ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਨ - ਝੂਠੀਆਂ ਗੱਲਾਂ ਬਨਾਮ ਤੱਥ


ਟੀਕਾਕਰਨ ਤੋਂ ਬਾਅਦ ਕੋਈ ਵੀ ਮੌਤ ਜਾਂ ਹਸਪਤਾਲ ਵਿਚ ਦਾਖਲ ਹੋਣ ਦਾ ਕਾਰਣ ਆਟੋਮੈਟਿਕਲੀ - ਟੀਕਾਕਰਨ ਨੂੰ ਨਹੀਂ ਮੰਨਿਆ ਜਾ ਸਕਦਾ

ਘਟਨਾ ਦਾ ਮੁਲਾਂਕਣ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਕੀ "ਟੀਕਾਕਰਨ ਤੋਂ ਬਾਅਦ ਮਾੜੀ ਘਟਨਾ" ਸਿੱਧੇ ਟੀਕੇ ਦੇ ਕਾਰਣ ਹੋਈ ਸੀ ਅਤੇ ਮਾਮਲਿਆਂ ਦੀ ਜਾਂਚ ਰਾਜ ਅਤੇ ਰਾਸ਼ਟਰ ਪੱਧਰ ਤੇ ਕੀਤੀ ਜਾਂਦੀ ਹੈ

Posted On: 15 JUN 2021 2:51PM by PIB Chandigarh

ਕੁਝ ਮੀਡੀਆ ਰਿਪੋਰਟਾਂ ਵਿਚ ਗੰਭੀਰ ਏਈਐਫਆਈ ਦੇ ਮਾਮਲਿਆਂ ਵਿਚ ਵਾਧੇ ਦੀ ਗੱਲ ਕਹੀ ਗਈ ਹੈ, ਜਿਸ ਅਨੁਸਾਰ ਟੀਕਾਕਰਨ ਤੋਂ ਬਾਅਦ "ਮਰੀਜ਼ਾਂ ਦੀ ਮੌਤ" ਵੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ 488 ਮੌਤਾਂ 16 ਜਨਵਰੀ 2021 ਅਤੇ 7 ਜੂਨ 2021 ਦੌਰਾਨ ਕੋਵਿਡ ਦੀਆਂ ਪੇਚੀਦਗੀਆਂ ਨਾਲ ਜੁੜੀਆਂ ਹਨ। ਇਸ ਦੌਰਾਨ ਕੁਲ 23.5 ਕਰੋੜ ਕੋਵਿਡ ਦੇ ਟੀਕੇ ਲੱਗ ਚੁੱਕੇ ਹਨ।

 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਰਿਪੋਰਟਾਂ ਮਾਮਲਿਆਂ ਦੀ ਅਧੂਰੀ ਅਤੇ ਸੀਮਿਤ ਸਮਝ ਤੇ ਆਧਾਰਤ ਹਨ। ਇਹ ਸਮਝਿਆ ਜਾ ਸਕਦਾ ਹੈ ਕਿ ਦਮ ਤੋੜਨਾ  ਦੀ ਟਰਮ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਮੌਤਾਂ ਟੀਕਾਕਰਨ ਦੇ ਕਾਰਣ ਹੋਈਆਂ ਹਨ ।

 

ਦੇਸ਼ ਵਿਚ ਕੋਵਿਡ-19 ਟੀਕਾਕਰਨ ਤੋਂ ਬਾਅਦ ਰਿਪੋਰਟ ਕੀਤੀਆਂ ਗਈਆਂ ਮੌਤਾਂ ਦੀ ਸੰਖਿਆ 23.5 ਕਰੋੜ ਖੁਰਾਕਾਂ ਵਿਚੋਂ ਸਿਰਫ 0.0002 ਪ੍ਰਤੀਸ਼ਤ ਹੈ ਜੋ ਕਿ ਆਬਾਦੀ ਵਿਚ ਅਨੁਮਾਨਤ ਮੌਤ ਦਰ ਦੇ ਦਾਇਰੇ ਵਿਚ ਹੈ। ਐਸਆਰਐਸ ਡੇਟਾ ਅਨੁਸਾਰ 2017 ਵਿਚ ਮੌਤ ਦਰ 6.3 ਪ੍ਰਤੀ 1000 ਵਿਅਕਤੀ (ਐਸਆਰਐਸ, ਰਜਿਸਟ੍ਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ) ਸੀ।  

 https://main.mohfw.gov.in/sites/default/files/HealthandFamilyWelfarestatisticsinIndia201920.pdf)

 

ਇਹ ਵੀ ਮਹੱਤਵਪੂਰਨ ਅਤੇ ਪ੍ਰਸੰਗਕ ਹੈ ਕਿ ਕੋਵਿਡ-19 ਰੋਗ ਲਈ ਸਕਾਰਾਤਮਕ ਜਾਂਚ ਕਰਨ ਵਾਲਿਆਂ ਦੀ ਮੌਤ ਦਰ 1 ਪ੍ਰਤੀਸ਼ਤ ਤੋਂ ਵੱਧ ਹੈ ਅਤੇ ਕੋਵਿਡ-19 ਟੀਕਾਕਰਨ ਇਨ੍ਹਾਂ ਮੌਤਾਂ ਨੂੰ ਰੋਕ ਸਕਦਾ ਹੈ। ਇਸ ਲਈ ਕੋਵਿਡ-19 ਬੀਮਾਰੀ ਕਾਰਣ ਮਰਨ ਦੇ ਜੋਖਿਮ ਦੇ ਮੁਕਾਬਲੇ ਟੀਕਾਕਰਨ ਤੋਂ ਬਾਅਦ ਮਰਨ ਦਾ ਜੋਖਿਮ ਤਕਰੀਬਨ ਨਾ ਦੇ ਬਰਾਬਰ ਹੈ।

 

ਟੀਕਾਕਰਨ ਤੋਂ ਬਾਅਦ ਮਾੜੀ ਘਟਨਾ (ਏਈਐਫਆਈ) ਨੂੰ ਕਿਸੇ ਵੀ ਮਾੜੀ ਚਿਕਿਤਸਕ ਘਟਨਾ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਗਿਆ ਹੈ ਜੋ ਟੀਕਾਕਰਨ ਤੋਂ ਬਾਅਦ ਹੁੰਦੀ ਹੈ ਅਤੇ ਜਿਸਦਾ ਟੀਕੇ ਦੇ ਉਪਯੋਗ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ। ਇਹ ਕੋਈ ਮਾੜੀ ਜਾਂ ਬੇਲੋੜੇ ਦਾਗ, ਅਸਾਧਾਰਨ ਪ੍ਰਯੋਗਸ਼ਾਲਾ ਖੋਜ, ਲੱਛਣ ਜਾਂ ਰੋਗ ਹੋ ਸਕਦਾ ਹੈ। ਭਾਰਤ ਸਰਕਾਰ ਦੇ ਨਾਲ ਨਾਲ ਰਾਜ ਸਰਕਾਰਾਂ ਵਲੋਂ ਸਿਹਤ ਕਰਮੀਆਂ, ਡਾਕਟਰਾਂ ਅਤੇ ਵੈਕਸਿਨ ਲਗਵਾਉਣ ਵਾਲਿਆਂ ਨੂੰ ਟੀਕਾਕਰਨ ਤੋਂ ਬਾਅਦ ਕਿਸੇ ਵੀ ਸਮੇਂ ਟੀਕਾਕਰਨ ਤੋਂ ਹੋਣ ਵਾਲੀਆਂ ਸਾਰੀਆਂ ਮੌਤਾਂ ਹਸਪਤਾਲ ਵਿਚ ਭਰਤੀ ਹੋਣ ਅਤੇ ਵਿਕਲਾਂਗਤਾ ਦੇ ਨਾਲ-ਨਾਲ ਕਿਸੇ ਵੀ ਛੋਟੀ ਮਾਡ਼ੀ ਘਟਨਾ ਦੀ ਰਿਪੋਰਟ ਦਰਜ ਕਰਵਾਉਣ ਲਈ ਉਤਸ਼ਾਹਤ ਕੀਤਾ ਗਿਆ ਹੈ।

 

ਕਿਸੇ ਵੀ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ ਮੌਤਾਂ, ਹਸਪਤਾਲ ਵਿਚ ਭਰਤੀ ਹੋਣਾ ਜਾਂ ਅਪੰਗ ਜਾਂ ਚਿੰਤਾ ਦਾ ਕਾਰਣ ਬਣਨ ਵਾਲੀਆਂ ਘਟਨਾਵਾਂ ਨੂੰ ਗੰਭੀਰ ਜਾਂ ਗੰਭੀਰ ਮਾਮਲਿਆਂ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ ਅਤੇ ਇਸ ਦੀ ਜ਼ਿਲ੍ਹਾ ਪੱਧਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਘਟਨਾ ਦੀ ਜਾਂਚ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਕੀ ਘਟਨਾ ਟੀਕੇ ਕਾਰਣ ਹੋਈ ਸੀ ਅਤੇ ਰਾਜ ਅਤੇ ਇਸ ਦੀ ਜਾਂਚ ਰਾਸ਼ਟਰੀ ਪੱਧਰ ਤੇ ਆਯੋਜਿਤ ਕੀਤੀ ਜਾਂਦੀ ਹੈ। ਇਸ ਲਈ ਟੀਕਾਕਰਨ ਤੋਂ ਬਾਅਦ ਕਿਸੇ ਵੀ ਮੌਤ ਜਾਂ ਹਸਪਤਾਲ ਵਿਚ ਭਰਤੀ ਹੋਣ ਨੂੰ ਆਟੋਮੈਟਿਕਲੀ ਟੀਕਾਕਰਨ ਦੇ ਕਾਰਣ ਨਹੀਂ ਮੰਨਿਆ ਜਾ ਸਕਦਾ ਜਦਕਿ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਏਈਐਫਆਈ ਸਮਿਤੀਆਂ ਵਲੋਂ ਜਾਂਚ ਨਹੀਂ ਕੀਤੀ ਜਾਂਦੀ ਹੈ ਅਤੇ ਟੀਕਾਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ ਹੈ।

 

ਜ਼ਿਲ੍ਹੇ ਤੋਂ ਲੈ ਕੇ ਰਾਜ ਤੱਕ ਹਰ ਪੱਧਰ ਤੇ ਏਈਐਫਆਈ ਨਿਗਰਾਨੀ ਦੀ ਮਜ਼ਬੂਤ ਵਿਵਸਥਾ ਹੈ। ਇਕ ਵਾਰ ਜਾਂਚ ਪੂਰੀ ਹੋ ਜਾਣ ਤੋਂ ਬਾਅਦ ਕੋਵਿਡ-19 ਟੀਕਾਕਰਨ ਨਾਲ ਸੰਬੰਧਤ ਜਾਣਕਾਰੀ ਪਾਰਦਰਸ਼ੀ ਰੂਪ ਨਾਲ ਸਾਂਝਾ ਕਰਨ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਦੀ ਵੈਬਸਾਈਟ ਤੇ ਰਿਪੋਰਟ ਕੀਤੀ ਜਾ ਸਕਦੀ ਹੈ।

  -------------------------------   

ਐਮਵੀ



(Release ID: 1727392) Visitor Counter : 187