ਪ੍ਰਿਥਵੀ ਵਿਗਿਆਨ ਮੰਤਰਾਲਾ
ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਕਮਜ਼ੋਰ ਹੈ ਕਿਉਂਕਿ ਮੌਸਮੀ ਸਥਿਤੀਆਂ ਵੱਡੀ ਪੱਧਰ ਤੇ ਅਨੁਕੂਲ ਨਹੀਂ ਹਨ ਅਤੇ ਨਿਊਮੇਰੀਕਲ ਮਾਡਲ ਹਵਾ ਦਾ ਪੈਟਰਨ, ਭਵਿਖਵਾਣੀ ਅਰਸੇ ਦੌਰਾਨ ਖੇਤਰ ਵਿੱਚ ਨਿਰੰਤਰ ਬਾਰਸ਼ ਲਈ ਕਿਸੇ ਅਨੁਕੂਲ ਸਥਿਤੀ ਦਾ ਸੰਕੇਤ ਨਹੀਂ ਦੇਂਦਾ
Posted On:
20 JUN 2021 1:49PM by PIB Chandigarh
ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿਖਵਾਣੀ ਕੇਂਦਰ ਅਨੁਸਾਰ:
(ਐਤਵਾਰ 20 ਜੂਨ 2021, ਮਿਡ-ਡੇਅ; ਜਾਰੀ ਕਰਨ ਦਾ ਸਮਾਂ: 1245 ਘੰਟੇ IST)
ਆਲ ਇੰਡੀਆ ਮੌਸਮ ਸੰਖੇਪ ਅਤੇ ਭਵਿੱਖਵਾਣੀ ਬੁਲੇਟਿਨ :
* ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਕਮਜ਼ੋਰ ਹੈ ਕਿਉਂਕਿ ਵੱਡੀ ਪੱਧਰ ਤੇ ਵਿਸ਼ੇਸ਼ਤਾਵਾਂ ਅਨੁਕੂਲ ਨਹੀਂ ਹਨ ਅਤੇ ਅੰਕ ਮਾਡਲ ਹਵਾ ਦੇ ਭਵਿਖਵਾਣੀ ਪੈਟਰਨ ਭਵਿੱਖਬਾਣੀ ਦੇ ਅਰਸੇ ਦੌਰਾਨ ਨਿਰੰਤਰ ਬਾਰਸ਼ ਦਾ ਕੋਈ ਸੰਕੇਤ ਨਹੀਂ ਦਿੰਦਾ।
*. ਦੱਖਣ-ਪੂਰਬੀ ਉੱਤਰ ਪ੍ਰਦੇਸ਼ ਅਤੇ ਆਂਢ-ਗੁਆਂਢ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਅਧੀਨ; ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਅਗਲੇ 24 ਘੰਟਿਆਂ ਦੌਰਾਨ ਨਿਰਪੱਖ ਤੌਰ ਤੇ ਦੂਰ ਦੂਰ ਤਕ ਬਾਰਸ਼ ਪੈਣ ਨਾਲ ਭਾਰੀ ਤੋਂ ਭਾਰੀ ਬਾਰਸ਼ ਹੋਣ ਅਤੇ ਬਾਦ ਵਿੱਚ ਬਾਰਸ਼ ਦੀ ਗਤੀਵਿਧੀ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।
* ਮੱਧ ਟ੍ਰੋਪੋਸਫ਼ੇਰਿਕ ਪੱਧਰਾਂ ਅਤੇ ਮਾਨਸੂਨ ਈਸਟਰਲਾਈਜ ਵਿੱਚ ਇੱਕ ਟਰੱਫ ਦੇ ਰੂਪ ਵਿੱਚ ਇੱਕ ਪੱਛਮੀ ਡਿਸਟਰਬੇਂਸ ਦੇ ਪ੍ਰਭਾਵ ਅਧੀਨ ਹੈ; ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ ਦੀਆਂ ਵੱਖ ਵੱਖ ਥਾਵਾਂ ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਬਾਰਸ਼ ਦੀ ਗਤੀਵਿਧੀ ਵਿੱਚ ਕਮੀ ਆਉਣ ਦੀ ਵਧੇਰੇ ਸੰਭਾਵਨਾ ਹੈ।
* ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 24 ਘੰਟਿਆਂ ਦੌਰਾਨ ਦਰਮਿਆਨੇ ਤੋਂ ਤੇਜ਼ ਤੂਫਾਨ ਦੇ ਨਾਲ ਵਾਰ ਵਾਰ ਬੱਦਲਵਾਹੀ ਹੋਣ ਤੇ ਅਸਮਾਨੀ ਬਿਜਲੀ ਡਿੱਗਣ ਦੀ ਵਧੇਰੇ ਸੰਭਾਵਨਾ ਹੈ। ਇਸ ਨਾਲ ਬਾਹਰ ਰਹਿਣ ਵਾਲੇ ਲੋਕਾਂ ਅਤੇ ਜਾਨਵਰਾਂ ਨੂੰ ਸੱਟਾਂ ਲੱਗ ਸਕਦੀਆਂ ਹਨ, ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਸਕਦੀਆਂ ਹਨ।
ਕਿਰਪਾ ਕਰਕੇ ਵੇਰਵਿਆਂ (ਵਿਸਥਾਰਤ ਸਟੋਰੀ) ਅਤੇ ਗ੍ਰਾਫਿਕਸ ਦੀ ਭਵਿੱਖਬਾਣੀ ਲਈ ਇੱਥੇ ਕਲਿਕ ਇੱਥੇ ਕਲਿਕ ਕਰੋ।
https://static.pib.gov.in/WriteReadData/specificdocs/documents/2021/jun/doc202162011.pdf
ਨਿਰਧਾਰਤ ਥਾਂ ਦੀ ਭਵਿਖਵਾਣੀ ਅਤੇ ਚਿਤਾਵਨੀ ਲਈ ਮੇਸਮ ਐਪ ਨੂੰ ਡਾਉਨਲੋਡ ਕਰੋ, ਅਗਰੋਮੈਟ ਸਲਾਹਕਾਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚਿਤਾਵਨੀ ਲਈ ਦਮਿਨੀ ਐਪ ਅਤੇ ਜਿਲਾ ਵਾਰ ਚੇਤਾਵਨੀ ਲਈ ਸਟੇਟ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਤੇ ਜਾਉ।
---------------------------
ਐਸਐਸ / ਆਰਪੀ /
(Release ID: 1728841)
Visitor Counter : 148