ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ 8ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ ਵਿੱਚ ਹਿੰਦ ਪ੍ਰਸ਼ਾਂਤ ਬਾਰੇ ਖੁੱਲ੍ਹੇ ਤੇ ਸੰਮਲਿਤ ਆਰਡਰ ਲਈ ਆਖਿਆ

ਸ਼੍ਰੀ ਰਾਜਨਾਥ ਸਿੰਘ ਨੇ ਖੇਤਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸੰਚਾਰ ਦੀਆਂ ਸਮੁੰਦਰੀ ਲੇਨਜ਼ ਨੂੰ ਮਹੱਤਵਪੂਰਨ ਦੱਸਿਆ

ਰਕਸ਼ਾ ਮੰਤਰੀ ਨੇ ਅੱਤਵਾਦ ਖਿਲਾਫ ਲੜਾਈ ਲਈ ਇਕਜੁੱਟ ਹੋ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ

Posted On: 16 JUN 2021 1:15PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 16 ਜੂਨ 2021 ਨੂੰ 8ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ਏ ਡੀ ਐੱਮ ਐੱਮ) ਨੂੰ ਸੰਬੋਧਨ ਕਰਦਿਆਂ ਮੁਲਕਾਂ ਦੀ ਪ੍ਰਭੁਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਤੇ ਅਧਾਰਿਤ ਹਿੰਦ ਪ੍ਰਸ਼ਾਂਤ ਵਿੱਚ ਖੁੱਲ੍ਹਾ ਅਤੇ ਸੰਮਲਿਤ ਆਰਡਰ ਦੀ ਅਪੀਲ ਕੀਤੀ ਹੈ । ਏ ਡੀ ਐੱਮ ਐੱਮ ਪਲੱਸ 10 ਆਸੀਆਨ (ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼) ਮੁਲਕਾਂ ਅਤੇ 8 ਸੰਵਾਦ ਹਿੱਸੇਦਾਰ ਮੁਲਕਾਂ — ਆਸਟ੍ਰੇਲੀਆ , ਚੀਨ , ਭਾਰਤ , ਜਾਪਾਨ , ਨਿਊਜ਼ੀਲੈਂਡ , ਕੋਰੀਆ ਗਣਤੰਤਰ , ਰੂਸ ਅਤੇ ਅਮਰੀਕਾ ਦੇ ਰੱਖਿਆ ਮੰਤਰੀਆਂ ਦੀ ਇੱਕ ਸਲਾਨਾ ਮੀਟਿੰਗ ਹੈ । ਇਸ ਸਾਲ ਏ ਡੀ ਐੱਮ ਐੱਮ ਪਲੱਸ ਫੋਰਮ ਦਾ ਪ੍ਰਧਾਨ ਬਰੂਨੀ ਹੈ । ਸ਼੍ਰੀ ਰਾਜਨਾਥ ਸਿੰਘ ਨੇ "ਅੰਤਰਰਾਸ਼ਟਰੀ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਿਆਂ ਅਤੇ ਸੰਵਾਦ ਰਾਹੀਂ ਸਾਰੇ ਝਗੜਿਆਂ ਦੇ ਅਮਨ ਸ਼ਾਂਤੀ ਹੱਲਾਂ" ਤੇ ਜ਼ੋਰ ਦਿੱਤਾ ਹੈ ।
ਉਹਨਾਂ ਕਿਹਾ ,"ਭਾਰਤ ਨੇ ਸਾਂਝੇ ਦ੍ਰਿਸ਼ਟੀਕੋਣਾਂ ਅਤੇ ਕਦਰਾਂ ਕੀਮਤਾਂ ਤੇ ਅਧਾਰਿਤ ਹਿੰਦ ਪ੍ਰਸ਼ਾਂਤ ਵਿੱਚ ਅਮਨ ਸ਼ਾਂਤੀ , ਸਥਿਰਤਾ ਅਤੇ ਖਿੱਤੇ ਵਿੱਚ ਖੁਸ਼ਹਾਲੀ ਨੂੰ ਉ਼ਤਸ਼ਾਹਿਤ ਕਰਨ ਲਈ ਆਪਣੇ ਸਹਿਕਾਰੀ ਰੁਝੇਵਿਆਂ ਨੂੰ ਮਜ਼ਬੂਤ ਕੀਤਾ ਹੈ ।  ਆਸੀਆਨ ਦੀ ਕੇਂਦਰਿਤਾ ਦੀ ਪੂਰਤੀ ਕਰਦਿਆਂ ਭਾਰਤ ਆਸੀਆਨ ਦੀ ਅਗਵਾਈ ਵਾਲੇ ਢਾਂਚੇ ਨੂੰ ਹਿੰਦ ਪ੍ਰਸ਼ਾਂਤ ਲਈ  ਆਪਣੀ ਸਾਂਝੀ ਦ੍ਰਿਸ਼ਟੀ ਨੂੰ ਲਾਗੂ ਕਰਨ ਲਈ ਮਹੱਤਵਪੂਰਨ ਪਲੇਟਫਾਰਮ ਵਜੋਂ ਵਰਤਣ ਦਾ ਸਮਰਥਨ ਕਰਦਾ ਹੈ"।
ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਵਾਤਾਵਰਣ ਤੇ ਵਿਸ਼ੇਸ਼ ਵਿਚਾਰ ਵਟਾਂਦਰੇ ਦੌਰਾਨ ਸ਼੍ਰੀ ਰਾਜਨਾਥ ਸਿੰਘ ਨੇ ਆਸੀਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ 8 ਸੰਵਾਦ ਵਾਲੇ ਭਾਈਵਾਲਾਂ ਦੇ ਸਾਹਮਣੇ ਭਾਰਤ ਦੇ ਵਿਚਾਰ ਰੱਖੇ । ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਉੱਭਰ ਰਹੀਆਂ ਚੁਣੌਤੀਆਂ ਨੂੰ ਪੁਰਾਣੀਆਂ ਪ੍ਰਣਾਲੀਆਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ, ਜੋ ਪਿਛਲੇ ਸਮੇਂ ਵਿੱਚ ਚੁਣੌਤੀਆਂ ਨਾਲ ਨਜਿੱਠਣ ਲਈ ਬਣਾਈਆਂ ਗਈਆਂ ਹਨ ।
ਰਕਸ਼ਾ ਮੰਤਰੀ ਨੇ ਸਮੁੰਦਰੀ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੇ ਸੰਮੇਲਨ (ਯੂ ਐੱਨ ਸੀ ਐੱਲ ਓ ਸੀ) ਦੇ ਅਨੁਸਾਰ ਅੰਤਰਰਾਸ਼ਟਰੀ ਪਾਣੀਆਂ ਵਿੱਚ ਸਭ ਲਈ ਨੇਵੀਗੇਸ਼ਨ , ਓਵਰ ਫਲਾਈਟ ਅਤੇ ਬੇਮਿਸਾਲ ਵਪਾਰ ਦੀ ਅਜ਼ਾਦੀ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਹੈ । ਉਹਨਾਂ ਜ਼ੋਰ ਦੇ ਕੇ ਕਿਹਾ ,"ਸਮੁੰਦਰੀ ਸੁਰੱਖਿਆ ਚੁਣੌਤੀਆਂ ਭਾਰਤ ਲਈ ਚਿੰਤਾ ਦਾ ਵਿਸ਼ਾ ਹਨ । ਸੰਚਾਰ ਦੀਆਂ ਸਮੁੰਦਰੀ ਲੇਨਜ਼ ਭਾਰਤ ਪ੍ਰਸ਼ਾਂਤ ਖਿੱਤੇ ਦੇ ਵਿਕਾਸ , ਖੁਸ਼ਹਾਲੀ , ਸਥਿਰਤਾ ਅਤੇ ਅਮਨ ਅਮਾਨ ਲਈ ਮਹੱਤਵਪੂਰਨ ਹਨ"। ਰਕਸ਼ਾ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਕੋਡ ਆਫ ਕੰਡਕਟ ਗੱਲਬਾਤ ਨਾਲ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਧਿਆਨ ਵਿੱਚ ਰੱਖਦਿਆਂ ਨਤੀਜਿਆਂ ਤੱਕ ਪਹੁੰਚੇਗੀ ਅਤੇ ਉਹਨਾਂ ਮੁਲਕਾਂ ਦੇ ਹਿੱਤਾਂ ਅਤੇ ਕਾਨੂੰਨੀ ਅਧਿਕਾਰਾਂ ਨਾਲ ਪੱਖਪਾਤ ਨਹੀਂ ਕਰੇਗੀ , ਜੋ ਮੁਲਕ ਇਹਨਾਂ ਵਿਚਾਰ ਵਟਾਂਦਰਿਆਂ ਦੇ ਵਿੱਚ ਧਿਰ ਨਹੀਂ ਹਨ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੰਬਰ 2014 ਵਿੱਚ ,"ਐਕਟ ਈਸਟ ਪਾਲਿਸੀ" ਦੇ ਐਲਾਨ ਬਾਰੇ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨੀਤੀ ਦੇ ਮੁੱਖ ਤੱਤਾਂ ਦਾ ਮਕਸਦ ਆਰਥਿਕ ਸਹਿਯੋਗ , ਸੱਭਿਆਚਾਰਕ ਗੂੜੇ ਸਬੰਧ ਅਤੇ ਭਾਰਤ ਪ੍ਰਸ਼ਾਂਤ ਖਿੱਤੇ ਦੇ ਮੁਲਕਾਂ ਨਾਲ ਰਣਨੀਤਕ ਸਬੰਧਾਂ ਦੇ ਵਿਕਾਸ ਨੂੰ ਦੁਵੱਲੇ , ਖੇਤਰੀ ਅਤੇ ਬਹੁਪੱਖੀ ਪੱਧਰਾਂ ਤੇ ਲਗਾਤਾਰ ਰੁਝੇਵਿਆਂ ਰਾਹੀਂ ਉਤਸ਼ਾਹਿਤ ਕਰਨਾ ਹੈ ।
ਵਿਸ਼ਵ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਅੱਤਵਾਦ ਅਤੇ ਕੱਟੜਵਾਦ ਨੂੰ ਗੰਭੀਰ ਖ਼ਤਰੇ ਦੱਸਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਅੱਤਵਾਦ ਜੱਥੇਬੰਦੀਆਂ ਤੇ ਉਹਨਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਰੋਕਣ , ਇਸ ਨੂੰ ਚਲਾਉਣ ਵਾਲਿਆਂ ਦੀ ਪਛਾਣ ਅਤੇ ਉਹਨਾਂ ਨੂੰ ਜਿ਼ੰਮੇਵਾਰ ਠਹਿਰਾਉਣ ਲਈ ਸਾਂਝੇ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਜੋ ਲੋਕ ਅੱਤਵਾਦ ਦਾ ਸਮਰਥਨ ਅਤੇ ਅੱਤਵਾਦ ਲਈ ਵਿੱਤੀ ਸਹਾਇਤਾ ਅਤੇ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ, ਦੇ ਖਿਲਾਫ ਸਖ਼ਤ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਕਿਹਾ । ਫਾਇਨਾਂਸਿ਼ਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਦੇ ਇੱਕ ਮੈਂਬਰ ਵਜੋਂ ਉਹਨਾਂ ਕਿਹਾ ਕਿ ਭਾਰਤ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ਵਾਲਿਆਂ ਖਿਲਾਫ ਲੜਨ ਲਈ ਹਮੇਸ਼ਾ ਵਚਨਬੱਧ ਹੈ ।
ਸਾਈਬਰ ਖ਼ਤਰਿਆਂ ਨਾਲ ਨਜਿੱਠਣ ਲਈ ਰਕਸ਼ਾ ਮੰਤਰੀ ਨੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਅਨੁਸਾਰ ਬਹੁ ਹਿੱਸੇਦਾਰੀ ਪਹੁੰਚ ਅਪਨਾਉਣ ਦੀ ਮੰਗ ਕੀਤੀ ਹੈ , ਜੋ ਖੁੱਲ੍ਹਾ ਅਤੇ ਸੰਮਲਿਤ ਸ਼ਾਸਨ ਹੋਵੇ ਅਤੇ ਮੁਲਕਾਂ ਦੀ ਪ੍ਰਭੁਸੱਤਾ ਦੇ ਹੱਕ ਵਿੱਚ ਇੱਕ ਸੁਰੱਖਿਅਤ , ਖੁੱਲ੍ਹਾ ਅਤੇ ਸਥਿਰ ਇੰਟਰਨੈੱਟ ਰਾਹੀਂ ਸਾਈਬਰ ਸਪੇਸ ਦੇ ਭਵਿੱਖ ਨੂੰ ਚਲਾਵੇ ।
ਵਿਸ਼ਵ ਵੱਲੋਂ ਸਭ ਤੋਂ ਤਾਜ਼ਾ ਚੁਣੌਤੀ ਕੋਵਿਡ 19 ਦਾ ਸਾਹਮਣਾ ਕਰਨ ਬਾਰੇ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਹਾਮਾਰੀ ਦਾ ਅਸਰ ਅਜੇ ਵੀ ਸਾਹਮਣੇ ਆ ਰਿਹਾ ਹੈ ਅਤੇ ਇਸ ਲਈ ਇਸ ਪ੍ਰੀਖਿਆ ਤੋਂ ਬਾਅਦ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਵਿਸ਼ਵ ਅਰਥਚਾਰਾ ਰਿਕਵਰੀ ਦੇ ਰਸਤੇ ਤੇ ਅੱਗੇ ਚੱਲੇ ਅਤੇ ਕੋਈ ਵੀ ਪਿੱਛੇ ਨਾ ਰਹੇ । ਉਹਨਾਂ ਕਿਹਾ ਕਿ ਇਹ ਕੇਵਲ ਤਾਂ ਹੀ ਸੰਭਵ ਹੈ ਜੇਕਰ ਸਾਰੀ ਮਾਨਵਤਾ ਨੂੰ ਟੀਕਾ ਲਗਾਇਆ ਜਾਂਦਾ ਹੈ । ਉਹਨਾਂ ਉਜਾਗਰ ਕੀਤਾ ,"ਪੇਟੈਂਟ ਮੁਕਤ ਟੀਕਿਆਂ ਦੀ ਵਿਸ਼ਵ ਵਿੱਚ ਉਪਲਬੱਧਤਾ, ਬੇਰੋਕ—ਟੋਕ ਸਪਲਾਈ ਚੇਨਜ਼ ਅਤੇ ਵਧੇਰੇ ਵਿਸ਼ਵੀ ਮੈਡੀਕਲ ਸਮਰਥਾਵਾਂ ਕੁਝ ਅਜਿਹੇ ਯਤਨ ਹਨ ਜੋ ਭਾਰਤ ਨੇ ਸਾਂਝੇ ਯਤਨ ਵਜੋਂ ਸੁਝਾਏ ਹਨ"।
ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਸੰਚਾਲਨਾਂ (ਐੱਚ ਏ ਡੀ ਆਰ) ਦਾ ਜਿ਼ਕਰ ਕਰਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਭਾਰਤ ਉਹਨਾਂ ਮੁਲਕਾਂ ਵਿੱਚੋਂ ਪਹਿਲਾ ਮੁਲਕ ਹੈ ਜਿਸ ਨੇ ਮੁਸ਼ਕਿਲ ਦੀ ਘੜੀ ਵਿੱਚ ਫੌਰੀ ਤੌਰ ਤੇ ਹੁੰਗਾਰਾ ਭਰਨ ਦੇ ਨਾਲ ਨਾਲ ਗੁਆਂਢੀ ਮੁਲਕਾਂ ਵਿੱਚ ਵੀ ਇਸ ਲਈ ਹੁੰਗਾਰੇ ਦਾ ਵਿਸਥਾਰ ਕੀਤਾ ਹੈ । ਉਹਨਾਂ ਕਿਹਾ ਕਿ ਏਸਿ਼ਆਈ ਕੋਸਟ ਗਾਰਡ ਏਜੰਸੀਜ਼ ਮੀਟਿੰਗ (ਐੱਚ ਏ ਸੀ ਜੀ ਏ ਐੱਮ) ਦੇ ਮੁਖੀਆਂ ਦੇ ਬਾਨੀ ਮੈਂਬਰ ਵਜੋਂ ਭਾਰਤ ਨੇ ਸਮੁੰਦਰੀ ਖੋਜ ਅਤੇ ਬਚਾਅ ਖੇਤਰ ਵਿੱਚ ਸਾਂਝੀ ਵਾਲਤਾ ਰਾਹੀਂ ਸਮਰੱਥਾ ਵਧਾਉਣ ਦੀ ਮੰਗ ਕੀਤੀ ਹੈ ।  
ਸ਼੍ਰੀ ਰਾਜਨਾਥ ਸਿੰਘ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਆਸੀਆਨ ਕੇਂਦਰਿਤਾ ਅਤੇ ਏਕਤਾ ਨੂੰ ਭਾਰਤ ਵੱਲੋਂ ਦਿੱਤੇ ਜਾਂਦੇ ਮਹੱਤਵ ਤੇ ਵੀ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਭਾਰਤ ਦੀ ਆਸੀਆਨ ਨਾਲ ਇੱਕ ਡੂੰਘੀ ਸਾਂਝ ਹੈ ਅਤੇ ਇਸ ਨੇ ਖਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਕਈ ਖੇਤਰਾਂ ਵਿੱਚ ਲਗਾਤਾਰ ਸਰਗਰਮ ਰੁਝੇਵਾਂ ਰੱਖਿਆ ਹੈ , ਵਿਸ਼ੇਸ਼ ਕਰਕੇ ਆਸੀਆਨ ਦੀ ਅਗਵਾਈ ਵਾਲੇ ਢੰਗ ਤਰੀਕਿਆਂ , ਜਿਵੇਂ ਉੱਤਰੀ ਏਸ਼ੀਆ ਸੰਮੇਲਨ , ਆਸੀਆਨ ਖੇਤਰ ਫੋਰਮ ਅਤੇ ਏ ਡੀ ਐੱਮ ਐੱਮ ਪਲੱਸ । ਉਹਨਾਂ ਹੋਰ ਕਿਹਾ ਕਿ ਭਾਰਤ ਆਸੀਆਨ ਰਣਨੀਤਕ ਭਾਈਵਾਲੀ ਨੇ ਸੱਭਿਆਚਾਰ ਪ੍ਰਫੁੱਲਤ ਅਤੇ ਸੱਭਿਅਤਾ ਸਬੰਧਾਂ ਨਾਲ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕੀਤਾ ਹੈ ਅਤੇ ਲੋਕਾਂ ਵਿਚਾਲੇ ਸਹਿਯੋਗ ਵਧਾਇਆ ਹੈ । ਰਕਸ਼ਾ ਮੰਤਰੀ ਨੇ ਕੋਵਿਡ 19 ਦੁਆਰਾ ਲਗਾਈਆਂ ਗਈਆਂ ਰੋਕਾਂ ਦੇ ਬਾਵਜੂਦ ਏ ਡੀ ਐੱਮ ਐੱਮ ਪਲੱਸ ਮੀਟਿੰਗ ਕਰਨ ਲਈ ਧੰਨਵਾਦ ਕੀਤਾ ।
ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਅਤੇ ਚੀਫ ਆਫ ਇੰਟੈਗ੍ਰੇਟਿਡ ਡਿਫੈਂਸ ਸਟਾਫ ਟੂ ਦੀ ਚੇਅਰਮੈਂਨ ਚੀਫਸ ਆਫ ਸਟਾਫ ਕਮੇਟੀ (ਸੀ ਆਈ ਐੱਸ ਸੀ) ਵਾਈਸ ਐਡਮਿਰਲ ਅਤੁਲ ਕੁਮਾਰ ਜੈਨ ਅਤੇ ਰੱਖਿਆ ਤੇ ਵਿਦੇਸ਼ੀ ਮਾਮਲਿਆਂ ਦੇ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ।


****************

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ(Release ID: 1727622) Visitor Counter : 26