ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅੰਤਰਰਾਸ਼ਟਰੀ ਯੋਗ ਦਿਵਸ ਦੇ 7ਵੇਂ ਸੰਸਕਰਣ 'ਤੇ ਫਿਲਮ ਡਿਵਿਜ਼ਨ ਦੁਆਰਾ ਵਿਸ਼ੇਸ਼ ਈ-ਸਕ੍ਰੀਨਿੰਗ ਦਾ ਆਯੋਜਨ

Posted On: 20 JUN 2021 12:33PM by PIB Chandigarh

ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ 2021) ਦੇ ਜਸ਼ਨਾਂ ਵਿੱਚ ਦੁਨੀਆ ਨਾਲ ਸ਼ਾਮਲ ਹੁੰਦਿਆਂ, ਫਿਲਮ ਡਿਵਿਜ਼ਨ ਦੁਆਰਾ 'ਸੈਲੀਬ੍ਰਿਟੀਜ਼ ਸਪੀਕ ...' ਨਾਮਕ ਸ਼ਾਰਟ ਫਿਲਮਾਂ ਦੀ ਸਟ੍ਰੀਮਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਫਿਲਮਾਂ ਅਤੇ ਖੇਡਾਂ ਸਮੇਤ ਵਿਭਿੰਨ ਖੇਤਰਾਂ ਦੇ ਕਈ ਸ਼ੋਸਲ ਇਨਫਲੂਐਂਸਰਾਂ ਦੀ ਸਮੁੱਚੀ ਤੰਦਰੁਸਤੀ ਲਈ ਯੋਗਦੇ ਸੰਦੇਸ਼ ਨੂੰ ਉਜਾਗਰ ਕੀਤਾ ਗਿਆ ਹੈ। ਇਨ੍ਹਾਂ ਫਿਲਮਾਂ ਨੂੰ ਕੱਲ੍ਹ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ, 2021) ਮੌਕੇ ਫਿਲਮ ਡਿਵਿਜ਼ਨ ਦੀ ਵੈੱਬਸਾਈਟ ਅਤੇ ਯੂਟਿਊਬ ਚੈਨਲ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਯੋਗ ਦਿਵਸ 2021 ਦੇ ਜਸ਼ਨਾਂ ਦੀ ਇੱਕ ਹੋਰ ਖ਼ਾਸ ਗੱਲ, ਫਿਲਮ ਡਿਵਿਜ਼ਨ ਦੇ ਕਰਮਚਾਰੀਆਂ ਲਈ ਇੱਕ ਪ੍ਰਸਿੱਧ ਯੋਗ ਗੁਰੂ ਅਤੇ ਫਿਟਨਸ ਮਾਹਿਰ ਸ਼੍ਰੀ ਰਾਮ ਯੋਗੀ ਜੀ ਦੁਆਰਾ ਯੋਗ ਦੁਆਰਾ ਇਮਿਊਨਿਟੀਦੇ ਵਿਸ਼ੇ ਤੇ ਔਨਲਾਈਨ ਭਾਸ਼ਣ ਅਤੇ ਪ੍ਰਦਰਸ਼ਨ ਹੈ।

 

 

 

 

'ਸੇਲਿਬ੍ਰਿਟੀਜ਼ ਸਪੀਕ ...' ਸ਼ਾਰਟ ਫਿਲਮਾਂ ਦਾ ਇੱਕ ਕੋਲਾਜ ਹੈ ਜਿਸ ਵਿੱਚ ਫਿਲਮਾਂ, ਖੇਡਾਂ ਅਤੇ ਪੂਰੇ ਭਾਰਤ ਦੀਆਂ ਹੋਰ ਮਸ਼ਹੂਰ ਹਸਤੀਆਂ ਨੂੰ ਸ਼ਾਮਲ ਕਰਕੇ, ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਹੈ। ਆਸ਼ਾ ਭੋਸਲੇ, ਕਬੀਰ ਬੇਦੀ, ਮੋਹਨ ਲਾਲ, ਮਮੁੱਟੀ, ਕਮਲ ਹਸਨ, ਰਮੇਸ਼ ਅਰਵਿੰਦ, ਵੈਂਕਟੇਸ਼, ਰਾਣਾ ਦੁੱਗੁਬਤੀ ਅਤੇ ਪੁਨੀਤ ਰਾਜ ਕੁਮਾਰ, ਕ੍ਰਿਕਟਰ ਅਨਿਲ ਕੁੰਬਲੇ ਅਤੇ ਹੋਰ ਬਹੁਤ ਸਾਰੇ ਲੋਕ ਆਪਣੇ ਅਨੁਭਵ ਸਾਂਝੇ ਕਰਦੇ ਹਨ ਕਿ ਕਿਵੇਂ ਯੋਗ ਅਤੇ ਪ੍ਰਾਣਾਯਾਮ ਸਰੀਰ, ਮਨ ਅਤੇ ਆਤਮਾ ਦਰਮਿਆਨ ਸੰਤੁਲਨ ਕਾਇਮ ਕਰਨ ਵਿੱਚ ਮਦਦ ਕਰਦੇ ਹਨ।

 

 

ਇਨ੍ਹਾਂ ਫਿਲਮਾਂ ਨੂੰ ਦੇਖਣ ਦੇ ਲਈ ਤੁਸੀਂ ਫਿਲਮ ਡਿਵਿਜ਼ਨ ਦੀ ਵੈੱਬਸਾਈਟ https://filmsdivision.org/ ਉੱਤੇ ਲੌਗ ਔਨ ਕਰ ਸਕਦੇ ਹੋ ਜਾਂ ਫਿਰ ਫਿਲਮ ਡਿਵਿਜ਼ਨ ਦੇ ਯੂਟਿਊਬ ਚੈਨਲ https://www.youtube.com/user/FilmsDivision 'ਤੇ ਦੇਖ ਸਕਦੇ ਹੋ।

 

 

*******

 

 

ਐੱਸਸੀ / ਡੀਵਾਇ / ਫਿਲਮ ਡਿਵਿਜ਼ਨ(Release ID: 1728893) Visitor Counter : 22


Read this release in: English , Urdu , Hindi , Tamil