ਕਬਾਇਲੀ ਮਾਮਲੇ ਮੰਤਰਾਲਾ

ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਆਦਿਵਾਸੀ ਆਜੀਵਕਾ ਪਹਿਲ “ਸੰਕਲਪ ਸੇ ਸਿਧੀ - ਮਿਸ਼ਨ ਵਨ ਧਨ” ਦੀ ਸ਼ੁਰੂਆਤ ਕੀਤੀ


ਜਗਦਲਪੁਰ, ਰਾਂਚੀ, ਜਮਸ਼ੇਦਪੁਰ ਅਤੇ ਸਾਰਨਾਥ ਵਿਖੇ ਸੱਤ ਨਵੇਂ ਟ੍ਰਾਈਬਜ਼ ਇੰਡੀਆ ਆਊਟਲੈਟਸ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ

ਇਸ ਮੈਗਾ-ਲਾਂਚ ਪ੍ਰੋਗਰਾਮ ਵਿੱਚ ਇਮਿਊਨਿਟੀ ਬੂਸਟਿੰਗ ਹੈਮਪਰਜ਼, ਟ੍ਰਾਈਬਜ਼ ਇੰਡੀਆ ਕਾਫੀ ਟੇਬਲ ਬੁੱਕ, ਟ੍ਰਾਈਫੈੱਡ ਦਾ ਨਵਾਂ ਮੁੱਖ ਦਫ਼ਤਰ ਹੋਰ ਆਕਰਸ਼ਣ ਦੇ ਕੇਂਦਰ ਸਨ

Posted On: 15 JUN 2021 9:57PM by PIB Chandigarh

 ਸ਼੍ਰੀ ਅਰਜੁਨ ਮੁੰਡਾ, ਕਬਾਇਲੀ ਮਾਮਲਿਆਂ ਬਾਰੇ ਮੰਤਰੀ ਨੇ “ਸੰਕਲਪ ਸੇ ਸਿੱਧੀ - ਮਿਸ਼ਨ ਵਨ ਧਨ” ਲਾਂਚ ਕੀਤਾ। ਜਗਦਲਪੁਰ, ਰਾਂਚੀ, ਜਮਸ਼ੇਦਪੁਰ ਅਤੇ ਸਾਰਨਾਥ ਵਿਖੇ ਸੱਤ ਨਵੇਂ ਟ੍ਰਾਈਬਸ ਇੰਡੀਆ ਆਊਟਲੈਟਸ ਦਾ ਉਦਘਾਟਨ ਕੀਤਾ ਗਿਆ। ਮੈਗਾ-ਲਾਂਚ ਪ੍ਰੋਗਰਾਮ ਦੀਆਂ ਹੋਰ ਮੁੱਖ ਗੱਲਾਂ ਵਿੱਚ ਇਮਿਊਨਿਟੀ ਵਧਾਉਣ ਵਾਲੇ ਹੈਮਪਰਜ਼, ਟ੍ਰਾਈਬਸ ਇੰਡੀਆ ਕਾਫੀ ਟੇਬਲ ਬੁੱਕ, ਟ੍ਰਾਈਫੇਡ ਦਾ ਨਵਾਂ ਹੈਡ ਆਫਿਸ ਸ਼ਾਮਲ ਹਨ। ਕਬਾਇਲੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਨਵੀਂ ਦਿੱਲੀ ਵਿੱਚ ਟ੍ਰਾਈਫੇਡ ਦੇ ਮੁੱਖ ਦਫਤਰ ਦੇ ਨਵੇਂ ਪਰਿਸਰ ਵਿੱਚ ਅੱਜ ‘ਸੰਕਲਪ ਸੇ ਸਿਧੀ' - ਮਿਸ਼ਨ ਵਨ ਧਨ ਅਰੰਭ ਕੀਤਾ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਸ਼੍ਰੀ ਅਰਜੁਨ ਮੁੰਡਾ ਨੇ ਓਖਲਾ ਉਦਯੋਗਿਕ ਖੇਤਰ, ਨਵੀਂ ਦਿੱਲੀ ਵਿਖੇ ਬਣੇ ਇਸ ਨਵੇਂ ਪਰਿਸਰ ਦਾ ਉਦਘਾਟਨ ਕੀਤਾ।  

 

  ਇਸ ਸਮਾਰੋਹ ਵਿੱਚ ਕਈ ਹੋਰ ਪ੍ਰੋਗਰਾਮਾਂ ਦੇ ਉਦਘਾਟਨ ਅਤੇ ਲਾਂਚ ਵੀ ਦੇਖਣ ਨੂੰ ਮਿਲੇ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ “ਸੰਕਲਪ ਸੇ ਸਿਧੀ - ਮਿਸ਼ਨ ਵਨ ਧਨ”, 7 ਨਵੇਂ ਟ੍ਰਾਈਬਸ ਇੰਡੀਆ ਆਊਟਲੈਟਸ, ਵਨ ਧਨ ਵੈੱਬਸਾਈਟ ਅਤੇ ਸਾਫਟਵੇਅਰ ਐਪਲੀਕੇਸ਼ਨ, ਕੌਫੀ ਟੇਬਲ ਬੁੱਕ ਸ਼ਾਮਲ ਹਨ। ਪ੍ਰਧਾਨ ਮੰਤਰੀ ਦੇ ਜੋਸ਼ੀਲੇ ਸੱਦੇ ਵੋਕਲ ਫਾਰ ਲੋਕਲ ਅਤੇ ਆਤਮਨਿਰਭਰ ਭਾਰਤ ਨਾਲ ਮੇਲ ਖਾਂਦਿਆਂ, ਟ੍ਰਾਈਫੇਡ ਸਾਡੀ ਕਬਾਇਲੀ ਆਬਾਦੀ ਲਈ ਟਿਕਾਊ ਆਜੀਵਕਾ ਦੇ ਉਦੇਸ਼ ਨਾਲ ਕਈ ਪਹਿਲਾਂ ਕਰ ਰਿਹਾ ਹੈ।


 

 ਇਹ ਪਹਿਲਾਂ, ਹਾਈਬ੍ਰਿਡ ਮੋਡ ਭਾਵ ਸਰੀਰਕ ਤੌਰ ‘ਤੇ ਅਤੇ ਵਰਚੁਅਲੀ ਵੀ ਸ਼ੁਰੂ ਕੀਤੀਆਂ ਗਈਆਂ। ਛੱਤੀਸਗੜ੍ਹ ਦੀ ਰਾਜਪਾਲ ਸੁਸ਼੍ਰੀ ਅਨੁਸੁਈਯਾ ਉਇਕੇ ਅਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ੍ਰੀ ਭਾਸਕਰ ਖੁਲਬੇ ਇਸ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਏ ਜਦੋਂ ਕਿ ਸ਼੍ਰੀਮਤੀ ਰੇਣੁਕਾ ਸਿੰਘ, ਰਾਜ ਮੰਤਰੀ, ਆਦਿਵਾਸੀ ਮਾਮਲੇ;  ਸੁਸ਼੍ਰੀ ਪ੍ਰਤਿਭਾ ਬ੍ਰਹਮਾ, ਵਾਈਸ ਚੇਅਰਮੈਨ ਟ੍ਰਾਈਫੈੱਡ; ਸਕੱਤਰ ਆਦਿਵਾਸੀ ਮਾਮਲੇ, ਸ਼੍ਰੀ ਅਨਿਲ ਝਾਅ;  ਸ਼੍ਰੀ ਪ੍ਰਵੀਰ ਕ੍ਰਿਸ਼ਨ, ਪ੍ਰਬੰਧ ਨਿਰਦੇਸ਼ਕ, ਟ੍ਰਾਈਫੈੱਡ ਅਤੇ ਸੀਨੀਅਰ ਅਧਿਕਾਰੀ ਇਸ ਸਮਾਰੋਹ ਵਿੱਚ ਸਰੀਰਕ ਤੌਰ ‘ਤੇ ਮੌਜੂਦ ਸਨ।

 

 ਇਸ ਮੌਕੇ ਬੋਲਦਿਆਂ ਸ੍ਰੀ ਮੁੰਡਾ ਨੇ ਕਿਹਾ, “ਮੈਂ ਟ੍ਰਾਈਫੇਡ ਦੇ ਨਵੇਂ ਪਰਿਸਰ ਦਾ ਉਦਘਾਟਨ ਕਰਨ ਅਤੇ ‘ਸੰਕਲਪ ਸੇ ਸਿਧੀ - ਮਿਸ਼ਨ ਵਨ ਧਨ’ ਸਮੇਤ ਟ੍ਰਾਈਫੈੱਡ ਵੱਲੋਂ ਕੀਤੀਆਂ ਜਾ ਰਹੀਆਂ ਕੁਝ ਮਹੱਤਵਪੂਰਣ ਪਹਿਲਾਂ ਲਾਂਚ ਕਰਨ ‘ਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਮਹੱਤਵਪੂਰਣ ਮਿਸ਼ਨ ਨੂੰ ਲਾਗੂ ਕਰਨ ਨਾਲ ਨਿਸ਼ਚਤ ਰੂਪ ਵਿੱਚ ਸਾਡੇ ਦੇਸ਼ ਵਿੱਚ ਕਬਾਇਲੀ ਵਾਤਾਵਰਣ ਵਿੱਚ ਤਬਦੀਲੀ ਆਵੇਗੀ। ਅੱਜ ਦਾ ਦਿਨ ਨਿਸ਼ਚਤ ਤੌਰ 'ਤੇ ਆਦਿਵਾਸੀ ਲੋਕਾਂ ਲਈ ਇੱਕ ਮਹੱਤਵਪੂਰਣ ਦਿਨ ਹੈ, ਕਿਉਂਕਿ ਅੱਜ ਟ੍ਰਾਈਫੇਡ ਟੀਮ ਦੁਆਰਾ ਸਾਲਾਂ ਤੋਂ ਨਿਰੰਤਰ ਕੀਤੇ ਜਾ ਰਹੇ ਅਜਿਹੇ ਕੀਮਤੀ ਯਤਨਾਂ ਦੀ ਚੜ੍ਹਤ ਵੇਖੀ ਜਾ ਰਹੀ ਹੈ। ਇਹ ਸ਼ਲਾਘਾਯੋਗ ਹੈ ਕਿ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਟ੍ਰਾਈਫੈੱਡ ਦੀ ਟੀਮ ਨੇ ਪਿਛਲੇ ਦੋ ਸਾਲਾਂ ਦੇ ਮੁਸ਼ਕਲ ਹਾਲਤਾਂ ਦੇ ਬਾਵਜੂਦ ਇਹ ਪ੍ਰਾਪਤੀ ਕੀਤੀ ਹੈ।”

 

ਸ਼੍ਰੀ ਮੁੰਡਾ ਨੇ ਕਿਹਾ “ਟ੍ਰਾਈਫੇਡ ਦਾ ਟੀਚਾ ਦੇਸ਼ ਦੇ ਸਮੁੱਚੇ ਕਬਾਇਲੀ ਭਾਈਚਾਰੇ ਨੂੰ ਰੋਜ਼ਗਾਰ ਮੁਖੀ ਪ੍ਰੋਗਰਾਮ ਨਾਲ ਜੋੜਨਾ ਹੈ ਅਤੇ ਯਕੀਨਨ ਅਸੀਂ ਇਸ ਪ੍ਰੋਗਰਾਮ ਵਿੱਚ ਸਫਲਤਾ ਹਾਸਲ ਕਰਾਂਗੇ। ਇਸਦੇ ਲਈ, ਸਾਨੂੰ ਆਪਣੇ ਉਤਪਾਦਾਂ ਨੂੰ ਈ-ਕਾਮਰਸ ਪਲੇਟਫਾਰਮ 'ਤੇ ਲਿਆਉਣਾ ਹੋਵੇਗਾ। ਡਿਜੀਟਾਈਜ਼ੇਸ਼ਨ ਤੋਂ ਬਿਨਾਂ ਅਸੀਂ ਅੱਜ ਦੇ ਬਜ਼ਾਰ ਵਿੱਚ ਅੱਗੇ ਨਹੀਂ ਵੱਧ ਸਕਦੇ। ਅਜੋਕੇ ਯੁੱਗ ਵਿੱਚ ਅਸੀਂ ਤਕਨਾਲੋਜੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇ ਅਸੀਂ ਤਕਨਾਲੋਜੀ ਦੇ ਨਾਲ ਅੱਗੇ ਵਧਦੇ ਹਾਂ, ਤਾਂ ਸਾਡੀ ਮਾਰਕੀਟ ਸੰਭਾਵਨਾ ਹੋਰ ਵੀ ਵਧੇਗੀ। ਟ੍ਰਾਈਫੇਡ ਨੂੰ ਕੁਦਰਤੀ ਉਤਪਾਦਾਂ ਦੀ ਮਾਰਕੀਟਿੰਗ ਕੁਦਰਤੀ ਢੰਗਾਂ ਦੁਆਰਾ ਕਰਨੀ ਚਾਹੀਦੀ ਹੈ। ਟ੍ਰਾਈਫੈੱਡ ਦੀ ਸਭ ਤੋਂ ਵੱਡੀ ਤਾਕਤ ਕੁਦਰਤੀ ਉਤਪਾਦ ਹਨ।”

 

 ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਛੱਤੀਸਗੜ੍ਹ ਦੀ ਰਾਜਪਾਲ ਅਨਸੁਈਯਾ ਉਇਕੇ ਨੇ ਕਿਹਾ ਕਿ ਆਦਿਵਾਸੀਆਂ ਦੀ ਆਜੀਵਕਾ ਮੁੱਢਲੇ ਤੌਰ ‘ਤੇ ਜੰਗਲਾਤ ਸੰਸਾਧਨਾਂ 'ਤੇ ਅਧਾਰਤ ਹੈ। ਕਿਉਂਕਿ ਉਹ ਕੁਦਰਤ ਦੇ ਉਪਾਸ਼ਕ ਹਨ ਅਤੇ ਕੁਦਰਤ ਦੇ ਅਨੁਸਾਰ ਜੀਉਂਦੇ ਹਨ, ਉਨ੍ਹਾਂ ਨੂੰ ਜੰਗਲ ਵਿੱਚ ਪਾਈਆਂ ਜਾਂਦੀਆਂ ਜੜੀਆਂ ਬੂਟੀਆਂ ਬਾਰੇ ਚੰਗੀ ਜਾਣਕਾਰੀ ਹੈ। ਜੰਗਲਾਂ ਦੀਆਂ ਇਨ੍ਹਾਂ ਜੜੀਆਂ ਬੂਟੀਆਂ ਦਾ ਚਿਕਿਤਸਕ ਮੁੱਲ ਵਿਖਿਆਤ ਹੈ। ਇਸ ਤੋਂ ਇਲਾਵਾ, ਆਦਿਵਾਸੀਆਂ ਕੋਲ ਬਹੁਤ ਵਧੀਆ ਕਾਰੀਗਰੀ ਵੀ ਹੈ। ਪਰ ਆਦਿਵਾਸੀਆਂ ਦੇ ਉਤਪਾਦਾਂ ਨੂੰ ਸਥਾਨਕ ਪੱਧਰ 'ਤੇ ਚੰਗੀ ਕੀਮਤ ਨਹੀਂ ਮਿਲਦੀ, ਹਾਲਾਂਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਉਨ੍ਹਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਹੁਣ ਨਵੀਂ ਪਹਿਲ ਦੀ ਮਦਦ ਨਾਲ, ਆਦੀਵਾਸੀਆਂ ਨੂੰ ਉਨ੍ਹਾਂ ਦੇ ਉਤਪਾਦ ਵੇਚਣ ਲਈ ਇੱਕ ਚੰਗਾ ਪਲੇਟਫਾਰਮ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਹੋਏਗਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਏਗਾ। ਉਨ੍ਹਾਂ ਅੱਗੇ ਕਿਹਾ ਕਿ ਟ੍ਰਾਈਫੇਡ ਛੱਤੀਸਗੜ੍ਹ ਸਮੇਤ ਸਾਰੇ ਦੇਸ਼ ਵਿੱਚ ਟ੍ਰਾਈਬਜ਼ ਇੰਡੀਆ ਦੇ ਆਉਟਲੈਟਸ ਸ਼ੁਰੂ ਕਰਨ ਲਈ ਵਧਾਈ ਦਾ ਹੱਕਦਾਰ ਹੈ।

 

 ਕਬਾਇਲੀ ਮਾਮਲੇ ਮੰਤਰਾਲੇ ਦੀ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਨੇ ਕਿਹਾ, “ਇਹ ਧਿਆਨ ਦੇਣ ਯੋਗ ਹੈ ਕਿ ਅੱਜ ਜਿਹੜੀਆਂ ਨਵੀਆਂ ਪਹਿਲਾਂ ਲਾਂਚ ਕੀਤੀਆਂ ਜਾ ਰਹੀਆਂ ਹਨ, ਉਹ ਕਬਾਇਲੀ ਸਸ਼ਕਤੀਕਰਨ ਦੇ ਸਾਰੇ ਪਹਿਲੂਆਂ, ਭਾਵੇਂ ਇਹ ਆਦਿਵਾਸੀ ਜੀਵਨ ਸ਼ੈਲੀ ਦੀ ਸਮ੍ਰਿਧੀ ਅਤੇ ਪ੍ਰਤੀਰੋਧਕਤਾ ਵਧਾਉਣ ਵਾਲੇ ਡੱਬਾਬੰਦ ਕੁਦਰਤੀ ਉਤਪਾਦ ਹੋਣ, ਅਤੇ ਆਕਰਸ਼ਕ ਢੰਗ ਨਾਲ ਤਿਆਰ ਕੀਤੇ ਉੱਚ ਗੁਣਵੱਤਾ ਵਾਲੇ ਉਤਪਾਦ ਜੋ ਸਿਰਫ ਟਿਕਾਊ ਹੀ ਨਹੀਂ ਹਨ, ਜਾਂ ਵਿਲੱਖਣ ਰੰਗੀਨ ਕੌਫੀ ਟੇਬਲ ਕਿਤਾਬ ਦੁਆਰਾ ਸਭਿਆਚਾਰ ਨੂੰ ਸੁਰੱਖਿਅਤ ਕਰਨ ਬਾਰੇ ਹੋਣ; ਨੂੰ ਸੰਬੋਧਿਤ ਹੁੰਦਿਆਂ, ਵਧੇਰੇ ਵਿਸਤਾਰ ਨਾਲ ਜਾਣਕਾਰੀ ਦੇਣ ਵਿੱਚ ਮਦਦਗਾਰ ਸਾਬਤ ਹੋਣਗੀਆਂ।” ਉਨ੍ਹਾਂ ਅੱਗੇ ਕਿਹਾ ਕਿ ਵਨ ਧਨ ਕੇਂਦਰ ਮਹਾਮਾਰੀ ਦੌਰਾਨ ਵੀ ਕਾਰਜਸ਼ੀਲ ਰੱਖੇ ਗਏ ਅਤੇ ਮੁਸ਼ਕਲ ਸਮੇਂ ਵਿੱਚ ਆਦਿਵਾਸੀ ਲੋਕਾਂ ਦੀ ਆਜੀਵਕਾ ਨੂੰ ਯਕੀਨੀ ਬਣਾਇਆ ਗਿਆ।

 

ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਭਾਸਕਰ ਖੁਲਬੇ ਨੇ ਟ੍ਰਾਈਫੈੱਡ ਟੀਮ ਨੂੰ ਉਨ੍ਹਾਂ ਦੇ ਨਵੇਂ ਪਰਿਸਰ ਦੀ ਵਧਾਈ ਦਿੱਤੀ ਅਤੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਕਬਾਇਲੀ ਆਬਾਦੀ ਨੂੰ ਲਾਭ ਪਹੁੰਚਾਉਣ ਵਾਲੀਆਂ ਕਈ ਪਹਿਲਾਂ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ।”

 

 ਕਬਾਇਲੀ ਮਾਮਲਿਆਂ ਦੇ ਸਕੱਤਰ, ਸ਼੍ਰੀ ਅਨਿਲ ਕੁਮਾਰ ਝਾਅ ਨੇ ਕਿਹਾ ਕਿ ਸਿੱਖਿਆ, ਸਿਹਤ ਅਤੇ ਆਜੀਵਕਾ ਆਦਿਵਾਸੀ ਅਬਾਦੀ ਦੇ ਤਿੰਨ ਮਹੱਤਵਪੂਰਨ ਖੇਤਰ ਹਨ ਜਿਨ੍ਹਾਂ ‘ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟ੍ਰਾਈਫੈੱਡ ਨੇ ਆਜੀਵਕਾ ਲਈ ਸ਼ਲਾਘਾਯੋਗ ਅਤੇ ਵੱਡੀ ਪਰਿਵਰਤਨਕਾਰੀ ਪਹਿਲ ਕੀਤੀ ਹੈ ਜੋ ਕਿ ਆਦਿਵਾਸੀਆਂ ਨੂੰ ਆਤਮਨਿਰਭਰ ਬਣਾਏਗੀ। 

 

 ਟ੍ਰਾਈਫੇਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਰ ਕ੍ਰਿਸ਼ਨ ਨੇ ਕਿਹਾ, “ਟ੍ਰਾਈਫੇਡ ਆਦਿਵਾਸੀਆਂ ਨੂੰ ਆਤਮਨਿਰਭਰ ਅਤੇ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਆਪਣੇ ਮਿਸ਼ਨ 'ਤੇ ਨਿਰੰਤਰ ਕੰਮ ਕਰ ਰਿਹਾ ਹੈ।  ਇਹ ਇਸ ਸਬੰਧ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਦੀ ਸਿਰਫ ਇੱਕ ਝਲਕ ਹੈ। ਟੀਮ ਇਸ ਦਿਸ਼ਾ ਵਿੱਚ ਯਤਨਸ਼ੀਲ ਹੈ ਅਤੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।”

 

 ਐੱਨਐੱਸਆਈਸੀ ਕੰਪਲੈਕਸ, ਓਖਲਾ ਇੰਡਸਟਰੀਅਲ ਏਰੀਆ, ਫੇਜ਼ -3, ਨਵੀਂ ਦਿੱਲੀ ਵਿਖੇ ਟ੍ਰਾਈਫੇਡ ਦਫਤਰ ਦਾ ਨਵਾਂ ਪਰਿਸਰ ਤਕਰੀਬਨ 30,000 ਵਰਗ ਫੁੱਟ ਖੇਤਰ ਵਿੱਚ ਬਣਿਆ ਹੈ ਅਤੇ ਇਸ ਦਾ ਬੁਨਿਆਦੀ ਢਾਂਚਾ ਅਤਿ  ਆਧੁਨਿਕ ਹੈ ਅਤੇ ਇਹ ਵੀਡੀਓ ਕਾਨਫਰੰਸਿੰਗ ਅਤੇ ਹੋਰ ਤਾਜ਼ਾ ਸੁਵਿਧਾਵਾਂ ਲਈ ਦੋ ਕਾਨਫਰੰਸ ਰੂਮ ਨਾਲ ਲੈਸ ਹੈ। ਇਸ ਵਿੱਚ ਕਬਾਇਲੀ ਮਾਮਲਿਆਂ ਬਾਰੇ ਮੰਤਰੀ, ਮੈਨੇਜਿੰਗ ਡਾਇਰੈਕਟਰ, ਸੀਨੀਅਰ ਅਧਿਕਾਰੀ ਅਤੇ ਸਾਰੇ ਸਟਾਫ ਲਈ ਦਫ਼ਤਰ ਦੀ ਜਗ੍ਹਾ ਮੌਜੂਦ ਹੈ।

 

 ਸ੍ਰੀ ਮੁੰਡਾ ਨੇ 7 ਹੋਰ ਟ੍ਰਾਈਬਜ਼ ਇੰਡੀਆ ਦੁਕਾਨਾਂ, ਜਗਦਲਪੁਰ ਵਿੱਚ 2, ਰਾਂਚੀ ਵਿੱਚ 3, ਜਮਸ਼ੇਦਪੁਰ ਵਿੱਚ 1 ਅਤੇ ਸਾਰਨਾਥ ਵਿਖੇ 1 ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਆਉਟਲੈਟਾਂ ਵਿੱਚ ਸਾਰੇ ਦੇਸ਼ ਦੇ ਕਬਾਇਲੀ ਉਤਪਾਦਾਂ ਦੀ ਪ੍ਰਦਰਸ਼ਨੀ ਦੇ ਨਾਲ ਨਾਲ, ਖਾਸ ਜੀਆਈ ਅਤੇ ਵਨ ਧਨ ਕੋਨੇ ਵੀ ਹੋਣਗੇ ਅਤੇ ਇਥੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਉਣ ਵਾਲੇ ਜੀਆਈ ਟੈਗਡ ਅਤੇ ਕੁਦਰਤੀ ਉਤਪਾਦਾਂ ਦੀਆਂ ਵਿਭਿੰਨ ਕਿਸਮਾਂ ਵੀ ਪ੍ਰਦਰਸ਼ਤ ਹੋਣਗੀਆਂ। ਸਾਰਨਾਥ ਆਊਟਲੈੱਟ, ਏਐੱਸਆਈ ਵਿਰਾਸਤ ਸਥਾਨ ‘ਤੇ, ਸਭਿਆਚਾਰ ਮੰਤਰਾਲੇ ਦੇ ਨਾਲ ਪਹਿਲਾ ਸਫਲ ਸਹਿਯੋਗ ਹੈ। ਇਨ੍ਹਾਂ ਦੁਕਾਨਾਂ ਦੇ ਨਾਲ, ਟ੍ਰਾਈਬਜ਼ ਇੰਡੀਆ ਦੇ ਆਊਟਲੈਟਸ ਦੀ ਕੁੱਲ ਗਿਣਤੀ 141 ਹੋ ਗਈ ਹੈ।

 

 ਅੱਜ ਸਭ ਤੋਂ ਮਹੱਤਵਪੂਰਣ ਪਹਿਲ ਜਿਸ ਦਾ ਉਦਘਾਟਨ ਕੀਤਾ ਗਿਆ ਸੀ ਉਹ ਹੈ “ਸੰਕਲਪ ਸੇ ਸਿਧੀ - ਮਿਸ਼ਨ ਵਨ ਧਨ”। ਟ੍ਰਾਈਫੇਡ ਆਦਿਵਾਸੀਆਂ ਦੇ ਸਸ਼ਕਤੀਕਰਨ ਲਈ ਕਈ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਲਾਗੂ ਕਰ ਰਿਹਾ ਹੈ।

 

ਪਿਛਲੇ ਦੋ ਸਾਲਾਂ ਵਿੱਚ, ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੁਆਰਾ ਮਾਈਨਰ ਫੋਰੈਸਟ ਪ੍ਰੋਡਿਊਸ (ਐੱਮਐੱਫਪੀ) ਦੀ ਮਾਰਕੀਟਿੰਗ ਲਈ ਵਿਧੀ ਅਤੇ ਐੱਮਐੱਫਪੀ ਲਈ ਵੈਲਯੂ ਚੇਨ ਦੇ ਵਿਕਾਸ ਨੇ ਆਦਿਵਾਸੀ ਵਾਤਾਵਰਣ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਵਨ ਧਨ ਆਦਿਵਾਸੀ ਸਟਾਰਟਅੱਪ, ਇਕੋ ਯੋਜਨਾ ਦਾ ਇੱਕ ਹਿੱਸਾ, ਆਦਿਵਾਸੀ ਇਕੱਤਰ ਕਰਨ ਵਾਲਿਆਂ ਅਤੇ ਜੰਗਲਾਤ ਨਿਵਾਸੀਆਂ ਅਤੇ ਘਰੇਲੂ ਕਬਾਇਲੀ ਕਾਰੀਗਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸਰੋਤ ਵਜੋਂ ਉਭਰਿਆ ਹੈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ, 37,362 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਨੂੰ, 2240 ਵਨ ਧਨ ਵਿਕਾਸ ਕੇਂਦਰ ਕਲੱਸਟਰਾਂ (ਵੀਡੀਵੀਕੇਸੀ), ਹਰੇਕ ਵਿੱਚ 300 ਵਨ ਨਿਵਾਸੀਆਂ ਨਾਲ, ਸ਼ਾਮਲ ਕਰ ਕੇ ਟ੍ਰਾਈਫੇਡ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਇਨ੍ਹਾਂ ਵਿੱਚੋਂ 1200 ਵੀਡੀਵੀਕੇ ਕਲੱਸਟਰ ਚੱਲ ਰਹੇ ਹਨ। 

ਇਸ ਤੋਂ ਇਲਾਵਾ, ਜਗਦਲਪੁਰ ਅਤੇ ਰਾਏਗੜ੍ਹ (ਮਹਾਰਾਸ਼ਟਰ) ਵਿਖੇ ਦੋ ਟ੍ਰਾਈਫੂਡ ਪ੍ਰੋਜੈਕਟ ਜਲਦੀ ਹੀ ਵਨ ਧਨ ਕੇਂਦਰਾਂ ਦੇ ਲਾਭਾਰਥੀਆਂ ਦੁਆਰਾ ਖਰੀਦੇ ਜਾ ਰਹੇ ਵੱਖ-ਵੱਖ ਜੰਗਲਾਤ ਉਤਪਾਦਾਂ ਦੇ ਮੁੱਲ ਵਿੱਚ ਵਾਧਾ ਕਰਨ ਲਈ ਸ਼ੁਰੂ ਕੀਤੇ ਜਾ ਰਹੇ ਹਨ। 

 

 ਟ੍ਰਾਈਫੇਡ ਹੁਣ ਆਪਣੇ ਕਾਰਜਾਂ ਦਾ ਵਿਸਤਾਰ ਕਰਨ ਅਤੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਇਕੱਠੇ ਕਰਕੇ ਇਸ ਦੇ ਲਾਗੂਕਰਨ ਨੂੰ ਤੇਜ਼ ਕਰਨ ਲਈ "ਸੰਕਲਪ ਸੇ ਸਿਧੀ-ਮਿਸ਼ਨ ਵਨ ਧਨ" ਤਹਿਤ ਵਿਭਿੰਨ ਜਨਜਾਤੀ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਮਿਸ਼ਨ ਦੇ ਜ਼ਰੀਏ 50,000 ਵਨ ਧਨ ਵਿਕਾਸ ਕੇਂਦਰ, 3000 ਹਾਟ ਬਜ਼ਾਰ, 600 ਗੋਦਾਮ, 200 ਮਿੰਨੀ ਟ੍ਰਾਈਫੂਡ ਯੂਨਿਟਸ, 100 ਸਾਂਝੇ ਸੁਵਿਧਾ ਕੇਂਦਰ, 100 ਟ੍ਰਾਈਫੂਡ ਪਾਰਕ, 100 ਐੱਸਐੱਫਯੂਆਰਟੀਆਈ (SFURTI) ਕਲੱਸਟਰ, 200 ਟ੍ਰਾਈਬਜ਼ ਇੰਡੀਆ ਪ੍ਰਚੂਨ ਸਟੋਰ, ਟ੍ਰਾਈਫੂਡ ਅਤੇ ਟ੍ਰਾਈਬਜ਼ ਇੰਡੀਆ ਬ੍ਰਾਂਡਾਂ ਲਈ ਈ-ਕਾਮਰਸ ਪਲੇਟਫਾਰਮ ਸਥਾਪਤ ਕਰਨ ਦਾ ਟੀਚਾ ਹੈ।

 

 ਅੱਜ ਸ਼ੁਰੂ ਕੀਤੀਆਂ ਗਈਆਂ ਹੋਰ ਪਹਿਲਾਂ ਵਿੱਚ ਵਨ ਧਨ ਸਾਫਟਵੇਅਰ ਐਪਲੀਕੇਸ਼ਨ ਸ਼ਾਮਲ ਹੈ। ਵਨ ਧਨ ਪ੍ਰਸਤਾਵਾਂ ਨੂੰ ਔਨਲਾਈਨ ਪ੍ਰਾਪਤ ਕਰਨ ਅਤੇ ਇਨ੍ਹਾਂ ਦੀ ਪ੍ਰੋਸੈਸਿੰਗ ਲਈ ਤਿਆਰ ਕੀਤੀ ਗਈ ਇਸ ਸਾਫਟਵੇਅਰ ਐਪਲੀਕੇਸ਼ਨ ਵਿੱਚ ਜੀਆਈਐੱਸ ਇੰਟੈਗ੍ਰੇਸ਼ਨ ਹੈ, ਜੋ ਵਨ ਧਨ ਪ੍ਰੋਜੈਕਟ ਨੂੰ ਲਾਗੂ ਕਰਨ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਸਕਦੀ ਹੈ ਅਤੇ ਸੰਬੰਧਿਤ ਰਿਪੋਰਟਾਂ ਤਿਆਰ ਕਰ ਸਕਦੀ ਹੈ। ਇੱਕ ਡਿਜੀਟਲ ਕਨੈਕਟ ਪ੍ਰੋਗਰਾਮ, ਜਿਸ ਦੇ ਤਹਿਤ ਦੋ-ਤਰਫਾ ਸੰਚਾਰ ਪ੍ਰਕਿਰਿਆ ਸਥਾਪਤ ਕਰਨ ਦੀ ਤਜਵੀਜ਼ ਹੈ, ਨੂੰ ਵੀ ਅੱਜ ਲਾਂਚ ਕੀਤਾ ਗਿਆ।

 

 ਇੱਕ ਟ੍ਰਾਈਬਜ਼ ਇੰਡੀਆ ਕੌਫੀ ਟੇਬਲ ਬੁੱਕ, ਜੋ ਕਿ ਸਮ੍ਰਿਧ ਸਭਿਆਚਾਰਕ ਕਬਾਇਲੀ ਵਿਰਾਸਤ ਨੂੰ ਦਰਸਾਉਂਦੀ ਹੈ ਅਤੇ ਵੱਖ-ਵੱਖ ਕਲਾਵਾਂ ਅਤੇ ਸ਼ਿਲਪਾਂ ਦਾ ਅਭਿਆਸ ਕਰ ਰਹੇ ਵਿਭਿੰਨ ਕਬਾਇਲੀ ਕਾਰੀਗਰਾਂ ਦੀ ਯਾਤਰਾ ਨੂੰ ਉਜਾਗਰ ਕਰਦੀ ਹੈ ਅਤੇ ਕਿਵੇਂ ਟ੍ਰਾਈਫੇਡ ਨੇ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਤ ਕੀਤਾ ਹੈ, ਨੂੰ ਵੀ ਅੱਜ ਜਾਰੀ ਕੀਤਾ ਗਿਆ। 

  

  ਤੋਹਫ਼ੇ ਦੇਣ ਵਾਲਿਆਂ ਵਿੱਚ ਟ੍ਰਾਈਬਜ਼ ਇੰਡੀਆ ਨੂੰ ਅੰਤਮ ਮੰਜ਼ਿਲ ਬਣਾਉਣ ਦੇ ਮਿਸ਼ਨ ਨਾਲ, ਟ੍ਰਾਈਫੇਡ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਵਿਲੱਖਣ ਦਸਤਕਾਰੀ, ਜੀਆਈ ਉਤਪਾਦਾਂ ਅਤੇ ਇਮਿਊਨਿਟੀ ਬੂਸਟਰਾਂ ਦੇ ਇੱਕ ਹੈਂਮਪਰ ਨੂੰ ਕੰਪਾਇਲ ਕੀਤਾ ਹੈ। ਅੱਜ ਪ੍ਰਗਟਾਏ ਗਏ, ਇਹ ਹੈਂਮਪਰ ਭਾਰਤ ਅਤੇ ਵਿਦੇਸ਼ ਦੋਵਾਂ ਵਿੱਚ ਅਨੌਖੇ ਤੋਹਫੇ ਸਾਬਤ ਹੋਣਗੇ।ਟ੍ਰਾਈਫੇਡ, ਹੱਥ-ਕਲਾਵਾਂ ਅਤੇ ਆਮਦਨੀ ਪੈਦਾ ਕਰਨ ਦੇ ਟ੍ਰੇਨਿੰਗ ਪ੍ਰੋਗਰਾਮਾਂ ਜ਼ਰੀਏ ਕਬਾਇਲੀ ਕਾਰੀਗਰਾਂ ਦੇ ਵਿਕਾਸ ਲਈ ਕੌਸ਼ਲ ਅਪਗ੍ਰੇਡੇਸ਼ਨ ਅਤੇ ਡਿਜ਼ਾਈਨ ਵਿਕਾਸ ਵਰਕਸ਼ਾਪਾਂ ਵੀ ਪ੍ਰਦਾਨ ਕਰ ਰਿਹਾ ਹੈ।

 

 ਮਹਾਮਾਰੀ ਦੌਰਾਨ, ਕਬਾਇਲੀ ਕਾਰੀਗਰਾਂ ਦੇ ਕੌਸ਼ਲ ਵਿਕਾਸ ਲਈ ਯਤਨ ਕੀਤੇ ਗਏ ਅਤੇ 17 ਟ੍ਰੇਨਿੰਗ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿੱਚ 340 ਕਬਾਇਲੀ ਕਾਰੀਗਰਾਂ ਨੂੰ ਲਾਭ ਪਹੁੰਚਿਆ ਅਤੇ 170 ਨਵੇਂ ਡਿਜ਼ਾਈਨ ਕੀਤੇ ਉਤਪਾਦ ਵਿਕਸਤ ਕੀਤੇ ਗਏ। ਰਿਸ਼ੀਕੇਸ਼ ਵਿੱਚ ਬੋਕਸਾ ਆਦਿਵਾਸੀ ਕਾਰੀਗਰਾਂ ਅਤੇ ਜੈਪੁਰ ਵਿਖੇ ਮੀਨਾ ਆਦਿਵਾਸੀ ਕਾਰੀਗਰਾਂ ਲਈ ਹਾਲ ਹੀ ਵਿੱਚ ਮੁਕੰਮਲ ਹੋਏ ਡਿਜ਼ਾਈਨ ਵਰਕਸ਼ਾਪ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਡਿਜ਼ਾਈਨ ਕੀਤੇ ਗਏ 25 ਨਵੇਂ ਉਤਪਾਦਾਂ ਨੂੰ ਵੀ ਲਾਂਚ ਕੀਤਾ ਗਿਆ ਹੈ।

 

**********

 

ਐੱਨਬੀ/ਯੂਡੀ



(Release ID: 1727757) Visitor Counter : 196


Read this release in: Kannada , English , Urdu , Hindi