ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ ਉੱਤਰੀ ਤੇ ਪੂਰਬੀ ਸਰਹੱਦੀ ਖੇਤਰਾਂ ਵਿੱਚ ਬੀ ਆਰ ਓ ਦੁਆਰਾ ਬਣਾਈਆਂ ਗਈਆਂ 12 ਸੜਕਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


ਇਹ ਸੜਕਾਂ ਉੱਤਰ ਪੂਰਬੀ ਖੇਤਰ ਦੇ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ , ਸ਼੍ਰੀ ਰਾਜਨਾਥ ਸਿੰਘ ਨੇ ਕਿਹਾ

Posted On: 17 JUN 2021 4:39PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ 17 ਜੂਨ 2021 ਨੂੰ ਅਸਾਮ ਦੇ ਮੁੱਖ ਮੰਤਰੀ ਡਾਕਟਰ ਹੇਮੰਤ ਬਿਸਵਾ ਸਰਮਾ , ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ , ਕੇਂਦਰੀ ਰਾਜ ਮੰਤਰੀ ਸੁਤੰਤਰ ਚਾਰਜ ਨੌਜਵਾਨ ਮਾਮਲੇ ਅਤੇ ਖੇਡਾਂ , ਘੱਟ ਗਿਣਤੀ ਮਾਮਲੇ ਅਤੇ ਆਯੁਸ਼ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਅਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ , ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ ਅਤੇ ਰਾਜ ਮੰਤਰੀ ਪੀ ਐੱਮ ਡਾਕਟਰ ਜਿਤੇਂਦਰ ਸਿੰਘ ਦੀ ਹਾਜ਼ਰੀ ਵਿੱਚ ਬਾਰਡਰ ਰੋਡਜ਼ ਆਰਗਨਾਈਜੇਸ਼ਨ ਵੱਲੋਂ ਬਣਾਈਆਂ ਗਈਆਂ 12 ਸੜਕਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਇਹ ਸਮਰਪਣ ਵਰਚੁਅਲੀ ਇਵੇਂਟ ਰਾਹੀਂ ਕੀਤਾ ਗਿਆ ਤੇ ਉੱਪਰ ਦੱਸੇ ਪਤਵੰਤੇ ਸੱਜਣ ਇਸ ਮੌਕੇ ਹਾਜ਼ਰ ਸਨ
ਅਸਾਮ ਦੇ ਲਖੀਮਪੁਰ ਜਿ਼ਲ੍ਹੇ ਵਿੱਚ ਆਯੋਜਿਤ ਕੀਤੀ ਗਈ ਇੱਕ ਇਵੇਂਟ ਦੌਰਾਨ ਰਕਸ਼ਾ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੀਆਂ 9 ਹੋਰ ਸੜਕਾਂ ਦੇ ਨਾਲ 20 ਕਿਲੋਮੀਟਰ ਲੰਬੀ ਦੋਹਰੀ ਲੇਨ ਕਿਮਿਨਪੋਤਿਨ ਸੜਕ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲੱਦਾਖ ਅਤੇ ਜੰਮੂ ਕਸ਼ਮੀਰ ਵਿੱਚ ਇੱਕ ਇੱਕ ਸੜਕ ਦਾ ਉਦਘਾਟਨ ਕੀਤਾ ਇਹ ਸੜਕਾਂ "ਅਰੁਣਾਂਕ" , "ਵਰਤਕ" , "ਬ੍ਰਹਮਾਂਕ" , "ਉਦਾਇਕ" , "ਹੇਮਾਂਕ" ਅਤੇ "ਸੰਪਰਕ" ਬੀ ਆਰ ਪ੍ਰਾਜੈਕਟਾਂ ਤਹਿਤ ਬਣਾਈਆਂ ਗਈਆਂ ਸਨ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਦੇ ਦੂਰ ਦੁਰਾਡੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਵਿਕਾਸ ਵਿੱਚ ਬੀ ਆਰ ਦੇ ਯੋਗਦਾਨ ਲਈ ਵਿਸ਼ੇਸ਼ ਕਰਕੇ ਕੋਵਿਡ 19 ਰੋਕਾਂ ਵਿਚਾਲੇ , ਪਾਏ ਯੋਗਦਾਨ ਲਈ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਅੱਜ ਉਤਘਾਟਨ ਕੀਤੀਆਂ ਗਈਆਂ ਸੜਕਾਂ ਰਣਨੀਤਕ ਅਤੇ ਸਮਾਜਿਕ ਆਰਥਿਕ ਤੌਰ ਤੇ ਮਹੱਤਵਪੂਰਨ ਹਨ , ਕਿਉਂਕਿ ਉਹ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਉੱਤਰ ਪੂਰਬੀ ਖੇਤਰ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਉਹਨਾਂ ਕਿਹਾ ,"ਇਹ ਸੜਕਾਂ ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਦੂਰ ਦੁਰਾਡੇ ਖੇਤਰਾਂ ਵਿੱਚ ਰਾਸ਼ਨ ਤੇ ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਦੀ ਆਵਾਜਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੋਣਗੀਆਂ"
ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਸੜਕ ਪ੍ਰਾਜੈਕਟ ਸਰਕਾਰ ਦੀ , "ਐਕਟ ਈਸਟ ਪਾਲਿਸੀ" ਦਾ ਹਿੱਸਾ ਹਨ , ਜਿਸ ਵਿੱਚ ਸਰਹੱਦੀ ਇਲਾਕਿਆਂ ਦੇ ਸਮੁੱਚੇ ਵਿਕਾਸ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਸਰਕਾਰ ਦੇ ਉੱਤਰ ਪੂਰਬੀ ਵਿਕਾਸ ਦੇ ਸੰਕਲਪ ਨੂੰ ਦੁਹਰਾਇਆ ਉਹਨਾਂ ਨੇ ਇਸ ਖੇਤਰ ਨੂੰ ਦੇਸ਼ ਦੇ ਸਮੁੱਚੇ ਵਿਕਾਸ ਲਈ ਗੇਟਵੇ ਹੀ ਨਹੀਂ ਦੱਸਿਆ ਬਲਕਿ ਉੱਤਰੀ ਏਸਿ਼ਆਈ ਮੁਲਕਾਂ ਨਾਲ ਸਬੰਧਾਂ ਲਈ ਵੀ ਗੇਟਵੇ ਦੱਸਿਆ ਹੈ
ਸ਼੍ਰੀ ਰਾਜਨਾਥ ਸਿੰਘ ਨੇ ਪਿਛਲੇ ਸਾਲ ਗਲਵਾਨ ਘਾਟੀ ਘਟਨਾ ਦੌਰਾਨ ਉਦਾਰਹਣਯੋਗ ਉਤਸ਼ਾਹ ਦਿਖਾਉਣ ਅਤੇ ਦੇਸ਼ ਦੀ ਸੇਵਾ ਲਈ ਸਭ ਤੋਂ ਉੱਤਮ ਕੁਰਬਾਨੀ ਦੇਣ ਲਈ ਸ਼ਰਧਾਂਜਲੀ ਦਿੱਤੀ ਉਹਨਾਂ ਕਿਹਾ ਕਿ ਭਾਰਤ ਇੱਕ ਅਮਨ ਪਸੰਦ ਮੁਲਕ ਹੈ , ਪਰ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਸੰਕਲਪਬੱਧ ਹੈ
ਰਕਸ਼ਾ ਮੰਤਰੀ ਨੇ ਸਰਕਾਰ ਦੁਆਰਾ ਚੀਫ ਆਫ ਡਿਫੈਂਸ ਸਟਾਫ , ਆਰਡੀਨੈਂਸ ਫੈਕਟਰੀ ਬੋਰਡ ਦੇ ਕਾਰਪੋਰੇਟਾਈਜੇਸ਼ਨ ਅਤੇ ਰੱਖਿਆ ਉਤਪਾਦਨ ਵਿੱਚ ਸਵੈ ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਉਪਾਵਾਂ ਸਮੇਤ ਕਈ ਹੋਰ ਮੁੱਖ ਸੁਧਾਰਾਂ ਦਾ ਜਿ਼ਕਰ ਵੀ ਕੀਤਾ ਉਹਨਾਂ ਕਿਹਾ ਕਿ ਇਹ ਸੁਧਾਰ ਜਲਦੀ ਨਾਲ ਬਦਲ ਰਹੇ ਸਮੇਂ ਵਿੱਚ ਫੌਜੀ ਤਿਆਰੀਆਂ ਲਈ ਇੱਕ ਗੇਮ ਚੇਂਜਰ ਸਾਬਤ ਹੋ ਰਿਹਾ ਹੈ
ਸ਼੍ਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਦੀ "ਆਤਮਨਿਰਭਰ ਭਾਰਤ" ਤਹਿਤ ਭਾਰਤ ਨੂੰ ਰੱਖਿਆ ਉਤਪਾਦਨ ਵਿੱਚ ਸਵੈ ਨਿਰਭਰ ਬਣਾਉਣ ਲਈ ਸਰਕਾਰ ਦੇ ਲਗਾਤਾਰ ਯਤਨਾਂ ਤੇ ਵੀ ਜ਼ੋਰ ਦਿੱਤਾ ਉਹਨਾਂ ਕਿਹਾ ,"ਅਸੀਂ ਭਾਰਤ ਨੂੰ ਇੱਕ ਰੱਖਿਆ ਉਤਪਾਦਕ ਹੱਬ ਬਣਾਉਣ ਲਈ ਕੰਮ ਕਰ ਰਹੇ ਹਾਂ ਰੱਖਿਆ ਉਤਪਾਦਨ ਵਿੱਚ ਸਵੈ ਨਿਰਭਰਤਾ ਸਾਡੀ ਦਰਾਮਦ ਤੇ ਨਿਰਭਰਤਾ ਘਟਾਏਗੀ ਅਤੇ ਬਰਾਮਦ ਵਧਾਏਗੀ ਅਤੇ ਸਾਡੇ ਅਰਥਚਾਰੇ ਨੂੰ ਮਜ਼ਬੂਤ ਕਰੇਗੀ"
ਆਪਣੇ ਸੰਬੋਧਨ ਵਿੱਚ ਡੀ ਜੀ ਬਾਰਡਰ ਰੋਡਜ਼ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਬੀ ਆਰ ਦੀਆਂ ਪ੍ਰਾਪਤੀਆਂ ਨੂੰ ਸੰਖੇਪ ਵਿੱਚ ਵਰਣਨ ਕੀਤਾ ਅਤੇ ਸਰਹੱਦੀ ਇਲਾਕਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੰਸਥਾ ਦੀ ਵਚਨਬੱਧਤਾ ਨੂੰ ਦੁਹਰਾਇਆ

***********

ਬੀ ਬੀ / ਐੱਨ ਐੱਮ ਪੀ ਆਈ / ਡੀ ਕੇ / ਐੱਸ ਵੀ ਵੀ ਆਈ / ਡੀ


(Release ID: 1728037) Visitor Counter : 250