ਸੈਰ ਸਪਾਟਾ ਮੰਤਰਾਲਾ
ਟੂਰੀਜ਼ਮ ਮੰਤਰਾਲੇ ਦੁਆਰਾ “ਯੋਗ ਫਾਰ ਇਮਿਊਨਿਟੀ ਐਂਡ ਰੈਸਪਿਰੇਟ੍ਰੀ ਹੈਲਥ” ਸਿਰਲੇਖ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ
ਇਹ ਵੈਬੀਨਾਰ, ਟੂਰਿਜ਼ਮ ਮੰਤਰਾਲੇ ਤੇ ਉਨ੍ਹਾਂ ਦੇ ਖੇਤਰੀ ਦਫਤਰਾਂ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ, 2021 ਦੇ ਅਵਸਰ ‘ਤੇ ਸ਼ੁਰੂ ਕੀਤੇ ਗਏ ਪੂਰੇ ਹਫਤੇ ਭਰ ਚਲਣ ਵਾਲੇ ਔਨਲਾਈਨ ਉਤਸਵ ਦਾ ਇੱਕ ਹਿੱਸਾ ਹੈ
प्रविष्टि तिथि:
19 JUN 2021 6:07PM by PIB Chandigarh
ਟੂਰਿਜ਼ਮ ਮੰਤਰਾਲੇ ਤੇ ਇਸ ਦੇ ਦੇਸ਼ੀ ਅਤੇ ਵਿਦੇਸ਼ੀ ਦਫਤਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ, 2021 ਦਾ ਆਯੋਜਨ ਕਰਨ ਦੇ ਲਈ ਪੂਰੇ ਹਫਤੇ ਭਰ ਚਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਆਯੂਸ਼ ਮੰਤਰਾਲੇ ਦੁਆਰਾ ਇਸੇ ਸਾਲ ਦੇ ਲਈ ਪ੍ਰਦਾਨ ਕੀਤੀ ਗਈ ਥੀਮ “ਬੀ ਵਿਦ ਯੋਗ ਬੀ ਐਟ ਹੋਮ” (ਯੋਗ ਦੇ ਨਾਲ ਰਹੋ, ਘਰ ‘ਤੇ ਰਹੋ) ਦੇ ਅਧਾਰ ‘ਤੇ, ਟੂਰਿਜ਼ਮ ਮੰਤਰਾਲੇ ਦੁਆਰਾ ਅੱਜ ਯਾਨੀ ਸ਼ਨੀਵਾਰ, 19 ਜੂਨ, 2021 ਨੂੰ ਈਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ “ਯੋਗ ਫਾਰ ਇਮਿਊਨਿਟੀ ਐਂਡ ਰੈਸਪਿਰੇਟ੍ਰੀ ਹੈਲਥ” ਨਾਮਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਵੈਬੀਨਾਰ ਦੀ ਸ਼ਰੂਆਤ ਸਦਗੁਰੂ ਜੱਗੀ ਵਾਸੁਦੇਵ ਜੀ ਦੇ ਮਾਰਗਦਰਸ਼ਨ ਵਿੱਚ ਹੋਈ, ਜੋ ਇੱਕ ਬਹੁਆਯਾਮੀ ਵਿਅਕਤੀਤਵ ਦੇ ਸੁਆਮੀ ਹਨ ਅਤੇ ਆਪਣੇ ਈਸ਼ਾ ਫਾਊਂਡੇਸ਼ਨ ਦੇ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ, ਜੋ ਮਾਨਵ ਚੇਤਨਾ ਨੂੰ ਹੁਲਾਰਾ ਦੇਣ ਅਤੇ ਵਿਅਕਤੀਗਤ ਤਬਦੀਲੀ ਰਾਹੀਂ ਆਲਮੀ ਸੁਭਾਅ ਨੂੰ ਹੁਲਾਰਾ ਦੇਣ ਦੇ ਲਈ ਸਮਰਪਿਤ ਹਨ। ਸਦਗੁਰੂਜੀ ਜੱਗੀ ਵਾਸੁਦੇਵ ਜੀ ਯੋਗ ਦੇ ਮਹੱਤਵ ਅਤੇ ਇਸ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਸਮਝਾਉਂਦੇ ਹਨ ਅਤੇ ਬਾਅਦ ਵਿੱਚ ਸਿਮਹਾ ਕਿਰਿਆ ਬਾਰੇ ਉਨ੍ਹਾਂ ਨੂੰ ਵਿਸਤਾਰਪੂਰਵਕ ਦੱਸਦੇ ਹਨ। ਇਮਿਊਨਿਟੀ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਬੇਹਦ ਸਰਲ ਲੇਕਿਨ ਸ਼ਕਤੀਸ਼ਾਲੀ ਯੋਗ ਅਭਿਯਾਸ, ਸਿਮਹਾ ਕਿਰਿਆ ਹੈ ਜਿ ਸ਼ਵਸਲ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਂਦਾ ਹੈ। ਈਸ਼ਾ ਫਾਊਂਡੇਸ਼ਨ ਦੇ ਇੱਕ ਸਵੈ-ਸੇਵਕ ਦੁਆਰਾ ਇਸ ਕਿਰਿਆ ਦਾ ਪ੍ਰਦਰਸ਼ਨ ਕੀਤਾ ਗਿਆ। ਈਸ਼ਾ ਫਾਊਂਡੇਸ਼ਨ ਦੀ ਸੁਸ਼੍ਰੀ ਮਹਿਮਾ ਚੋਪੜਾ ਨੇ ਨਾ ਸਿਰਫ ਕਿਰਿਆ ਤੇ ਸਸ਼ਟਾਂਗ ਮਕਰਾਸਨ ਬਾਰੇ ਦੱਸਿਆ ਬਲਕਿ ਸਿਮਹਾ ਕਿਰਿਆ ਦਾ ਅਨੁਸਰਣ ਕਰਦੇ ਹੋਏ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ ਉਸ ਦੇ ਬਾਰੇ ਵੀ ਲੋਕਾਂ ਨੂੰ ਦੱਸਿਆ।
21 ਜੂਨ, 2021 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਸੱਭਿਆਚਾਰ ਮੰਤਰਾਲੇ ਦੁਆਰਾ ਟੂਰਿਜ਼ਮ ਮੰਤਰਾਲੇ ਦੇ ਸਹਿਯੋਗ ਨਾਲ ਕੋਵਿਡ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਨ ਕਰਦੋ ਹੋਏ ਸੱਭਿਆਚਾਰ ਮੰਤਰਾਲੇ ਦੁਆਰਾ ਪਹਿਚਾਣ ਕੀਤੇ ਗਏ ਪੂਰੇ ਦੇਸ਼ ਦੇ 30 ਸਥਲਾਂ ਵਿੱਚ ਯੋਗ ਦੇ ਲਾਈਵ ਸਟ੍ਰੀਮਿੰਗ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਸੱਭਿਆਚਾਰ, ਤੇਜ਼ੀ ਦੇ ਨਾਲ ਟੂਰਿਜ਼ਮ ਉਤਪਾਦ ਦਾ ਇੱਕ ਮਹੱਤਵਪੂਰਨ ਤੱਤ ਬਣ ਰਿਹਾ ਹੈ, ਜੋ ਇੱਕ ਭੀੜ-ਭਾੜ ਵਾਲੇ ਆਲਮੀ ਬਜ਼ਾਰ ਤੋਂ ਵਿਸ਼ਿਸ਼ਟਤਾ ਉਤਪੰਨ ਕਰਦਾ ਹੈ। ਟੂਰਿਜ਼ਮ ਅਤੇ ਸੱਭਿਆਚਾਰ ਦੇ ਵਿੱਚ ਇੱਕ ਮਜ਼ਬੂਤ ਸਬੰਧ ਬਣਾਉਣ ਨਾਲ ਮੰਜ਼ਿਲਾਂ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਇਸ ਦੇ ਨਾਲ ਹੀ ਸਥਾਨਾਂ ਦੇ ਰੂਪ ਵਿੱਚ ਜ਼ਿਆਦਾ ਮੁਕਬਾਲੇ ਹੋਣਾ, ਯਾਤਰਾ ਕਰਨਾ, ਕੰਮ ਕਰਨਾ ਅਤੇ ਨਿਵੇਸ਼ ਕਰਨ ਵਿੱਚ ਵੀ ਸਹਾਇਤਾ ਪ੍ਰਾਪਤ ਹੋ ਸਕਦੀ ਹੈ।
ਕੇਂਦਰੀ ਟੂਰਿਜ਼ਮ ਤੇ ਸੱਭਿਆਚਰ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਤੇ ਗੁਰੂਦੇਵ ਸ੍ਰੀ ਸ੍ਰੀ ਰਵਿਸ਼ੰਕਰ ਜੀ ਦੀ ਮੌਜੂਦਗੀ ਵਿੱਚ ਟੂਰਿਜ਼ਮ ਮੰਤਰਾਲੇ ਦੁਆਰਾ ਸੋਮਵਾਰ, 21 ਜੂਨ, 221 ਨੂੰ ਦਿਨ ਦੇ 12 ਵਜੇ ਇੱਕ ਹੋਰ ਵੈਬੀਨਾਰ “ਯੋਗ: ਦ ਵੇ ਆਵ੍ ਲਾਈਫ” ਦਾ ਆਯੋਜਨ ਕੀਤਾ ਜਾਵੇਗਾ।
ਵੈਬੀਨਾਰ ਦੇ ਵਿੱਚ ਸ਼ਾਮਲ ਹੋਣ ਲਈ ਕ੍ਰਿਪਾ ਕਰਕੇ ਇੱਥੇ ਰਜਿਟਰ ਕਰੋ:
https://digitalindia-gov.zoom.us/webinar/register/WN_8bYtqL-fSKWjFdtrcuJCwQ
ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਤੁੱਲ ਭਾਰਤ ਨੂੰ ਇੱਥੋਂ ਫੋਲੋ ਕਰੋ:
ਇੰਸਟਾਗ੍ਰਾਮ - https://instagram.com/incredibleindia?igshid=v02srxcbethv
ਟਵਿਟਰ- https://twitter.com/incredibleindia?s=21
ਫੇਸਬੁਕ- https://www.facebook.com/incredibleindia/
ਲਿੰਕਡਇਨ -https://www.linkedin.com/company/incredibleindia
ਵੈਬਸਾਈਟ -https://www.incredibleindia.org/
ਯੂਟਿਊਬ - https://www.youtube.com/channel/UCMxJPchGLE_CJ1MJbJy-xDQ
*******
ਐੱਨਬੀ/ਓਏ
(रिलीज़ आईडी: 1729048)
आगंतुक पटल : 187