ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਜੂਨ ਦੇ ਅੰਤ ਤੱਕ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਲਈ 100% ਟੀਕਾਕਰਨ ਪ੍ਰਾਪਤ ਕਰ ਲਿਆ ਜਾਵੇਗਾ


ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਦੇ ਨਾਲ ਟੀਕਾਕਰਨ ਅਭਿਯਾਨ ਦੀ ਸਮੀਖਿਆ ਕੀਤੀ

Posted On: 20 JUN 2021 5:21PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਹੁਣ ਤੱਕ ਪ੍ਰਾਪਤ ਕੀਤੇ ਗਏ ਟੀਕਾਕਰਨ ਅਭਿਯਾਨ ਦੇ ਟੀਚਿਆਂ ਦਾ ਮੁਲਾਂਕਣ ਕੀਤਾ। ਡਾ. ਜਿਤੇਂਦਰ ਸਿੰਘ ਨੇ ਇਸ ਦੇ ਨਾਲ ਹੀ ਯੋਜਨਾਬੱਧ ਰੋਡਮੈਪ ‘ਤੇ ਚਰਚਾ ਕਰਨ ਦੇ ਲਈ ਸਿਵਲ ਸਕੱਤਰੇਤ ਵਿੱਚ ਆਯੋਜਿਤ ਕੀਤੇ ਗਏ ਲਗਭਗ ਦੋ ਘੰਟੇ ਦੀ ਲੰਬੀ ਬੈਠਕ ਵਿੱਚ ਜੰਮੂ-ਕਸ਼ਮੀਰ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਟੀਕਾਕਰਨ ਅਭਿਯਾਨ ਦੀ ਸਮੀਖਿਆ ਵੀ ਕੀਤੀ। ਪੂਰੇ ਦੇਸ਼ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਕੱਲ ਤੋਂ “ਸਾਰਿਆਂ ਦੇ ਲਈ ਮੁਫਤ ਟੀਕਾਕਰਨ” ਅਭਿਯਾਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਬੈਠਕ ਵਿੱਚ ਸਿਹਤ ਤੇ ਮੈਡੀਕਲ ਸਿੱਖਿਆ ਤੋਂ ਇਲਾਵਾ ਮੁੱਖ ਸਕੱਤਰ, ਅਟਲ ਢਿੱਲੂ, ਜੰਮੂ ਦੇ ਡਿਵੀਜ਼ਨ ਕਮਿਸ਼ਨਰ, ਰਾਘਵ ਲੰਗਰ, ਜੰਮੂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਡਾ. ਸ਼ਸ਼ੀ ਸੂਦਨ, ਸਰਕਾਰੀ ਮੈਡੀਕਲ ਕਾਲਜ ਸ਼੍ਰੀਨਗਰ ਦੀ ਪ੍ਰਿੰਸੀਪਲ, ਡਾ. ਸ਼ਮੀਆ, ਪਰਿਵਾਰ ਕਲਿਆਣ ਤੇ ਟੀਕਾਕਰਨ ਦੇ ਡਾਇਰੈਕਟਰ ਜਨਰਲ, ਡਾ. ਸਲੀਮ ਉਰ ਰਹਿਮਾਨ, ਮਿਸ਼ਨ ਦੇ ਡਾਇਰੈਕਟਰ, ਚੌਧਰੀ ਮੋਹਮੰਦ ਯਾਸੀਨ, ਜੰਮੂ ਸਿਹਤ ਸੇਵਾਵਾਂ ਦੀ ਡਾਇਰੈਕਟਰ, ਡਾ. ਰੇਣੁ ਸ਼ਰਮਾ ਅਤੇ ਸਿਹਤ ਸੇਵਾਵਾਂ ਕਸ਼ਮੀਰ ਦੇ ਡਾਇਰੈਕਟਰ, ਡਾ. ਮੁਸ਼ਤਾਕ ਅਹਿਮਦ ਰਾਥਰ ਤੇ ਹੋਰ ਵਿਅਕਤੀ ਸ਼ਾਮਲ ਹੋਏ।

G:\Surjeet Singh\June 2021\21 June\1.jpeg

ਬੈਠਕ ਵਿੱਚ ਇੱਕ ਪੇਸ਼ਕਾਰੀ ਰਾਹੀਂ ਮੰਤਰੀ ਨੂੰ ਦੱਸਿਆ ਗਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ 76 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਦੇ ਟੀਕਾਕਰਨ ਦੇ ਟੀਚੇ ਨੂੰ ਪਹਿਲਾਂ ਹੀ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਜੂਨ ਦੇ ਅੰਤ ਤੱਕ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਲਈ 100% ਤੇ ਜੁਲਾਈ ਦੇ ਅੰਤ ਤੱਕ 18 ਤੋਂ 45 ਉਮਰ ਦੇ ਲੋਕਾਂ ਦੇ ਲਈ ਲਗਭਗ 50% ਦੇ ਟੀਚੇ ਨੂੰ ਵੀ ਪ੍ਰਾਪਤ ਕਰ ਲਿਆ ਜਾਵੇਗਾ।

ਮੰਤਰੀ ਨੂੰ 21 ਜੂਨ ਤੋਂ ਦੇਸ਼ਵਿਆਪੀ ਟੀਕਾਕਰਨ ਅਭਿਯਾਨ ਵਿੱਚ ਸ਼ਾਮਲ ਕੀਤੇ ਜਾਣ ਦੇ ਬਾਅਦ, ਇਹ ਵੀ ਸੂਚਿਤ ਕੀਤਾ ਗਿਆ ਕਿ 15 ਜੁਲਾਈ ਤੱਕ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ 18 ਤੋਂ 45 ਸਾਲ ਦੀ ਉਮਰ ਦੇ 30% ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰ ਦਿੱਤਾ ਜਾਵੇਗਾ।

 

ਡਾ. ਜਿਤੇਂਦਰ ਸਿੰਘ ਦੁਆਰਾ ਟੀਕਾ ਲਗਵਾਉਣ ਵਾਲੇ ਲੋਕਾਂ ਦੇ ਲਈ ਅਲੱਗ ਤੋਂ ਵੋਟਿੰਗ ਅਤੇ ਹੋਲਡਿੰਗ ਜੋਨ ਬਣਾਉਣ ਦੀ ਗੱਲ ਕਰਨ ਦੇ ਨਾਲ ਹੀ ਉਨ੍ਹਾਂ ਦੇ ਲਈ 30 ਮਿੰਟ ਦੀ ਹੋਲਡਿੰਗ ਮਿਆਦ ਦੌਰਾਨ ਜਲਪਾਨ ਦੀ ਪੇਸ਼ਕਸ਼ ਕਰਨ ਦੀ ਗੱਲ ਕਹੀ ਗਈ, ਜਿਸ ਨਾਲ ਟੀਕਾਕਰਨ ਅਭਿਯਾਨ ਨੂੰ ਹੋਰ ਵੀ ਜ਼ਿਆਦਾ ਪਰਾਹੁਣਚਾਰੀ ਅਤੇ ਦੋਸਤਾਨਾ ਬਣਾਇਆ ਜਾ ਸਕੇ। ਉਨ੍ਹਾਂ ਨੇ ਟੀਕਾਕਰਨ ਅਭਿਯਾਨ ਦੀ ਸੁਵਿਧਾ ਨੂੰ ਵੀ ਵੱਡੇ ਪੱਧਰ ‘ਤੇ ਵਧਾਉਣ ਦੀ ਗੱਲ ਕੀਤੀ।

ਡਾ. ਜਿਤੇਂਦਰ ਸਿੰਘ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਰਤਮਾਨ ਕੋਵਿਡ ਪ੍ਰਬੰਧਨ ਦੇ ਸੰਦਰਭ ਵਿੱਚ ਜਾਣਕਾਰੀ ਪ੍ਰਦਾਨ ਕਰਦੇ ਹੋਏ ਹਾਜਰ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਹਰੇਕ ਪੰਚਾਇਤ ਵਿੱਚ ਘੱਟ ਤੋਂ ਘੱਟ ਇੱਕ ਕੋਵਿਡ ਆਈਸੋਲੇਸ਼ਨ ਸੈਂਟਰ ਉਪਲਬਧ ਕਰਵਾਇਆ ਗਿਆ ਹੈ ਜਿਸ ਵਿੱਚ 5 ਬੈੱਡ ਉਪਲਬਧ ਹਨ ਅਤੇ ਟੈਸਟਿੰਗ ਦੀ ਸੁਵਿਧਾਵਾਂ ਵੀ ਉਪਲਬਧ ਹਨ। ਇਸ ਦੇ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 20 ਜ਼ਿਲ੍ਹਿਆਂ ਵਿੱਚੋਂ 9 ਜ਼ਿਲ੍ਹੇ ਗ੍ਰੀਨ ਜੋਨ ਵਿੱਚ, 2 ਓਰੇਂਜ ਜੋਨ ਵਿੱਚ ਅਤੇ 9 ਯੈਲੋ ਜੋਨ ਵਿੱਚ ਆਉਂਦੇ ਹਨ।

 

ਸਿਹਤ ਅਧਿਕਾਰੀਆਂ ਦੁਆਰਾ ਕੀਤੇ ਗਏ ਸਾਰੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ  ਇਸ ਗੱਲ ਤੋਂ ਸੰਤੁਸ਼ਟੀ ਪ੍ਰਾਪਤ ਹੋ ਰਹੀ ਹੈ ਕਿ ਸ਼ੁਰੂਆਤੀ ਸਮੱਸਿਆਵਾਂ ਦੇ ਬਾਅਦ ਸਰਕਾਰੀ ਮੈਡੀਕਲ ਕਾਲਜ, ਜੰਮੂ ਵਿੱਚ ਪ੍ਰਬੰਧਨ ਅਤੇ ਕੋਵਿਡ ਕੇਅਰ ਵੀ ਪਟੜੀ ‘ਤੇ ਆ ਚੁੱਕੇ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਾਇਤਾ ਪ੍ਰਾਪਤ ਕਰਨ ਦੇ ਬਾਅਦ ਸਾਰੀਆਂ ਚੀਜਾਂ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦੀ ਦੂਸਰੀ ਲਹਿਰ ਦੇ ਸਿਖਰ ‘ਤੇ ਹੋਣ ਦੌਰਾਨ ਉਠਾਏ ਗਏ ਸ਼ੁਰੂਆਤੀ ਮੁੱਦਿਆਂ ਅਤੇ ਆਸ਼ੰਕਾਵਾਂ ਅਤੇ ਇਸ ਨਾਲ ਪ੍ਰਾਪਤ ਕੀਤੇ ਗਏ ਸਬਕ, ਵਿਸ਼ੇਸ਼ ਰੂਪ ਨਾਲ, ਸਰਕਾਰੀ ਮੈਡੀਕਲ ਕਾਲਜ, ਜੰਮੂ ਦੇ ਸਿਹਤ ਅਧਿਕਾਰੀਆਂ ਦੇ ਲਈ ਬਹੁਤ ਮਾਇਨੇ ਰੱਖਦੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਦੀ ਦੂਸਰੀ ਲਹਿਰ ਦੇ ਸਿਖਰ ‘ਤੇ ਹੋਣ ਦੌਰਾਨ, ਪੌਜ਼ੀਟੀਵਿਟੀ ਦਰ ਕਸ਼ਮੀਰ ਦੇ ਨਾਲ-ਨਾਲ ਅੱਠ ਪੂਰਬ-ਉੱਤਰ ਰਾਜਾਂ ਵਿੱਚ ਬਹੁਤ ਜ਼ਿਆਦਾ ਸੀ, ਜਿਨ੍ਹਾਂ ‘ਤੇ ਉਹ ਨਿਗਰਾਨੀ ਰੱਖ ਰਹੇ ਸਨ, ਲੇਕਿਨ ਜੰਮੂ ਇਲਾਕੇ ਵਿੱਚ, ਭਲੇ ਹੀ ਪੌਜ਼ੀਟੀਵਿਟੀ ਦਰ ਵਿੱਚ ਕਮੀ ਸੀ ਲੇਕਿਨ ਮੌਤ ਦਰ ਜ਼ਿਆਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੰਬੰਧਿਤ ਸਾਰੇ ਲੋਕਾਂ ਨੂੰ ਇੱਕ ਵਿਗਿਆਨਿਕ ਸਿੱਟਾ ਪ੍ਰਾਪਤ ਹੋਣੇ ਚਾਹੀਦੇ ਹਨ ਕਿ ਜੰਮੂ ਖੇਤਰ ਵਿੱਚ ਸਿਹਤ ਸੰਬੰਧੀ ਤਿਆਰੀਆਂ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਕਰਨ ਦੀ ਜ਼ਰੂਰਤ ਹੈ।

 

ਸਾਰਿਆਂ ਦੇ ਲਈ ਵੈਕਸੀਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਭਿਯਾਨ ਨੂੰ ਜਨ ਅਭਿਯਾਨ ਵਿੱਚ ਤਬਦੀਲ ਕਰਨਾ ਨਾ ਸਿਰਫ ਕੇਂਦਰ ਸਰਕਾਰ ਬਲਕਿ ਸਮਾਜ ਦੀ ਵੀ ਜ਼ਿੰਮੇਦਾਰੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੁਆਰਾ ਪਹਿਲਾਂ ਤੋਂ ਕੀਤੇ ਗਏ ਫੈਸਲਿਆਂ ਅਤੇ ਕਦਮਾਂ ਦਾ ਸਾਰਾ ਕ੍ਰੈਡਿਟ ਪ੍ਰਦਾਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਹਿਲੇ ਹੀ ਦਿਨ ਜਦੋਂ ਦੇਸ਼ ਵਿੱਚ ਟੀਕਾਕਰਨ ਦੀ ਸ਼ੁਰੂਆਤ ਹੋਈ 6 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਪ੍ਰਾਪਤ ਹੋਇਆ, ਜੋ ਕਿ ਕਈ ਯੂਰੋਪੀ ਦੇਸ਼ਾਂ ਦੀ ਕੁੱਲ੍ਹ ਆਬਾਦੀ ਤੋਂ ਜ਼ਿਆਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਗੱਲ ਨੂੰ ਉਜਾਗਰ ਨਹੀਂ ਕੀਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਵਿੱਚ ਭਾਰਤ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਕੋਵਿਡ ਟੀਕਾਕਰਨ ਅਭਿਯਾਨਾਂ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੈ, 135 ਕਰੋੜ ਦੀ ਵਿਸ਼ਾਲ ਆਬਾਦੀ ਦੀਆਂ ਰੁਕਾਵਟਾਂ ਅਤੇ ਵਿਲੱਖਣ ਚਰਿੱਤਰ ਵਾਲਾ ਦੇਸ਼ ਹੋਣ ਦੇ ਬਾਵਜੂਦ।

ਕੁੱਲ੍ਹ ਮਿਲਾਕੇ, ਡਾ. ਜਿਤੇਂਦਰ ਸਿੰਘ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਇਸ ਚੁਣੌਤੀ ਦਾ ਸਫਲਤਾਪੂਰਬਕ ਸਾਹਮਣਾ ਕਰ ਰਿਹਾ ਹੈ, ਜਿਸ ਦੇ ਨਤੀਜੇ ਸਦਕਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਕੋਵਿਡ ਪ੍ਰਬੰਧਨ ਦਾ ਪੈਰਾਮੀਟਰ ਪੂਰੇ ਦੇਸ਼ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਨ ਵਿੱਚ ਕੇਰਲ ਦੇ ਬਾਅਦ ਦੂਸਰੇ ਸਥਾਨ ‘ਤੇ ਹੈ।

 

      <><><><><>

 

ਐੱਸਐੱਨਸੀ



(Release ID: 1729037) Visitor Counter : 156


Read this release in: English , Urdu , Hindi , Tamil