ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਾਣੀ ਨੂੰ ਹਰੇਕ ਦਾ ਕਾਰੋਬਾਰ ਬਣਾਉਣ ਦੀ ਦੂਰਦ੍ਰਿਸ਼ਟੀ ਨੂੰ ਅਸਲ ਰੂਪ ਦੇਣ ਲਈ ਕੋਈ ਕਸਰ ਨਹੀਂ ਛੱਡ ਰਿਹਾ : ਸ਼੍ਰੀ ਰਤਨ ਲਾਲ ਕਟਾਰੀਆ
ਐੱਮ ਓ ਐੱਸ ਜਲ ਸ਼ਕਤੀ ਸ਼੍ਰੀ ਰਤਨ ਲਾਲ ਕਟਾਰੀਆ ਨੇ 27ਵੀਂ ਪਾਣੀ ਵਾਰਤਾ ਨੂੰ ਸੰਬੋਧਨ ਕੀਤਾ ; ਕਿਹਾ , ਮਹਿਲਾ ਪਾਣੀ ਯੋਧੇ ਜਲ ਸ਼ਕਤੀ ਅਭਿਆਨ ਦੀ “ਸ਼ਕਤੀ” ਹਨ , ਸਾਰਿਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ
Posted On:
19 JUN 2021 12:39PM by PIB Chandigarh
ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਜਲ ਸ਼ਕਤੀ ਮੰਤਰਾਲੇ ਤਹਿਤ ਕੌਮੀ ਪਾਣੀ ਮਿਸ਼ਨ ਦੁਆਰਾ ਆਯੋਜਿਤ 27ਵੀਂ ਪਾਣੀ ਵਾਰਤਾ ਨੂੰ ਸੰਬੋਧਨ ਕੀਤਾ । ਮੰਤਰਾਲੇ ਵੱਲੋਂ ਵਰਚੁਅਲ ਸੈਸ਼ਨਜ਼ ਰਾਹੀਂ ਆਯੋਜਿਤ ਕੀਤੀ ਇਸ ਵਾਰਤਾ ਨੇ ਪਾਣੀ ਨਾਲ ਸਬੰਧਤ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਭਾਗੀਦਾਰਾਂ ਨੂੰ ਸੰਵੇਦਨਸ਼ੀਲ ਕੀਤਾ । 27ਵਾਂ ਸੰਸਕਰਣ ਪਾਣੀ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਅਤੇ ਹਿੱਸੇ ਤੇ ਜ਼ੋਰ ਦਿੰਦਾ ਹੈ । ਯੂ ਐੱਨ ਡੀ ਪੀ ਦੇ ਸਹਿਯੋਗ ਨਾਲ ਐੱਨ ਡਬਲਿਊ ਐੱਮ ਨੇ ਇਸ ਖੇਤਰ ਵਿੱਚ ਕੀਮਤੀ ਯੋਗਦਾਨ ਪਾਉਣ ਲਈ 41 ਮਹਿਲਾ ਯੋਧਾਵਾਂ ਨੂੰ ਸੂਚੀਬੱਧ ਕੀਤਾ ਹੈ । ਇਨ੍ਹਾਂ 41 ਵਿੱਚੋਂ 6 ਮਹਿਲਾ ਯੋਧਾਵਾਂ ਨੂੰ ਆਪਣੀਆਂ ਸਫ਼ਲਤਾ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਗਿਆ ਸੀ ।
“ਪਾਣੀ ਵਾਰਤਾ” ਨੂੰ ਸੰਬੋਧਨ ਕਰਦਿਆਂ ਐੱਮ ਓ ਐੱਸ ਜਲ ਸ਼ਕਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਪਹਿਲਾਂ ਦੇ ਵਿਭਾਗਾਂ ਅਤੇ ਮੰਤਰਾਲਿਆਂ , ਜੋ ਪਾਣੀ ਖੇਤਰ ਵਿੱਚ “ਸੀਲੋਜ਼” ਵਿੱਚ ਕੰਮ ਕਰ ਰਹੇ ਸਨ , ਨੂੰ ਮਿਲਾ ਕੇ ਇੱਕ ਨਵਾਂ ਜਲ ਸ਼ਕਤੀ ਮੰਤਰਾਲਾ ਸਥਾਪਿਤ ਕਰਨ ਲਈ ਦੂਰਦ੍ਰਿਸ਼ਟੀ ਦੀ ਸ਼ਲਾਘਾ ਕੀਤੀ । ਇਸ ਪਹਿਕਦਮੀ ਨੇ ਪਾਣੀ ਖੇਤਰ ਵਿੱਚ ਪੇਸ਼ ਆ ਰਹੀਆਂ ਸਾਂਝੀਆਂ ਮੁਸ਼ਕਿਲਾਂ ਲਈ ਲੋੜੀਂਦੀ ਏਕੀਕ੍ਰਿਤ ਪਹੁੰਚ ਮੁਹੱਈਆ ਕੀਤੀ ਹੈ । ਇਸ ਦ੍ਰਿਸ਼ਤੀ ਨੂੰ ਅਸਲ ਰੂਪ ਦੇਣ ਲਈ ਮੰਤਰਾਲੇ ਨੇ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਅਤੇ ਹਰੇਕ ਬੂੰਦ ਨੂੰ ਬਚਾਉਣ ਬਾਰੇ ਸੰਵੇਦਨਸ਼ੀਲ ਕਰਨ ਦੇ ਟੀਚੇ ਨਾਲ ਵੱਡੀਆਂ ਜਾਗਰੂਕਤਾ ਮੁਹਿੰਮਾਂ ਸ਼ੁਰੂ ਕੀਤੀਆਂ ਹਨ । ਮੰਤਰਾਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਾਣੀ ਨੂੰ ਹਰੇਕ ਦਾ ਕਾਰੋਬਾਰ ਬਣਾਉਣ ਦੀ ਦੂਰਦ੍ਰਿਸ਼ਟੀ ਨੂੰ ਅਸਲ ਰੂਪ ਦੇਣ ਅਤੇ ਲੋਕਾਂ ਨੂੰ ਲੋਕਾਂ ਨਾਲ ਸੰਪਰਕ ਕਾਇਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ।
ਪਿਛਲੇ 2 ਸਾਲਾਂ ਵਿੱਚ ਮੰਤਰਾਲੇ ਨੇ ਕਈ ਫਲੈਗਸਿ਼ਪ ਪ੍ਰੋਗਰਾਮ ਅਤੇ ਮੁਹਿੰਮਾਂ , ਜਿਵੇਂ ਜਲ ਸ਼ਕਤੀ ਅਭਿਆਨ — 1 , ਜਲ ਸ਼ਕਤੀ ਅਭਿਆਨ —2 , ਕੈਚ ਦ ਰੇਨ : ਵੇਅਰ ਇਟ ਫਾਲਸ , ਵੈੱਨ ਇਟ ਫਾਲਸ ਸੂਬਿਆਂ ਨੂੰ ਵਰਖਾ ਦਾ ਪਾਣੀ ਸੰਭਾਲਣ ਲਈ ਸ਼ੁਰੂ ਕੀਤੀ , ਜਲ ਜੀਵਨ ਮਿਸ਼ਨ , ਜਿਸ ਤਹਿਤ 2024 ਤੱਕ ਹਰੇਕ ਪੇਂਡੂ ਘਰ ਵਿੱਚ ਪਾਣੀ ਦੇ ਟੂਟੀ ਵਾਲੇ ਕੁਨੈਕਸ਼ਨ ਮੁਹੱਈਆ ਕਰਨ ਦਾ ਟੀਚਾ ਹੈ , ਆਦਿ ਸ਼ਾਮਲ ਹਨ । ਸੂਬਾ ਸਰਕਾਰਾਂ ਨਾਲ ਨੇੜਲੇ ਤਾਲਮੇਲ ਨਾਲ ਜਾਗਰੂਕਤਾ ਮੁਹਿੰਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ , ਜਿਵੇਂ ਗੰਗਾ ਅਮਾਨਤ੍ਰਾਨ ਯੋਜਨਾ , ਬ੍ਰਹਮਪੁੱਤਰਾ ਅਮਾਨਤ੍ਰਾਨ ਯੋਜਨਾ । ਸਰਕਾਰ ਦੀ ਦ੍ਰਿਸ਼ਟੀ ਨੂੰ ਅੱਗੇ ਲਿਜਾਣ ਲਈ “ਗੰਗਾ ਪ੍ਰਹਰੀ” ਵਲੰਟੀਅਰਸ ਦੀ ਇੱਕ ਫੋਰਸ ਤਿਆਰ ਕੀਤੀ ਗਈ ਹੈ । ਵੱਖ ਵੱਖ ਜਿ਼ਲਿ੍ਆਂ ਦੇ ਡੀ ਐੱਮਜ਼ , ਟੈਕਨੋਕ੍ਰੇਟਸ , ਵਿਦਿਆਰਥੀ ਅਤੇ ਮਹੱਤਵਪੂਰਨ ਭਾਗੀਦਾਰਾਂ ਨਾਲ ਲਗਾਤਾਰ ਵੈਬੀਨਾਰ ਕੀਤੇ ਗਏ ਹਨ।
ਸ਼੍ਰੀ ਕਟਾਰੀਆ ਨੇ ਦੱਸਿਆ ਕਿ ਰਵਾਇਤੀ ਤੌਰ ਤੇ ਔਰਤਾਂ ਪਾਣੀ ਦੀ ਥੁੜ ਅਤੇ ਜ਼ਮੀਨ ਹੇਠਲੇ ਪਾਣੀ ਪੱਧਰ ਦੇ ਘਟਣ ਬਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਦੀਆਂ ਰਹੀਆਂ ਹਨ । ਔਸਤਨ ਭਾਰਤ ਵਿੱਚ ਮਹਿਲਾਵਾਂ ਅਤੇ ਲੜਕੀਆਂ (6 ਘੰਟੇ ਤੱਕ) ਦਾ ਇੱਕ ਮਹੱਤਵਪੂਰਨ ਸਮਾਂ ਆਪਣੇ ਘਰੇਲੂ ਕੰਮਾਂ ਲਈ ਲਗਾਉਂਦੀਆਂ ਹਨ ਅਤੇ ਪਾਣੀ ਇਕੱਠਾ ਕਰਨਾ ਇਸ ਦਾ ਮੁੱਖ ਹਿੱਸਾ ਹੈ । ਇਹ ਦੱਖਣ ਅਫਰੀਕਾ ਅਤੇ ਚੀਨ (ਓ ਈ ਸੀ ਡੀ ਡਾਟਾ) ਵਿੱਚ ਔਰਤਾਂ ਤੋਂ 40 % ਵੱਧ ਹੈ । ਸ਼੍ਰੀ ਕਟਾਰੀਆ ਨੇ ਆਪਣੇ ਬਚਪਨ ਦੇ ਯਾਦਗਾਰੀ ਪਲ ਯਾਦ ਕੀਤੇ ਕਿ ਕਿਵੇਂ ਉਨ੍ਹਾਂ ਦੀ ਮਾਤਾ ਪੈਦਲ ਚੱਲ ਕੇ ਪਾਣੀ ਲਿਆਉਣ ਲਈ ਲੰਬੀ ਦੂਰੀ ਤੈਅ ਕਰਦੇ ਸਨ । ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਸਾਫ ਸਫਾਈ ਉਦੇਸ਼ਾਂ ਲਈ ਪਾਣੀ ਦੀ ਨਾਕਾਫੀ ਪਹੁੰਚ ਦੇ ਨਾਲ ਨਾਲ ਅਤੇ ਦੂਰੋਂ ਪਾਣੀ ਨੂੰ ਲਿਆਉਣ ਦੀ ਖ਼ਾਤਰ ਸਰੀਰਕ ਅਤੇ ਮਾਨਸਿਕ ਦਬਾਅ ਨਾਲ ਪ੍ਰੀਟਰਮ ਬਰਥ (ਪੀ ਟੀ ਬੀ) ਤੇ ਲੋਅ ਬਰਥ ਵੇਟ (ਐੱਲ ਐੱਲ ਬੀ ਡਬਲਿਊ) ਦੀ ਦਰ ਵਿੱਚ ਵਾਧਾ ਹੁੰਦਾ ਹੈ ।
ਐੱਮ ਓ ਐੱਸ ਨੇ ਕਿਹਾ ਕਿ ਹੱਦ ਤੋਂ ਵੱਧ ਮੌਸਮੀ ਘਟਨਾਵਾਂ ਜਿਵੇਂ ਸਮਾਜ ਦੇ ਕਮਜ਼ੋਰ ਵਰਗਾਂ ਉੱਪਰ ਔੜ ਨੇ ਤਬਾਹੀ ਅਸਰ ਪਾਇਆ ਹੈ , ਕਿਉਂਕਿ ਉਹ ਜਾਨਵਰ ਗਵਾ ਬੈਠਦੇ ਹਨ ਅਤੇ ਫਸਲਾਂ ਦਾ ਝਾੜ ਵੀ ਘੱਟ ਹੁੰਦਾ ਹੈ । ਅਨਾਜ ਦੀਆਂ ਕੀਮਤਾਂ ਵੱਧਦੀਆਂ ਹਨ ਅਤੇ ਇਨ੍ਹਾਂ ਦਾ ਸਿਹਤ ਅਤੇ ਪੌਸ਼ਟਿਕਤਾ ਤੇ ਮਾੜਾ ਅਸਰ ਹੁੰਦਾ ਹੈ । ਔਰਤਾਂ ਅਤੇ ਲੜਕੀਆਂ ਵਿਸ਼ੇਸ਼ ਕਰਕੇ ਤੇ ਜਿ਼ਆਦਾ ਉਲਟਾ ਅਸਰ ਪੈਂਦਾ ਹੈ । ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਇਹ ਦੇਖਿਆ ਗਿਆ ਹੈ ਕਿ ਉਨ੍ਹਾਂ ਔਰਤਾਂ ਜਿਨ੍ਹਾਂ ਨੂੰ ਬਚਪਨ ਵਿੱਚ ਇੱਕ ਵੱਡਾ ਖੁਸ਼ਕ ਝਟਕਾ (ਔਸਤਨ ਬਾਰਿਸ਼ ਤੋਂ ਘੱਟ) ਦਾ ਸਾਹਮਣਾ ਕਰਨਾ ਪੈਂਦਾ ਹੈ , ਉਨ੍ਹਾਂ ਵਿੱਚੋਂ 29 % ਤੋਂ ਜਿ਼ਆਦਾ ਵਿੱਚ ਸੰਭਾਵਨਾ ਹੈ ਕਿ ਉਨ੍ਹਾਂ ਦੇ ਬੱਚੇ ਐਨਥ੍ਰੋਪ੍ਰੋਮੈਟ੍ਰਿਕ ਦੇ ਅਸਫਲ ਹੋਣ ਕਰਕੇ ਕਿਸੇ ਨਾ ਕਿਸੇ ਰੂਪ ਵਿੱਚ ਪੀੜਿਤ ਹੋਣ । ਇਹ ਉਮਰ ਮੁਤਾਬਿਕ ਕੱਦ ਜਾਂ ਉਮਰ ਮੁਤਾਬਿਕ ਭਾਰ ਦੇ ਸਬੰਧ ਵਿੱਚ ਔਸਤਨ ਅਕਾਰ ਤੋਂ ਹੇਠਾਂ ਹੁੰਦਾ ਹੈ ।
ਪਾਣੀ ਵਾਰਤਾ ਨੇ ਛੇ ਮਹਿਲਾ ਪਾਣੀ ਯੋਧਾਵਾਂ ਨੂੰ ਸਨਮਾਨਿਤ ਕੀਤਾ — ਐੱਮ ਐੱਸ ਬਬੀਤਾ ਲਿਰੋਲੀਆ ਪਿੰਡ ਨਯਾਪੁਰਾ , ਦੀਵਾਸ , ਮੱਧ ਪ੍ਰਦੇਸ਼ , ਮਿਸ ਭੁਰਕੀ ਬਾਈ ਪਿੰਡ ਅਲਸੀਗੜ੍ਹ , ਉਦੈਪੁਰ , ਮਿਸ ਨੀਤਾ ਬੇਨ ਪਟੇਲ , ਜਿ਼ਲ੍ਹਾ ਡਾਂਗ , ਗੁਜਰਾਤ , ਮਿਸ ਰਮਨਦੀਪ ਕੌਰ ਪਿੰਡ ਪਾਲੀਆ ਕਲਾਂ , ਜਿ਼ਲ੍ਹਾ ਲਖੀਮਪੁਰ ਖੀਰੀ , ਉੱਤਰ ਪ੍ਰਦੇਸ਼ , ਮਿਸ ਰੇਣੁਕਾ ਕੋਟੁੰਬਕਰ , ਪਿੰਡ ਕਟੁੰਬਾ , ਜਿ਼ਲ੍ਹਾ ਵਰਧਾ , ਮਹਾਰਾਸ਼ਟਰ ਅਤੇ ਮਿਸ ਵਸੰਥਾ , ਪਿੰਡ ਸਿਗੂਰ , ਜਿ਼ਲ੍ਹਾ ਨੀਲਗਿਰੀ , ਤਾਮਿਲਨਾਡੂ ।
ਜ਼ਮੀਨੀ ਪੱਧਰ ਤੇ ਮਹਿਲਾ ਪਾਣੀ ਯੋਧਾਵਾਂ ਦੇ ਉਦਾਹਰਨਯੋਗ ਯੋਗਦਾਨ ਨੂੰ ਦੱਸਦਿਆਂ ਸ਼੍ਰੀ ਕਟਾਰੀਆ ਨੇ ਸਾਰੀਆਂ 41 ਮਹਿਲਾ ਯੋਧਾਵਾਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਇਨ੍ਹਾਂ ਮਹਿਲਾ ਯੋਧਾਵਾਂ ਨੂੰ ਜਲ ਸ਼ਕਤੀ ਅਭਿਆਨ ਵਿੱਚ “ਸ਼ਕਤੀ” ਦੱਸਿਆ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ । ਉਨ੍ਹਾਂ ਨੇ ਕੌਮੀ ਪਾਣੀ ਮਿਸ਼ਨ ਨੂੰ ਵਿਸ਼ਵ ਵੱਲੋਂ ਉਨ੍ਹਾਂ ਦੀਆਂ ਸਫ਼ਲਤਾ ਕਹਾਣੀਆਂ ਨੂੰ ਉਜਾਗਰ ਕਰਨ ਲਈ ਵਧਾਈ ਦਿੱਤੀ । ਉਨ੍ਹਾਂ ਨੇ ਐੱਮ ਡੀ, ਐੱਨ ਡਬਲਿਊ ਐੱਮ ਸ਼੍ਰੀ ਜੀ ਅਸ਼ੋਕ ਕੁਮਾਰ ਨੂੰ ਜਲ ਸ਼ਕਤੀ ਅਭਿਆਨ — ਕੈਚ ਦ ਰੇਨ ਮੁਹਿੰਮ ਅਤੇ ਸੂਬਾ ਅਥਾਰਟੀਆਂ ਨੂੰ ਵਰਖਾ ਦੇ ਪਾਣੀ ਨੂੰ ਬਚਾਉਣ ਲਈ ਕੀਤੇ ਉਪਾਵਾਂ ਲਈ ਅਤੇ ਇਨ੍ਹਾਂ ਨੂੰ ਹਰਮਨਪਿਆਰਾ ਬਣਾਉਣ ਲਈ ਕੀਤੀ ਪ੍ਰਗਤੀ ਲਈ ਵਧਾਈ ਵੀ ਦਿੱਤੀ ।
************************
ਬੀ ਵਾਈ / ਏ ਐੱਸ
(Release ID: 1728672)
Visitor Counter : 209