ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਲਈ ਰਾਸ਼ਟਰੀ ਨੀਤੀ ਅਤੇ ਰੋਡਮੈਪ ਦੇ ਖਰੜੇ ਬਾਰੇ ਫੀਡਬੈਕ/ਸੁਝਾਅ ਮੰਗੇ ਹਨ


ਸੁਝਾਅ 30 ਜੂਨ, 2021 ਨੂੰ ਜਾਂ ਇਸ ਤੋਂ ਪਹਿਲਾਂ ਮੰਤਰਾਲੇ ਨੂੰ ਭੇਜੇ ਜਾ ਸਕਦੇ ਹਨ

Posted On: 18 JUN 2021 5:03PM by PIB Chandigarh

ਮੈਡੀਕਲ ਟੂਰਿਜ਼ਮ (ਜਿਸ ਨੂੰ ਮੈਡੀਕਲ ਟ੍ਰੈਵਲ, ਸਿਹਤ ਟੂਰਿਜ਼ਮ ਜਾਂ ਗਲੋਬਲ ਹੈਲਥ ਕੇਅਰ ਵੀ ਕਿਹਾ ਜਾਂਦਾ ਹੈ) ਇੱਕ ਸ਼ਬਦ ਹੈ ਜੋ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਸਰਹੱਦਾਂ ਤੋਂ ਪਾਰ ਜਾਣ ਦੀ ਤੇਜ਼ੀ ਨਾਲ ਵੱਧ ਰਹੀ ਪ੍ਰਥਾ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ।

 ਯਾਤਰੀਆਂ ਦੁਆਰਾ ਆਮ ਤੌਰ 'ਤੇ ਮੰਗੀਆਂ ਜਾਂਦੀਆਂ ਸੇਵਾਵਾਂ ਵਿੱਚ ਚੋਣਵੀਆਂ ਪ੍ਰਕ੍ਰਿਆਵਾਂ ਦੇ ਨਾਲ ਨਾਲ ਗੁੰਝਲਦਾਰ ਵਿਸ਼ੇਸ਼ ਸਰਜਰੀਆਂ ਜਿਵੇਂ ਕਿ ਜੁਆਇੰਟ ਰਿਪਲੇਸਮੈਂਟ (ਗੋਡੇ/ਕਮਰ), ਦਿਲ ਦੀ ਸਰਜਰੀ, ਦੰਦਾਂ ਦੀ ਸਰਜਰੀ ਅਤੇ ਕਾਸਮੈਟਿਕ ਸਰਜਰੀਆਂ ਸ਼ਾਮਲ ਹੁੰਦੀਆਂ ਹਨ। ਹਾਲਾਂਕਿ, ਭਾਰਤ ਵਿੱਚ ਤਕਰੀਬਨ ਹਰ ਕਿਸਮ ਦੀ ਸਿਹਤ-ਦੇਖਭਾਲ ਉਪਲਬਧ ਹੈ, ਜਿਸ ਵਿੱਚ ਮਨੋਵਿਗਿਆਨਕ, ਵਿਕਲਪਕ ਇਲਾਜ, ਅਤੇ ਸਿਹਤ ਦੇਖਭਾਲ ਸ਼ਾਮਲ ਹੈ। ਮੈਡੀਕਲ ਟੂਰਿਜ਼ਮ ਅਤੇ ਵੈਲਨੈੱਸ ਟੂਰਿਜ਼ਮ ਦੇ ਵਾਧੇ ਲਈ ਮੁੱਖ ਚਾਲਕ ਮੁੱਖ ਤੌਰ 'ਤੇ ਚੰਗੀਆਂ ਸਿਹਤ ਸੰਭਾਲ ਸੇਵਾਵਾਂ ਦੀ ਸਮਰੱਥਾ ਅਤੇ ਪਹੁੰਚਯੋਗਤਾ, ਪ੍ਰਾਹੁਣਚਾਰੀ ਸੇਵਾਵਾਂ ਲਈ ਸੁਵਿਧਾਵਾਂ ਦੀ ਨਜ਼ਦੀਕੀ ਉਪਲਬਧਤਾ, ਇੰਤਜ਼ਾਰ ਦਾ ਘੱਟ ਤੋਂ ਘੱਟ ਸਮਾਂ, ਨਵੀਨਤਮ ਮੈਡੀਕਲ ਤਕਨਾਲੋਜੀਆਂ ਦੀ ਉਪਲਬਧਤਾ ਅਤੇ ਮਾਨਤਾਵਾਂ ਹਨ।

 ਸਿਹਤ ਸੰਭਾਲ ਅਤੇ ਟੂਰਿਜ਼ਮ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਉਦਯੋਗ ਹਨ।  ਮੈਡੀਕਲ ਵੈਲਯੂ ਟਰੈਵਲ (ਐੱਮਵੀਟੀ) ਨੂੰ ਇਹਨਾਂ ਉਦਯੋਗਾਂ ਦੇ ਫਿਊਜ਼ਨ ਉਤਪਾਦ ਵਜੋਂ ਉਤਸ਼ਾਹਤ ਕੀਤਾ ਜਾ ਰਿਹਾ ਹੈ। ਸਾਲਾਂ ਤੋਂ, ਭਾਰਤ ਮੈਡੀਕਲ ਵੈਲਯੂ ਟਰੈਵਲ ਲਈ ਇੱਕ ਸਰਵੋਤਮ ਸਥਾਨ ਬਣ ਗਿਆ ਹੈ ਕਿਉਂਕਿ ਇਹ ਦੇਖਭਾਲ ਦੀ ਸਮੁੱਚੀ ਗੁਣਵੱਤਾ ਨੂੰ ਨਿਰਧਾਰਤ ਕਰਨ ਵਾਲੇ ਬਹੁਤ ਸਾਰੇ ਕਾਰਕਾਂ ਨਾਲੋਂ ਉੱਚਾ ਹੈ। ਆਯੁਸ਼ ਦੁਆਰਾ ਰਵਾਇਤੀ ਇਲਾਜਾਂ 'ਤੇ ਆਪਣਾ ਧਿਆਨ ਕੇਂਦ੍ਰਤ ਕਰਦਿਆਂ ਭਾਰਤ ਯੋਗਾ ਅਤੇ ਤੰਦਰੁਸਤੀ ਲਈ ਵੀ ਇੱਕ ਪਸੰਦੀਦਾ ਮੰਜ਼ਿਲ ਬਣ ਗਿਆ ਹੈ।

 ਸੈਰ ਸਪਾਟਾ ਮੰਤਰਾਲੇ ਨੇ ਐੱਮਵੀਟੀ ਦੀ ਅਥਾਹ ਸੰਭਾਵਨਾ ਨੂੰ ਪਹਿਚਾਣ ਲਿਆ ਹੈ ਅਤੇ ਮੈਡੀਕਲ ਟੂਰਿਜ਼ਮ ਦੇ ਪ੍ਰਚਾਰ ਅਤੇ ਵਿਕਾਸ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਸੈਰ ਸਪਾਟਾ ਮੰਤਰਾਲੇ ਨੇ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਲਈ ਇੱਕ ਖਰੜਾ ਰਾਸ਼ਟਰੀ ਨੀਤੀ ਅਤੇ ਰੋਡਮੈਪ ਤਿਆਰ ਕੀਤਾ ਹੈ, ਜਿਸ ਨੂੰ ਹੇਠ ਦਿੱਤੇ ਲਿੰਕ https://tourism.gov.in/sites/default/files/202106/Draft%20Strategy%20for%20Medical%20and%20Wellness%20Tourism%20June%2012.pdf

ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ “ਨਵਾਂ ਕੀ ਹੈ” ਅਨੁਭਾਗ ਦੇ ਤਹਿਤ ਸੈਰ-ਸਪਾਟਾ ਮੰਤਰਾਲੇ ਦੀ ਵੈੱਬਸਾਈਟ https://tourism.gov.in/ ‘ਤੇ ਵੀ ਉਪਲਬਧ ਹੈ।

 ਡਰਾਫਟ ਰਣਨੀਤੀ ਦਸਤਾਵੇਜ਼ ਨੂੰ ਅੰਤਮ ਰੂਪ ਦੇਣ ਅਤੇ ਦਸਤਾਵੇਜ਼ ਨੂੰ ਵਧੇਰੇ ਵਿਆਪਕ ਬਣਾਉਣ ਲਈ ਅੱਗੇ ਵਧਣ ਤੋਂ ਪਹਿਲਾਂ, ਸੈਰ-ਸਪਾਟਾ ਮੰਤਰਾਲੇ ਨੇ ਨੈਸ਼ਨਲ ਰਣਨੀਤੀ ਅਤੇ ਰੋਡਮੈਪ ਦੇ ਖਰੜੇ ਬਾਰੇ ਫੀਡਬੈਕ / ਟਿੱਪਣੀਆਂ / ਸੁਝਾਵ ਮੰਗੇ ਹਨ। ਇਹ ਟਿੱਪਣੀਆਂ 30 ਜੂਨ 2021 ਨੂੰ ਜਾਂ ਇਸ ਤੋਂ ਪਹਿਲਾਂ ਈ-ਮੇਲ ਆਈਡੀ: js.tourism[at]gov[dot]in , bibhuti.dash72[at]gov[dot]in , prakash.om50[at]nic[dot]in 'ਤੇ ਟੂਰਿਜ਼ਮ ਮੰਤਰਾਲੇ ਨੂੰ ਭੇਜੀਆਂ ਜਾ ਸਕਦੀਆਂ ਹਨ।

 

***********

 

ਐੱਨਬੀ/ਓਏ



(Release ID: 1728415) Visitor Counter : 163