ਰੱਖਿਆ ਮੰਤਰਾਲਾ
ਭਾਰਤੀ ਨੌਸੈਨਾ- ਯੂਰਪੀ ਯੂਨੀਅਨ ਦੀਆਂ ਨੌਸੈਨਾਵਾਂ ਦਰਮਿਆਨ ਅਦਨ ਦੀ ਖਾੜੀ ਵਿੱਚ ਪਹਿਲੀਆਂ ਸਮੁੰਦਰੀ ਮਸ਼ਕਾਂ (EUNAVFOR)
प्रविष्टि तिथि:
18 JUN 2021 6:22PM by PIB Chandigarh
ਸਮੁੰਦਰੀ ਡਕੈਤੀਆਂ ਦੀ ਰੋਕਥਾਮ ਲਈ ਤਾਇਨਾਤ ਭਾਰਤੀ ਨੌਸੈਨਾ ਦਾ ਜਹਾਜ਼ ਤ੍ਰਿਕੰਦ ਅੱਜ ਤੋਂ ਅਦਨ ਦੀ ਖਾੜੀ ਵਿੱਚ ਭਾਰਤੀ ਨੌਸੈਨਾ ਅਤੇ ਯੂਰਪੀ ਯੂਨੀਅਨ ਨੇਵਲ ਫੋਰਸ ਦਰਮਿਆਨ ਪਹਿਲੀਆਂ ਸਾਂਝੀਆਂ ਸਮੁੰਦਰੀ ਮਸ਼ਕਾਂ (EUNAVFOR) ਵਿੱਚ ਭਾਗ ਲੈ ਰਿਹਾ ਹੈ। 18 ਅਤੇ 19 ਜੂਨ 2021 ਨੂੰ ਹੋਣ ਜਾ ਰਹੀਆਂ ਇਨ੍ਹਾਂ ਮਸ਼ਕਾਂ ਵਿੱਚ ਚਾਰ ਨੌਸੈਨਾਵਾਂ ਦੇ ਕੁੱਲ ਪੰਜ ਜੰਗੀ ਜਹਾਜ਼ ਹਿੱਸਾ ਲੈ ਰਹੇ ਹਨ। ਹੋਰ ਜੰਗੀ ਜਹਾਜ਼ਾਂ ਵਿੱਚ ਇਤਾਲਵੀ ਸਮੁੰਦਰੀ ਜਹਾਜ਼ ਆਈਟੀਐੱਸ ਕੈਰੇਬੀਨੇਰੇ, ਸਪੈਨਿਸ਼ ਸਮੁੰਦਰੀ ਜਹਾਜ਼ ਈਐਸਪੀਐਸ ਨੋਵੇਰਾ, ਅਤੇ ਦੋ ਫ੍ਰੈਂਚ ਸਮੁੰਦਰੀ ਜਹਾਜ਼ ਐਫਐਸ ਟੋਨਨੇਰ ਅਤੇ ਐਫਐਸ ਸੋਰਕੁਰਫ ਸ਼ਾਮਲ ਹਨ।
ਦੋ ਰੋਜ਼ਾ ਮਸ਼ਕਾਂ (EUNAVFOR) ਵਿੱਚ ਸਮੁੰਦਰ ਵਿੱਚ ਉੱਚ ਪੱਧਰੀ ਸਮੁੰਦਰੀ ਅਭਿਆਨ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਉੱਨਤ ਹਵਾਈ ਰੱਖਿਆ ਅਤੇ ਐਂਟੀ-ਪਣਡੁੱਬੀ ਅਭਿਆਸਾਂ, ਕਰਾਸ ਡੈੱਕ ਹੈਲੀਕਾਪਟਰ ਆਪ੍ਰੇਸ਼ਨ, ਬੋਰਡਿੰਗ ਓਪਰੇਸ਼ਨ, ਅੰਡਰਵਾਟਰ ਰਿਪਲੇਸਮੈਂਟ, ਭਾਲ ਅਤੇ ਬਚਾਅ, ਮੈਨ ਓਵਰਬੋਰਡ ਡਰਿੱਲ ਅਤੇ ਹੋਰ ਸਮੁੰਦਰੀ ਸੁਰੱਖਿਆ ਅਭਿਆਸ ਸ਼ਾਮਲ ਹਨ। ਚਾਰੇ ਨੌਸੈਨਾਵਾਂ ਦੇ ਸਮੁੰਦਰੀ ਜਹਾਜ਼ਾਂ ਨੇ ਸਮੁੰਦਰੀ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀ ਲੜਾਈ ਦੇ ਹੁਨਰਾਂ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਇਕਜੁੱਟ ਫੋਰਸ ਵਜੋਂ ਵਧਾਉਣ ਅਤੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ 18 ਜੂਨ 2021 ਨੂੰ ਇੰਡੀਅਨ ਨੇਵਲ ਇਨਫਾਰਮੇਸ਼ਨ ਫਿਊਜ਼ਨ ਸੈਂਟਰ - ਹਿੰਦ ਮਹਾਸਾਗਰ ਖੇਤਰ ਅਤੇ ਮੈਰੀਟਾਈਮ ਸਿਕਿਓਰਿਟੀ ਸੈਂਟਰ- ਹੌਰਨ ਆਫ ਅਫਰੀਕਾ ਦੇ ਵਿਚਕਾਰ ਇੱਕ ਵਰਚੁਅਲ ਢੰਗ ਨਾਲ ਇੱਕ "ਸੂਚਨਾ ਸਾਂਝੀ ਕਰਨ ਸਬੰਧੀ ਅਭਿਆਸ" ਵੀ ਕੀਤਾ ਜਾ ਰਿਹਾ ਹੈ।
ਯੂਰਪੀ ਯੂਨੀਅਨ ਦੀਆਂ ਸਮੁੰਦਰੀ ਫੌਜਾਂ ਅਤੇ ਭਾਰਤੀ ਨੌਸੈਨਾ ਮਿਲ ਕੇ ਸਮੁੰਦਰੀ ਡਕੈਤੀਆਂ ਵਿਰੁੱਧ ਕਾਰਵਾਈ ਅਤੇ ਵਿਸ਼ਵ ਖ਼ੁਰਾਕ ਪ੍ਰੋਗਰਾਮ ਚਾਰਟਰ (ਯੂਐੱਨਡਬਲਯੂਐਫਪੀ) ਅਧੀਨ ਤਾਇਨਾਤ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਸਮੇਤ ਕਈ ਮੁੱਦਿਆਂ 'ਤੇ ਮਿਲ ਕੇ ਕੰਮ ਕਰਦੇ ਹਨ। ਭਾਰਤੀ ਨੌਸੈਨਾ ਅਤੇ ਯੂਰਪੀ ਯੂਨੀਅਨ ਦੀ ਨੌਸੈਨਾ ਵੀ ਬਹਿਰੀਨ ਵਿੱਚ ਹਰ ਸਾਲ ਹੋਣ ਵਾਲੀ ਸ਼ੇਡ (ਸਾਂਝ ਜਾਗਰੂਕਤਾ ਅਤੇ ਡੀ-ਕੰਫਲਿਕਸ਼ਨ) ਮੀਟਿੰਗਾਂ ਦੁਆਰਾ ਨਿਯਮਤ ਗੱਲਬਾਤ ਕਰਦੀ ਹੈ। ਇਹ ਗੱਲਬਾਤ ਭਾਰਤ ਦੀ ਨੌਸੈਨਾ ਅਤੇ ਯੂਰਪੀ ਯੂਨੀਅਨ ਨੇਵਲ ਫੋਰਸ ਵਿੱਚ ਤਾਲਮੇਲ ਅਤੇ ਆਪਸੀ ਸੰਚਾਰ ਪੱਧਰ ਦੇ ਵਾਧੇ ਨੂੰ ਦਰਸਾਉਂਦੀ ਹੈ। ਇਹ ਸਮੁੰਦਰਾਂ ਦੀ ਆਜ਼ਾਦੀ ਨੂੰ ਸੁਨਿਸ਼ਚਿਤ ਕਰਨ ਲਈ ਭਾਈਵਾਲ ਸਮੁੰਦਰੀ ਸੈਨਾਵਾਂ ਅਤੇ ਸਾਂਝੇ ਅਤੇ ਨਿਯਮ-ਅਧਾਰਤ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਵਚਨਬੱਧਤਾ ਦੇ ਰੂਪ ਵਿੱਚ ਸਾਂਝੇ ਮੁੱਲਾਂ ਨੂੰ ਵੀ ਦਰਸਾਉਂਦਾ ਹੈ।
***
ਏਬੀਬੀਬੀ / ਵੀਐਮ / ਐਮਐਸ
(रिलीज़ आईडी: 1728445)
आगंतुक पटल : 264