ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਥਾਵਰਚੰਦ ਗਹਿਲੋਤ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜ ਦਿਵਯਾਂਗਤਾ ਖੇਡ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਕੀਤਾ
ਭਾਰਤ ਦੀ ਸੁਤੰਤਰਤਾ ਦੇ 75 ਵਰ੍ਹੇ ਪੂਰੇ ਹੋਣ ਦੇ ਉਪਲਕਸ਼ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਦਿਵਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣ ਵੰਡੇ ਗਏ
Posted On:
20 JUN 2021 5:05PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਹੈ ਕਿ ਦੇਸ਼ ਦੇ ਦਿਵਯਾਂਗਜਨਾਂ ਵਿੱਚ ਖੇਡਾਂ ਦੇ ਪ੍ਰਤੀ ਰੂਚੀ ਅਤੇ ਪੈਰਾਲਿੰਪਿਕ ਵਿੱਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜ ‘ਦਿਵਯਾਂਗਤਾ ਖੇਡ ਕੇਂਦਰ’ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਇਸ ਤਰ੍ਹਾਂ ਦਾ ਕੇਂਦਰ ਖੋਲਣ ਦੇ ਲਈ ਅਹਿਮਦਾਬਾਦ ਸ਼ਹਿਰ ਦੀ ਪਹਿਚਾਣ ਕੀਤੀ ਗਈ ਹੈ।
ਗੁਜਰਾਤ ਦੇ ਜਾਮਨਗਰ ਵਿੱਚ ਅੱਜ ਭਾਰਤ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ਦਿਵਯਾਂਗਜਨਾਂ ਨੂੰ ਸਹਾਇਤਾ ਤੇ ਸਹਾਇਕ ਉਪਕਰਣ ਦੇ ਵੰਡ ਦੇ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਨੇ ਵਰਚੁਅਲ ਮਾਧਿਅਮ ਨਾਲ ਸੰਬੋਧਿਤ ਕੀਤਾ। ਸ਼੍ਰੀ ਗਹਿਲੋਤ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਗੁਜਰਾਤ ਨੂੰ 8.06 ਕਰੋੜ ਰੁਪਏ ਦਾ ਕੋਸ਼ ਜਾਰੀ ਕੀਤਾ ਹੈ, ਇਸ ਨਾਲ 2808 ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੁਗਮਯ ਭਾਰਤ ਅਭਿਯਾਨ ਦੇ ਤਹਿਤ 709 ਰੇਲਵੇ ਸਟੇਸ਼ਨਾਂ, 10,175 ਬਸ ਸਟੇਸ਼ਨਾਂ ਅਤੇ 683 ਵੈਬਸਾਈਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ-ਸੀਪੀਡਬਲਿਊਡੀ ਦੁਆਰਾ ਮੱਧ ਪ੍ਰਦੇਸ਼ ਦੇ ਸੀਹੋਰ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਮੁੜ-ਵਸੇਬੇ ਕੇਂਦਰ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਨੇ ਇਸ ਅਵਸਰ ‘ਤੇ ਕਿਹਾ ਕਿ ਜੋ ਸਮਾਜ ਦਿਵਯਾਂਗਜਨਾਂ ਦੀ ਪਰਵਾਹ ਨਹੀਂ ਕਰਦਾ, ਉਹ ਖੁਦ ਵਿਕਲਾਂਗ ਸਮਾਜ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2016 ਵਿੱਚ ਦਿਵਯਾਂਗ ਵਿਅਕਤੀਆਂ ਦਾ ਅਧਿਕਾਰ ਐਕਟ ਲਿਆਇਆ ਗਿਆ ਸੀ, ਜੋ ਨਾ ਸਿਰਫ ਵੱਧ ਸੁਰੱਖਿਆ ਪ੍ਰਦਾਨ ਕਰਦਾ ਹੈ, ਬਲਕਿ ਦੇਸ਼ ਭਰ ਵਿੱਚ ਦਿਵਯਾਂਗ ਵਿਅਕਤੀਆਂ ਦੇ ਮੌਲਿਕ ਅਧਿਕਾਰਾਂ ਨੂੰ ਸੁਨਿਸ਼ਚਿਤ ਅਤੇ ਸੁਰੱਖਿਅਤ ਵੀ ਕਰਦਾ ਹੈ। ਮੁੱਖ ਮੰਤਰੀ ਨੇ ਦਿਵਯਾਂਗਜਨਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸਮੁੱਚੇ ਵਿਕਾਸ ਦੇ ਲਈ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸ਼ਿਵਿਰ ਦਾ ਆਯੋਜਨ ਏਐੱਲਆਈਐੱਮਸੀਓ ਅਤੇ ਜਾਮਨਗਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਕੀਤਾ ਗਿਆ ਸੀ। 3805 ਦਿਵਯਾਂਗਜਨਾਂ ਨੂੰ ਬਲਾਕ/ਪੰਚਾਇਤ ਪੱਧਰ ‘ਤੇ 3.57 ਕਰੋੜ ਰੁਪਏ ਮੁੱਲ ਦੇ ਕੁੱਲ੍ਹ 6225 ਸਹਾਇਤਾ ਤੇ ਸਹਾਇਕ ਉਪਕਰਣ ਮੁਫਤ ਵੰਡੇ ਜਾਣਗੇ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅੱਜ ਸ਼ੁਰੂਆਤੀ ਵੰਡ ਸ਼ਿਵਿਰ ਵਿੱਚ ਕੁੱਲ੍ਹ 3805 ਪਹਿਲਾਂ ਚਿਨ੍ਹਿਤ ਲਾਭਾਰਥੀਆਂ ਵਿੱਚੋਂ ਜਾਮਨਗਰ ਨਗਰ ਬਲਾਕ ਦੇ ਲਗਭਗ 50 ਲਾਭਾਰਥੀਆਂ ਨੂੰ ਸਹਾਇਤਾ ਤੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ। ਬਾਕੀ ਚਿਨ੍ਹਿਤ ਲਾਭਾਰਥੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਹਾਇਕ ਉਪਕਰਣ ਬਾਅਦ ਵਿੱਚ ਉਨ੍ਹਾਂ ਦੇ ਨੇੜਲੇ ਸਬੰਧਿਤ ਬਲਾਕਾਂ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਜਾਮਨਗਰ ਅਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ਵਿੱਚ ਬਾਅਦ ਵਿੱਚ ਆਯੋਜਿਤ ਹੋਣ ਵਾਲੇ ਵੰਡ ਸ਼ਿਵਿਰਾਂ ਦੀ ਇੱਕ ਲੜੀ ਵਿੱਚ ਪ੍ਰਦਾਨ ਕੀਤੇ ਜਾਣਗੇ।
ਏਡੀਆਈਪੀ ਯੋਜਨਾ ਦੇ ਤਹਿਤ ਏਐੱਲਆਈਐੱਮਸੀਓ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਜਾਮਨਗਰ ਅਤੇ ਦੇਵਭੂਮੀ ਦਵਾਰਕਾ (ਗੁਜਰਾਤ) ਜ਼ਿਲ੍ਹਾ ਦੇ ਸਹਿਯੋਗ ਨਾਲ ਜਾਮਨਗਰ ਸੰਸਦੀ ਖੇਤਰ ਦੇ 6 ਥਾਵਾਂ (ਧਰੋਲ, ਲਾਲਪੁਰ ਜਾਮਨਗਰ ਸ਼ਹਿਰ ਅਤੇ ਸ਼ਹਿਰੀ, ਜਾਮਖੰਭਾਲਿਆ ਅਤੇ ਦਵਾਰਕਾ) ਵਿੱਚ ਦਿਵਯਾਂਗ ਲਾਭਾਰਥੀਆਂ ਦੀ ਪਹਿਚਾਣ ਦੇ ਲਈ 6 ਤੋਂ 11 ਫਰਵਰੀ, 2019 ਦੌਰਾਨ (ਜ਼ਿਲ੍ਹਾ ਜਾਮਨਗਰ ਦੇ ਚਾਰ ਸਥਾਨ ਅਤੇ ਜ਼ਿਲ੍ਹਾ ਦੇਵਭੂਮੀ ਦਵਾਰਕਾ ਦੇ ਦੋ ਸਥਾਨ) ਮੁਲਾਂਕਨ ਕੈਂਪ ਆਯੋਜਿਤ ਕੀਤੇ ਗਏ ਸਨ।
ਵੱਖ-ਵੱਖ ਪ੍ਰਕਾਰ ਦੇ ਸਹਾਇਕ ਉਪਕਰਣ ਜਿਨ੍ਹਾਂ ਨੂੰ ਬਲਾੱਕ ਪੱਧਰ ‘ਤੇ ਮੁਲਾਂਕਨ ਕੈਂਪਾਂ ਦੌਰਾਨ ਰਜਿਸਟਰਡ ਦਿਵਯਾਂਗਜਨਾਂ ਦੇ ਵਿੱਚ ਵੰਡਿਆ ਜਾਣਾ ਹੈ, ਉਨ੍ਹਾਂ ਵਿੱਚ 220 ਮੋਟਰ ਚਾਲਤ ਟ੍ਰਾਈਸਾਈਕਲ, 665 ਟ੍ਰਾਈਸਾਈਕਲ, 385 ਵ੍ਹੀਲਚੇਅਰ, 998 ਵਿਸਾਖੀ, 621 ਵਾੱਕਿੰਗ ਸਟਿਕ, 60 ਰੋਲੇਟਰ, 185 ਸਮਾਰਟ ਫੋਨ, 437 ਸਮਾਰਟ ਸਟਿਕ, 40 ਡੇਜ਼ੀ ਪਲੇਅਰ, 24 ਬ੍ਰੇਲ ਕਿਟ, 06 ਬ੍ਰੇਲ ਕੈਨ, 163 ਸੀ. ਪੀ. ਚੇਅਰ, 856 ਐੱਮਐੱਸਆਈਈਡੀ ਕਿਟ, 165 ਏਡੀਐੱਲ ਕਿਟ (ਕੁਸ਼ਠ ਰੋਗ ਦੇ ਲਈ) 60 ਸੈਲ ਫੋਨ, 606 ਹੇਅਰਿੰਗ ਏਡਸ, 765 ਆਰਟੀਫਿਸ਼ੀਅਲ ਲਿੰਬਸ ਅਤੇ ਕੈਲੀਪਰ ਆਦਿ ਸ਼ਾਮਲ ਹਨ।
ਸਹਾਇਤਾ/ਉਪਕਰਣ ਦੀ ਖਰੀਦ/ਫਿਟਿੰਗ ਦੇ ਲਈ ਦਿਵਯਾਂਗ ਵਿਅਕਤੀਆਂ ਨੂੰ ਸਹਾਇਤਾ ਯੋਜਨਾ (ਏਡੀਆਈਪੀ) ਦੇ ਤਹਿਤ ਸ਼ਿਵਿਰ ਆਯੋਜਿਤ ਕੀਤੇ ਜਾਂਦੇ ਹਨ। ਏਡੀਆਈਪੀ ਦਿਵਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਦੇ ਲਈ ਸਭ ਤੋਂ ਲੋਕ ਪ੍ਰਿਯ ਯੋਜਨਾਵਾਂ ਵਿੱਚੋਂ ਇੱਕ ਹੈ, ਅਤੇ ਇਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦੇ ਉਪਕ੍ਰਮ, ਭਾਰਤੀ ਆਰਟੀਫਿਸ਼ੀਅਲ ਲਿੰਬਸ ਨਿਰਮਾਣ ਨਿਗਮ (ਏਐੱਲਆਈਐੱਸਮੀਓ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।
*******
ਐੱਮਐੱਸ/ਜੇਕੇ
(Release ID: 1729109)
Visitor Counter : 204