ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਨੇ ਪੰਜਾਬ ਵਿੱਚ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ


ਕੇਂਦਰ ਨੇ ਪੰਜਾਬ ਨੂੰ ਸਾਈਟਾਂ ਤਿਆਰ ਕਰਨ ਅਤੇ ਮਿਸ਼ਨ ਮੋਡ ਵਿੱਚ ਪੀਐਸਏ ਪਲਾਂਟਾਂ ਦੀ ਸਮੇਂ ਸਿਰ ਸਥਾਪਨਾ ਅਤੇ ਚਾਲੂ ਕਰਨ ਲਈ ਪਹਿਲ ਦੇ ਅਧਾਰ 'ਤੇ ਸਬੰਧਤ ਗਤੀਵਿਧੀਆਂ ਕਰਨ ਲਈ ਕਿਹਾ

Posted On: 18 JUN 2021 7:42PM by PIB Chandigarh

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ (ਆਈ / ਸੀ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਰਾਜ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਅਧੀਨ ਆਕਸੀਜਨ ਜਨਰੇਸ਼ਨ ਪਲਾਂਟ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸੱਕਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਸ੍ਰੀ ਰਾਜੇਸ਼ ਭੂਸ਼ਣ, ਸੱਕਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਭੇਜੇ ਪੱਤਰ ਦਾ ਹਵਾਲਾ ਦਿੱਤਾ, ਜਿਸ ਵਿੱਚ ਰਾਜ ਨੂੰ ਮਿਸ਼ਨ ਮੋਡ ਵਿੱਚ ਢੁਕਵੇਂ ਪੱਧਰ 'ਤੇ ਵੱਖ-ਵੱਖ ਹਿਤਧਾਰਕਾਂ ਨਾਲ ਤਾਲਮੇਲ ਕਰਦਿਆਂ 41 ਪ੍ਰੈਸ਼ਰ ਸਵਿੰਗ ਐਡਰਸੋਪਰਸ਼ਨ (ਪੀਐਸਏ) ਪਲਾਂਟਾਂ ਦੀ ਸਮੇਂ ਸਿਰ ਸਥਾਪਨਾ ਅਤੇ ਚਾਲੂ ਕਰਨ ਲਈ ਪਹਿਲ ਦੇ ਅਧਾਰ 'ਤੇ ਸਥਾਨ ਤਿਆਰ ਕਰਨ ਅਤੇ ਸਹਾਇਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਲਈ 13 ਪਲਾਂਟ ਮਨਜ਼ੂਰ ਕੀਤੇ ਗਏ ਸਨ, ਜੋ ਇਸ ਸਮੇਂ ਲਗਾਏ ਜਾ ਰਹੇ ਹਨ।

ਪੱਤਰ ਵਿੱਚ ਰਾਜ ਸਰਕਾਰ ਨੂੰ ਇੱਕ ਨੋਡਲ ਅਫ਼ਸਰ ਨਾਮਜ਼ਦ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਅਤੇ ਦੋ ਤਕਨੀਕੀ ਵਿਅਕਤੀਆਂ, ਜਿਨ੍ਹਾਂ ਨੂੰ ਹਰੇਕ ਮੈਡੀਕਲ ਸਹੂਲਤ ਵਿੱਚ ਪੀਐਸਏ ਪਲਾਂਟਾਂ ਦੇ ਸੰਚਾਲਨ ਅਤੇ ਸਮੱਸਿਆ ਨਿਪਟਾਰੇ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਜੋ ਇਨ੍ਹਾਂ ਪਲਾਂਟਾਂ ਨੂੰ ਜਲਦੀ ਚਾਲੂ ਕਰਨ ਅਤੇ ਚਲਾਉਣ ਵਿੱਚ ਸਹਾਇਤਾ ਕਰਨਗੇ। ਇਸ ਤੋਂ ਇਲਾਵਾ, ਕੇਂਦਰੀ ਏਜੰਸੀਆਂ ਨਾਲ ਤਾਲਮੇਲ ਲਈ ਇੱਕ ਰਾਜ ਪੱਧਰੀ ਨੋਡਲ ਅਫਸਰ ਨਾਮਜ਼ਦ ਕੀਤਾ ਜਾਣਾ ਹੈ।

ਕੋਵਿਡ -19 ਮਹਾਮਾਰੀ ਦੇ ਨਾਲ ਤਾਜ਼ਾ ਤਜ਼ੁਰਬੇ ਨੇ ਹਸਪਤਾਲਾਂ ਵਿੱਚ ਆਕਸੀਜਨ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਦਰਸਾਈ ਹੈ। ਵੱਖ-ਵੱਖ ਸਿਹਤ ਦੇਖਭਾਲ ਸਹੂਲਤਾਂ ਵਿੱਚ ਪ੍ਰੈਸ਼ਰ ਸਵਿੰਗ ਐਡਰਸੋਰਪਸ਼ਨ (ਪੀਐਸਏ) ਆਕਸੀਜਨ ਜਨਰੇਸ਼ਨ ਪਲਾਂਟਾਂ ਦੀ ਸਥਾਪਨਾ ਆਕਸੀਜਨ ਸਪਲਾਈ ਦੇ ਵਿਘਨ ਨੂੰ ਰੋਕਣ, ਐਲਐਮਓ ਸਟੋਰੇਜ 'ਤੇ ਨਿਰਭਰਤਾ ਘਟਾਉਣ ਅਤੇ ਸਿਲੰਡਰਾਂ ਜਾਂ ਟੈਂਕਾਂ ਦੀ ਸਪਲਾਈ ਵਿੱਚ ਸਹਾਇਤਾ ਕਰੇਗੀ।

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਬੇਨਤੀਆਂ ਦੇ ਅਧਾਰ 'ਤੇ, ਇਸ ਤੋਂ ਪਹਿਲਾਂ ਅਕਤੂਬਰ, 2020 ਵਿੱਚ 162 ਪੀਐਸਏ ਪਲਾਂਟ ਅਤੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਅਧੀਨ ਕ੍ਰਮਵਾਰ 10.05.2021, 10.05.2021 ਅਤੇ 22.05.2021 ਨੂੰ 75, 52 ਅਤੇ 200 ਪਲਾਂਟ ਮਨਜ਼ੂਰ ਕੀਤੇ ਗਏ ਸਨ। ਹੋਰ ਮੰਗ ਅਤੇ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਇਹ ਸਹੂਲਤਾਂ ਉਪਲਬਧ ਕਰਾਉਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਸਾਰੀਆਂ ਬੇਨਤੀਆਂ ਦੀ ਰਾਜਨੀਤਿਕ ਰਾਜ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਨਜ਼ਦੀਕੀ ਸਲਾਹ-ਮਸ਼ਵਰੇ ਅਤੇ ਸਹਿਯੋਗ ਨਾਲ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ। ਇਸ ਅਭਿਆਸ ਦੇ ਅਧਾਰ 'ਤੇ, ਕੁੱਲ 1,215 ਪੀਐਸਏ ਪਲਾਂਟ (ਜਿਨ੍ਹਾਂ ਵਿੱਚ ਪਹਿਲਾਂ ਹੀ ਦੱਸੇ ਗਏ ਹਨ) ਪ੍ਰਧਾਨ ਮੰਤਰੀ ਕੇਅਰਜ਼ ਫੰਡ ਅਧੀਨ ਮਨਜ਼ੂਰ ਕੀਤੇ ਗਏ ਹਨ।

ਪੰਜਾਬ ਦੇ ਉਨ੍ਹਾਂ ਹਸਪਤਾਲਾਂ ਦੀ ਸੂਚੀ ਜਿਸ ਵਿੱਚ ਪ੍ਰੈਸ਼ਰ ਸਵਿੰਗ ਐਡਰਸੋਪਸ਼ਨ (ਪੀਐਸਏ) ਆਕਸੀਜਨ ਜਨਰੇਸ਼ਨ ਪਲਾਂਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ:

 

****

ਮੋਨਿਕਾ 



(Release ID: 1728444) Visitor Counter : 186


Read this release in: English , Urdu , Hindi , Tamil