ਕਿਰਤ ਤੇ ਰੋਜ਼ਗਾਰ ਮੰਤਰਾਲਾ

ਦੋ ਸਰਬ ਭਾਰਤੀ ਸਰਵੇਖਣਾਂ ਲਈ ਮਾਸਟਰ ਟ੍ਰੇਨਰਾਂ ਅਤੇ ਸੁਪਰਵਾਈਜ਼ਰਾਂ ਲਈ ਤਿੰਨ ਦਿਨਾਂ ਔਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ

Posted On: 19 JUN 2021 6:52PM by PIB Chandigarh

ਕੋਵਿਡ -19 ਮਹਾਮਾਰੀ ਦਰਮਿਆਨ, ਕਿਰਤ ਬਿਊਰੋ ਵਲੋਂ ਰਾਜਾਂ / ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਅਰਥ ਸ਼ਾਸਤਰ ਅਤੇ ਅੰਕੜਾ (ਡੀਈਐਸ) ਡਾਇਰੈਕਟੋਰੇਟ ਦੁਆਰਾ ਨਾਮਜ਼ਦ ਮਾਸਟਰ ਟ੍ਰੇਨਰਾਂ ਅਤੇ ਦੂਜੇ ਪੱਧਰ ਦੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣ ਲਈ ਤਿੰਨ ਰੋਜ਼ਾ ਔਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਦੋ ਸਰਵੇਖਣਾਂ ਭਾਵ ਪ੍ਰਵਾਸੀ ਮਜ਼ਦੂਰਾਂ ਉੱਤੇ ਸਰਵੇਖਣ ਅਤੇ ਸਰਬ ਭਾਰਤੀ ਤਿਮਾਹੀ ਰੋਜ਼ਗਾਰ ਸਰਵੇਖਣ ਲਈ ਆਯੋਜਿਤ ਕੀਤਾ ਗਿਆ ਸੀ। ਇਹ ਕਿਰਤ ਬਿਊਰੋ ਦੁਆਰਾ ਕਰਵਾਇਆ ਜਾਣ ਵਾਲਾ ਦੂਸਰਾ ਦੇਸ਼ ਵਿਆਪੀ ਔਨਲਾਈਨ ਸਿਖਲਾਈ ਪ੍ਰੋਗਰਾਮ ਸੀ, ਇਸ ਤੋਂ ਪਹਿਲਾਂ, ਖੋਜਕਰਤਾਵਾਂ ਲਈ ਅਪ੍ਰੈਲ, 2021 ਵਿੱਚ ਵੀ ਅਜਿਹਾ ਹੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। 

ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ (ਡੀਜੀ) ਸ਼੍ਰੀ ਡੀਪੀਐਸ ਨੇਗੀ ਨੇ 16 ਜੂਨ ਨੂੰ ਕੀਤਾ। ਇਸ ਤੋਂ ਬਾਅਦ ਮਾਹਰ ਸਮੂਹ ਦੇ ਚੇਅਰਮੈਨ ਪ੍ਰੋ: ਐਸ ਪੀ ਮੁਖਰਜੀ ਵਲੋਂ ਸੰਬੋਧਨ ਕੀਤਾ ਗਿਆ। ਪ੍ਰੋ: ਮੁਖਰਜੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਪੰਜ ਸਰਬ ਭਾਰਤੀ ਸਰਵੇਖਣਾਂ ਅਤੇ ਇਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।

ਸ੍ਰੀ ਨੇਗੀ ਨੇ ਭਾਗੀਦਾਰਾਂ ਨੂੰ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਅਤੇ ਇਸ ਦੇ ਕਾਰਜਸ਼ੀਲ ਢੰਗਾਂ ਅਤੇ ਸਰਵੇਖਣ ਦੇ ਤਾਲਮੇਲ ਅਤੇ ਨਿਗਰਾਨੀ ਵਿੱਚ ਡੀਈਐਸ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਉਦਘਾਟਨੀ ਸੈਸ਼ਨ ਦੌਰਾਨ ਡਿਪਟੀ ਡਾਇਰੈਕਟਰ ਜਨਰਲ, ਐਲਬੀ, ਡਾ: ਹਰਦੀਪ ਸਿੰਘ ਚੋਪੜਾ ਅਤੇ ਬਿਊਰੋ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸਾਰੇ ਵਿਸ਼ਾ ਮਾਹਰ (ਐਸਐਮਈ) ਮੌਜੂਦ ਸਨ।

ਭਾਗੀਦਾਰਾਂ ਨੂੰ ਇਹ ਜਾਣੂ ਕੀਤਾ ਗਿਆ ਕਿ ਇਨ੍ਹਾਂ ਸਰਵੇਖਣਾਂ ਦੇ ਤਹਿਤ, ਟੈਬਲੇਟ/ਸੀਏਪੀਆਈ ਦੁਆਰਾ ਡੇਟਾ ਇਕੱਤਰ ਕੀਤਾ ਜਾਵੇਗਾ। ਗੁਣਵੱਤਾ ਭਰਪੂਰ ਅਤੇ ਭਰੋਸੇਮੰਦ ਅੰਕੜੇ ਪ੍ਰਾਪਤ ਕਰਨ ਲਈ ਆਈਟੀ ਸਮਰੱਥ ਯੰਤਰ ਵਿੱਚ ਨਿਗਰਾਨੀ ਜਾਂਚ ਦੇ ਦੋ ਪੱਧਰਾਂ ਨੂੰ ਰੱਖਿਆ ਗਿਆ ਹੈ। ਪਹਿਲੇ ਪੱਧਰ ਦੀ ਨਿਗਰਾਨੀ ਸਰਵੇਖਣ ਭਾਗੀਦਾਰ ਏਜੰਸੀ ਦੁਆਰਾ ਨਿਯੁਕਤ ਸੁਪਰਵਾਈਜ਼ਰ ਪੱਧਰ -1 ਦੁਆਰਾ ਕੀਤੀ ਜਾਏਗੀ ਅਤੇ ਲੇਬਰ ਬਿਊਰੋ ਦੇ ਅਧਿਕਾਰੀਆਂ ਅਤੇ ਰਾਜ ਪੱਧਰੀ ਅਧਿਕਾਰੀਆਂ ਦੁਆਰਾ ਦੁਬਾਰਾ ਜਾਂਚ ਕੀਤੀ ਜਾਏਗੀ। ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ, ਜੋ ਸਰਵੇਖਣ ਵਿੱਚ ਸਹਿਯੋਗੀ ਹੈ, ਆਈਟੀ ਦੇ ਨਾਲ-ਨਾਲ ਐਚਆਰ ਸਹਾਇਤਾ ਕਿਰਤ ਬਿਊਰੋ ਨੂੰ ਇਨ੍ਹਾਂ ਸਰਬ ਭਾਰਤੀ ਸਰਵੇਖਣਾਂ ਨੂੰ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। 

ਸਿਖਲਾਈ ਪ੍ਰੋਗਰਾਮ ਨੂੰ ਹਰੇਕ ਅੱਧੇ ਦਿਨ ਦੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਪਹਿਲੇ ਹਿੱਸੇ ਵਿੱਚ, ਪ੍ਰਵਾਸੀ ਮਜ਼ਦੂਰਾਂ ਦੇ ਆਲ ਇੰਡੀਆ ਸਰਵੇਖਣ ਦੀ ਸਿਖਲਾਈ 16.04.2021 ਤੋਂ 17.04.2021 (ਦੁਪਹਿਰ ਤੱਕ) ਦਿੱਤੀ ਗਈ ਅਤੇ ਦੂਜੇ ਭਾਗ ਵਿੱਚ, ਆਲ ਇੰਡੀਆ ਤਿਮਾਹੀ ਅਧਾਰਤ ਰੁਜ਼ਗਾਰ ਸਰਵੇਖਣ (ਏਕਿਯੂਈਈਐਸ) ਦੀ ਸਿਖਲਾਈ ਦੁਪਹਿਰ 17.04.2021 ਤੋਂ 18.04.2021 ਤੱਕ ਦਿੱਤੀ ਗਈ। ਦੂਸਰੇ ਪੱਧਰ ਦੇ ਸੁਪਰਵਾਈਜ਼ਰਾਂ ਦੀ ਭੂਮਿਕਾ ਬਾਰੇ ਮਾਹਰਾਂ ਦੁਆਰਾ ਇੱਕ ਵਿਸ਼ੇਸ਼ ਸੈਸ਼ਨ ਲਿਆ ਗਿਆ। 

ਸਿਖਲਾਈ ਪ੍ਰੋਗਰਾਮ ਔਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਵੀਡੀਓ ਕਾਨਫਰੰਸਿੰਗ ਦੁਆਰਾ ਕੀਤਾ ਗਿਆ ਸੀ। ਹਰ ਦਿਨ 700 ਤੋਂ ਵੱਧ ਪ੍ਰਤੀਭਾਗੀਆਂ ਨੇ ਸਿਖਲਾਈ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

ਸਿਖਲਾਈ ਤਜਰਬੇਕਾਰ ਟ੍ਰੇਨਰ ਵਿਸ਼ਾ ਮਾਹਰ (ਐਸਐਮਈ) ਅਤੇ ਕਿਰਤ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਦਿੱਤੀ ਗਈ ਸੀ।

∙         ਪ੍ਰਵਾਸੀ ਮਜ਼ਦੂਰਾਂ ਦੇ ਆਲ ਇੰਡੀਆ ਸਰਵੇਖਣ ਲਈ, ਕਿਰਤ ਬਿਊਰੋ ਦੇ ਟ੍ਰੇਨਰ ਅਤੇ ਅਧਿਕਾਰੀ ਸ਼੍ਰੀ ਅਮਿਤਾਭ ਪਾਂਡਾ, ਸ਼੍ਰੀ ਦੀਪਕ ਕੁਮਾਰ, ਸ਼੍ਰੀਮਤੀ ਆਯੁਸ਼ੀ ਮਿਸ਼ਰਾ ਅਤੇ ਸ਼੍ਰੀਮਤੀ ਸ਼੍ਰੇਯਾ ਦੀਕਸ਼ਿਤ ਸ਼ਾਮਲ ਸਨ।

∙         ਆਲ ਇੰਡੀਆ ਤਿਮਾਹੀ ਅਧਾਰਤ ਰੁਜ਼ਗਾਰ ਸਰਵੇਖਣ ਲਈ, ਟ੍ਰੇਨਰ ਅਤੇ ਅਧਿਕਾਰੀ ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਡੀ ਮੁਖਰਜੀ, ਸ਼੍ਰੀ ਗੌਰਵ ਭਾਟੀਆ ਅਤੇ ਡਾ ਸ਼ਵੇਤਾ ਜਾਲਾ ਨੇ ਜਿੰਮੇਵਾਰੀ ਨਿਭਾਈ।

ਸਿਖਲਾਈ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਕਿਰਤ ਬਿਊਰੋ, ਸਰਵੇਖਣਾਂ ਦਾ ਉਦੇਸ਼ ਅਤੇ ਸਰਵੇਖਣ ਕਰਨ ਦੇ ਢੰਗ, ਸਰਵੇ ਦੌਰਾਨ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ, ਸਰਵੇਖਣ ਵਿੱਚ ਸ਼ਾਮਲ ਧਾਰਕਾਂ ਅਤੇ ਸਰਵੇਖਣਾਂ ਵਿੱਚ ਵਰਤੀਆਂ ਜਾਂਦੀਆਂ ਪਰਿਭਾਸ਼ਾਵਾਂ ਬਾਰੇ ਜਾਣੂ ਕਰਵਾਉਣਾ ਸੀ। ਇਸ ਤੋਂ ਇਲਾਵਾ, ਸਿਖਲਾਈ ਦੇਣ ਵਾਲਿਆਂ ਨੇ ਸੂਚੀਬੱਧ ਸਾਰਣੀ ਨੂੰ ਭਰਨ ਅਤੇ ਜਾਂਚ ਦੀ ਪ੍ਰਕਿਰਿਆ, ਹੈਮਲੇਟ ਸਮੂਹ ਬਣਾਉਣ, ਐਸਐਸਐਸ ਗਠਨ ਅਤੇ ਦੋਵਾਂ ਸਰਵੇਖਣਾਂ ਦੇ ਵਿਸਥਾਰ ਸੂਚੀ ਨੂੰ ਭਰਨ ਅਤੇ ਜਾਂਚਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਦੱਸਿਆ।

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸੱਕਤਰ ਸ਼੍ਰੀ ਅਪੂਰਵ ਚੰਦਰਾ ਨੇ 18 ਜੂਨ 2021 ਨੂੰ ਸਿਖਲਾਈ ਦੇ ਵੱਖਰੇ ਸੈਸ਼ਨ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਿਤ ਕੀਤਾ। ਸ੍ਰੀ ਚੰਦਰਾ ਨੇ ਭਾਰਤ ਸਰਕਾਰ ਲਈ ਇਨ੍ਹਾਂ ਸਰਵੇਖਣਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਸ ਨਾਲ ਦੇਸ਼ ਵਿੱਚ ਕਾਮਿਆਂ ਲਈ ਕੇਂਦਰਿਤ ਨੀਤੀਆਂ ਬਣਾਉਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਦੇਸ਼ ਵਿੱਚ ਕਾਰਜਸ਼ੀਲ ਸਮੂਹਾਂ ਦੀ ਬਿਹਤਰੀ ਲਈ ਭਾਰਤ ਸਰਕਾਰ ਦੀ ਨੀਅਤ ਅਤੇ ਅਜਿਹੀਆਂ ਨੀਤੀਆਂ ਬਣਾਉਣ ਲਈ ਅੰਕੜਿਆਂ ਦੀ ਲੋੜ ਉੱਤੇ ਵੀ ਧਿਆਨ ਕੇਂਦਰਤ ਕੀਤਾ।

ਇਸ ਸਿਖਲਾਈ ਪ੍ਰੋਗਰਾਮ ਨੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 700 ਤੋਂ ਵੱਧ ਅਧਿਕਾਰੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਸਾਰੇ ਤਿੰਨ ਦਿਨਾਂ ਦੌਰਾਨ ਸਰਗਰਮੀ ਨਾਲ ਹਿੱਸਾ ਲਿਆ ਅਤੇ ਪ੍ਰੋਗਰਾਮ ਦਾ ਅੰਤ ਕਿਰਤ ਬਿਊਰੋ ਦੇ ਡੀਜੀ ਦੀ ਸਮਾਪਤੀ ਟਿੱਪਣੀ ਨਾਲ ਹੋਇਆ।

****

ਐਮਜੇਪੀਐਸ / ਐਮਐਸ



(Release ID: 1728668) Visitor Counter : 171


Read this release in: English , Urdu , Marathi , Hindi