ਜਹਾਜ਼ਰਾਨੀ ਮੰਤਰਾਲਾ
ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਭਾਰਤ ਵਿੱਚ ਸੀ-ਪਲੇਨ ਸੇਵਾਵਾਂ ਦੇ ਲਈ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ
ਸਹਿਮਤੀ ਪੱਤਰ ਦੇਸ਼ ਭਰ ਵਿੱਚ ਸਹਿਜ ਕਨੈਕਟੀਵਿਟੀ ਨੂੰ ਵਧਾਉਣ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਸਾਬਿਤ ਹੋਵੇਗਾ ਤੇ ਟੂਰਿਜ਼ਮ ਸੈਕਟਰ ਨੂੰ ਵੀ ਹੁਲਾਰਾ ਦੇਵੇਗਾ: ਸ਼੍ਰੀ ਮਨਸੁਖ ਮੰਡਾਵੀਆ
ਸਹਿਮਤੀ ਪੱਤਰ ਭਾਰਤ ਵਿੱਚ ਇੱਕ ਨਵੀਂ ਤਰ੍ਹਾਂ ਦੀ ਟੂਰਿਸਟ ਸੇਵਾ ਦੇ ਪ੍ਰਾਵਧਾਨ ਨੂੰ ਹੁਲਾਰਾ ਦੇਵੇਗਾ: ਸ਼੍ਰੀ ਹਰਦੀਪ ਸਿੰਘ ਪੁਰੀ
प्रविष्टि तिथि:
15 JUN 2021 4:52PM by PIB Chandigarh
ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਵਿੱਚ ਅੱਜ ਭਾਰਤ ਵਿੱਚ ਸੀ-ਪਲੇਨ ਸੇਵਾਵਾਂ ਦੇ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤਾ ਗਿਆ। ਕੇਂਦਰੀ ਪੋਰਟ, ਸ਼ਿਪਿੰਗ ਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮੰਡਾਵੀਆ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਅੱਜ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਆਯੋਜਿਤ ਐੱਮਓਯੂ ਹਸਤਾਖਰ ਸਮਾਰੋਹ ਵਿੱਚ ਮੌਜੂਦ ਸਨ।
ਇਸ ਐੱਮਓਯੂ ‘ਤੇ ਹਸਤਾਖਰ ਬਹੁਤ ਜਲਦੀ ਸੀ-ਪਲੇਨ ਪ੍ਰੋਜੈਕਟ ਦੇ ਨਿਰਮਾਣ ਨੂੰ ਵਾਸਤਵਿਕ ਬਣਾਉਣ ਵਿੱਚ ਇੱਕ ਪ੍ਰਮੁੱਖ ਮੀਲ ਦਾ ਪੱਥਰ ਹੈ। ਇਸ ਐੱਮਓਯੂ ਵਿੱਚ ਭਾਰਤ ਸਰਕਾਰ ਦੀ ਆਰਸੀਐੱਸ-ਉਡਾਨ ਸਕੀਮ ਦੇ ਖੇਤਰੀ ਅਧਿਕਾਰ ਦੇ ਅੰਦਰ ਸੀ-ਪਲੇਨ ਸਰਵਿਸਿਜ਼ ਦੇ ਗੈਰ-ਅਨੁਸੂਚਿਤ/ਅਨੁਸੂਚਿਤ ਪ੍ਰਚਾਲਨ ਦੇ ਕਾਰਜ ਨੂੰ ਸਮੇਂ ‘ਤੇ ਪੂਰਾ ਕਰਨ ਦੇ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਅਤੇ ਟੂਰਿਜ਼ਮ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਇੱਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾਣਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ, ਐੱਸਡੀਸੀਐੱਲ (ਸਾਗਰਮਾਲਾ ਡਿਵੈਲਪਮੈਂਟ ਕੰਪਨੀ ਲਿਮਿਟੇਡ) ਸੀ-ਪਲੇਨ ਓਪਰੇਟਿੰਗ ਰੂਟਾਂ ਦੇ ਪ੍ਰਚਾਲਨ ਦੇ ਕਾਰਜ ‘ਤੇ ਵਿਚਾਰ ਕਰਨਗੇ ਜਿਵੇਂ ਕਿ ਸਾਰੀਆਂ ਏਜੰਸੀਆਂ ਦੁਆਰਾ ਚਿੰਨ੍ਹਿਤ/ਸੁਝਾਅ ਦਿੱਤਾ ਗਿਆ ਹੈ।
ਇਸ ਅਵਸਰ ‘ਤੇ, ਕੇਂਦਰੀ ਪੋਰਟ, ਸ਼ਿਪਿੰਗ ਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਐੱਮਓਯੂ ‘ਤੇ ਹਸਤਾਖਰ ਭਾਰਤੀ ਮੈਰੀਟਾਈਮ ਅਤੇ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਸਾਬਿਤ ਹੋਵੇਗਾ ਕਿਉਂਕਿ ਇਹ ਸੀ-ਪਲੇਨ ਦੇ ਮਾਧਿਅਮ ਨਾਲ ਈਕੋ-ਫ੍ਰੈਂਡਲੀ ਟਰਾਂਸਪੋਰਟ ਨੂੰ ਹੁਲਾਰਾ ਦੇਣ ਦੇ ਜ਼ਰੀਏ ਨਾ ਸਿਰਫ ਦੇਸ਼ ਭਰ ਵਿੱਚ ਨਿਰਵਿਘਨ ਕਨੈਕਟੀਵਿਟੀ ਨੂੰ ਵਧਾਵੇਗਾ ਬਲਕਿ ਟੂਰਿਜ਼ਮ ਇੰਡਸਟ੍ਰੀ ਨੂੰ ਵੀ ਹੁਲਾਰਾ ਦੇਵੇਗਾ।
https://twitter.com/mansukhmandviya/status/1404741907922624520
ਇਸ ਅਵਸਰ ‘ਤੇ, ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੋਵਾਂ ਮੰਤਰਾਲਿਆਂ ਦਰਮਿਆਨ ਇਹ ਐੱਮਓਯੂ ਨਵੇਂ ਵਾਟਰ ਏਅਰੋਡ੍ਰੋਮ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਵਿੱਚ ਨਵੇਂ ਸੀ-ਪਲੇਨ ਰੂਟਾਂ ਦੇ ਪ੍ਰਚਾਲਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਭਾਰਤ ਵਿੱਚ ਨਵੇਂ ਪ੍ਰਕਾਰ ਦੀ ਟੂਰਿਜ਼ਮ ਸਰਵਿਸ ਦੇ ਪ੍ਰਾਵਧਾਨ ਨੂੰ ਬਹੁਤ ਹੁਲਾਰਾ ਦੇਵੇਗਾ।
ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਸੀ-ਪਲੇਨ ਪ੍ਰਚਾਲਨਾਂ ਨੂੰ ਸ਼ੁਰੂ ਕਰਨ ਦੇ ਲਈ ਸੁਵਿਧਾਵਾਂ ਦੇ ਵਿਕਾਸ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਦੇ ਲਈ ਸਮੇਂ-ਸੀਮਾ ਨਿਰਧਾਰਿਤ ਕਰਦਿਆਂ ਏਅਰੋਡ੍ਰੋਮ/ਲੋਕੇਸ਼ਨਾਂ ਦੇ ਵਾਟਰ ਫ੍ਰੰਟ ਬੁਨਿਆਦੀ ਢਾਂਚੇ ਦੀ ਪਹਿਚਾਣ ਤੇ ਵਿਕਾਸ ਕਰੇਗਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਡੀਜੀਸੀਏ ਅਤੇ ਏਏਆਈ ਦੇ ਤਾਲਮੇਲ ਨਾਲ ਜ਼ਰੂਰੀ ਕਾਨੂੰਨੀ ਮਨਜ਼ੂਰੀਆਂ/ਪ੍ਰਵਾਨਗੀਆਂ ਨੂੰ ਪ੍ਰਾਪਤ ਕਰੇਗਾ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਬਿਡਿੰਗ ਪ੍ਰਕਿਰਿਆ ਦੇ ਜ਼ਰੀਏ ਆਪਣੇ ਵਪਾਰਕ ਵਿਚਾਰ ਦੇ ਅਧਾਰ ‘ਤੇ ਬੋਲੀ ਲਗਾਵੇਗਾ, ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਦੁਆਰਾ ਪਹਿਚਾਨੇ ਗਏ ਲੋਕੇਸ਼ਨਾਂ/ਰੂਟਾਂ ਤੇ ਉਡਾਨ ਸਕੀਮ ਦਸਤਾਵੇਜ਼ ਵਿੱਚ ਬੋਲੀ ਪ੍ਰਕਿਰਿਆ ਦੇ ਜ਼ਰੀਏ ਚਿੰਨ੍ਹਿਤ ਰੂਟਾਂ ਨੂੰ ਸ਼ਾਮਲ ਕਰੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਆਰਸੀਐੱਸ-ਉਡਾਨ ਸਕੀਮ ਤਹਿਤ ਪ੍ਰਦਾਨ ਕੀਤੇ ਗਏ ਵਾਟਰ ਏਅਰਡ੍ਰੋਮ ਦੇ ਸਬੰਧ ਵਿੱਚ ਫੰਡ/ਵਿੱਤੀ ਸਹਾਇਤਾ ਉਪਲਬਧ ਕਰਾਉਣ ਦੇ ਲਈ ਤੇ ਸੀ-ਪਲੇਨ ਪ੍ਰਚਾਲਨਾਂ ਦੇ ਲਈ ਸਾਰਿਆਂ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਲ ਤਾਲਮੇਲ ਕਰਨ ਦੇ ਲਈ ਵੀ ਜ਼ਿੰਮੇਵਾਰ ਹਨ।
ਇਸ ਅਵਸਰ ‘ਤੇ, ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸ਼੍ਰੀ ਪ੍ਰਦੀਪ ਸਿੰਘ ਖਾਰੋਲਾ, ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਦੇ ਸਕੱਤਰ ਡਾ. ਸੰਜੀਵ ਰੰਜਨ ਤੇ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਅਤੇ ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਵੀ ਮੌਜੂਦ ਸਨ।
*****
ਐੱਮਜੇਪੀਐੱਸ/ਜੇਕੇ
(रिलीज़ आईडी: 1727633)
आगंतुक पटल : 204