ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਬੀਟੀ ਦੁਆਰਾ ਫੰਡ ਪ੍ਰਾਪਤ ਸਟਾਰਟ-ਅੱਪ ਏਆਈ ਦੁਆਰਾ ਸੰਚਾਲਿਤ ਸੰਪਰਕ ਰਹਿਤ ਹੈਲਥ ਮੋਨੀਟਰ ਅਤੇ ਸਟੈਪ-ਡਾਊਨ ਆਈਸੀਯੂ ਸੁਵਿਧਾਵਾਂ ਦੀ ਪੇਸ਼ਕਸ਼ ਕਰਦਾ ਹੈ

Posted On: 14 JUN 2021 4:09PM by PIB Chandigarh

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਇਸਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦੁਆਰਾ ਫੰਡ ਕੀਤਾ ਇੱਕ ਸਟਾਰਟ-ਅੱਪ ਡੋਜ਼ੀ (Dozee), ਸਧਾਰਣ ਬੈੱਡ ‘ਤੇ ਪਏ ਮਰੀਜ਼ਾਂ ਦੇ ਮਹੱਤਵਪੂਰਣ ਮਾਪਦੰਡਾਂ ਦੀ ਸੰਪਰਕ ਮੁਕਤ ਨਿਗਰਾਨੀ ਪ੍ਰਦਾਨ ਕਰਦਾ ਹੈ। ਨਵੀਨਤਾ ਦੇ ਨਤੀਜੇ ਵਜੋਂ ਭਾਰਤ ਦੇ 35 ਜ਼ਿਲ੍ਹਿਆਂ ਵਿੱਚ ਸਟੈਪ-ਡਾਊਨ ਆਈਸੀਯੂਜ਼ ਲਈ 4,000 ਤੋਂ ਵੱਧ ਹਸਪਤਾਲ ਬੈੱਡਾਂ ਨੂੰ ਪਹਿਲਾਂ ਹੀ ਅਪਗ੍ਰੇਡ ਕੀਤਾ ਜਾ ਚੁੱਕਾ ਹੈ। ਪਿਛਲੇ ਮਹੀਨਿਆਂ ਦੌਰਾਨ ਡੋਜ਼ੀ, ਪਹਿਲਾਂ ਹੀ, 30,000 ਤੋਂ ਵੱਧ ਮਰੀਜ਼ਾਂ ਦੀ ਸੇਵਾ ਕਰ ਚੁੱਕਾ ਹੈ, 65,000 ਤੋਂ ਵੱਧ ਨਰਸਿੰਗ ਘੰਟਿਆਂ ਦੀ ਬਚਤ ਹੋਈ ਹੈ ਅਤੇ ਇਸਦੀ ਅਗੇਤੀ ਚੇਤਾਵਨੀ ਪ੍ਰਣਾਲੀ ਦੁਆਰਾ 750 ਤੋਂ ਵੱਧ ਸਮੇਂ ਸਿਰ ਆਈਸੀਯੂ ਟ੍ਰਾਂਸਫਰਜ਼ ਪ੍ਰੇਰਿਤ ਹੋਈਆਂ ਹਨ।

 

 ਇੱਕ ਸਧਾਰਣ ਹਸਪਤਾਲ ਬੈੱਡ ਨੂੰ ਸਟੈਪ-ਡਾਊਨ-ਆਈਸੀਯੂ ਵਿੱਚ ਅਪਗ੍ਰੇਡ ਕਰਨ ਲਈ ਡੋਜ਼ੀ ਦੀ ਤੈਨਾਤੀ ਇੱਕ ਸੌਖਾ ਉਪਾਅ ਹੈ। ਜਦੋਂ ਇਸ ਨੂੰ ਇੱਕ ਚਟਾਈ ਦੇ ਹੇਠਾਂ ਰੱਖਿਆ ਜਾਂਦਾ ਹੈ, ਇਹ ਬੱਲਿਸਟੋਕਾਰਡਿਓਗ੍ਰਾਫੀ ਦੀ ਵਰਤੋਂ ਕਰਦਿਆਂ ਦਿਲ ਦੀ ਧੜਕਣ ਅਤੇ ਸਾਹ ਲੈਣ ਦੇ ਸਾਈਕਲ ਵਿੱਚ ਪੈਦਾ ਕੀਤੇ ਮਾਈਕਰੋ ਵਾਈਬ੍ਰੇਸ਼ਨਾਂ ਨੂੰ ਰਿਕਾਰਡ ਕਰਦਾ ਹੈ। ਇਹ ਯੰਤਰ ਇਸ ਡੇਟਾ ਨੂੰ, ਆਰਟੀਫਿਸ਼ਲ ਇੰਟੈਲੀਜੈਂਸ ਐਲਗੋਰਿਦਮ ਦੀ ਵਰਤੋਂ ਕਰਦਿਆਂ, ਦਿਲ ਦੀ ਗਤੀ, ਸਾਹ ਲੈਣ ਦੀ ਦਰ, ਅਤੇ ਬਲੱਡ ਪ੍ਰੈਸ਼ਰ ਵਰਗੇ ਮਹੱਤਵਪੂਰਣ ਸੰਕੇਤਾਂ ਵਿੱਚ ਬਦਲ ਦਿੰਦਾ ਹੈ। ਉਪਕਰਣ ਦੀ ਮੈਡੀਕਲ-ਗਰੇਡ ਉਤਪਾਦਾਂ ਦੇ ਤੌਰ ‘ਤੇ 98.4% ਪ੍ਰਮਾਣਿਤ ਸ਼ੁੱਧਤਾ ਹੈ। ਇਹ ਯੰਤਰ, ਸਹਾਇਕ ਉਪਕਰਣਾਂ ਦੀ ਵਰਤੋਂ ਕਰਦਿਆਂ, ਆਕਸੀਜਨ ਸੰਤ੍ਰਿਪਤਾ ਅਤੇ ਈਸੀਜੀ ਨੂੰ ਵੀ ਰਿਕਾਰਡ ਕਰਦਾ ਹੈ। ਡੇਟਾ ਨੂੰ ਇੱਕ ਐਪ ਦੇ ਜ਼ਰੀਏ ਕਿਸੇ ਵੀ ਸਮਾਰਟ ਫੋਨ 'ਤੇ ਰਿਮੋਟ ਐਕਸੈੱਸ ਕੀਤਾ ਜਾ ਸਕਦਾ ਹੈ। ਡੇਟਾ ਦੀ ਮੋਨਿਟਰਿੰਗ ਕੇਂਦਰੀ ਨਿਗਰਾਨੀ ਡੈਸ਼ਬੋਰਡ 'ਤੇ ਵੀ ਕੀਤੀ ਜਾ ਸਕਦੀ ਹੈ।

 

 ਡੋਜ਼ੀ ਵਿੱਚ ਇੱਕ ਏਆਈ-ਸੰਚਾਲਿਤ ਅਰਲੀ ਵਾਰਨਿੰਗ ਪ੍ਰਣਾਲੀ ਵੀ ਦਿੱਤੀ ਗਈ ਹੈ ਜੋ ਕਲੀਨਿਸ਼ੀਆਂ ਨੂੰ ਕਿਰਿਆਸ਼ੀਲ ਚੇਤਾਵਨੀ ਭੇਜਦੀ ਹੈ, ਜਿਸ ਨਾਲ ਨਰਸਿੰਗ ਸਟਾਫ ਦੇ ਕੰਮ ਦਾ ਭਾਰ ਘੱਟ ਜਾਂਦਾ ਹੈ ਅਤੇ ਮਰੀਜ਼ਾਂ ਦੇ ਨਤੀਜਿਆਂ ਵਿੱਚ ਸੁਧਾਰ ਹੁੰਦਾ ਹੈ। ਇਹ ਸਿਸਟਮ ਹਰੇਕ ਬੈੱਡ ਨੂੰ ਆਈਸੀਯੂ-ਗਰੇਡ ਨਿਗਰਾਨੀ ਪ੍ਰਦਾਨ ਕਰਦਾ ਹੈ ਜਿਸ ਨਾਲ ਮਰੀਜ਼ ਨੂੰ ਤਾਰਾਂ ਜਾਂ ਇਲੈਕਟ੍ਰੋਡਸ ਦੀ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ, ਇਸ ਤਰ੍ਹਾਂ ਮਰੀਜ਼ਾਂ ਦੀ ਦੇਖਭਾਲ ਸਬੰਧੀ ਸਮੁੱਚੇ ਪ੍ਰਬੰਧਨ ਵਿੱਚ ਸੁਧਾਰ ਹੁੰਦਾ ਹੈ।

 

ਆਪਣੀ ਮਿਲੀਅਨ ਆਈਸੀਯੂ ਪਹਿਲ ਦੁਆਰਾ, ਡੋਜ਼ੀ ਦਾ ਉਦੇਸ਼ ਹਰ ਵਿਅਕਤੀ ਨੂੰ ਉੱਚ-ਗੁਣਵੱਤਾ ਦੀ ਦੇਖਭਾਲ ਪ੍ਰਦਾਨ ਕਰਨ ਲਈ ਪਰਿਵਰਤਨਸ਼ੀਲ ਟੈਕਨੋਲੋਜੀ ਦੀ ਵਰਤੋਂ ਕਰਕੇ ਜਨਤਕ ਸਿਹਤ ਸੰਭਾਲ ਵਿੱਚ ਸੁਧਾਰ ਕਰਨਾ ਹੈ। ਕੰਪਨੀ ਦਾ 50,000 ਪਬਲਿਕ ਹਸਪਤਾਲ ਬੈੱਡਾਂ ਨੂੰ ਕਈ ਭਾਰਤੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਤੋਂ ਸੀਐੱਸਆਰ ਫੰਡ ਇਕੱਠਾ ਕਰਕੇ ਸਟੈਪ-ਡਾਉਨ ਆਈਸੀਯੂ ਵਿੱਚ ਅਪਗ੍ਰੇਡ ਕਰਨ ਦਾ ਟੀਚਾ ਹੈ। ਇਹ ਪਹਿਲ ਹਸਪਤਾਲਾਂ ਨੂੰ ਕੋਵਿਡ -19 ਸੰਕਟ ਨਾਲ ਨਜਿੱਠਣ ਦੇ ਯੋਗ ਕਰੇਗੀ ਅਤੇ ਭਾਰਤ ਦੇ ਜਨਤਕ ਸਿਹਤ-ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਤੇਜ਼ ਅਤੇ ਲੰਬੇ ਸਮੇਂ ਦੀ ਤਬਦੀਲੀ ਦੀ ਸ਼ੁਰੂਆਤ ਕਰੇਗੀ।

 

 ਡੋਜ਼ੀ ਨੂੰ ਉਨ੍ਹਾਂ ਦੀ ਉੱਦਮੀ ਯਾਤਰਾ ਵਿੱਚ ਡੀਬੀਟੀ, ਬੀਆਈਆਰਏਸੀ ਦੁਆਰਾ ਵਿਭਿੰਨ ਪਹਿਲਾਂ ਜਿਵੇਂ ਬੀਆਈਜੀ (BIG), ਸੀਡ (SEED), ਲੀਪ (LEAP), ਬਾਇਓਨੈਸਟ (BioNEST), ਅਤੇ ਹੋਰਾਂ ਢੰਗਾਂ ਦੁਆਰਾ ਸਮੱਰਥਨ ਦਿੱਤਾ ਗਿਆ।

 

ਡੀਬੀਟੀ ਬਾਰੇ

 

 ਬਾਇਓਟੈਕਨੋਲਜੀ ਵਿਭਾਗ (ਡੀਬੀਟੀ), ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਖੇਤੀਬਾੜੀ, ਸਿਹਤ ਸੰਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਵਿੱਚ ਇਸ ਦੇ ਵਿਸਤਾਰ ਅਤੇ ਉਪਯੋਗ ਦੁਆਰਾ ਭਾਰਤ ਵਿੱਚ ਬਾਇਓਟੈਕਨੋਲਜੀ ਈਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਅਤੇ ਵਧਾਉਂਦਾ ਹੈ।


 

 BIRAC ਬਾਰੇ

 

ਬਾਇਓਟੈਕਨੋਲਜੀ (ਡੀਬੀਟੀ) ਵਿਭਾਗ, ਭਾਰਤ ਸਰਕਾਰ ਦੁਆਰਾ ਸਥਾਪਿਤ, ਬਾਇਓਟੈਕਨੋਲਜੀ ਇੰਡਸਟਰੀ ਰਿਸਰਚ ਅਸਿਸਟੈਂਸ ਕਾਊਂਸਿਲ (ਬੀਆਈਆਰਏਸੀ), ਇੱਕ ਮੁਨਾਫਾ ਰਹਿਤ ਸੈਕਸ਼ਨ 8, ਸ਼ਡਿਊਲ ਬੀ, ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈ, ਜੋ ਰਾਸ਼ਟਰ ਦੀਆਂ ਉਤਪਾਦ ਵਿਕਾਸ ਜ਼ਰੂਰਤਾਂ ਦੇ ਸੰਦਰਭ ਨਾਲ ਰਣਨੀਤਕ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਕਸਤ ਬਾਇਓਟੈਕਨੋਲਜੀ ਉਦਯੋਗ ਨੂੰ ਸੁਧਾਰਨ ਅਤੇ ਉਤਸ਼ਾਹਤ ਕਰਨ ਲਈ ਇੱਕ ਇੰਟਰਫੇਸ ਏਜੰਸੀ ਦੇ ਤੌਰ ‘ਤੇ ਕੰਮ ਕਰਦਾ ਹੈ।


 

**********

 

 ਐੱਸਐੱਸ / ਆਰਪੀ (ਡੀਬੀਟੀ)

 



(Release ID: 1727105) Visitor Counter : 263


Read this release in: English , Urdu , Hindi , Tamil , Telugu