ਸੱਭਿਆਚਾਰ ਮੰਤਰਾਲਾ
ਕੌਮੀ ਨੈਚਰੋਪੈਥੀ ਇੰਸਟੀਚਿਊਟ ਨੇ ਖ਼ੇਤਰੀ ਆਊਟਰੀਚ ਬਿਊਰੋ ਦੇ ਸਹਿਯੋਗ ਨਾਲ ਮੈਰਾਥਨ 100 ਦਿਨਾ ਯੋਗ ਵਰਕਸ਼ਾਪ ਲੜੀ ਦਾ ਆਯੋਜਨ ਕੀਤਾ
प्रविष्टि तिथि:
20 JUN 2021 9:53AM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਆਊਟਰੀਚ ਬਿਊਰੋ (ਆਰਓਬੀ) ਦੇ ਸਹਿਯੋਗ ਨਾਲ ਕੌਮੀ ਨੈਚਰੋਪੈਥੀ ਇੰਸਟੀਚਿਊਟ(ਐਨਆਈਐਨ) ਆਪਣੇ ਯੂਟਿਊਬ ਚੈਨਲ ਰਾਹੀਂ “ਕਾਮਨ ਯੋਗਾ ਪ੍ਰੋਟੋਕੋਲ” (ਸੀਵਾਈਪੀ) ਦੇ ਤਹਿਤ ਲਾਈਵ ਯੋਗਾ ਸੈਸ਼ਨ ਕਰਵਾ ਰਿਹਾ ਹੈ।
ਇਹ 100 ਦਿਨਾ ਪ੍ਰੋਗਰਾਮ 13 ਮਾਰਚ 2021 ਤੋਂ ਰੋਜ਼ਾਨਾ ਸਵੇਰੇ 7:00 ਵਜੇ ਤੋਂ ਸਵੇਰੇ 8:00 ਵਜੇ ਤੱਕ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਵਿੱਚ ਇੱਕ ਘੰਟੇ ਲਈ ਔਨਲਾਈਨ ਸਟ੍ਰੀਮ ਕੀਤਾ ਜਾ ਰਿਹਾ ਹੈ, ਜਿਸਦਾ ਵਿਸ਼ਾ “ਭਲਾਈ ਲਈ ਯੋਗ” ਹੈ।
ਡਾਇਰੈਕਟਰ, ਐਨਆਈਐਨ, ਪੁਣੇ, ਪ੍ਰੋ ਕੇ ਕੇ ਸੱਤਿਆ ਲਕਸ਼ਮੀ ਨੇ ਕਿਹਾ ਕਿ ਮਹਾਮਾਰੀ ਦੁਆਰਾ ਪੈਦਾ ਕੀਤੀਆਂ ਮੁਸ਼ਕਲਾਂ ਦੇ ਦਰਮਿਆਨ ਤੰਦਰੁਸਤੀ ਲਈ ਯੋਗ ਇੱਕ ਮਹੱਤਵਪੂਰਨ ਵਿਸ਼ਾ ਹੈ ਜੋ ਹੈ। ਉਨ੍ਹਾਂ ਕਿਹਾ, “ ਇਨ੍ਹਾਂ ਸੈਸ਼ਨਾਂ ਨੇ ਕੋਵਿਡ -19 ਦੇ ਚੁਣੌਤੀਪੂਰਨ ਸਮੇਂ ਦੌਰਾਨ ਤਣਾਅ, ਚਿੰਤਾ ਅਤੇ ਉਦਾਸੀ ਦਾ ਮੁਕਾਬਲਾ ਕਰਨ ਅਤੇ ਤੰਦਰੁਸਤੀ ਬਣਾਈ ਰੱਖਣ ਲਈ ਇੱਕ ਪ੍ਰਭਾਵਸ਼ਾਲੀ ਸਵੈ-ਪ੍ਰਬੰਧਨ ਰਣਨੀਤੀ ਵਜੋਂ ਕੰਮ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਸੀਵਾਈਪੀ ਨੂੰ ਲੋਕਾਂ ਵਿੱਚ ਉਤਸ਼ਾਹਤ ਕਰਨਾ ਅਤੇ ਹੋਰ ਮਜ਼ਬੂਤ ਕਰਨਾ ਸੀ।
ਔਨਲਾਈਨ ਸੀਵਾਈਪੀ ਸੈਸ਼ਨ ਆਯੂਸ਼ ਮੰਤਰਾਲੇ ਦੁਆਰਾ ਤਿਆਰ ਕੀਤੇ ਗਏ ਸਾਂਝੇ ਯੋਗ ਪ੍ਰੋਟੋਕੋਲ 'ਤੇ ਅਧਾਰਤ ਸਨ। ਸੀਵਾਈਪੀ ਲਗਭਗ 45 ਮਿੰਟ ਦੀ ਮਿਆਦ ਦੇ ਯੋਗ ਅਭਿਆਸਾਂ ਦੀ ਨਿਰਧਾਰਤ ਲੜੀ ਹੈ।
ਇਹ ਲਾਈਵ ਯੋਗ ਸੈਸ਼ਨ ਅੰਗਰੇਜ਼ੀ, ਹਿੰਦੀ ਅਤੇ ਮਰਾਠੀ ਵਿੱਚ ਵੀਡੀਓ ਕਾਨਫਰੰਸਿੰਗ ਮੋਡ ਰਾਹੀਂ ਕਰਵਾਏ ਗਏ ਸਨ ਅਤੇ ਰੀਜਨਲ ਆਊਟਰੀਚ ਬਿਊਰੋ, (ਮਹਾਰਾਸ਼ਟਰ ਅਤੇ ਗੋਆ) ਅਤੇ ਐਨਆਈਐਨ, ਪੁਣੇ ਦੇ ਸੋਸ਼ਲ ਮੀਡੀਆ ਹੈਂਡਲਜ਼ ਦੁਆਰਾ ਪ੍ਰਦਰਸ਼ਤ ਕੀਤੇ ਗਏ ਸਨ। ਇੱਥੇ ਸਾਰੇ ਸੈਸ਼ਨਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ:
https://www.youtube.com/c/MAHAROB/videos
ਪੁਣੇ ਦੇ ਰਾਸ਼ਟਰੀ ਫਿਲਮ ਪੁਰਾਲੇਖ ਅਤੇ ਆਰਓਬੀ, ਪੁਣੇ ਦੇ ਡਾਇਰੈਕਟਰ, ਪ੍ਰਕਾਸ਼ ਮਗਦੁਮ ਨੇ ਕਿਹਾ: “ਮਹਾਮਾਰੀ ਦੇ ਮੱਦੇਨਜ਼ਰ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਪਹਿਲਕਦਮ ਦਾ ਉਦੇਸ਼ ਲੋਕਾਂ ਨੂੰ ਔਨਲਾਈਨ ਢੰਗ ਰਾਹੀਂ ਮੁਢਲੀ ਯੋਗ ਸਿਖਲਾਈ ਦੇਣਾ ਜਾਰੀ ਰੱਖਣਾ ਸੀ। ਇਹ ਪਹਿਲ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਲਈ ਕੇਂਦਰ ਸਰਕਾਰ ਦੇ ਸੱਦੇ "ਯੋਗ ਨਾਲ ਰਹੋ, ਘਰ ਵਿੱਚ ਰਹੋ" ਦੇ ਅਨੁਸਾਰ ਵੀ ਹੈ।
ਮਹਾਮਾਰੀ ਨੇ ਜਨਤਾ ਨੂੰ ਯੋਗ ਪ੍ਰਤੀ ਵਧੇਰੇ ਜਾਗਰੂਕ ਕੀਤਾ ਹੈ
ਯੋਗ ਦਾ 7ਵਾਂ ਕੌਮਾਂਤਰੀ ਦਿਵਸ ਇੱਕ ਅਜਿਹੇ ਸਮੇਂ ਆਇਆ ਹੈ, ਜਦੋਂ ਵਿਸ਼ਵ ਕੋਵਿਡ -19 ਨਾਲ ਜੂਝ ਰਿਹਾ ਹੈ। ਸਮੂਹਕ ਗਤੀਵਿਧੀਆਂ 'ਤੇ ਪਾਬੰਦੀਆਂ ਦੇ ਮੱਦੇਨਜ਼ਰ, ਅੰਤਰ ਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2021 ਦਾ ਮੁੱਖ ਸਮਾਗਮ ਸਵੇਰੇ 6.30 ਵਜੇ ਸ਼ੁਰੂ ਹੋਣ ਵਾਲਾ ਇੱਕ ਟੈਲੀਵਿਜ਼ਨ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਭਾਸ਼ਣ ਸ਼ਾਮਲ ਹੋਵੇਗਾ।
ਸਾਲਾਂ ਦੌਰਾਨ ਅੰਤਰਰਾਸ਼ਟਰੀ ਯੋਗ ਦਿਵਸ ਨੇ ਨਾ ਸਿਰਫ ਯੋਗ ਦੀ ਪ੍ਰਸਿੱਧੀ ਨੂੰ ਹੁਲਾਰਾ ਦਿੱਤਾ ਹੈ, ਬਲਕਿ ਇਸਦੀ ਭੂਗੋਲਿਕ ਮੌਜੂਦਗੀ ਨੂੰ ਕਈ ਨਵੇਂ ਇਲਾਕਿਆਂ ਵਿੱਚ ਅਪਣਾਉਣ ਦੀ ਪ੍ਰੇਰਣਾ ਨਾਲ ਇਸ ਦਾ ਵਿਸਥਾਰ ਕੀਤਾ ਹੈ।
https://yoga.ayush.gov.in/public/assets/front/pdf/CYPEnglishBooklet.pdf
***
ਪੀਆਈਬੀ ਮੁੰਬਈ / ਡੀ ਲਕਸ਼ਮੀ / ਡੀਵਾਈ
(रिलीज़ आईडी: 1728838)
आगंतुक पटल : 188