PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
17 JUN 2021 6:45PM by PIB Chandigarh
• ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 8,26,740 ਹੋਈ; 71 ਦਿਨਾਂ ਬਾਅਦ ਸਭ ਤੋਂ ਘੱਟ
• ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੇਸ ਆਏ
• ਦੇਸ਼ ਵਿੱਚ ਹੁਣ ਤੱਕ 2,84,91,670 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
• ਬੀਤੇ 24 ਘੰਟਿਆਂ ਦੌਰਾਨ 1,03,570 ਵਿਅਕਤੀ ਸਿਹਤਯਾਬ
• ਲਗਾਤਾਰ 35ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ
• ਰਿਕਵਰੀ ਦਰ ਵਧ ਕੇ 95 .93 ਫੀਸਦੀ ਹੋਈ
• ਹਫ਼ਤਾਵਰੀ ਪਾਜ਼ਿਟੀਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, ਜੋ ਇਸ ਸਮੇਂ 3.99 ਫੀਸਦੀ ‘ਤੇ ਹੈ
• ਰੋਜ਼ਾਨਾ ਪਾਜ਼ਿਟੀਵਿਟੀ ਦਰ 3.48 ਫੀਸਦੀ ਹੋਈ; ਲਗਾਤਾਰ 10ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ
• ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 38.52 ਕਰੋੜ ਟੈਸਟ ਹੋਏ
• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 26.55 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
-
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 8,26,740 ਹੋਈ; 71 ਦਿਨਾਂ ਬਾਅਦ ਸਭ ਤੋਂ ਘੱਟ
-
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੇਸ ਆਏ
ਭਾਰਤ, ਕੋਵਿਡ ਦੇ ਨਵੇਂ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਰੁਝਾਨ ਨੂੰ ਜਾਰੀ ਰੱਖ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 67,208 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 10 ਦਿਨਾਂ ਤੋਂ ਲਗਾਤਾਰ 1 ਲੱਖ ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।
ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ ਅੱਜ 8,26,740 ਦਰਜ ਕੀਤੀ ਗਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 71 ਦਿਨਾਂ ਬਾਅਦ ਸਭ ਤੋਂ ਘੱਟ ਰਿਪੋਰਟ ਹੋ ਰਹੀ ਹੈ।
ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 38,692 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 2.78 ਫੀਸਦੀ ਬਣਦਾ ਹੈ।
ਕੋਵਿਡ-19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ I ਇਸ ਦੇ ਨਾਲ, ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 35 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 1,03,570 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।
ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 36 ਹਜ਼ਾਰ (36,362) ਤੋਂ ਵੱਧ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।
https://pib.gov.in/PressReleasePage.aspx?PRID=1727799
ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਲੋਂ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 27.28 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (27,28,31,900) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਤ ਗਣਨਾ ਦੀ ਕੁੱਲ ਖਪਤ 25,10,03,417 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 2.18 ਕਰੋੜ (2,18,28,483) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ। ਇਸ ਤੋਂ ਇਲਾਵਾ, 56,70,350 ਤੋਂ ਵੱਧ ਟੀਕੇ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ ਅਤੇ ਅਗਲੇ 3 ਦਿਨਾਂ ਦੇ ਅੰਦਰ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਹਾਸਿਲ ਕੀਤੀਆਂ ਜਾਣਗੀਆਂ।
https://pib.gov.in/PressReleasePage.aspx?PRID=1727811
ਸਰਕਾਰ ਵੱਲੋਂ ਮਯੂਕਰੋਮਾਈਕੋਸਿਸ ਦੇ ਇਲਾਜ ਲਈ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ
-
ਕੱਚੇ ਮਾਲ ਨਾਲ ਸਬੰਧਿਤ ਦਵਾਈ ਨਿਰਮਾਤਾਵਾਂ ਦੇ ਮੁੱਦਿਆਂ ਦਾ ਸਮਾਧਾਨ ਕਰਨ ਲਈ ਸਰਕਾਰ ਲਗਾਤਾਰ ਉਨ੍ਹਾਂ ਦੇ ਨਾਲ ਕੰਮ ਵਿੱਚ ਲਗੀ ਹੋਈ ਹੈ
-
ਵਿਦੇਸ਼ ਮੰਤਰਾਲਾ ਨੇ ਐਮਫੋਟੇਰੀਸਿਨ-ਬੀ/ਲਿਪੋਸੋਮਲ ਐਮਫੋਟੇਰੀਸਿਨ ਬੀ ਇਨਜੈਕਸ਼ਨ ਅਤੇ ਵਿਕਲਪਿਕ ਦਵਾਈਆਂ ਦੇ ਨਵੇਂ ਸਰੋਤਾਂ ਦੀ ਪਹਿਚਾਣ ਕੀਤੀ ਹੈ
-
ਸਰਕਾਰ ਮਿਊਕੋਰਮਿਕੋਸਿਸ ਦੇ ਇਲਾਜ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੇ ਨਿਰਮਾਣ, ਅਯਾਤ, ਸਪਲਾਈ ਅਤੇ ਉਪਲਬਧਤਾ ਦੀ ਨਿਗਰਾਨੀ ਕਰਨਾ ਜਾਰੀ ਰੱਖੀ ਹੋਈ ਹੈ
ਕੁਝ ਰਾਜਾਂ ਵਿੱਚ ਐੱਮਫੋਟੈਰੀਸਿੰਨ—ਬੀ ਟੀਕਿਆਂ ਲਈ ਮੰਗ ਵਿੱਚ ਅਚਨਚੇਤ ਵਾਧਾ ਦੇਖਿਆ ਗਿਆ ਹੈ। ਇਸ ਟੀਕੇ ਨੂੰ ਫਿਜੀਸ਼ੀਅਨਸ ਮਯੂਕਰੋਮਾਈਕੋਸਿਸ ਨਾਲ ਪੀੜਤ ਰੋਗੀਆਂ ਲਈ ਸਰਗਰਮੀ ਨਾਲ ਇਲਾਜ ਲਈ ਦਵਾਈ ਦੇ ਤੌਰ ਤੇ ਲਿਖ ਰਹੇ ਹਨ। ਮਯੂਕਰੋਮਾਈਕੋਸਿਸ ਕੋਵਿਡ ਤੋਂ ਬਾਅਦ ਇੱਕ ਮੁਸ਼ਕਿਲ ਬਣ ਕੇ ਸਾਹਮਣੇ ਆਈ ਹੈ। ਉਤਪਾਦਨ ਨੂੰ ਵਧਾਉਣ ਅਤੇ ਦਰਾਮਦ ਕਰਨ ਅਤੇ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਸਰਗਰਮ ਉਪਾਵਾਂ ਰਾਹੀਂ ਸਰਕਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਲਈ ਐਮਫੋਟੈਰੀਸਿੰਨ—ਬੀ ਦੇ 6.67 ਲੱਖ ਟੀਕੇ ਉਪਲਬਧ ਕਰਵਾਉਣ ਵਿੱਚ ਕਾਮਯਾਬ ਹੋਈ ਹੈ। ਇਸ ਤੋਂ ਇਲਾਵਾ ਬਾਕੀ ਦਵਾਈਆਂ ਜਿਵੇਂ ਐੱਮਫੋਟੈਰੀਸਿੰਨ ਡੀਓਕਸੀਕੋਲੇਟ ਅਤੇ ਪੋਸਾਕੋਨਾਜ਼ੋਲ ਦਵਾਈਆਂ ਵੀ ਇਸ ਬਿਮਾਰੀ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਹਨ।
https://pib.gov.in/PressReleasePage.aspx?PRID=1727866
ਪੁਣੇ ਸਥਿਤ ਸਟਾਰਟ-ਅੱਪ ਨਾਨ-ਟੌਕਸਿਕ, ਕੋਮਲ, ਲੰਬੇ ਸਮੇਂ ਤੱਕ ਚਲਣ ਵਾਲਾ ਹੈਂਡ-ਸੈਨੀਟਾਈਜ਼ਰ ਬਜ਼ਾਰ ਵਿੱਚ ਲਿਆਉਣ ਨੂੰ ਤਿਆਰ
ਬਜ਼ਾਰ ਵਿੱਚ ਜਲਦੀ ਹੀ ਅਜਿਹਾ ਹੈਂਡ-ਸੈਨੀਟਾਈਜ਼ਰ ਉਪਲਬਧ ਹੋ ਜਾਵੇਗਾ, ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਅਤੇ ਜੋ ਇੰਨਾ ਕੋਮਲ ਹੈ ਕਿ ਉਸ ਨੂੰ ਲਗਾਉਣ ਨਾਲ ਹੱਥਾਂ ਵਿੱਚ ਖੁਸ਼ਕੀ ਨਹੀਂ ਆਉਂਦੀ। ਇਹ ਸੈਨੀਟਾਈਜ਼ਰ ਅਲਕੋਹਲ ਮੁਕਤ ਹੈ। ਨਾਲ ਹੀ ਇਹ ਨਾ ਤਾਂ ਜਲਣਸ਼ੀਲ ਹੈ ਅਤੇ ਨਾ ਹੀ ਟੌਕਸਿਕ, ਯਾਨੀ ਇਹ ਬਿਲਕੁਲ ਜ਼ਹਿਰੀਲਾ ਨਹੀਂ ਹੈ। ਇਸ ਨੂੰ ਪੁਣੇ ਦੇ ਇੱਕ ਸਟਾਰਟ-ਅੱਪ ਨੇ ਸਿਲਵਰ ਨੈਨੋਪਾਰਟਿਕਲਸ ਨਾਲ ਵਿਕਸਿਤ ਕੀਤਾ ਗਿਆ ਹੈ।
ਹੱਥਾਂ ‘ਤੇ ਲਗਾਤਾਰ ਸੈਨੀਟਾਈਜ਼ਰ ਲਗਾਉਣ ਨਾਲ ਹੱਥ ਖੁਸ਼ਕ ਹੋ ਜਾਂਦੇ ਹਨ। ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਨੂੰ ਹੱਥਾਂ ਦੀ ਖੁਸ਼ਕੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।
https://pib.gov.in/PressReleasePage.aspx?PRID=1727774
ਆਕਸੀਜਨ ਐਕਸਪ੍ਰੈੱਸ ਨੇ 31704 ਮੀਟ੍ਰਿਕ ਟਨ ਐੱਲਐੱਮਓ ਰਾਸ਼ਟਰ ਨੂੰ ਵੰਡੀ
-
440 ਆਕਸੀਜਨ ਐਕਸਪ੍ਰੈੱਸ ਨੇ ਪੂਰੇ ਦੇਸ਼ ਵਿੱਚ ਆਕਸੀਜਨ ਦੀ ਡਿਲਿਵਰੀ ਦਾ ਕਾਰਜ ਪੂਰਾ ਕੀਤਾ
-
ਆਕਸੀਜਨ ਐਕਸਪ੍ਰੈੱਸ ਨੇ ਹੁਣ ਤੱਕ ਐੱਲਐੱਮਓ ਦੇ 1814 ਟੈਂਕਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਹੋਏ 15 ਰਾਜਾਂ ਨੂੰ ਰਾਹਤ ਪਹੁੰਚਾਈ
-
ਆਕਸੀਜਨ ਐਕਸਪ੍ਰੈੱਸ ਨੇ ਤਮਿਲ ਨਾਡੂ ਵਿੱਚ 5600 ਤੋਂ ਅਧਿਕ ਐੱਲਐੱਮਓ ਪਹੁੰਚਾਈ
-
ਤਮਿਲ ਨਾਡੂ ਨੂੰ ਹੁਣ ਤੱਕ ਕੁੱਲ 75 ਆਕਸੀਜਨ ਐਕਸਪ੍ਰੈੱਸ ਦੀ ਸਹਾਇਤਾ ਪ੍ਰਾਪਤ ਹੋਈ
-
ਆਕਸੀਜਨ ਐਕਸਪ੍ਰੈੱਸ ਦੇ ਮਾਧਿਅਮ ਰਾਹੀਂ ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਕਰਨਾਟਕ ਰਾਜਾਂ ਨੂੰ ਕ੍ਰਮਵਾਰ: 3100,3900 ਅਤੇ 4000 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ
-
ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5722 ਮੀਟ੍ਰਿਕ ਟਨ, ਹਰਿਆਣਾ ਵਿੱਚ 2354 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 4035 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਮਿਲ ਨਾਡੂ ਵਿੱਚ 5674 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਵਿੱਚ 3958 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 3134 ਮੀਟ੍ਰਿਕ ਟਨ, ਝਾਰਖੰਡ ਵਿੱਚ 38
ਸਾਰੀਆਂ ਮੁਸ਼ਕਿਲਾਂ ਨੂੰ ਪਾਰ ਪਾਉਣ ਅਤੇ ਨਵੇਂ ਸਮਾਧਾਨ ਖੋਜਣ ਲਈ, ਭਾਰਤੀ ਰੇਲ ਨੇ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਨੂੰ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਬਣਾਏ ਰੱਖਦੇ ਹੋਏ ਰਾਹਤ ਪਹੁੰਚਾਉਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਿਆ ਹੋਇਆ ਹੈ। ਆਕਸੀਜਨ ਐਕਸਪ੍ਰੈੱਸ ਨੇ ਰਾਸ਼ਟਰ ਦੀ ਸੇਵਾ ਵਿੱਚ 31000 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕਰਦੇ ਹੋਏ ਇੱਕ ਮਹੱਤਵਪੂਰਨ ਉਪਲੱਬਧੀ ਹਾਸਿਲ ਕੀਤੀ ਹੈ।
https://pib.gov.in/PressReleasePage.aspx?PRID=1727674
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ
-
ਮਹਾਰਾਸ਼ਟਰ: ਬ੍ਰਿਹਾਨ ਮੁੰਬਾਈ ਨਗਰ ਨਿਗਮ ਨੇ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬੀਐੱਮਸੀ 4 ਹੋਰ ਜੰਬੋ ਕੋਵਿਡ ਕੇਂਦਰ ਮਹਾਂ ਲਕਸ਼ਮੀ, ਸਿਓਨ, ਮਲਾਦ ਅਤੇ ਭੰਡੂਪ ਵਿਖੇ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ 10,107 ਤਾਜ਼ਾ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਅਤੇ 237 ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 59,34,880 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 1,15,390 ਹੋ ਗਈ, ਜਦਕਿ 10,567 ਮਰੀਜ਼ ਦਿਨ ਭਰ ਵਿੱਚ ਠੀਕ ਹੋ ਗਏ ਹਨ। ਦਿਨ ਦੇ ਦੌਰਾਨ 10,567 ਲੋਕਾਂ ਦੇ ਡਿਸਚਾਰਜ ਹੋਣ ਨਾਲ, ਮਹਾਰਾਸ਼ਟਰ ਵਿੱਚ ਹੁਣ ਤੱਕ ਰਿਕਵਰਡ ਮਰੀਜਾਂ ਦੀ ਗਿਣਤੀ 56,79,746 ਤੱਕ ਪਹੁੰਚ ਗਈ ਹੈ, ਜਿਸ ਨਾਲ ਰਾਜ ਵਿੱਚ ਐਕਟਿਵ ਮਾਮਲੇ ਘਟ ਕੇ 1,36,661 ਰਹਿ ਗਏ ਹਨ।
-
ਗੁਜਰਾਤ: ਬੁੱਧਵਾਰ ਨੂੰ ਰਾਜ ਵਿੱਚ 298 ਵਿਅਕਤੀਆਂ ਦੇ ਪਾਜ਼ਿਟਵ ਪਾਏ ਜਾਣ ਤੋਂ ਬਾਅਦ ਗੁਜਰਾਤ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਕੇ 8,21,376 ਹੋ ਗਈ, ਜਦਕਿ ਪੰਜ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 10,012 ਹੋ ਗਈ। ਦਿਨ ਦੌਰਾਨ ਹਸਪਤਾਲਾਂ ਵਿੱਚੋਂ ਡਿਸਚਾਰਜ ਕੀਤੇ 935 ਮਰੀਜ਼ਾਂ ਦੇ ਨਾਲ, ਰਿਕਵਰਡ ਮਰੀਜ਼ਾਂ ਦੀ ਗਿਣਤੀ 8,03,122 ਤੱਕ ਪਹੁੰਚ ਗਈ ਹੈ। ਰਾਜ ਦੀ ਰਿਕਵਰੀ ਦਰ ਹੁਣ 97.78 ਫ਼ੀਸਦੀ ਹੈ, ਰਾਜ ਵਿੱਚ 8,242 ਐਕਟਿਵ ਮਾਮਲੇ ਹਨ ਜਿਨ੍ਹਾਂ ਵਿੱਚੋਂ 209 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ, ਬੁੱਧਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਵਿਰੁੱਧ 2,18,062 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 18-44 ਸਾਲ ਦੇ ਉਮਰ ਸਮੂਹ ਦੇ ਲਾਭਾਰਥੀਆਂ ਨੂੰ 1,62,941 ਖੁਰਾਕਾਂ ਦਿੱਤੀਆਂ ਗਈਆਂ ਹਨ।
-
ਰਾਜਸਥਾਨ: ਬੁੱਧਵਾਰ ਨੂੰ ਰਾਜਸਥਾਨ ਵਿੱਚ ਕੋਰੋਨਾ ਵਾਇਰਸ ਕਾਰਨ 9 ਹੋਰ ਲੋਕਾਂ ਦੀ ਮੌਤ ਹੋ ਗਈ ਜਦਕਿ 280 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 9,50,413 ਹੋ ਗਈ। ਹੁਣ ਤੱਕ, ਵਾਇਰਸ ਨੇ ਰਾਜ ਵਿੱਚ 8,865 ਲੋਕਾਂ ਦੀ ਜਾਨ ਲੈ ਲਈ ਹੈ, ਤਾਜ਼ਾ ਮਾਮਲਿਆਂ ਵਿੱਚੋਂ ਸਭ ਤੋਂ ਵੱਧ 58 ਮਾਮਲੇ ਜੈਪੁਰ ਤੋਂ ਸਾਹਮਣੇ ਆਏ, ਜਦਕਿ ਅਲਵਰ ਤੋਂ 49 ਮਾਮਲੇ ਸਾਹਮਣੇ ਆਏ। ਕੁੱਲ ਰਿਕਵਰ ਹੋਏ ਮਰੀਜ਼ਾਂ ਦੀ ਗਿਣਤੀ 9,36,586 ਹੈ ਅਤੇ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 4,962 ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਕੁਝ ਖੇਤਰਾਂ ਦਾ 21 ਜੂਨ ਨੂੰ ਦੌਰਾ ਕਰਨਗੇ। ਚੌਹਾਨ ਨੇ ਇਹ ਵੀ ਕਿਹਾ ਕਿ ਮੰਤਰੀ, ਵਿਧਾਇਕ, ਸੰਕਟ ਪ੍ਰਬੰਧਨ ਕਮੇਟੀਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੀ ਰਾਜ ਵਿੱਚ ਟੀਕਾਕਰਣ ਮੁਹਿੰਮ ਲਈ ਵੱਖ-ਵੱਖ ਖੇਤਰਾਂ ਦਾ ਦੌਰਾ ਕਰਨਗੀਆਂ। ਮੱਧ ਪ੍ਰਦੇਸ਼ ਵਿੱਚ ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਐਕਟਿਵ ਮਾਮਲੇ ਘਟ ਕੇ 3273 ਰਹਿ ਗਏ। ਰਾਜ ਵਿੱਚ 160 ਐਕਟਿਵ ਮਾਮਲੇ ਸਾਹਮਣੇ ਆਏ ਅਤੇ 34 ਮੌਤਾਂ ਹੋਈਆਂ ਜਦਕਿ 463 ਕੋਵਿਡ ਮਰੀਜ਼ਾਂ ਦੀ ਰਿਕਵਰੀ ਹੋਈ ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਨੇ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਨੂੰ ਸੰਭਾਲਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਲਈ ਰਾਜ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਨਵੀਨੀਕਰਨ ਲਈ ਕਾਰਜ ਯੋਜਨਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 573 ਹੋਰ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,88,745 ਤੱਕ ਪਹੁੰਚ ਗਈ ਹੈ, ਜਦਕਿ 12 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 13,354 ਹੋ ਗਈ ਹੈ। 227 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਕਵਰਡ ਮਰੀਜ਼ਾਂ ਦੀ ਕੁੱਲ ਗਿਣਤੀ 9,64,265 ਤੱਕ ਪਹੁੰਚ ਗਈ, ਜਦੋਂ ਕਿ 925 ਹੋਰ ਮਰੀਜ਼ਾਂ ਨੇ ਦਿਨ ਦੇ ਦੌਰਾਨ ਹੋਮ ਆਈਸੋਲੇਸ਼ਨ ਨੂੰ ਪੂਰਾ ਕੀਤਾ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 11,126 ਹੈ।
-
ਗੋਆ: ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੋਆ ਦੇ ਕੋਰੋਨਾ ਵਾਇਰਸ ਮਾਮਲੇ ਬੁੱਧਵਾਰ ਨੂੰ 310 ਹੋਰ ਵਧ ਗਏ ਅਤੇ ਕੁੱਲ ਮਾਮਲੇ ਵੱਧ ਕੇ 1,63,358 ਹੋ ਗਏ ਹਨ, ਜਦਕਿ 428 ਹੋਰ ਮਰੀਜ਼ ਰਿਕਵਰ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 13 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 2,960 ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ 428 ਹੋਰ ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਦਿਨ ਵੇਲੇ ਛੁੱਟੀ ਦਿੱਤੀ ਗਈ ਜਿਸ ਨਾਲ ਰਿਕਵਰ ਹੋਏ ਕੇਸਾਂ ਦੀ ਕੁੱਲ ਗਿਣਤੀ 1,56,354 ਹੋ ਗਈ ਹੈ।
-
ਕੇਰਲ: ਕੇਰਲ ਵਿੱਚ ਅੱਜ ਤੋਂ ਲੌਕਡਾਊਨ ਵਿੱਚ ਵਧੇਰੇ ਢ਼ਿੱਲਾਂ ਲਾਗੂ ਹੋਣ ਨਾਲ ਰਾਜ ਅਧੂਰੇ ਰੂਪ ਵਿੱਚ ਖੁੱਲ੍ਹ ਰਿਹਾ ਹੈ। ਲੌਕਡਾਊਨ ਹਟਾਉਣ ਲਈ ਇੱਕ ਨਵਾਂ ਤਰੀਕਾ ਸਥਾਨਕ ਸੰਸਥਾਵਾਂ ਦੇ ਅਧੀਨ ਟੀਪੀਆਰ ਦੇ ਅਧਾਰ ’ਤੇ ਲਾਗੂ ਹੋ ਗਿਆ ਹੈ। ਸਥਾਨਕ ਸੰਸਥਾਵਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜੇਕਰ ਟੀਪੀਆਰ 30 ਤੋਂ ਵੱਧ ਹੈ ਤਾਂ ਸਖਤ ਲੌਕਡਾਊਨ ਲਾਗੂ ਕੀਤਾ ਜਾਏਗਾ, ਜੇ ਟੀਪੀਆਰ 20 ਤੋਂ 30 ਫ਼ੀਸਦੀ ਦੇ ਵਿਚਕਾਰ ਹੈ ਤਾਂ ਲੌਕਡਾਊਨ ਰਹੇਗਾ, ਜੇ ਟੀਪੀਆਰ 8 ਤੋਂ 20 ਫ਼ੀਸਦੀ ਦੇ ਵਿਚਕਾਰ ਹੈ ਤਾਂ ਅਧੂਰਾ ਲੌਕਡਾਊਨ, ਅਤੇ ਜੇ 8 ਫ਼ੀਸਦੀ ਤੋਂ ਘੱਟ ਹੈ ਤਾਂ ਖੇਤਰ ਆਮ ਦੀ ਤਰ੍ਹਾਂ ਕੰਮ ਕਰ ਸਕਦੇ ਹਨ। ਰਾਜ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੇ ਅੱਜ ਤੋਂ ਖੁੱਲ੍ਹਣਾ ਸ਼ੁਰੂ ਕਰ ਦਿੱਤਾ ਹੈ। ਘੱਟ ਟੀਪੀਆਰ ਵਾਲੀਆਂ ਥਾਵਾਂ ’ਤੇ ਦੁਕਾਨਾਂ ਖੋਲ੍ਹੀਆਂ ਗਈਆਂ ਸਨ। ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਅੱਜ ਤੋਂ ਆਪਣੀਆਂ ਸਧਾਰਣ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਪੂਰਾ ਲੌਕਡਾਊਨ ਜਾਰੀ ਰਹੇਗਾ। ਬੁੱਧਵਾਰ ਨੂੰ ਰਾਜ ਵਿੱਚ ਕੋਵਿਡ ਦੇ 13,720 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਹੁਣ ਤੱਕ, ਰਾਜ ਵਿੱਚ ਕੁੱਲ ਐਕਟਿਵ ਮਾਮਲੇ 1,09,794 ਹਨ। 147 ਹੋਰ ਮੌਤਾਂ ਹੋਣ ਨਾਲ, ਮਰਨ ਵਾਲਿਆਂ ਦੀ ਕੁੱਲ ਗਿਣਤੀ 11,655 ਹੋ ਗਈ ਹੈ। ਟੀਪੀਆਰ ਹੁਣ 11.79 ਫ਼ੀਸਦੀ ਹੈ। ਰਾਜ ਵਿੱਚ ਹੁਣ ਤੱਕ ਕੁੱਲ 1,18,33,704 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 94,54,803 ਨੇ ਪਹਿਲੀ ਖੁਰਾਕ ਲਈ ਹੈ ਅਤੇ 23,78,901 ਨੇ ਦੂਜੀ ਖੁਰਾਕ ਲੈ ਲਈ ਹੈ।
-
ਤਮਿਲ ਨਾਡੂ: ਬੁੱਧਵਾਰ ਨੂੰ 10,448 ਹੋਰ ਲੋਕਾਂ ਦੇ ਟੈਸਟ ਪਾਜ਼ਿਟਿਵ ਆਉਣ ਨਾਲ ਅਤੇ 270 ਮੌਤਾਂ ਹੋਣ ਨਾਲ ਤਮਿਲ ਨਾਡੂ ਨੇ ਆਪਣੀ ਰੋਜ਼ਾਨਾ ਕੋਵਿਡ-19 ਮਾਮਲਿਆਂ ਦੀ ਗਿਣਤੀ ਵਿੱਚ ਹੋਰ ਗਿਰਾਵਟ ਦਰਜ ਕੀਤੀ ਹੈ। ਰਾਜ ਵਿੱਚ ਕੋਵਿਡ ਮਾਮਲਿਆਂ ਨੂੰ ਨਿਯੰਤਰਿਤ ਕਰਨ ਦੇ ਉਪਰਾਲਿਆਂ ਦੇ ਸਕਾਰਾਤਮਕ ਵਿਕਾਸ ਵਿੱਚ ਚੇਨਈ ਵਿੱਚ ਐਕਟਿਵ ਮਾਮਲੇ ਹੁਣ ਸਿਰਫ 1% ਰਹਿ ਗਏ ਹਨ। ਅਰੀਗਨਿਰ ਅੰਨਾ ਜ਼ੂਲੋਜੀਕਲ ਪਾਰਕ (ਏਏਜੈੱਡਪੀ), ਜੋ ਕਿ ਮਸ਼ਹੂਰ ਵੰਦਾਲੂਰ ਚਿੜੀਆਘਰ ਵਜੋਂ ਜਾਣਿਆ ਜਾਂਦਾ ਹੈ, ਵਿਖੇ ਇੱਕ ਏਸ਼ੀਆਈ ਸ਼ੇਰ ਦੀ ਸਾਰਸ ਕੋਵ-2 ਨਾਲ ਮੌਤ ਹੋ ਗਈ। ਸਿਹਤ ਮੰਤਰੀ ਐੱਮ ਸੁਬਰਮਣੀਅਮ ਨੇ ਕਿਹਾ ਹੈ ਕਿ ਤਮਿਲ ਨਾਡੂ ਨੂੰ 10 ਕਰੋੜ ਤੋਂ ਵੱਧ ਟੀਕਿਆਂ ਦੀ ਜ਼ਰੂਰਤ ਹੈ। 24 ਘੰਟਿਆਂ ਵਿੱਚ ਤਮਿਲ ਨਾਡੂ ਵਿੱਚ 3.68 ਲੱਖ ਲੋਕਾਂ ਨੇ ਕੋਵਿਡ ਟੀਕਾ ਲਗਵਾਇਆ ਹੈ। ਹੁਣ ਤੱਕ ਰਾਜ ਭਰ ਵਿੱਚ 1,16,17,077 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 94,19,536 ਨੂੰ ਪਹਿਲੀ ਖੁਰਾਕ ਅਤੇ 21,97,541 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।
-
ਕਰਨਾਟਕ: 16-06-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਸਾਹਮਣੇ ਆਏ: 7,345; ਕੁੱਲ ਐਕਟਿਵ ਮਾਮਲੇ: 1,51,566; ਨਵੀਂਆਂ ਕੋਵਿਡ ਮੌਤਾਂ: 148; ਕੁੱਲ ਕੋਵਿਡ ਮੌਤਾਂ: 33,296 ਹਨ। ਰਾਜ ਵਿੱਚ ਕੱਲ੍ਹ ਤਕਰੀਬਨ 1,58,479 ਟੀਕੇ ਲਗਾਏ ਗਏ ਸਨ ਅਤੇ ਕੁੱਲ 1,76,15,123 ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਦਾ ਪਹਿਲਾ ਮੋਬਾਈਲ ਟੀਕਾ ਵਾਹਨ ਹੁਣ ਕੋਵਿਡ ਟੀਕਾ ਮੁਹਿੰਮ ਨੂੰ ਤੇਜ਼ ਕਰਨ ਲਈ ਤਿਆਰ ਹੈ, ਮੋਬਾਈਲ ਵਾਹਨ ਲੋਕਾਂ ਦੇ ਦਰਵਾਜ਼ੇ ’ਤੇ ਟੀਕਾਕਰਣ ਦੀ ਸਹੂਲਤ ਪ੍ਰਦਾਨ ਕਰਨਗੇ। ਡੀਸੀਐੱਮ ਅਤੇ ਕੋਰੋਨਾ ਟਾਸਕ ਫੋਰਸ ਦੇ ਮੁਖੀ, ਡਾ: ਸੀਐੱਨ ਅਸ਼ਵਤਾ ਨਾਰਾਯਣ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਹਰੇਕ ਇਨਸਾਨ ਨੂੰ ਦਸੰਬਰ ਤੱਕ ਰਾਜ ਵਿੱਚ ਕੋਰੋਨਾ ਟੀਕੇ ਦੀਆਂ ਦੋ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ।
-
ਆਂਧਰ ਪ੍ਰਦੇਸ਼: ਰਾਜ ਵਿੱਚ 1,01,544 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 6617 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 57 ਮੌਤਾਂ ਹੋਈਆਂ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 10,228 ਮਰੀਜ਼ ਰਿਕਵਰ ਹੋ ਗਏ ਹਨ। ਕੁੱਲ ਕੇਸ: 18,26,751; ਐਕਟਿਵ ਮਾਮਲੇ: 71,466; ਡਿਸਚਾਰਜ: 17,43,176; ਮੌਤਾਂ: 12,109। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,24,20,070 ਖੁਰਾਕਾਂ ਲਗਾਈਆਂ ਗਈਆਂ, ਜਿਸ ਵਿੱਚੋਂ 97,76,531 ਲੋਕਾਂ ਨੂੰ ਪਹਿਲੀ ਖੁਰਾਕ ਅਤੇ 26,43,539 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ। ਜਿਵੇਂ ਕਿ ਰਾਜ ਵਿੱਚ 3.5 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਹੈ, ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਕਿਹਾ ਕਿ ਹਾਲੇ ਬਹੁਤ ਲੰਮਾ ਪੈਂਡਾ ਬਾਕੀ ਹੈ। ਬੁੱਧਵਾਰ ਨੂੰ ਅਧਿਕਾਰੀਆਂ ਨਾਲ ਕੋਵਿਡ ਦੀ ਮੌਜੂਦਾ ਸਥਿਤੀ ’ਤੇ ਨਜ਼ਰਸਾਨੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਾਜ਼ਿਟਿਵ ਦਰ 15 ਮਈ ਨੂੰ 25.56% ਤੋਂ ਘਟ ਕੇ ਮੌਜੂਦਾ ਸਮੇਂ ਵਿੱਚ 5.97% ਰਹਿ ਗਈ ਹੈ। ਕਿਉਂਕਿ ਅਧਿਐਨ ਦਰਸਾਉਂਦੇ ਹਨ ਕਿ ਬੱਚਿਆਂ ਨੂੰ ਤੀਜੀ ਲਹਿਰ ਦੇ ਪ੍ਰਭਾਵ ਦੀ ਸੰਭਾਵਨਾ ਹੈ, ਇਸ ਲਈ ਅਧਿਕਾਰੀਆਂ ਨੂੰ ਇੱਕ ਚੰਗੀ ਕਾਰਜ ਯੋਜਨਾ ਲਈ ਤਿਆਰ ਰਹਿਣਾ ਚਾਹੀਦਾ ਹੈ, ਉਨ੍ਹਾਂ ਨੇ ਕਿਹਾ, ਵਿਸ਼ਾਖਾਪਟਨਮ, ਕ੍ਰਿਸ਼ਣਾ-ਗੁੰਟੂਰ ਅਤੇ ਤਿਰੂਪਤੀ ਵਿਖੇ ਤਿੰਨ ਆਧੁਨਿਕ ਹਸਪਤਾਲ, ਬੱਚਿਆਂ ਦੇ ਇਲਾਜ ਲਈ ਸਥਾਪਤ ਕੀਤੇ ਜਾਣ।
-
ਤੇਲੰਗਾਨਾ: ਕੱਲ ਤਕਰੀਬਨ 1,489 ਨਵੇਂ ਕੋਵਿਡ ਕੇਸ ਆਏ ਅਤੇ 11 ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 6,07,925 ਹੋ ਗਏ ਹਨ ਅਤੇ ਮੌਤਾਂ ਦੀ ਕੁੱਲ ਗਿਣਤੀ 3,521 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 19,975 ਹੋ ਗਈ ਹੈ। ਰਾਜ ਵਿੱਚ ਮੌਤ ਦਰ ਅਤੇ ਰਿਕਵਰੀ ਦੀ ਦਰ ਕ੍ਰਮਵਾਰ 0.57 ਫ਼ੀਸਦੀ ਅਤੇ 96.13 ਫ਼ੀਸਦੀ ਦੱਸੀ ਗਈ ਹੈ| ਸੁਪਰ ਸਪਰੈਡਰਾਂ/ ਉੱਚ ਜੋਖਮ ਸਮੂਹਾਂ ਦੇ ਟੀਕਾਕਰਣ ਲਈ ਵਿਸ਼ੇਸ਼ ਮੁਹਿੰਮ ਵਜੋਂ, ਰਾਜ ਦੇ ਸਿਹਤ ਵਿਭਾਗ ਨੇ ਕੱਲ੍ਹ ਰਾਜ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਹੈ।
-
ਅਸਾਮ: ਬੁੱਧਵਾਰ ਨੂੰ ਅਸਾਮ ਵਿੱਚ ਕੁੱਲ 36 ਕੋਵਿਡ ਮੌਤਾਂ ਹੋਈਆਂ, ਜਦਕਿ ਕੱਲ੍ਹ 1,30,053 ਟੈਸਟਾਂ ਦੀ ਜਾਂਚ ਕਰਨ ਤੋਂ ਬਾਅਦ 3,386 ਨਵੇਂ ਕੇਸ ਆਏ। ਪਾਜ਼ਿਟਿਵ ਦਰ 2.60 ਫ਼ੀਸਦੀ ਰਹੀ| ਰਾਜ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਿਹਤ ਮੰਤਰੀ ਕੇਸ਼ਭ ਮਹੰਤਾ ਨੂੰ ਦੱਸਿਆ ਕਿ ਕਿਸੇ ਵੀ ਕੋਵਿਡ-19 ਮਰੀਜ਼ ਨੂੰ ਵੱਖਰੀ ਰਿਹਾਇਸ਼ ਨਾ ਹੋਣ ਦੇ ਸੂਰਤ ਵਿੱਚ ਹੋਮ ਆਈਸੋਲੇਸ਼ਨ ਦੀ ਇਜ਼ਾਜ਼ਤ ਨਾ ਦੇਣ ਦਾ ਫੈਸਲਾ ਲਿਆ ਗਿਆ। ਰਾਜ ਸਿਹਤ ਵਿਭਾਗ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਕੋਵੀਸ਼ੀਲਡ ਦੀ ਦੂਜੀ ਖੁਰਾਕ ਨੂੰ 84 ਦਿਨਾਂ ਦੀ ਖੁਰਾਕ ਦੇ ਪਾੜੇ ਤੋਂ ਪਹਿਲਾਂ ਮਨਜੂਰੀ ਦੇਵੇਗਾ| ਇਹ ਸਹੂਲਤ ਐੱਮਐੱਮਸੀਐੱਚ ’ਤੇ ਉਪਲਬਧ ਹੋਵੇਗੀ|
-
ਮਣੀਪੁਰ: ਬੁੱਧਵਾਰ ਨੂੰ ਮਣੀਪੁਰ ਵਿੱਚ ਕੋਵਿਡ-19 ਦੀ ਮੌਤ 1000 ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਕਿਉਂਕਿ 24 ਘੰਟਿਆਂ ਦੌਰਾਨ 10 ਹੋਰ ਵਿਅਕਤੀ ਇਸ ਲਾਗ ਕਾਰਣ ਦਮ ਤੋੜ ਗਏ, ਜਦੋਂ ਕਿ ਰਾਜ ਦੇ ਸਿਹਤ ਵਿਭਾਗ ਦੇ ਤਾਜ਼ਾ ਅੱਪਡੇਟ ਅਨੁਸਾਰ 752 ਹੋਰ ਕੇਸ ਪਾਏ ਗਏ ਹਨ| ਮਣੀਪੁਰ ਵਿੱਚ ਹੁਣ ਤੱਕ ਕੁੱਲ 4,77,432 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਮਣੀਪੁਰ ਵਿੱਚ 408 ਮਰੀਜ਼ ਰਿਕਵਰ ਹੋਏ ਹਨ ਜਿਸ ਨਾਲ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ 51,762 ਹੋ ਗਈ ਹੈ| ਰਿਕਵਰੀ ਦੀ ਦਰ 83.69 ਫ਼ੀਸਦੀ ਹੈ|
-
ਮੇਘਾਲਿਆ: ਬੁੱਧਵਾਰ ਨੂੰ ਮੇਘਾਲਿਆ ਵਿੱਚ ਕੋਵਿਡ ਦੇ 495 ਤਾਜ਼ਾ ਕੇਸ ਆਏ, ਜੋ ਪਿਛਲੇ ਤਿੰਨ ਦਿਨਾਂ ਤੋਂ ਨਵੇਂ ਕੇਸਾਂ ਵਿੱਚ ਵਾਧਾ ਦਰਸ਼ਾ ਰਿਹਾ ਹੈ। 6 ਦਿਨਾਂ ਵਿੱਚ ਪਹਿਲੀ ਵਾਰ ਆਉਣ ਵਾਲੇ ਨਵੇਂ ਕੇਸਾਂ ਨੇ ਰਿਕਵਰੀਆਂ ਨੂੰ ਪਛਾੜਿਆ ਹੈ| ਪਿਛਲੇ 24 ਘੰਟਿਆਂ ਦੌਰਾਨ 453 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ ਦਿਨ ਦੌਰਾਨ 8 ਨਵੀਆਂ ਮੌਤਾਂ ਹੋਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 758 ਹੋ ਗਈ ਹੈ|
-
ਸਿੱਕਿਮ: ਮੰਗਲਵਾਰ ਨੂੰ ਸਿੱਕਿਮ ਵਿੱਚ ਟੈਸਟ ਕੀਤੇ ਗਏ 1096 ਨਮੂਨਿਆਂ ਵਿੱਚੋਂ 147 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਨੇ ਕਿਹਾ ਕਿ ਰਾਜ ਦੀ ਪਾਜ਼ਿਟਿਵ ਦਰ 13.4% ਹੈ| ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2965 ਹੈ। ਮੰਗਲਵਾਰ ਨੂੰ 420 ਵਿਅਕਤੀ ਸਫ਼ਲਤਾਪੂਰਵਕ ਕੋਰੋਨਾ ਵਾਇਰਸ ਤੋਂ ਰਿਕਵਰ ਹੋਏ ਹਨ| ਇਸ ਸਮੇਂ ਹਸਪਤਾਲਾਂ ਵਿੱਚ 167 ਕੋਵਿਡ ਮਰੀਜ਼ ਦਾਖਲ ਹਨ।
-
ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 5.62% ਪਾਜ਼ਿਟਿਵ ਦਰ ਦੇ ਨਾਲ 536 ਹੋਰ ਕੇਸ ਆਏ ਅਤੇ 5 ਮੌਤਾਂ ਹੋਈਆਂ ਹਨ ਅਤੇ ਅਗਰਤਲਾ ਮਿਉਂਸੀਪਲ ਕਾਰਪੋਰੇਸ਼ਨ ਅਧੀਨ ਖੇਤਰਾਂ ਵਿੱਚ ਪਾਜ਼ਿਟਿਵ ਦਰ 9.55% ਰਹੀ ਹੈ।
-
ਨਾਗਾਲੈਂਡ: ਨਾਗਾਲੈਂਡ ਦੀ ਸਰਕਾਰ ਨੇ 30 ਜੂਨ ਤੱਕ ਲੌਕਡਾਊਨ ਵਧਾ ਦਿੱਤਾ ਹੈ। ਇਹ ਫੈਸਲਾ ਕੋਵਿਡ-19 ਬਾਰੇ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਦੀ ਕੱਲ੍ਹ ਮੀਟਿੰਗ ਹੋਈ ਸੀ। ਕਮੇਟੀ ਨੇ ਕਿਹਾ ਕਿ ਜ਼ਿਲ੍ਹਾ ਟਾਸਕ ਫੋਰਸ ਸਥਾਨਕ ਸਥਿਤੀਆਂ ਦੇ ਅਨੁਸਾਰ ਢਿੱਲ ਦੇਣ ਬਾਰੇ ਫੈਸਲਾ ਲੈ ਸਕਦੀ ਹੈ। ਨਾਗਾਲੈਂਡ ਵਿੱਚ ਬੁੱਧਵਾਰ ਨੂੰ 111 ਨਵੇਂ ਕੋਵਿਡ ਕੇਸ ਆਏ ਅਤੇ ਦੋ ਮੌਤਾਂ ਹੋਈਆਂ ਹਨ| ਐਕਟਿਵ ਕੇਸ 2699 ਹਨ ਜਦੋਂ ਕਿ ਕੇਸਾਂ ਦੀ ਕੁੱਲ ਗਿਣਤੀ 23,965 ਹੈ|
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 589828 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 10046 ਹੈ। ਕੁੱਲ ਮੌਤਾਂ ਦੀ ਗਿਣਤੀ 15698 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1271920 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 318624 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 3134464 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ| 45 ਸਾਲ ਤੋਂ ਵੱਧ ਉਮਰ ਦੇ 512509 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ|
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 766606 ਹੈ। ਕੁੱਲ ਐਕਟਿਵ ਕੋਵਿਡ ਕੇਸ 3579 ਹਨ। ਮੌਤਾਂ ਦੀ ਗਿਣਤੀ 9109 ਹੈ। ਹੁਣ ਤੱਕ ਕੁੱਲ 6744161 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 61241 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 462 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 799 ਹੈ।
-
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 199407 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 3733 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 3398 ਹੈ।
ਮਹੱਤਵਪੂਰਨ ਟਵੀਟ
***********
ਐੱਮਵੀ/ਏਐੱਸ
(Release ID: 1728150)
|