ਬਿਜਲੀ ਮੰਤਰਾਲਾ

ਐੱਨਟੀਪੀਸੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ 2021 ਦੀਆਂ ਤਿਆਰੀਆਂ

Posted On: 18 JUN 2021 3:15PM by PIB Chandigarh

ਬਿਜਲੀ ਮੰਤਰਾਲੇ ਅਧੀਨ ਭਾਰਤ ਦੀ ਸਭ ਤੋਂ ਵੱਡੀ ਸੰਗਠਿਤ ਊਰਜਾ ਕੰਪਨੀ ਐੱਨਟੀਪੀਸੀ ਦੇ ਸਾਰੇ ਪਾਵਰ ਜੋਧੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਲਈ ਆਪੋ–ਆਪਣੀਆਂ ਯੋਗਾ ਚਟਾਈਆਂ ਲਿਆ ਰਹੇ ਹਨ। ਸਾਰੇ ਬਿਜਲੀ ਘਰਾਂ ਵਿੱਚ ਇਸ ਲਈ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ।

ਐੱਨਟੀਪੀਸੀ ਵੈੱਬੀਨਾਰਜ਼, ਮੁਕਾਬਲਿਆਂ, ਭਾਸ਼ਣਾਂ, ਕਾਨਫ਼ਰੰਸਾਂ, ਲਾਈਵ ਯੋਗਾ ਸੈਸ਼ਨਾਂ, ਸਾਰੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਯੋਗਾ ਦੀ ਸਿਖਲਾਈ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਦੌਰਾਨ ਕੋਵਿਡ ਲਈ ਵਾਜਬ ਵਿਵਹਾਰ ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ।

ਸ਼ਬਦ ‘ਯੋਗਾ’ ਸੰਸਕ੍ਰਿਤ ਦੇ ਸ਼ਬਦ ‘ਯੁਜ’ ’ਚੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ‘ਸ਼ਾਮਲ ਹੋਣਾ’ ਜਾਂ ’ਨਾਲ ਲੱਗਣਾ’ ਜਾਂ ‘ਇੱਕਜੁਟ ਹੋਣਾ’। ਯੋਗਿਕ ਧਰਮ–ਗ੍ਰੰਥਾਂ ਅਨੁਸਾਰ ਯੋਗਾ ਮਨ ਤੇ ਸਰੀਰ ਵਿਚਾਲੇ ਨੁਕਸ–ਰਹਿਤ ਇੱਕਸੁਰਤਾ ਪੈਦਾ ਕਰਦਾ ਹੈ।

ਯੋਗਾ ਦਾ ਅਭਿਆਸ ਕਈ ਸਾਲਾਂ ਤੋਂ ਪ੍ਰਫ਼ੁੱਲਤ ਹੁੰਦਾ ਰਿਹਾ ਹੈ ਅਤੇ ਸਰੀਰਕ ਤੇ ਮਾਨਸਿਕ ਸਿਹਤ ਕਾਇਮ ਰੱਖਣ ਵਿੱਚ ਸਫ਼ਲ ਰਹਿੰਦਾ ਹੈ। ਹਰੇਕ ਯੋਗਿਕ ਗਤੀਵਿਧੀ ਲਚਕਤਾ, ਸ਼ਕਤੀ, ਸੰਤੁਲਨ ਵਿੱਚ ਸੁਧਾਰ ਲਿਆਉਂਦੀ ਹੈ ਤੇ ਇੱਕਸੁਰਤਾ ਪੈਦਾ ਕਰਦੀ ਹੈ।

ਕੋਵਿਡ–19 ਮਹਾਮਾਰੀ ਨੇ ਲੋਕਾਂ ਵਿੱਚ ਤਣਾਅ ਤੇ ਚਿੰਤਾ ਨੂੰ ਵਧਾਇਆ ਹੈ। ਯੋਗਾ ਸਰੀਰਕ ਸਲਾਮਤੀ ਦੇ ਨਾਲ–ਨਾਲ ਮਨੋਵਿਗਿਆਨਕ ਤੇ ਭਾਵੁਕ ਦੋਵੇਂ ਤੱਕ ਉਪਚਾਰ ਕਰ ਸਕਦਾ ਹੈ।

***

ਐੱਸਐੱਸ/ਆਈਜੀ



(Release ID: 1728260) Visitor Counter : 105