ਬਿਜਲੀ ਮੰਤਰਾਲਾ

ਪਾਵਰ ਫਾਈਨੈਂਸ ਕਾਰਪੋਰੇਸ਼ਨ ਨੇ ਵਿੱਤ ਵਰ੍ਹੇ 21 ਵਿੱਚ 8,444 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਧ ਮੁਨਾਫ਼ਾ ਕਮਾਇਆ, ਜੋ ਸਾਲ-ਦਰ-ਸਾਲ ਦੇ ਅਧਾਰ ‘ਤੇ 49% ਵੱਧ ਹੈ

Posted On: 15 JUN 2021 4:18PM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ਗੈਰ-ਬੈਂਕਿੰਗ ਵਿੱਤੀ ਕੰਪਨੀ ਫਰਮ ‘ਪਾਵਰ ਫਾਇਨੈਂਸ ਕੋਰਪੋਰੇਸ਼ਨ (ਪੀਐੱਫਸੀ) ਨੇ ਵਿੱਤ ਵਰ੍ਹੇ 21 ਵਿੱਚ 8,444 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਸ਼ੁੱਧ ਮੁਨਾਫ਼ਾ ਕਮਾਇਆ ਹੈ, ਜੋ ਸਾਲ-ਦਰ-ਸਾਲ (ਵਾਈ-ਓ-ਵਾਈ) ਦੇ ਅਧਾਰ 'ਤੇ 49% ਵੱਧ ਹੈ।

 

· 8,444 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਸਭ ਤੋਂ ਵੱਧ ਸਲਾਨਾ ਲਾਭ (ਪੀਏਟੀ)

· ਵਿੱਤ ਵਰ੍ਹੇ 20 ਦੀ ਤੁਲਨਾ ਵਿੱਚ ਸਟੈਂਡਅਲੋਨ ਟੈਕਸ ਤੋਂ ਬਾਅਦ 49% ਦਾ ਵਾਧਾ। ਵਿੱਤ ਵਰ੍ਹੇ 21 ਵਿੱਚ ਟੈਕਸ ਤੋਂ ਬਾਅਦ ਲਾਭ (ਪੀਏਟੀ) 8,444 ਕਰੋੜ ਰੁਪਏ, ਜਦਕਿ ਵਿੱਤ ਵਰ੍ਹੇ 20 ਵਿੱਚ 5,655 ਕਰੋੜ ਰੁਪਏ ਦਾ ਪੀਏਟੀ ਸੀ।

· ਵਿੱਤ ਵਰ੍ਹੇ 20 ਦੀ ਤੁਲਨਾ ਵਿੱਚ ਸ਼ੁੱਧ ਵਿਆਜ ਆਮਦਨ ਵਿੱਚ 28% ਦਾ ਵਾਧਾ – ਵਿੱਤ ਵਰ੍ਹੇ 21 ਵਿੱਚ ਸ਼ੁੱਧ ਵਿਆਜ ਆਮਦਨ 12,951 ਕਰੋੜ ਰੁਪਏ, ਜਦਕਿ ਵਿੱਤ ਵਰ੍ਹੇ 20 ਵਿੱਚ 10,097 ਕਰੋੜ ਰੁਪਏ ਸੀ।

· ਪ੍ਰਤੀ ਸ਼ੇਅਰ 2 ਰੁਪਏ ਦਾ ਲਾਭਅੰਸ਼ ਐਲਾਨਿਆ ਗਿਆ। ਇਸ ਪ੍ਰਕਾਰ ਵਿੱਤ ਵਰ੍ਹੇ 21 ਵਿੱਚ ਪੀਐੱਫਸੀ ਨੇ 10 ਰੁਪਏ ਪ੍ਰਤੀ ਸ਼ੇਅਰ ਦਾ ਕੁੱਲ੍ਹ ਲਾਭਅੰਸ਼ ਯਾਨੀ 100% ਦਿੱਤਾ ਹੈ।

· ਲਾਭ ਵਿੱਚ ਵਾਧੇ ਦੀ ਬਦੌਲਤ ਵਿੱਤ ਵਰ੍ਹੇ 21 ਵਿੱਚ ਪੀਐੱਫਸੀ ਦੀ ਸ਼ੁੱਧ ਸੰਪੱਤੀ 16% ਤੋਂ ਵਧ ਕੇ 52,393 ਕਰੋੜ ਰੁਪਏ ਹੋ ਗਈ, ਅਤੇ ਇਸ ਨੇ ਪੰਜਾਹ ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

· ਵਿੱਤ ਵਰ੍ਹੇ 21 ਵਿੱਚ 25% ਸੰਕਟਗ੍ਰਸਤ ਕਰਜ਼ਾ ਖਾਤਿਆਂ (ਸਟ੍ਰੈਸਡ ਬੁੱਕ) ਦਾ ਸਮਾਧਾਨ:

 

· ਵਿੱਤ ਵਰ੍ਹੇ 20 ਦੀ ਤੁਲਨਾ ਵਿੱਚ ਸਕਲ ਐੱਨਪੀਏ ਅਨੁਪਾਤ ਵਿੱਚ 2.38 ਪ੍ਰਤੀਸ਼ਤ ਦੀ ਤੇਜ਼ ਕਮੀ ਦਰਜ ਕੀਤੀ ਗਈ। ਵਰਤਮਾਨ ਜੀਐੱਨਪੀਏ ਅਨੁਪਾਤ 5.70% ਹੈ, ਜਦਕਿ ਵਿੱਤ ਵਰ੍ਹੇ 20 ਵਿੱਚ ਇਹ 8.08% ਸੀ।

· ਪਿਛਲੇ 4 ਵਰ੍ਹਿਆਂ ਵਿੱਚ ਸਭ ਤੋਂ ਘੱਟ ਸ਼ੁੱਧ ਐੱਨਪੀਏ ਪੱਧਰ। ਵਿੱਤ ਵਰ੍ਹੇ 20 ਦੀ ਤੁਲਨਾ ਵਿੱਚ ਸ਼ੁੱਧ ਐੱਨਪੀਏ ਅਨੁਪਾਤ ਵਿੱਚ 1.71 ਪ੍ਰਤੀਸ਼ਤ ਦੀ ਤੇਜ਼ ਕਮੀ ਦੇਖੀ ਗਈ। ਵਰਤਮਾਨ ਸ਼ੁੱਧ ਐੱਨਪੀਏ ਅਨੁਪਾਤ 2.09% ਹੈ, ਜਦਕਿ ਵਿੱਤ ਵਰ੍ਹੇ 20 ਵਿੱਚ ਇਹ 3.80% ਸੀ।

· ਕੰਪਨੀ ਦਾ ਪੂੰਜੀਕਰਣ ਯੋਗਤਾ ਅਨੁਪਾਤ ਵੀ ਕ੍ਰਮਵਾਰ ਰੂਪ ਨਾਲ ਸੁਧਾਰ ਕਰਕੇ 31 ਮਾਰਚ, 2021 ਨੂੰ 18.83% ਹੋ ਗਿਆ ਹੈ ਪੂੰਜੀਕਰਣ ਸੰਤੋਸ਼ਜਨਕ ਪੱਧਰ 'ਤੇ ਹੈ, ਜੋ ਨਿਰਧਾਰਿਤ ਨਿਯਮਾਂ ਦੀਆਂ ਸੀਮਾਵਾਂ ਤੋਂ ਬਹੁਤ ਉੱਪਰ ਹੈ

ਵਿੱਤ ਵਰ੍ਹਾ 21 ਬਨਾਮ ਵਿੱਤ ਵਰ੍ਹਾ 20

 

· ਵਿੱਤ ਵਰ੍ਹੇ 20 ਦੀ ਤੁਲਨਾ ਵਿੱਚ ਟੈਕਸ ਤੋਂ ਬਾਅਦ ਏਕੀਕ੍ਰਿਤ ਲਾਭ ਵਿੱਚ 66% ਦਾ ਵਾਧਾ – ਵਿੱਤ ਵਰ੍ਹੇ 21 ਵਿੱਚ ਪੀਏਟੀ 15,716 ਕਰੋੜ ਰੁਪਏ, ਜਦਕਿ ਵਿੱਤ ਵਰ੍ਹੇ 20 ਵਿੱਚ ਇਹ 9,477 ਕਰੋੜ ਰੁਪਏ।

· ਲੋਨ ਏਸੈਟ ਬੁੱਕ 12% ਦੀ ਦਰ ਨਾਲ ਵਧੀ – ਲੋਨ ਏਸੈਟ ਬੁੱਕ ਵਿੱਤ ਵਰ੍ਹੇ 21 ਵਿੱਚ 7,45,189 ਕਰੋੜ ਰੁਪਏ, ਜਦਕਿ ਵਿੱਤ ਵਰ੍ਹੇ 20 ਵਿੱਚ ਇਹ 6,67,330 ਕਰੋੜ ਰੁਪਏ।

· ਐੱਨਪੀਏ ਨੂੰ ਸੁਲਝਾਉਣ ਦੀ ਬਦੌਲਤ ਏਕੀਕ੍ਰਿਤ ਸ਼ੁੱਧ ਐੱਨਪੀਏ ਅਨੁਪਾਤ ਵਿੱਤ ਵਰ੍ਹੇ 21 ਵਿੱਚ ਘੱਟ ਕੇ 1.91% ਰਹਿ ਗਿਆ, ਜਦਕਿ ਵਿੱਤ ਵਰ੍ਹੇ 20 ਵਿੱਚ ਇਹ 3.57% ਸੀ।

· ਐੱਨਪੀਏ ਨੂੰ ਸੁਲਝਾਉਣ ਦੀ ਬਦੌਲਤ ਏਕੀਕ੍ਰਿਤ ਸਕਲ ਐੱਨਪੀਏ ਅਨੁਪਾਤ ਵਿੱਤ ਵਰ੍ਹਾ 21 ਵਿੱਚ ਘਟ ਕੇ 5.29% ਰਹਿ ਗਿਆ, ਜੋ ਵਿੱਤ ਵਰ੍ਹੇ 20 ਵਿੱਚ 7.36% ਸੀ।

ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਡਿਸਕਾੱਮ ਨੂੰ ਤਰਲਤਾ ਸਬੰਧੀ ਸਹਾਇਤਾ

· ਭਾਰਤ ਸਰਕਾਰ ਦੁਆਰਾ ਐਲਾਨੇ ਆਤਮਨਿਰਭਰ ਡਿਸਕਾੱਮ ਤਰਲਤਾ ਸਹਾਇਤਾ ਦੇ ਤਹਿਤ ਪੀਐੱਫਸੀ ਅਤੇ ਇਸ ਦੀ ਸਹਾਇਕ ਆਰਈਸੀ ਨੇ ਆਪਸ ਵਿੱਚ ਮਿਲ ਕੇ ਹੁਣ ਤੱਕ 1,34,782 ਕਰੋੜ ਰੁਪਏ ਪ੍ਰਵਾਨ ਕੀਤੇ ਹਨ ਅਤੇ 78,855 ਕਰੋੜ ਰੁਪਏ ਵੰਡੇ ਹਨ।

ਪੀਐੱਫਸੀ ਦੇ ਸੀਐੱਮਡੀ ਸ਼੍ਰੀ ਆਰ.ਐੱਸ. ਢਿੱਲੋਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਵਿੱਤ ਵਰ੍ਹੇ 21 ਦੇ ਨਤੀਜੇ ਜ਼ਿਕਰਯੋਗ ਹਨ। ਵਿੱਤ ਵਰ੍ਹੇ 21 ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ, ਜਿਵੇਂ ਕਿ ਹੁਣ ਤੱਕ ਦੇ ਸਭ ਤੋਂ ਵੱਧ ਲਾਭ ਤੋਂ ਸਪੱਸ਼ਟ ਹੈ, ਪ੍ਰਤੀਕੂਲ ਆਰਥਿਕ ਘਟਨਾਵਾਂ ਨਾਲ ਨਿਪਟਣ ਵਿੱਚ ਪੀਐੱਫਸੀ ਦੀ ਬਿਲਟ-ਇਨ ਸਮਰੱਥਾ ਨੂੰ ਰੇਖਾਂਕਿਤ ਕਰਦਾ ਹੈ।

****

ਐੱਸਐੱਸ/ਆਈਜੀ



(Release ID: 1727567) Visitor Counter : 132