ ਦੀ ਪੁਸ਼ਟੀ ਕਰਦੇ ਹਨ ।
**********
ਏ ਬੀ ਬੀ ਬੀ / ਵੀ ਐੱਮ / ਐੱਮ ਐੱਸ
(Release ID: 1729112)
Visitor Counter : 299