ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ-ਪੱਛਮੀ ਮੌਨਸੂਨ ਅੱਜ ਉੱਤਰ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਗੁਜਰਾਤ ਖੇਤਰ ਦੇ ਜ਼ਿਆਦਾਤਰ ਹਿੱਸਿਆਂ, ਸੌਰਾਸ਼ਟਰ, ਦੱਖਣ-ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਵੱਲ ਅੱਗੇ ਵੱਧ ਗਿਆ ਹੈ

Posted On: 18 JUN 2021 3:06PM by PIB Chandigarh

ਭਾਰਤੀ ਮੌਸਮ ਵਿਭਾਗ (ਆਈ ਐਮ ਡੀ ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ ਅਨੁਸਾਰ :

 (ਸ਼ੁਕਰਵਾਰ 18 ਜੂਨ 2021, ਜਾਰੀ ਕਰਨ ਦਾ ਸਮਾਂ : 1430 ਵਜੇ ਭਾਰਤੀ ਸਮੇਂ ਅਨੁਸਾਰ ; 0830 ਵਜੇ ਭਾਰਤੀ ਸਮੇਂ ਅਨੁਸਾਰ ਅਬਜਰਵੇਸ਼ਨਾਂਨ)

ਆਲ ਇੰਡੀਆ ਮੌਸਮ ਦਾ ਪ੍ਰਭਾਵ (ਦੁਪਹਿਰ)

ਦੱਖਣ-ਪੱਛਮੀ ਮੌਨਸੂਨ ਅੱਜ 18 ਜੂਨ ਨੂੰ ਉੱਤਰ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਗੁਜਰਾਤ ਖੇਤਰ ਦੇ ਜ਼ਿਆਦਾਤਰ ਹਿੱਸਿਆਂ, ਸੌਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ, ਦੱਖਣ-ਪੂਰਬੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਵੱਲ ਵੱਧ ਗਿਆ ਹੈ।

ਮੌਨਸੂਨ ਦੀ ਉੱਤਰੀ ਲਿਮਿਟ (ਐਨਐਲਐਮ) ਹੁਣ 21.5 ° ਐਨ / ਲਾਂਗੀਚਿਊਡ 60 ° ਈਸਟ ਜੂਨਾਗੜ੍ਹ, ਦੀਸਾ , ਗੁਨਾ, ਕਾਨਪੁਰ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਦੀ ਹੈ। 

ਅਗਲੇ 24 ਘੰਟਿਆਂ ਦੌਰਾਨ ਉੱਤਰ ਅਰਬ ਸਾਗਰ ਅਤੇ ਗੁਜਰਾਤ ਰਾਜ ਦੇ ਬਾਕੀ ਹਿੱਸਿਆਂ, ਦੱਖਣੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਅਤੇ ਮੱਧ ਪ੍ਰਦੇਸ਼ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਨੂੰ ਅੱਗੇ ਵਧਾਉਣ ਲਈ ਹਾਲਾਤ ਅਨੁਕੂਲ ਹਨ।

ਗੰਗਾ ਪੱਛਮੀ ਬੰਗਾਲ ਅਤੇ ਆਸ ਪਾਸ ਦੇ ਇਲਾਕੇ ਵਿੱਚ ਚੱਕਰਵਾਤੀ ਚੱਕਰ ਦੇ ਪ੍ਰਭਾਵ ਦੇ ਤਹਿਤ, ਦੱਖਣ-ਪੱਛਮ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਾਇਆ ਹੋਇਆ ਹੈ, ਜੋ  ਚੱਕਰਵਾਤੀ ਸਰਕੂਲੇਸ਼ਨ ਨਾਲ ਸਬੰਧਤ ਹੈ ਅਤੇ ਮੱਧ ਟ੍ਰੋਪੋਸਫੈਰਿਕ ਤੱਕ ਫੈਲਿਆ ਹੋਇਆ ਹੈ। 

ਪੂਰਬੀ ਉੱਤਰ ਪ੍ਰਦੇਸ਼ ਅਤੇ ਗੁਆਂਢ ਵਿਚ ਚੱਕਰਵਾਤੀ ਗੇੜ ਸਮੁਦਰ ਦੇ ਤਲ ਤੋਂ ਉਪਰ 3.1 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਉਪਰ ਨਾਲ ਘੁੱਲ ਮਿਲ ਗਿਆ ਹੈ। । 

ਇਹ ਟਰੱਫ ਹੁਣ ਪੱਛਮੀ ਰਾਜਸਥਾਨ ਤੋਂ ਦੱਖਣ ਹਰਿਆਣਾ ਵਿਚ ਉੱਤਰ-ਪੂਰਬੀ ਬੰਗਾਲ ਦੀ ਖਾੜੀ,  ਪੂਰਬੀ ਪੱਛਮ, ਦੱਖਣ-ਪੱਛਮ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਦੇ ਘੱਟ ਦਬਾਅ ਵਾਲੇ ਖੇਤਰ ਦਾ ਕੇਂਦਰ ਹੈ ਅਤੇ ਸਮੁਦਰੀ ਤਲ ਤੋਂ 9 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। 

ਇੱਕ ਚੱਕਰਵਾਤੀ ਗੇੜ ਦੱਖਣ ਬੰਗਲਾਦੇਸ਼ ਅਤੇ ਆਸ ਪਾਸ, ਸਮੁਦਰ ਤੋਂ 3.1 ਕਿਲੋਮੀਟਰ ਅਤੇ 8.5 ਕਿਲੋਮੀਟਰ ਉਪਰ ਹੈ। 

ਦੱਖਣੀ ਗੁਜਰਾਤ ਦੇ ਤੱਟ ਤੋਂ ਉੱਤਰੀ ਕੇਰਲ ਦੇ ਤੱਟ ਤੱਕ ਸਮੁਦਰ ਦੇ ਪੱਧਰ 'ਤੇ ਸਮੁਦਰੀ ਕੰਢੇ ਦਾ ਸਫਰ ਹੁਣ ਦੱਖਣ ਮਹਾਰਾਸ਼ਟਰ ਤੱਟ ਤੋਂ ਕੇਰਲਾ ਤੱਕ ਚਲਦਾ ਹੈ।  

ਪੱਛਮੀ ਗੜਬੜੀ ਮੱਧ ਅਤੇ ਉਪਰਲੀ ਟ੍ਰੋਪੋਸਫੈਰਿਕ ਵੈਸਟਰਲੀਜ਼ ਵਿੱਚ ਇੱਕ ਟਰੱਫ ਦੇ ਰੂਪ ਵਿੱਚ ਇਸਦੇ ਧੁਰੇ ਦੇ ਨਾਲ 5.8 ਕਿਲੋਮੀਟਰ ਦੇ ਉੱਪਰ ਸਮੁੰਦਰੀ ਤਲ ਤੋਂ ਲਗਭਗ 72 ਡਿਗਰੀ ਈਸਟ ਲਾਂਗੀਚਿਊਡ ਤੋਂ 22 ਡਿਗਰੀ ਐਨ ਦੇ ਉੱਤਰ ਵੱਲ ਕਾਇਮ ਹੈ।  

ਦੱਖਣੀ ਪਾਕਿਸਤਾਨ ਅਤੇ ਇਸਦੇ ਗੁਆਂਢ ਵਿੱਚ ਚੱਕਰਵਾਤੀ ਚੱਕਰ ਅੱਜ ਵੀ ਕਾਇਮ ਹੈ ਅਤੇ ਹੁਣ ਸਮੁੰਦਰ ਦੇ ਤਲ ਤੋਂ ਉਚਾਈ ਦੇ ਨਾਲ ਦੱਖਣ ਵੱਲ ਝੁਕਣ ਦਾ ਮਤਲਬ 5.8 ਕਿਲੋਮੀਟਰ ਤੱਕ ਦੇ ਐਕਸਿਸ ਤੇ ਹੈ। 

ਦੱਖਣੀ ਹਰਿਆਣਾ ਅਤੇ ਗੁਆਂਢ ਵਿੱਚ ਸਮੁੰਦਰੀ ਤਲ ਤੋਂ 0.9 ਕਿਲੋਮੀਟਰ ਦੀ ਦੂਰੀ 'ਤੇ ਚੱਕਰਵਾਤੀ ਗੇੜ ਹੁਣ ਉੱਤਰ ਰਾਜਸਥਾਨ ਅਤੇ ਇਸਦੇ ਗੁਆਂਢ ਵਿੱਚ ਸਥਿਤ ਹੈ। 

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.imd.gov.in 'ਤੇ ਜਾਓ ਜਾਂ ਸੰਪਰਕ ਕਰੋ: +91 11 24631913, 24643965, 24629798 (1875 ਤੋਂ ਰਾਸ਼ਟਰ ਦੀ ਸੇਵਾ ਵਿੱਚ)

 

ਕਿਰਪਾ ਕਰਕੇ ਸਥਾਨ ਖਾਸ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਵਾਰ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਤੇ ਜਾਓ। 

 ------------------------------  

ਐਸਐਸ / ਆਰਪੀ / (ਆਈਐਮਡੀ ਇਨਪੁਟਸ)



(Release ID: 1728274) Visitor Counter : 110