ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਅਧਿਐਨ ’ਚ ਲੱਭੇ ‘ਪਿੱਠ ਦੇ ਹੇਠਾਂ ਪੁਰਾਣੇ ਦਰਦ’ ਲਈ ਯੋਗਾ ਦੇ ਫ਼ਾਇਦੇ

Posted On: 17 JUN 2021 3:47PM by PIB Chandigarh

ਹੁਣ ਤੱਕ ਜ਼ਿਆਦਾਤਰ ਯੋਗਾ–ਆਧਾਰਤ ਅਧਿਐਨ ਮਰੀਜ਼ ਦੇ ਅਨੁਭਵ ਤੇ ਦਰਦ ਉੱਤੇ ਹੀ ਨਿਰਭਰ ਰਹੇ ਹਨ ਅਤੇ ਅਯੋਗਤਾ ਦੀ ਦਰਜਾਬੰਦੀ ਨੂੰ ਹੀ ਸਿਹਤਯਾਬੀ ਤੇ ਬਿਹਤਰ ਜੀਵਨ ਮਿਆਰ ਦਾ ਇੱਕ ਸੂਚਕ ਮੰਨਦੇ ਰਹੇ ਹਨ। ਜਿਹੜੇ ਖੋਜਕਾਰ ਦਰਦ, ਦਰਦ ਦੀ ਸਹਿਣਸ਼ੀਲਤਾ ਅਤੇ ਸਰੀਰਕ ਲਚਕਤਾ ਨੂੰ ਨਾਪਿਆ, ਉਨ੍ਹਾਂ ਪਾਇਆ ਕਿ ਯੋਗਾ ਨਾਲ ਦਰਦ ਵਿੱਚ ਰਾਹਤ ਮਿਲਦੀ ਹੈ, ਦਰਦ ਸਹਿਣ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਪਿੱਠ ਦੇ ਹੇਠਲਾਂ ਪੁਰਾਣੇ ਦਰਦ ਦੇ ਮਰੀਜ਼ਾਂ ਦੀ ਲਚਕਤਾ ਵਿੱਚ ਸੁਧਾਰ ਹੁੰਦਾ ਹੈ।

ਨਵੀਂ ਦਿੱਲੀ ਸਥਿਤ ‘ਆਲ ਇੰਡੀਆ ਇੰਸਟੀਚਿਊਟ ਆੱਵ੍ ਮੈਡੀਕਲ ਸਾਇੰਸਜ਼’ (ਏਮਸ – AIIMS) ਦੇ ਫ਼ਿਜ਼ੀਓਲੌਜੀ ਵਿਭਾਗ ਦੇ ਐਡੀਸ਼ਨਲ ਪ੍ਰੋਫ਼ੈਸਰ ਡਾ. ਰੇਨੂੰ ਭਾਟੀਆ ਨੇ ਡਾ. ਰਾਜਕੁਮਾਰ ਯਾਦਵ (ਪ੍ਰੋਫ਼ੈਸਰ, ਫ਼ਿਜ਼ੀਓਲੌਜੀ ਵਿਭਾਗ, ਏਮਸ, ਨਵੀਂ ਦਿੱਲੀ), ਡਾ. ਸ੍ਰੀ ਕੁਮਾਰ ਵੀ (ਐਸੋਸੀਏਟ ਪ੍ਰੋਫ਼ੈਸਰ, ਫ਼ਿਜ਼ੀਕਲ ਮੈਡੀਸਨ ਐਂਡ ਰੀਹੈਬਿਲੀਟੇਸ਼ਨ, ਏਮਸ, ਨਵੀਂ ਦਿੱਲੀ) ਨਾਲ ਮਿਲ ਕੇ ਪਿੱਠ ਦੇ ਹੇਠਾਂ ਪੁਰਾਣੇ ਦਰਦ (CLBP) ਉੱਤੇ ਯੋਗਾ ਦੇ ਅਸਰ ਨੂੰ ਨਾਪਣ ਲਈ ਖੋਜ ਕੀਤੀ।

ਇਸ ਰੋਗ ਦੇ ਤਿੰਨ ਸਾਲਾਂ ਦੇ ਇਤਿਹਾਸ ਵਾਲੇ 50 ਸਾਲ ਦੀ ਉਮਰ ਦੇ ‘ਪੱਠ ਦੇ ਹੇਠਾਂ ਪੁਰਾਣੇ ਦਰਦ’ (CLBP) ਦੇ 100 ਮਰੀਜ਼ਾਂ ਉੱਤੇ ਇਹ ਅਧਿਐਨ ਕੀਤਾ ਗਿਆ। ਚਾਰ ਹਫ਼ਤਿਆਂ ਦੇ ਪ੍ਰਣਾਲੀਬੱਧ ਯੋਗਿਕ ਦਖ਼ਲ ਤੋਂ ਬਾਅਦ, ਮਾਤਰਾਤਮਕ ਸੈਂਸਰੀ ਟੈਸਟਿੰਗ (QST) ਨੇ ਠੰਢੇ ਦਰਦ ਅਤੇ ਠੰਢੇ ਦਰਦ ਦੀ ਸਹਿਣਸ਼ੀਲਤਾ ਦੀਆਂ ਸੀਮਾਵਾਂ ਵਿੱਚ ਵਾਧਾ ਦਰਸਾਇਆ। ਮਰੀਜ਼ਾਂ ਵਿੱਚ ਮਰੀਜ਼ਾਂ ਵਿੱਚ ਕੌਰਟੀਕੋਮੋਟਰ ਉਤੇਜਨਾ ਤੇ ਲਚਕਤਾ ਵਿੱਚ ਵਰਨਣਯੋਗ ਸੁਧਾਰ ਹੋਇਆ।

ਉਨ੍ਹਾਂ ਦਰਦ (ਇਲੈਕਟ੍ਰੋਫ਼ਿਜ਼ੀਓਲੌਜੀ), ਸੈਂਸਰੀ ਪਰਸੈਪਸ਼ਨ (ਮਾਤਰਾਤਮਕ ਕੰਪਿਊਟਰੀਕ੍ਰਿਤ ਸੈਂਸਰੀ ਟੈਸਟਿੰਗ) ਅਤੇ ਕੌਰਟੀਕਲ ਉਤੇਜਨਾ ਮਾਪਦੰਡ (ਮੋਟਰ ਕੌਰਟੈਕਸ ਦੀ ਟ੍ਰਾਂਸਕ੍ਰੇਨੀਅਲ ਮੈਗਨੈਟਿਕ ਸਟਿਮੂਲੇਸ਼ਨ ਦੀ ਵਰਤੋਂ ਕਰਦਿਆਂ) ਲਈ ਜਿਹੇ ਬਾਹਰਮੁਖੀ ਉਪਾਅ ਦਰਜ ਕੀਤੇ। ਉਨ੍ਹਾਂ ਬੇਸਲਾਈਨ ’ਚ ਤੰਦਰੁਸਤ ਕੰਟਰੋਲਜ਼ ਦੇ ਮੁਕਾਬਲੇ CLBP ਦੇ ਮਰੀਜ਼ਾਂ ਵਿੱਚ ਸਾਰੇ ਮਾਪਦੰਡਾਂ ਵਿਚਕਾਰ ਚੋਖੀਆਂ ਤਬਦੀਲੀਆਂ ਪਾਈਆਂ। ਯੋਗਾ ਤੋਂ ਬਾਅਦ ਸਾਰੇ ਮਾਪਦੰਡਾਂ ਵਿੱਚ ਵਰਨਣਯੋਗ ਸੁਧਾਰ ਪਾਇਆ ਗਿਆ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਵਿੱਤੀ ਸਹਾਇਤਾ–ਪ੍ਰਾਪਤ ‘ਸਾਇੰਸ ਐਂਡ ਐਂਡ ਟੈਕਨੋਲੋਜੀ ਆੱਵ੍ ਯੋਗਾ ਐਂਡ ਮੈਡੀਟੇਸ਼ਨ’ (ਸੱਤਯਮ – SATYAM) ਦੀ ਮਦਦ ਨਾਲ ਕੀਤੀ ਗਈ ਇਹ ਖੋਜ ਪਿੱਛੇ ਜਿਹੇ ‘ਜਰਨਲ ਆੱਵ੍ ਮੈਡੀਕਲ ਸਾਇੰਸ ਐਡ ਕਲੀਨਿਕਲ ਰਿਸਰਚ’ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।

ਦਰਦ ਅਤੇ ਕੌਰਟੀਕੋਮੋਟਰ ਉਤੇਜਨਾ ਦੇ ਮੁੱਲਾਂਕਣ ਦੇ ਮਾਪਦੰਡ ਯੋਗਾ ਲਈ ਵਿਗਿਆਨਕ ਪ੍ਰਮਾਣ ਨਾਲ ਮਜ਼ਬੂਤ ਆਧਾਰ ਸਥਾਪਤ ਕਰਨ ਵਿੱਚ ਮਦਦ ਕਰਨਗੇ; ਜਿਸ ਰਾਹੀਂ ਪੈਥੌਲੋਜੀ ਉੱਤੇ ਨਿਰਭਰ ਕਰਦਿਆਂ ਸਟੈਂਡਰਡ ਥੈਰਾਪੀ ਦੇ ਨਾਲ ਜਾਂ ਇਸ ਤੋਂ ਬਿਨਾ ਪਿੱਠ ਦੇ ਹੇਠਾਂ ਪੁਰਾਣੇ ਦਰਦ ਲਈ ਯੋਗਾ ਨੂੰ ‘ਥੈਰਾਪਿਊਟਿਕ ਇੰਟਰਵੈਂਸ਼ਨ’ (ਇਲਾਜ ਲਈ ਦਖ਼ਲ) ਵਜੋਂ ਨਿਰਧਾਰਤ ਕੀਤਾ ਜਾ ਸਕੇ। ਇਨ੍ਹਾਂ ਮਾਪਦੰਡਾਂ ਦੀ ਵਰਤੋਂ ਸਿਹਤਯਾਬੀ ਦੇ ਗੇੜ ਦੌਰਾਨ ਮਰੀਜ਼ਾਂ ਦੇ ਪੂਰਵ–ਅਨੁਮਾਨ ਤੇ ਬਾਅਦ ਦੀ ਪੈਰਾਵਾਈ ਲਈ ਕੀਤੀ ਜਾ ਸਕਦੀ ਹੈ।

ਇਸ ਟੀਮ ਨੇ ਨਵੀਂ ਦਿੱਲੀ ਸਥਿਤ ਏਮਸ ਦੀ ‘ਪੇਨ ਰਿਸਰਚ ਐਂਡ ਟੀਐੱਮਐੱਸ ਲੈਬੋਰੇਟਰੀ’ ’ਚ CLBP ਦੇ ਰੋਗੀਆਂ ਅਤੇ ਫ਼ਾਈਬ੍ਰੋਮਾਇਲਜੀਆ ਦੇ ਰੋਗੀਆਂ ਲਈ ਯੋਗਾ ਪ੍ਰੋਟੋਕੋਲ ਵੀ ਵਿਕਸਤ ਕੀਤਾ।

ਪਿੱਠ ਦੇ ਹੇਠਾਂ ਪੁਰਾਣੇ ਦਰਦ ਵਾਲੇ ਮਰੀਜ਼ਾਂ ’ਚ ਆਮ ਇਲਾਜ ਦੇ ਮੁਕਾਬਲੇ 4 ਹਫ਼ਤਿਆਂ ਦੇ ਯੋਗਾ ਦਖ਼ਲ ਨਾਲ ਦਰਦ ਦੀ ਹਾਲਤ ਅਤੇ ਦਰਦ ਨਾਲ ਸਬੰਧਤ ਕਾਰਜਾਤਮਕ ਅਯੋਗਤਾ ਵਿੱਚ ਸੁਧਾਰ ਦਰਜ ਕੀਤਾ ਗਿਆ, ਰੀੜ੍ਹ ਦੀ ਹੱਡੀ ਵਿੱਚ ਲਚਕਤਾ ਅਤੇ ਕੌਰਟੀਕੋਮੋਟਰ ਉਤੇਜਨਾ ਵਿੱਚ ਚੋਖਾ ਵਾਧਾ ਹੋਇਆ। 

ਇਹ ਅਧਿਐਨ ਸੁਝਾਉਂਦਾ ਹੈ ਕਿ ਲੰਮੇ ਸਮੇਂ ’ਚ ਯੋਗਾ ਘਰ ਵਿੱਚ ਕੀਤਾ ਜਾ ਸਕਦਾ ਹੈ ਅਤੇ ਇਹ ਬਿਨਾ ਕਿਸੇ ਖ਼ਰਚ ਦੇ ਥੈਰਾਪਿਊਟਿਕ ਦਖ਼ਲ ਹੈ। ਇਸ ਨਾਲ ਨਾ ਸਿਰਫ਼ ਦਰਦ ਵਿੱਚ ਰਾਹਤ ਮਿਲਦੀ ਹੈ, ਸਗੋਂ ਸਮੁੱਚੇ ਜੀਵਨ ਮਿਆਰ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਹੋਰ ਸਿਹਤ ਲਾਭ ਵੀ ਹੁੰਦੇ ਹਨ। 

ਡਾ. ਰੇਨੂੰ ਭਾਟੀਆ

ਪ੍ਰਕਾਸ਼ਨ ਲਿੰਕ: https://dx.doi.org/10.18535/jmscr/v9i3.30

 

****

ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)


(Release ID: 1728119) Visitor Counter : 156