ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਕੱਲ੍ਹ ਵਿਸ਼ਵ ਸਿਕਲ ਸੈੱਲ ਦਿਵਸ ਦੇ ਮੌਕੇ ‘ਤੇ ਦੂਜੇ ਰਾਸ਼ਟਰੀ ਸਿਕਲ ਸੈੱਲ ਕਾਨਕਲੇਵ ਦਾ ਵਰਚੁਅਲੀ ਉਦਘਾਟਨ ਕਰਨਗੇ


ਸ਼੍ਰੀ ਅਰਜੁਨ ਮੁੰਡਾ ਕੱਲ੍ਹ ਵਿਸ਼ਵ ਸਿਕਲ ਸੈੱਲ ਦਿਵਸ ਦੇ ਮੌਕੇ ‘ਤੇ ਦੂਜੇ ਰਾਸ਼ਟਰੀ ਸਿਕਲ ਸੈੱਲ ਕਾਨਕਲੇਵ ਦਾ ਵਰਚੁਅਲੀ ਉਦਘਾਟਨ ਕਰਨਗੇ

Posted On: 18 JUN 2021 7:15PM by PIB Chandigarh

ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਕੱਲ੍ਹ ‘ਸਿਕਲ ਸੈੱਲ ਬਿਮਾਰੀ’ ‘ਤੇ ਹੋ ਰਹੇ ਦੂਜੇ ਰਾਸ਼ਟਰੀ ਸਿਕਲ ਸੈੱਲ ਕਾਨਕਲੇਵ ਦਾ ਵਰਚੁਅਲੀ ਸ਼ੁਭਾਰੰਭ ਕਰਨਗੇ। ਇਹ ਕਾਨਕਲੇਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਜੂਨ ,  2021 ਨੂੰ ਵਿਸ਼ਵ ਸਿਕਲ ਸੈੱਲ ਦਿਵਸ ਦੇ ਸੰਬੰਧ ਵਿੱਚ ਹੋ ਰਿਹਾ ਹੈ । ਕਬਾਇਲੀ ਕਾਰਜ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਇਸ ਪ੍ਰੋਗਰਾਮ ਵਿੱਚ ਸਿਕਲ ਸੈੱਲ ਬਿਮਾਰੀ ‘ਤੇ ਇੱਕ ਵਿਸ਼ੇਸ਼ ਸੰਬੋਧਨ ਕਰਨਗੇ । 

ਇਸ ਕਾਨਕਲੇਵ ਨੂੰ ਕਬਾਇਲੀ ਕਾਰਜ ਮੰਤਰਾਲਾ,  ਭਾਰਤ ਸਰਕਾਰ ਦੁਆਰਾ ਫੇਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟਰੀ  (ਫਿੱਕੀ),  ਨੋਵਾਰਟਿਸ ,  ਅਪੋਲੋ ਹਸਪਤਾਲ,  ਪਿਰਾਮਲ ਫਾਊਂਡੇਸ਼ਨ,  ਜੀਏਐੱਸਸੀਡੀਓ ਅਤੇ ਐੱਨਏਐੱਸਸੀਓ ਦੇ ਨਾਲ ਭਾਗੀਦਾਰੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।  ਇਸ ਵਰਚੁਅਲ ਕਾਨਕਲੇਵ ਨੂੰ ਕਬਾਇਲੀ ਕਾਰਜ ਮੰਤਰਾਲੇ ਦੇ ਯੂਟਿਊਬ ਅਤੇ ਫੇਸਬੁੱਕ ਪੇਜ ‘ਤੇ ਸਿੱਧੇ ਪ੍ਰਸਾਰਿਤ ਕੀਤਾ ਜਾਵੇਗਾ । 

 

ਸਿਕਲ ਸੈੱਲ ਬਿਮਾਰੀ (ਐੱਸਸੀਡੀ),  ਜੋ ਵਿਰਾਸਤ ਵਿੱਚ ਮਿਲਿਆ ਸਭ ਤੋਂ ਪ੍ਰਚੱਲਿਤ ਰਕਤ ਵਿਕਾਰ ਹੈ,  ਭਾਰਤ ਵਿੱਚ ਵਿਆਪਕ ਰੂਪ ਨਾਲ ਕਈ ਕਬਾਇਲੀ ਸਮੂਹਾਂ ਵਿੱਚ ਪਾਈ ਜਾਂਦੀ ਹੈ ਅਤੇ ਇਹ ਕਈ ਰਾਜਾਂ ਵਿੱਚ ਸਿਹਤ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਭਲੇ ਹੀ ਇਸ ਦੇ ਕਈ ਕਿਫਾਇਤੀ ਉਪਚਾਰ ਹਨ ਜਿਸ ਦੇ ਨਾਲ ਭਾਰਤ ਵਿੱਚ ਰੋਗੀਆਂ ਦੀ ਗਿਣਤੀ ਅਤੇ ਮੌਤ ਦੇ ਮਾਮਲਿਆਂ ਵਿੱਚ ਨਾਟਕੀ ਰੂਪ ਨਾਲ ਕਮੀ ਆਈ ਹੈ,  ਲੇਕਿਨ ਭਾਰਤ ਦੇ ਕਬਾਇਲੀ ਇਲਾਕਿਆਂ ਵਿੱਚ ਐੱਸਸੀਡੀ ਉਪਚਾਰ ਤੱਕ ਪਹੁੰਚ ਸੀਮਿਤ ਬਣੀ ਹੋਈ ਹੈ। ਭਾਰਤ ਵਿੱਚ ਇਹ ਬਿਮਾਰੀ ਮੁੱਖ ਰੂਪ ਨਾਲ ਝਾਰਖੰਡ,  ਮਹਾਰਾਸ਼ਟਰ ,  ਮੱਧ ਪ੍ਰਦੇਸ਼ ,  ਛੱਤੀਸਗੜ੍ਹ ,  ਪੱਛਮੀ ਓਡੀਸ਼ਾ,  ਪੂਰਬੀ ਗੁਜਰਾਤ ਅਤੇ ਉੱਤਰੀ ਤਮਿਲਨਾਡੂ ਅਤੇ ਕੇਰਲ ਵਿੱਚ ਨੀਲਗਿਰੀ ਪਹਾੜੀਆਂ ਦੇ ਕੁਝ ਇਲਾਕਿਆਂ ਵਿੱਚ ਪ੍ਰਚੱਲਿਤ ਹੈ । 

 

ਪਿਛਲੇ ਸਾਲ ਸਿਕਲ ਸੈੱਲ ਬਿਮਾਰੀ ‘ਤੇ ਰਾਸ਼ਟਰੀ ਵੈਬੀਨਾਰ ਦੇ ਸਫਲ ਆਯੋਜਨ  ਦੇ ਬਾਅਦ ਇਸ ਸਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।  ਸ਼੍ਰੀ ਅਰਜੁਨ ਮੁੰਡਾ ਵਰਚੁਅਲੀ ਸਿਕਲ ਸੈੱਲ ਬਿਮਾਰੀ ਦੀ ਜਾਂਚ ਲਈ ਮੋਬਾਇਲ ਵੈਨਾਂ ਨੂੰ ਹਰੀ ਝੰਡੀ ਵੀ ਦਿਖਾਉਣਗੇ ।  ਇਸ ਪ੍ਰੋਗਰਾਮ ਵਿੱਚ ਸੰਵੇਦਨਸ਼ੀਲ ਰੋਗੀਆਂ ,  ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਅਤੇ ਬੱਚਿਆਂ ‘ਤੇ ਐੱਸਸੀਡੀ  ਦੇ ਉਪਚਾਰ ਵਿੱਚ ਤਾਜ਼ਾ ਅਗ੍ਰਿਮ ਅਤੇ ਭਵਿੱਖ  ਦੇ ਰੁਝਾਨਾਂ  ਦੇ ਬਾਰੇ ਵਿਚਾਰ-ਵਟਾਂਦਰਾ ਹੋਵੇਗਾ ।  ਇਸ ਨਾਲ ਸਮਾਨ ਵਿਚਾਰਾਂ ਵਾਲੇ ਲੋਕ/ਸੰਗਠਨ ਭਵਿੱਖ ਵਿੱਚ ਐੱਸਸੀਡੀ ਦੇਖਭਾਲ ਅਤੇ ਐੱਸਸੀਡੀ ਮਰੀਜ਼ਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਤਰੀਕਿਆਂ ‘ਤੇ ਚਰਚਾ ਲਈ ਇੱਕਜੁਟ ਹੋਣਗੇ । 

 

ਇਸ ਪ੍ਰਮੁੱਖ ਪ੍ਰੋਗਰਾਮ ਨਾਲ ਐੱਸਸੀਡੀ ਪ੍ਰਬੰਧਨ ਵਿੱਚ ਹਾਲ ਵਿੱਚ ਹੋਈ ਪ੍ਰਗਤੀ ਦੇ ਨਾਲ ਹੀ ਖਾਸ ਤੌਰ 'ਤੇ ਮਹਿਲਾਵਾਂ ਅਤੇ ਬੱਚਿਆਂ  ਦੇ ਵਿੱਚ ਜਾਗਰੂਕਤਾ ਫੈਲਾਉਣ ਦੇ ਤਰੀਕਿਆਂ ਅਤੇ ਸਾਧਨਾਂ,  ਬਚਾਅ ਅਤੇ ਪ੍ਰਬੰਧਨ ਉਪਾਵਾਂ ‘ਤੇ ਚਰਚਾ ਲਈ  ਉੱਚ ਸਰਕਾਰੀ ਅਧਿਕਾਰੀ ,  ਕਬਾਇਲੀ ਕਾਰਜ ਮੰਤਰਾਲਾ ,  ਫਿੱਕੀ ,  ਨੋਵਾਰਟਿਸ ,  ਅਪੋਲੋ ਹਸਪਤਾਲ,  ਪਿਰਾਮਲ ਫਾਊਂਡੇਸ਼ਨ,  ਜੀਏਐੱਸਸੀਡੀਓ,  ਐੱਨਏਐੱਸਸੀਓ ਸਮੇਤ ਕਈ ਹਿਤਧਾਰਕਾਂ  ਦੇ ਨਾਲ ਹੀ ਮਾਹਰ/ਚਿਕਿਤਸਕ ਇੱਕਜੁਟ ਹੋਣਗੇ   ਇਸ ਪ੍ਰੋਗਰਾਮ ਵਿੱਚ ਪ੍ਰਮੁੱਖ ਚਿਕਿਤਸਕਾਂ,  ਐਡਵੋਕੇਟਸ ਅਤੇ ਨੀਤੀ ਨਿਰਮਾਤਾ ਦਾ ਇੱਕ ਪੈਨਲ ਚਰਚਾ ਸ਼ਾਮਿਲ ਹੋਵੇਗਾ ,  ਜਿਸ ਵਿੱਚ ਐੱਸਸੀਡੀ  ਦੇ ਨਾਲ ਜੀਵਨ ਜੀ ਰਹੇ ਲੋਕਾਂ ਨੂੰ ਉੱਚ ਗੁਣਵੱਤਾ ਦਾ ਉਪਚਾਰ ਉਪਲੱਬਧ ਕਰਵਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। 

 

ਕਾਨਕਲੇਵ ਵਿੱਚ ਸਰਲ ਦਿਸ਼ਾ ਨਿਰਦੇਸ਼ ਅਤੇ ਭਾਰਤ ਵਿੱਚ ਨਿਰੰਤਰ ਦੇਖਭਾਲ ਦੇ ਦ੍ਰਿਸ਼ਟੀਕੋਣ  ਰਾਹੀਂ ਸਿਕਲ ਸੈੱਲ ਬਿਮਾਰੀ ਨਾਲ ਜੁੜੇ ਪ੍ਰਭਾਵੀ ਪ੍ਰਬੰਧਨ ਲਈ ਇੱਕ ਰੋਡਮੈਪ ਪ੍ਰਦਰਸ਼ਿਤ ਕੀਤਾ ਜਾਵੇਗਾ।

 

****

ਐੱਨਬੀ/ਯੂਡੀ



(Release ID: 1729032) Visitor Counter : 126


Read this release in: English , Urdu , Hindi , Tamil