ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪੈਂਸ਼ਨ ਵਿਭਾਗ ਦੁਆਰਾ ਸੀਐੱਸਓਆਈ ਚਾਣਕਿਆਪੁਰੀ ਵਿੱਚ ਆਯੋਜਿਤ ਵਿਸ਼ੇਸ਼ ਟੀਕਾਕਰਣ ਕੈਂਪ ਦਾ ਦੌਰਾ ਕੀਤਾ

Posted On: 17 JUN 2021 6:22PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰੀ ਪੂਰਬ ਖੇਤਰ ਵਿਕਾਸ (ਡੀਓਐੱਨਈਆਰ) ਅਤੇ ਪ੍ਰਧਾਨ ਮੰਤਰੀ ਦਫ਼ਤਰ,  ਪਰਸੋਨਲ ,  ਲੋਕ ਸ਼ਿਕਾਇਤ ,  ਪੈਂਸ਼ਨ ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ  ਨੇ ਅੱਜ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੁਆਰਾ ਸੀਐੱਸਓਆਈ ਚਾਣਕਿਆਪੁਰੀ ਵਿੱਚ ਆਪਣੇ ਅਧਿਕਾਰੀਆਂ ,  ਕਰਮਚਾਰੀਆਂ ਅਤੇ ਉਨ੍ਹਾਂ  ਦੇ  ਪਰਿਵਾਰ  ਦੇ ਮੈਬਰਾਂ ਲਈ ਆਯੋਜਿਤ ਵਿਸ਼ੇਸ਼ ਟੀਕਾਕਰਣ ਕੈਂਪ ਦਾ ਦੌਰਾ ਕੀਤਾ ।  ਇੱਕ ਪਖਵਾੜੇ  ਦੇ ਅੰਦਰ ਵਿਭਾਗ ਦੁਆਰਾ ਆਯੋਜਿਤ ਇਸ ਤਰ੍ਹਾਂ ਦਾ ਇਹ ਦੂਜਾ ਕੈਂਪ ਹੈ ਅਤੇ 18 ਤੋਂ 44 ਸਾਲ ਦੀ ਉਮਰ  ਦੇ ਸਾਰੇ ਯੋਗ ਉਮੀਦਵਾਰਾਂ ਨੂੰ ਕੋਵਿਸ਼ੀਲਡ ਟੀਕਾ ਲਗਾਇਆ ਗਿਆ ਸੀ ।  ਕੇਂਦਰੀ ਮੰਤਰੀ ਨੇ ਆਸ਼ਾਵਾਦੀ ਹੁੰਦੇ ਹੋਏ ਕਿਹਾ ਕਿ ਪਰਸੋਨਲ ,  ਲੋਕ ਸ਼ਿਕਾਇਤ ਅਤੇ ਪੈਂਸ਼ਨ ਮੰਤਰਾਲੇ ਦੇ ਸਾਰੇ ਅਧਿਕਾਰੀਆਂ ,  ਕਰਮਚਾਰੀਆਂ ਅਤੇ ਉਨ੍ਹਾਂ  ਦੇ  ਪਰਿਵਾਰ  ਦੇ ਮੈਬਰਾਂ ਨੂੰ ਜਲਦੀ ਤੋਂ ਜਲਦੀ ਸੋ - ਫ਼ੀਸਦੀ ਟੀਕਾ ਲਗਾਉਣ ਦਾ ਟੀਚਾ ਹਾਸਲ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਲਈ ਨਿਯਮਿਤ ਟੀਕਾਕਰਣ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। 

ਡਾ.  ਜਿਤੇਂਦਰ ਸਿੰਘ  ਨੂੰ ਦੱਸਿਆ ਗਿਆ ਕਿ ,  ਇਸ ਟੀਕਾਕਰਣ ਕੈਂਪ  ਦੇ ਦੌਰਾਨ ਲਗਭਗ 150 ਲੋਕਾਂ ਨੂੰ ਟੀਕਾ ਲਗਾਇਆ ਗਿਆ ,  ਇਸ ਦੌਰਾਨ ਸੰਕ੍ਰਮਣ ਦੀ ਸੰਭਾਵਨਾ ਨੂੰ ਘੱਟ ਕਰਨ ਅਤੇ ਉਚਿਤ ਸਮਾਜਿਕ ਦੂਰੀ ਬਣਾਏ ਰੱਖਣ ਲਈ ਇਸ ਨੂੰ ਖੁੱਲ੍ਹੇ ਅਸਮਾਨ  ਦੇ ਹੇਠਾਂ ਇੱਕ ਵੱਡੇ ਸਾਰੇ ਲਾਅਨ ਵਿੱਚ ਆਯੋਜਿਤ ਕੀਤਾ ਗਿਆ ਸੀ ।  ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਯੋਜਿਤ ਹੋਏ ਪਹਿਲੇ ਕੈਂਪ ਵਿੱਚ 45 ਸਾਲ ਤੋਂ ਅਧਿਕ ਉਮਰ ਵਰਗ  ਦੇ ਅਧਿਕਾਰੀ ,  ਕਰਮਚਾਰੀ ਅਤੇ ਉਨ੍ਹਾਂ  ਦੇ  ਪਰਿਵਾਰ  ਦੇ ਮੈਬਰਾਂ ਨੂੰ ਟੀਕੇ ਲਗਾਏ ਗਏ ਸਨ ।

 

G:\Surjeet Singh\June 2021\16 June\image00168PQ.jpg

ਕੇਂਦਰੀ ਮੰਤਰੀ ਨੇ ਲਾਭਾਰਥੀ ਪਰਿਵਾਰ  ਦੇ ਸਾਰੇ ਯੋਗ ਮੈਬਰਾਂ ਨੂੰ ਜਲਦੀ ਤੋਂ ਜਲਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ,  ਪੈਂਸ਼ਨ ਵਿਭਾਗ ਅਤੇ ਡੀਏਆਰਪੀਜੀ ਦੇ ਅਧਿਕਾਰੀਆਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ,  ਤਾਕਿ ਉਹ ਇਸ ਦਾ ਲਾਭ ਉਠਾਉਣ ਲਈ ਪ੍ਰੋਤਸਾਹਿਤ ਹੋਣ ਅਤੇ ਸਮਾਂ ਬਰਬਾਦ ਕੀਤੇ ਬਿਨਾ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇ । 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ,  ਭਾਰਤ ਸਰਕਾਰ  ਦੇ ਹੋਰ ਮੰਤਰਾਲਿਆਂ/ਵਿਭਾਗਾਂ ਨੂੰ ਵੀ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ  ਦੇ  ਪਰਿਵਾਰਾਂ  ਦੀ ਸਹੂਲਤ ਲਈ ਆਪਣੇ ਪਰਿਸਰ ਵਿੱਚ ਇਸੇ ਤਰ੍ਹਾਂ ਦੇ ਟੀਕਾਕਰਣ ਕੈਂਪ ਲਗਾਉਣ ਦੀ ਸਲਾਹ ਦਿੱਤੀ ਗਈ ਹੈ।  ਡਾ.  ਸਿੰਘ ਨੇ ਉਸ ਜੋਸ਼ ਅਤੇ ਕਾਰਜਪ੍ਰਣਾਲੀ ‘ਤੇ ਸੰਤੋਸ਼ ਵਿਅਕਤ ਕੀਤਾ ,  ਜਿਸ ਦੇ ਨਾਲ ਕਰਮਚਾਰੀ ਅਤੇ ਉਨ੍ਹਾਂ  ਦੇ  ਪਰਿਵਾਰ  ਦੇ ਮੈਂਬਰ ਇਸ ਸਹੂਲਤ ਦਾ ਲਾਭ ਉਠਾ ਰਹੇ ਹਨ ਅਤੇ ਇਸ ਪ੍ਰਕਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ ਵਿੱਚ ਯੋਗਦਾਨ  ਦੇ ਰਹੇ ਹਨ। 

 

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ 26 ਕਰੋੜ ਤੋਂ ਅਧਿਕ ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ,  ਇਹ ਨਾ ਕੇਵਲ ਇਸ ਨੂੰ ਦੁਨੀਆ ਦਾ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ ਬਣਾਉਂਦਾ ਹੈ, ਬਲਕਿ ਦੇਸ਼ ਦੀਆਂ ਕਠਿਨ ਪਰਿਸਥਿਤੀਆਂ ਅਤੇ 135 ਕਰੋੜ ਦੀ ਵਿਸ਼ਾਲ ਆਬਾਦੀ  ਦੇ ਬਾਵਜੂਦ ਸੁਚਾਰੂ ਤਰੀਕੇ ਨਾਲ ਅੱਗੇ ਵਧਣ ਦੇ ਕਾਰਨ ਇਸ ਨੂੰ ਵਿਸ਼ੇਸ਼ ਬਣਾਉਂਦਾ ਹੈ । 

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਆਪਕ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦੇ ਦੁਆਰਾ ਲਏ ਗਏ ਮਹੱਤਵਪੂਰਣ ਫੈਸਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ,  ਡਾ.  ਜਿਤੇਂਦਰ ਸਿੰਘ  ਨੇ ਕਿਹਾ,  ਭਾਰਤ ਨੇ ਬਹੁਤ ਘੱਟ ਆਬਾਦੀ ਵਾਲੇ ਯੂਰੋਪ  ਦੇ ਕਈ ਹੋਰ ਛੋਟੇ ਦੇਸ਼ਾਂ ਦੀ ਤੁਲਨਾ ਵਿੱਚ ਮਹਾਮਾਰੀ  ਦੇ ਪ੍ਰਬੰਧਨ ਵਿੱਚ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ ਹੈ ।  ਉਨ੍ਹਾਂ ਨੇ ਕਿਹਾ ,  ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ ਕਈ ਨਿਵਾਰਕ ਉਪਾਅ ਕੀਤੇ ਗਏ ਅਤੇ ਟੀਕਾਕਰਣ ਇਸ ਰਣਨੀਤੀ ਦਾ ਮੁੱਖ ਅਧਾਰ ਹੈ ।  ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ,  “ਕਾਰਜਸਥਾਨ ਉੱਤੇ ਟੀਕਾਕਰਣ” ਦੀ ਧਾਰਨਾ ਇੱਕ ਸਫਲ ਮਾਡਲ  ਦੇ ਰੂਪ ਵਿੱਚ ਉੱਭਰੀ ਹੈ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਦੀ ਨਕਲ ਕਰਨੀ ਚਾਹੀਦੀ ਹੈ ।

<><><><><>

ਐੱਸਐੱਨਸੀ
 


(Release ID: 1728271) Visitor Counter : 193


Read this release in: English , Urdu , Hindi , Tamil , Telugu