ਖੇਤੀਬਾੜੀ ਮੰਤਰਾਲਾ

ਇੰਡੋ-ਇਜ਼਼ਰਾਈਲ ਐਗਰੀਕਲਚਰ ਪ੍ਰੋਜੈਕਟ ਅਧੀਨ ਕਰਨਾਟਕ ਵਿੱਚ 3 ਐਕਸੀਲੈਂਸ ਸੈਂਟਰ ਸਥਾਪਤ


ਇਜ਼ਰਾਇਲੀ ਐਗਰੋ ਤਕਨੀਕ ਨਾਲ ਸਥਾਨਕ ਸਥਿਤੀਆਂ ਵਿੱਚ ਹੋਵੇਗਾ ਸੁਧਾਰ

ਇਹ ਐਕਸੀਲੈਂਸ ਸੈਂਟਰ ਕਿਸਾਨਾਂ ਦੀ ਆਮਦਨੀ ਵਧਾਉਣ 'ਚ ਮਦਦ ਕਰਨਗੇ : ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 16 JUN 2021 4:14PM by PIB Chandigarh

ਬਾਗਵਾਨੀ ਦੇ ਖੇਤਰ ਵਿੱਚ ਇਜਰਾਇਲ ਦੀ ਤਕਨਾਲੋਜੀ ਨੂੰ ਅੱਗੇ ਵਧਾਉਣ ਲਈ ਕਰਨਾਟਕ ਦੇ ਮੁੱਖਮੰਤਰੀ ਸ਼੍ਰੀ ਬੀ.ਐਸ. ਯੇਦਿਯੁਰੱਪਾ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸੰਯੁਕਤ ਰੂਪ ਨਾਲ ਭਾਰਤ- ਇਜਰਾਇਲ ਖੇਤੀਬਾੜੀ ਪਰਿਯੋਜਨਾ (ਆਈ.ਆਈ..ਪੀ. ) ਦੇ ਤਹਿਤ ਕਰਨਾਟਕ ਵਿੱਚ ਸਥਾਪਤ 3 ਐਕਸੀਲੈਂਸ ਕੇਂਦਰਾਂ (ਸੀ... ) ਦਾ ਉਦਘਾਟਨ ਕੀਤਾ। ਪ੍ਰੋਗ੍ਰਾਮ ਵਿੱਚ ਕੇਂਦਰੀ ਸੰਸਦੀ ਮਾਮਲੇ ਮੰਤਰੀ ਅਤੇ ਸਾਂਸਦ ਸ਼੍ਰੀ ਪ੍ਰਲਹਾਦ ਜੋਸ਼ੀ ਵਿਸ਼ੇਸ਼ ਮਹਿਮਾਨ ਸਨ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਦਾ ਏਕੀਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ (ਐਮ.ਆਈ.ਡੀ.ਐਚ.) ਡਿਵੀਜਨ ਅਤੇ ਮਸ਼ਾਵ - ਇਜ਼ਰਾਇਲ ਦੀ ਅੰਤਰਰਾਸ਼ਟਰੀ ਵਿਕਾਸ ਸਹਿਯੋਗ ਏਜੰਸੀ, ਇਜ਼ਰਾਇਲ ਦੇ ਸਭ ਤੋਂ ਵੱਡੇ G2G ਸਹਿਯੋਗ ਦੀ ਅਗਵਾਈ ਕਰ ਰਹੇ ਹਨ। ਭਾਰਤ 12 ਰਾਜਾਂ ਵਿੱਚ 29 ਆਪ੍ਰੇਸ਼ਨਲ ਸੈਂਟਰ ਆਫ ਐਕਸੀਲੇਂਸ ਸਮੇਤ, ਸਥਾਨਕ ਹਲਾਤਾਂ ਦੇ ਸਮਾਨ ਉੱਨਤ ਇਜਰਾਇਲੀ ਐਗਰੋ-ਤਕਨੀਕੀ ਨੂੰ ਲਾਗੂ ਕਰ ਰਹੇ ਹਨ। ਇਨਾਂ 29 ਪੂਰੀ ਤਰ੍ਹਾਂ ਕਿਰਿਆਸ਼ੀਲ ਸੀ... ਵਿੱਚੋਂ 3 ਕਰਨਾਟਕ ਵਿੱਚ ਹਨ ਇਹ ਹਨ:- ਆਮ ਲਈ ਕੋਲਾਰ, ਅਨਾਰ ਲਈ ਬਗਲਕੋਟ ਅਤੇ ਸਬਜੀਆਂ ਲਈ ਧਾਰਵਾੜ। ਸੈਂਟਰ ਦੇ ਅਜਿਹੇ ਕੇਂਦਰ ਗਿਆਨ ਸਿਰਜਣ ਕਰਦੇ ਹਨ, ਸਰਵੋੱਤਮ ਪ੍ਰਥਾਵਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਸਿਖਿਅਤ ਕਰਦੇ ਹਨ



ਪ੍ਰੋਗ੍ਰਾਮ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਤਕਨੀਕ ਦੇ ਮਾਮਲੇ ਵਿੱਚ ਦੋਵੇਂ ਦੇਸ਼ ਇਕੱਠੇ ਕੰਮ ਕਰ ਰਹੇ ਹਨ, ਜਿਸਦਾ ਨਤੀਜਾ ਚੰਗੇ ਰੂਪ ਦਿਖਾਈ ਦੇ ਰਿਹਾ ਹੈ। ਇਜ਼ਰਾਇਲ ਦੀ ਤਕਨੀਕ ਨਾਲ ਸਥਾਪਤ ਸੈਂਟਰਸ ਬਹੁਤ ਸਫਲ ਰਹੇ ਹਨ। ਇਹ ਸੈਂਟਰਸ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ, ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸੰਕਲਪਨਾ ਵੀ ਹੈ। ਭਾਰਤ ਅਤੇ ਇਜ਼ਰਾਇਲ ਦੇ ਵਿੱਚ ਤਕਨੀਕ ਦੀ ਸਾਂਝੇਦਾਰੀ ਤੋਂ ਉਤਪਾਦਕਤਾ ਵਧਣ ਦੇ ਨਾਲ ਹੀ ਕਿਸਾਨਾਂ ਨੂੰ ਉਤਪਾਦਾਂ ਦੀ ਗੁਣਵਤਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲ ਰਹੀ ਹੈ। ਇਸਤੋਂ ਉਪਜ ਦੇ ਮੁੱਲ ਚੰਗੇ ਮਿਲਦੇ ਹਨ। ਸੈਂਟਰਸ ਆਫ ਐਕਸੀਲੇਂਸ ਨੇ ਨਵੀਂਆਂ ਤਕਨੀਕਾਂ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਦਰਸ਼ਨ ਦੇ ਨਾਲ - ਨਾਲ ਇਨ੍ਹਾਂ ਦੇ ਆਸ-ਪਾਸ ਦੇ ਕਿਸਾਨਾਂ ਅਤੇ ਫੀਲ ਟਾਫ ਨੂੰ ਪ੍ਰਸੰਗ ਖੇਤਰਾਂ ਵਿੱਚ ਅਧਿਆਪਨ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਸ਼੍ਰੀ ਤੋਮਰ ਨੇ ਕਿਹਾ ਕਿ ਇਜ਼ਰਾਇਲ ਦੇ ਤਕਨੀਕੀ ਸਹਿਯੋਗ ਨਾਲ ਏਕੀਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ ਵਲੋਂ ਵਿੱਤ, 34 ਸੀ... ਮੰਜੂਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 29 ਸੈਂਟਰਸ ਸਫਲਤਾਪੂਰਵਕ ਆਪਣੀ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਦਾ ਸੁਫਲ ਕਿਸਾਨਾਂ ਨੂੰ ਮਿਲ ਰਿਹਾ ਹਨ। ਇਹਨਾਂ ਵਿਚੋਂ 3 ਕਰਨਾਟਕ ਸ਼ੁਰੂ ਕੀਤੇ ਗਏ ਹਨ। ਇਹ ਹਨ: ਆਮ ਲਈ ਕੋਲਾਰ ਸੈਂਟਰ, ਅਨਾਰ ਲਈ ਬਾਗਲਕੋਟ ਸੈਂਟਰ ਅਤੇ ਸਬਜੀਆਂ ਲਈ ਧਾਰਵਾਡ ਸੈਂਟਰ ਆਫ ਐਕਸੀਲੇਂਸ। ਖੇਤੀਬਾੜੀ ਖੇਤਰ ਤੋਂ ਆਉਣ ਵਾਲੀ ਦੇਸ਼ ਦੀ ਕੁਲ ਜੀ.ਡੀ.ਪੀ. ਵਿੱਚ ਕਰਨਾਟਕ ਦਾ ਬਾਗਵਾਨੀ ਖੇਤਰ ਅਹਿਮ ਯੋਗਦਾਨ ਦੇ ਰਿਹੇ ਹੈ। ਉਨ੍ਹਾਂ ਨੇ ਕਿਹਾ ਕਿ ਨਵੀਨਤਮ ਅਭਿਆਸ ਦਾ ਇਸਤੇਮਾਲ ਹੋਣਾ ਚਾਹੀਦਾ ਹੈ, ਜਿਸਦੇ ਲਈ ਇਜ਼ਰਾਇਲ ਦੇ ਮਾਹਿਰਾਂ ਦੇ ਤਕਨੀਕੀ ਸਹਿਯੋਗ ਨਾਲ ਆਈ.ਆਈ..ਪੀ. ਦੇ ਅਨੁਸਾਰ ਇਸ ਸੈਂਟਰਸ ਆਫ ਐਕਸੀਲੇਂਸ ਦੀ ਥਾਪਨਾ ਕੀਤੀ ਗਈ ਹੈ ਇਸ ਸੀ... ਵਿੱਚ ਹਰ ਸਾਲ 50 ਹਜ਼ਾਰ ਗ੍ਰਾਫਟ ਪੌਦ ਉਤਪਾਦਨ ਅਤੇ 25 ਲੱਖ ਸਬਜੀਆਂ ਦੀ ਪੌਦ ਦੇ ਉਤਪਾਦਨ ਦੀ ਸਮਰੱਥਾ ਹੈ ਅਤੇ ਬਾਗਵਾਨੀ ਵਿੱਚ ਆਧੁਨਿਕ ਖੇਤੀ ਅਭਿਆਸਾਂ ਦੇ ਬਾਰੇ ਵਿੱਚ ਗਿਆਨ ਪ੍ਰਾਪ ਕਰਨ ਲਈ ਹਜ਼ਾਰਾਂ ਕਿਸਾਨ ਜਾਂਚ-ਪੜਤਾਲ ਕਰ ਚੁੱਕੇ ਹਨ

ਸ਼੍ਰੀ ਤੋਮਰ ਨੇ ਇਸ ਗੱਲਤੇ ਖੁਸ਼ੀ ਜਾਹਿਰ ਕੀਤੀ ਕਿ ਇਸ ਸੀ... ਵਲੋਂ ਸਾਲ 2021-22 ਦੇ ਦੌਰਾਨ ਇੰਡੋ-ਇਜ਼ਰਾਇਲ ਵਿਲੇਜ਼ਿਜ ਆਫ ਐਕਸੀਲੇਂ ਦੇ ਰੂਪ ਵਿੱਚ ਵਿਕਸਿਤ ਕਰਨ ਲਈ 10 ਪਿੰਡਾਂ ਨੂੰ ਗੋਦ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸੈਂਟਰਸ ਵਲੋਂ ਖੇਤੀ ਸਮੂਹ ਨੂੰ ਨਵੀਨਤਮ ਤਕਨੀਕਾਂ ਪ੍ਰਾਪ ਕਰਨ, ਉਤਪਾਦਨ ਅਤੇ ਉਤਪਾਦਕਤਾ ਵਧਾਉਣ ਵਿੱਚ ਸਹਾਇਤਾ ਮਿਲੇਗੀ, ਜਿਸਦੇ ਨਾਲ ਆਰਥਿਕਤਾ ਵਿੱਚ ਸਥਿਰਤਾ ਆਵੇਗੀ।


ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ, ਵਿਸ਼ ਵਿੱਚ ਬਾਗਵਾਨੀ ਫਸਲਾਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ ਵਿਸ਼ ਦੀ ਕੁਲ ਫਲਾਂ ਅਤੇ ਸਬਜੀਆਂ ਦਾ ਲੱਗਭੱਗ 12 ਫ਼ੀਸਦੀ ਉਤਪਾਦਨ ਕਰਦਾ ਹੈ। ਸਾਲ 2019-20 ਦੇ ਦੌਰਾਨ, ਭਾਰਤ ਨੇ ਭਾਰਤੀ ਬਾਗਵਾਨੀ ਦੇ ਇਤਹਾਸ ਵਿੱਚ 320. 77 ਮਿਲੀਅਨ ਮੀਟ੍ਰਿਕ ਟਨ ਦੇ ਉੱਚਤਮ ਬਾਗਵਾਨੀ ਉਤਪਾਦਨ ਦਾ ਰਿਕਾਰਡ ਬਣਾਇਆ ਹੈ। ਇਸ ਤਰ੍ਹਾਂ ਸਾਲ 2020-21 ਵਿੱਚ ਬਾਗਵਾਨੀ ਉਤਪਾਦਨ 326.6 ਮਿਲੀਅਨ ਮੀਟ੍ਰਿਕ ਟਨ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ ਵਿਸ਼ਵ ਵਿੱਚ ਬਾਗਵਾਨੀ ਫਸਲਾਂ ਦਾ ਭਾਰਤ ਦੂਜਾ ਸਭ ਤੋਂ ਵੱਡਾ ਉਤਪਾਦਕ ਤਾਂ ਹੈ ਪਰ ਸਾਨੂੰ ਵਿਸ਼ਵਬਾਗਵਾਨੀ ਵਪਾਰ ਭਾਰਤ ਦੀ ਹਿੱਸੇਦਾਰੀ ਵਧਾਉਣ ਦੀ ਜ਼ਰੂਰਤ ਹੈ। ਭਾਰਤ ਸਰਕਾਰ ਨੇ ਬਾਗਵਾਨੀ ਫਸਲਾਂ ਦੀ ਕਟਾਈ ਦੇ ਬਾਅਦ ਹੋਣ ਵਾਲੇ ਨੁਕਸਾਨ ਅਤੇ ਬਾਗਵਾਨੀ ਉਤਪਾਦਾਂ ਦੇ ਦਰਾਮਦ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਅਨੇਕ ਉਪਾਅ ਕੀਤੇ ਹਨ। ਆਤਮਨਿਰਭਰ ਭਾਰਤ ਅਭਿਆਨ ਦੇ ਅਨੁਸਾਰ ਇੱਕ ਲੱਖ ਕਰੋੜ ਰੁਪਏ ਦੇ ਖੇਤੀਬਾੜੀ ਇੰਫਰਾਸਟਰਕਚਰ ਫੰਡ ਅਤੇ 10 ਹਜ਼ਾਰ ਕਿਸਾਨ ਉਤਪਾਦਕ ਸੰਗਠਨ ਬਣਾਉਣ ਦੀ ਉਮੰਗੀ ਯੋਜਨਾਵਾਂ ਇਸ ਸੰਬੰਧ ਵਿੱਚ ਵਿਸ਼ੇਸ਼ ਜ਼ਿਕਰਯੋਗ ਹਨ

ਮੁੱਖਮੰਤਰੀ ਸ਼੍ਰੀ ਯੇਦਿਯੁਰੱਪਾ ਨੇ ਕਰਨਾਟਕ ਵਿੱਚ ਆਈ.ਆਈ..ਪੀ. ਦੇ ਤਹਿਤ ਸੀ... ਸਥਾਪਨਾ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਹੇਤੁ ਕੇਂਦਰ ਸਰਕਾਰ ਅਤੇ ਇਜ਼ਰਾਇਲ ਨੂੰ ਧੰਨਵਾਦ ਦਿੱਤਾ। ਉਨ੍ਹਾਂ ਨੇ ਕਰਨਾਟਕ ਵਿੱਚ ਬਾਗਵਾਨੀ ਉਤਪਾਦਾਂ ਦੀਆਂ ਉਪਲੱਬਧੀਆਂ ਦੱਸਦੇ ਹੋਏ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਲਿਆਉਣਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਤਕਨੀਕਾਂ ਦੇ ਜਰਿਏ ਕਿਸਾਨਾਂ ਦੀ ਆਰਥਕ ਹਾਲਤ ਵਿੱਚ ਸੁਧਾਰ ਹੋਵੇਗਾ

ਕਰਨਾਟਕ ਦੇ ਬਾਗਵਾਨੀ ਅਤੇ ਰੇਸ਼ਮ ਉਤਪਾਦਨ ਮੰਤਰੀ ਸ਼੍ਰੀ ਆਰ. ਸ਼ੰਕਰ ਨੇ ਕਿਹਾ ਕਿ ਕਰਨਾਟਕ ਦੇ ਪ੍ਰਗਤੀਸ਼ੀਲ ਕਿਸਾਨ ਇਸ ਕੇਂਦਰਾਂ ਵਲੋਂ ਵਿਕਸਿਤ ਨਵੀ ਤਕਨੀਕਾਂ ਨੂੰ ਅਪਨਾਉਣ ਲਈ ਬਹੁਤ ਉਤਸ਼ਾਹੀ ਹਨ

ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਨੇ ਕਿਹਾ ਕਿ ਅਸੀ ਖੇਤੀਬਾੜੀ ਵਿੱਚ ਕਰਨਾਟਕ ਸਰਕਾਰ ਦੇ ਨਾਲ ਸਹਿਯੋਗ ਕਰਨ ਲਈ ਹੰਕਾਰੀ ਅਤੇ ਉਤਸ਼ਾਹਿਤ ਹਾਂ, ਜੋ ਭਾਰਤ-ਇਜ਼ਰਾਇਲ ਸਾਂਝੇ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਅੱਜ ਅਸੀਂ ਤਿੰਨ ਕੇਂਦਰਾਂ ਦਾ ਉਦਘਾਟਨ ਅਜਿਹੇ ਸਮੇਂ ਵਿੱਚ ਕੀਤਾ ਹੈ, ਜਦੋਂ ਸਾਡੇ ਦੇਸ਼ਾਂ ਦੇ ਵਿੱਚ ਸੰਬੰਧ ਮਜ਼ਬੂਤ ਅਤੇ ਵਿਸਥਾਰਿਤ ਹੋ ਰਹੇ ਹਨ। ਇਹ ਰਾਜ ਦੇ ਖੇਤੀਬਾੜੀ ਖੇਤਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਹੈ ਅਤੇ ਮੁਕਾਮੀ ਕਿਸਾਨਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਮੁਲਾਬਲੇ ਵਿੱਚ ਵਾਧਾ ਦੇਵੇਗਾ। ਨਾਲ ਹੀ ਇਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਸਮਾਨ ਆਪਣੀ ਕਮਾਈ ਨੂੰ ਦੁੱਗਣਾ ਕਰਨ ਵਿੱਚ ਵੀ ਕਾਬਲ ਬਣਾਵੇਗਾ

ਸਮਾਰੋਹ ਵਿੱਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਖੇਤੀਬਾੜੀ ਸਕੱਤਰ ਸ਼੍ਰੀ ਸੰਜੈ ਅੱਗਰਵਾਲ, ਸੰਯੁਕਤ ਸਕੱਤਰ ਸ਼੍ਰੀ ਰਾਜਬੀਰ ਸਿੰਘ ਅਤੇ ਹੋਰ ਅਧਿਕਾਰੀ, ਇਜ਼ਰਾਇਲ ਦੂਤਾਵਾਸ- ਮਸ਼ਾਵ ਦੇ ਕਾਉਂਸਲਰ ਸ਼੍ਰੀ ਡਾਨ ਅੱਲਫ, ਕਰਨਾਟਕ ਦੇ ਬਾਗਵਾਨੀ ਦੇ ਪ੍ਰਧਾਨ ਸਕੱਤਰ ਸ਼੍ਰੀ ਰਾਜੇਂਦਰ ਕੁਮਾਰ ਕਟਾਰਿਆ ਅਤੇ ਬਾਗਵਾਨੀ ਨਿਦੇਸ਼ਕ ਸ਼੍ਰੀ ਬੀ. ਫੋਜਿਆ ਤਰੰਨਮ, ਇਜ਼ਰਾਇਲ ਦੇ ਵਿਦੇਸ਼ ਅਤੇ ਖੇਤੀਬਾੜੀ ਮੰਤਰਾਲਾ ਅਤੇ ਕਰਨਾਟਕ ਦੇ ਉੱਚ ਅਧਿਕਾਰੀ ਸ਼ਾਮਿਲ ਹੋਏੇ।

 

************

 

ਏਪੀਐਸ/ਐਮਜੀ


(Release ID: 1727828) Visitor Counter : 238