ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨੌਰਥ ਬਲਾਕ ਵਿੱਚ ਆਯੋਜਿਤ ਡੀਓਪੀਟੀ ਦੇ ਵਿਸ਼ੇਸ਼ ਟੀਕਾਕਰਨ ਕੈਂਪ ਦਾ ਦੌਰਾ ਕੀਤਾ
ਉਨ੍ਹਾਂ ਨੇ ਕਿਹਾ, ਟੀਕੇ ਦੀ ਖੁਰਾਕ ਦੇਣ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਦਾ ਸਭ ਤੋਂ ਤੇਜ਼ ਦੇਸ਼ ਹੈ
Posted On:
15 JUN 2021 5:12PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ-ਪੂਰਬੀ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ, ਡਾ: ਜਿਤੇਂਦਰ ਸਿੰਘ ਨੇ ਅੱਜ ਨੌਰਥ ਬਲਾਕ ਵਿੱਚ ਪਰਸੋਨਲ ਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ 18 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਵਿਸ਼ੇਸ਼ ਰੂਪ ਨਾਲ ਆਯੋਜਿਤ ਵਿਸ਼ੇਸ਼ ਟੀਕਾਕਰਨ ਕੈਂਪ ਦਾ ਦੌਰਾ ਕੀਤਾ।
ਕੇਂਦਰੀ ਮੰਤਰੀ ਨੇ ਪਰਿਵਾਰ ਦੇ ਸਾਰੇ ਯੋਗ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਟੀਕੇ ਦੀ ਖੁਰਾਕ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡੀਓਪੀਟੀ ਅਧਿਕਾਰੀਆਂ ਦੀ ਸੁਵਿਧਾ ਦੇ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ, ਤਾਂ ਜੋ ਉਹ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਦੇ ਪ੍ਰੇਰਿਤ ਹੋਣ। ਉਨ੍ਹਾਂ ਨੇ ਕਿਹਾ ਕਿ ਇਹ ਕੈਂਪ ਉਨ੍ਹਾਂ ਕਰਮਚਾਰੀਆਂ ਨੂੰ ਵੀ ਵਧੇਰੇ ਸੁਵਿਧਾਵਾਂ ਪ੍ਰਦਾਨ ਕਰੇਗਾ ਜੋ ਨਿਯਮਤ ਰੂਪ ਨਾਲ ਡੀਓਪੀਟੀ ਸਥਿਤ ਆਪਣੇ ਦਫਤਰਾਂ ਵਿੱਚ ਮੌਜੂਦ ਹੋਣ ਦੇ ਲਈ ਨੌਰਥ ਬਲਾਕ ਆ ਰਹੇ ਹਨ ਅਤੇ ਉੱਥੇ ਦੇ ਅਨੁਕੂਲ ਵਾਤਾਵਰਣ ਵਿੱਚ ਇਹ ਸੁਵਿਧਾ ਹਾਸਲ ਕਰਨਗੇ। ਕੇਂਦਰੀ ਮੰਤਰੀ ਨੇ ਅੱਗੇ ਇਸ ਮਹਾਨ ਮਿਸ਼ਨ ਵਿੱਚ ਯੋਗਦਾਨ ਦੇ ਲਈ ਡੀਓਪੀਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਡਾ: ਜਿਤੇਂਦਰ ਸਿੰਘ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਹੋਰ ਮੰਤਰਾਲਿਆਂ / ਵਿਭਾਗਾਂ ਨੂੰ ਵੀ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਵਿਧਾ ਦੇ ਲਈ ਆਪਣੇ ਪਰਿਸਰਾਂ ਵਿੱਚ ਇਸੇ ਤਰ੍ਹਾਂ ਦੇ ਟੀਕਾਕਰਨ ਕੈਂਪ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਸੁਵਿਧਾ ਦਾ ਲਾਭ ਉਠਾਉਣ ਦੇ ਲਈ ਦਿਖਾਏ ਜਾ ਰਹੇ ਉਤਸ਼ਾਹ ਅਤੇ ਅਨੁਪਾਲਣ ‘ਤੇ ਸੰਤੋਸ਼ ਵਿਅਕਤ ਕੀਤਾ। ਇਸ ਪ੍ਰਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਸਭ ਤੋਂ ਤੇਜ਼ ਟੀਕਾਕਰਨ ਅਭਿਯਾਨ ਵਿੱਚ ਦਿੱਤੇ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

ਮੰਤਰੀ ਨੇ ਇਸ ਦਾ ਜ਼ਿਕਰ ਕੀਤਾ ਕਿ ਭਾਰਤ ਵਿੱਚ ਹੁਣ ਤੱਕ 26 ਕਰੋੜ ਤੋਂ ਵੱਧ ਟੀਕੇ ਲਗ ਚੁੱਕੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਾ ਸਿਰਫ ਇਸ ਨੂੰ ਵਿਸ਼ਵ ਦਾ ਸਭ ਤੋਂ ਤੇਜ਼ ਟੀਕਾਕਰਨ ਅਭਿਯਾਨ ਬਣਾਉਂਦਾ ਹੈ, ਬਲਕਿ ਦੇਸ਼ ਦੇ ਵਿਲੱਖਣ ਰੂਪ ਅਤੇ 135 ਕਰੋੜ ਦੀ ਵਿਸ਼ਾਲ ਆਬਾਦੀ ਦੇ ਬਾਵਜੂਦ ਨਿਰਵਿਘਨ ਤਰੀਕੇ ਨਾਲ ਅੱਗੇ ਵਧਣ ਦੇ ਕਾਰਨ ਇਸ ਨੂੰ ਵੱਖਰਾ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਪੂਰਵ-ਪ੍ਰਭਾਵਸ਼ਾਲੀ ਫੈਸਲਿਆਂ ਦੀ ਸ਼ਲਾਘਾ ਕਰਦੇ ਹੋਏ, ਡਾ: ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਨੇ ਬਹੁਤ ਘੱਟ ਆਬਾਦੀ ਵਾਲੇ ਯੂਰਪ ਤੇ ਕਈ ਹੋਰ ਛੋਟੇ ਦੇਸ਼ਾਂ ਦੀ ਤੁਲਨਾ ਵਿੱਚ ਮਹਾਮਾਰੀ ਦੇ ਪ੍ਰਬੰਧਨ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਰੋਕਣ ਦੇ ਲਈ ਵੱਖ-ਵੱਖ ਰੋਕਥਾਮ ਉਪਾਅ ਕੀਤੇ ਗਏ ਹਨ ਅਤੇ ਟੀਕਾਕਰਨ ਇਸ ਰਣਨੀਤੀ ਦਾ ਮੁੱਖ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ “ਕੰਮ ਦੀਆਂ ਥਾਵਾਂ ਤੇ ਟੀਕਾਕਰਨ” ਦੀ ਧਾਰਣਾ ਇੱਕ ਸਫਲ ਮਾੱਡਲ ਦੇ ਰੂਪ ਵਿੱਚ ਉਭਰੀ ਹੈ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਤਰੀਕੇ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਇਸ ਮਹੀਨੇ ਦੀ 4 ਤਰੀਕ ਨੂੰ ਲੋਕ ਨਾਇਕ ਭਵਨ ਵਿੱਚ ਆਯੋਜਿਤ ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ ਦੇ ਵਿਸ਼ੇਸ਼ ਕੈਂਪ ਦਾ ਨਿਰੀਖਣ ਡਾ: ਜਿਤੇਂਦਰ ਸਿੰਘ ਨੇ ਕੀਤਾ ਸੀ। ਉਨ੍ਹਾਂ ਨੇ ਇਕ ਵਾਰ ਫਿਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੇਂਦਰ ਸਰਕਾਰ ਦੇ ਸਾਰੇ ਯੋਗ ਕਰਮਚਾਰੀਆਂ ਦੇ ਜਲਦੀ ਟੀਕਾਕਰਨ ਦੇ ਲਈ ਆਪਣੀ ਬੇਨਤੀ ਨੂੰ ਦੋਹਰਾਇਆ।
<><><><><>
ਐੱਸਐੱਨਸੀ
(Release ID: 1727544)