ਵਣਜ ਤੇ ਉਦਯੋਗ ਮੰਤਰਾਲਾ
ਜੀਆਈ ਵੱਲੋਂ ਪ੍ਰਮਾਣਿਤ ਜਰਡਾਲੂ ਅੰਬਾਂ ਦੀ ਪਹਿਲੀ ਵਪਾਰਕ ਖੇਪ ਬਿਹਾਰ ਤੋਂ ਬਤਨਾਇਆ ਨੂੰ ਬਰਾਮਦ ਕੀਤੀ ਗਈ
प्रविष्टि तिथि:
14 JUN 2021 5:39PM by PIB Chandigarh
ਪੂਰਬੀ ਖੇਤਰ ਤੋਂ ਖੇਤੀ-ਬਰਾਮਦ ਦੀ ਸੰਭਾਵਨਾ ਦੇ ਇੱਕ ਵੱਡੇ ਹੁਲਾਰੇ ਵਿੱਚ ਬਿਹਾਰ ਦੇ ਭਾਗਲਪੁਰ ਤੋਂ ਅੱਜ ਭੂਗੋਲਿਕ ਸੰਕੇਤਾਂ (ਜੀਆਈ) ਪ੍ਰਮਾਣਤ ਜਰਦਾਲੂ ਅੰਬਾਂ ਦੀ ਪਹਿਲੀ ਵਪਾਰਕ ਖੇਪ ਬਰਤਾਨੀਆਂ ਨੂੰ ਬਰਾਮਦ ਕੀਤੀ ਗਈ। ਅਪੀਡਾ ਨੇ ਬਿਹਾਰ ਸਰਕਾਰ, ਭਾਰਤੀ ਹਾਈ ਕਮਿਸ਼ਨ ਅਤੇ ਇਨਵੈਸਟ ਇੰਡੀਆ ਦੇ ਸਹਿਯੋਗ ਨਾਲ ਰਸੀਲੇ ਅਤੇ ਖੁਸ਼ਬੂਦਾਰ ਅੰਬਾਂ ਦੀ ਬਰਾਮਦ ਕੀਤੀ ਜਿਨ੍ਹਾਂ ਨੂੰ ਲਖਨਉ ਸਥਿਤ ਅਪੀਡਾ ਪੈਕਹਾਊਸ ਵਿਚ ਪੈਕ ਅਤੇ ਟ੍ਰੀਟ ਕੀਤਾ ਗਿਆ ਸੀ। ਵਿਸ਼ੇਸ਼ ਵੱਖਰੀ ਖੁਸ਼ਬੂ ਅਤੇ ਸੁਆਦ ਦੇ ਨਾਲ, ਬਿਹਾਰ ਦੇ ਭਾਗਲਪੁਰ ਜ਼ਿਲੇ ਦੇ ਜਰਡਾਲੂ ਅੰਬਾਂ ਨੂੰ 2018 ਵਿੱਚ ਜੀਆਈ ਸਰਟੀਫ਼ਿਕੇਸ਼ਨ ਪ੍ਰਾਪਤ ਹੋਈ ਸੀ।
ਅਪੀਡਾ ਗੈਰ ਰਵਾਇਤੀ ਖੇਤਰਾਂ ਤੋਂ ਅੰਬਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਉਪਰਾਲੇ ਸ਼ੁਰੂ ਕਰ ਰਿਹਾ ਹੈ। ਹਾਲ ਹੀ ਵਿੱਚ, ਬਹਿਰੀਨ ਵਿੱਚ ਇੱਕ ਹਫ਼ਤੇ ਤੱਕ ਚੱਲਣ ਵਾਲਾ ਭਾਰਤੀ ਅੰਬਾਂ ਨੂੰ ਉਤਸ਼ਾਹਤ ਕਰਨ ਵਾਲਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਥੇ ਤਿੰਨ ਜੀਆਈ ਪ੍ਰਮਾਣੀਕ੍ਰਿਤ ਖਿਰਸਪਤੀ ਅਤੇ ਲਕਸ਼ਮਣਭੋਗ (ਪੱਛਮੀ ਬੰਗਾਲ) ਅਤੇ ਜਰਡਾਲੂ (ਬਿਹਾਰ) ਕਿਸਮਾਂ ਸਮੇਤ ਫਲਾਂ ਦੀਆਂ 16 ਕਿਸਮਾਂ ਦਾ ਅਲ ਜਜ਼ੀਰਾ ਸਮੂਹ ਦੇ ਸੁਪਰ ਸਟੋਰਾਂ ਤੇ ਪ੍ਰਦਰਸ਼ਨ ਕੀਤਾ ਗਿਆ ਸੀ।
ਅਪੀਡਾ ਅੰਬਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਵਰਚੁਅਲ ਖਰੀਦਦਾਰ-ਵਿਕਰੇਤਾ ਮੀਟਿੰਗਾਂ ਅਤੇ ਮੇਲਿਆਂ ਦਾ ਆਯੋਜਨ ਕਰ ਰਿਹਾ ਹੈ। ਅਪੀਡਾ ਨੇ ਹਾਲ ਹੀ ਵਿੱਚ ਜਰਮਨੀ ਦੇ ਬਰਲਿਨ ਅਤੇ ਜਾਪਾਨ ਵਿੱਚ ਭਾਰਤੀ ਦੂਤਘਰਾਂ ਦੇ ਸਹਿਯੋਗ ਨਾਲ ਅੰਬਾਂ ਦੇ ਮੇਲੇ ਆਯੋਜਤ ਕੀਤੇ ਹਨ।
ਅਪੀਡਾ ਨੇ ਕੋਰੀਆ ਦੇ ਸਿਓਲ ਵਿੱਚ ਸਥਿਤ ਭਾਰਤੀ ਦੂਤਘਰ ਅਤੇ ਕੋਰੀਆ ਵਿੱਚ ਇੰਡੀਅਨ ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਮਈ, 2021 ਵਿੱਚ ਇੱਕ ਵਰਚੁਅਲ ਖਰੀਦਦਾਰ ਵਿਕਰੇਤਾ ਸਭਾ ਦਾ ਆਯੋਜਨ ਕੀਤਾ ਸੀ। ਚਲ ਰਹੀ ਕੋਵਿਡ-19 ਮਹਾਮਾਰੀ ਦੇ ਕਾਰਨ, ਬਰਾਮਦ ਪ੍ਰਚਾਰ ਪ੍ਰੋਗਰਾਮਾਂ ਦਾ ਫਿਜ਼ੀਕਲ ਤੌਰ ਤੇ ਆਯੋਜਨ ਸੰਭਵ ਨਹੀਂ ਸੀ। ਅਪੀਡਾ ਨੇ ਭਾਰਤ ਅਤੇ ਦੱਖਣੀ ਕੋਰੀਆ ਤੋਂ ਅੰਬਾਂ ਦੇ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਇਕ ਪਲੇਟਫਾਰਮ ਮੁਹੱਈਆ ਕਰਾਉਣ ਲਈ ਇਕ ਵਰਚੁਅਲ ਸਮੇਲਨ ਦਾ ਆਯੋਜਨ ਕੀਤਾ। ਭਾਰਤ ਨੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਅਤੇ ਚਿਤੌੜ ਜ਼ਿਲ੍ਹਿਆਂ ਦੇ ਜੀਆਈ ਪ੍ਰਮਾਣਤ ਬੰਗਾਨਾਪੱਲੀ ਅਤੇ ਇੱਕ ਹੋਰ ਕਿਸਮ ਸਰਵਰਨਾਰੇਖਾ ਅੰਬਾਂ ਦੀ ਖੇਪ ਕਿਸਾਨਾਂ ਤੋਂ ਖਰੀਦ ਕੇ ਬਰਾਮਦ ਕੀਤੀ।
ਦੱਖਣ ਕੋਰੀਆ ਨੂੰ ਬਰਾਮਦ ਕੀਤੇ ਗਏ ਅੰਬਾਂ ਨੂੰ ਟ੍ਰੀਟ ਅਤੇ ਸਾਫ ਕਰਕੇ ਆੱਧਰਾ ਪ੍ਰਦੇਸ਼ ਦੇ ਤਿਰੂਪਤੀ ਵਿਖੇ ਵੈਪਰ ਹੀਟ ਟ੍ਰੀਟਮੈਂਟ ਸੁਵਿਧਾ ਨਾਲ ਰਜਿਸਟਰਡ ਪੈਕ ਹਾਊਸ ਰਾਹੀਂ ਅਪੀਡਾ ਦੀ ਸਹਾਇਤਾ ਨਾਲ ਭੇਜਿਆ ਗਿਆ ਅਤੇ ਇਫਕੋ ਕਿਸਾਨ ਸੇਜ਼ (ਆਈਕੇਐਸਈਜ਼) ਰਾਹੀਂ ਬਰਾਮਦ ਕੀਤੇ ਗਏ। ਇਹ ਆਈਕੇ-ਸੇਜ਼ ਰਾਹੀਂ ਭੇਜੀ ਗਈ ਪਹਿਲੀ ਬਰਾਮਦ ਖੇਪ ਸੀ, ਜੋ 36, 000 ਸਭਾਵਾਂ ਦੀ ਮੈਂਬਰਸ਼ਿਪ ਨਾਲ ਇੱਕ ਬਹੁ ਰਾਜ ਸਹਿਕਾਰਤਾ ਸੰਸਥਾ ਯਾਨੀਕਿ ਇਫਕੋ ਦੀ ਸਹਾਇਕ ਸੰਸਥਾ ਹੈ।
ਭਾਰਤ ਵਿਚ ਅੰਬ ਨੂੰ ‘ਫਲਾਂ ਦਾ ਰਾਜਾ’ ਵੀ ਕਿਹਾ ਜਾਂਦਾ ਹੈ ਅਤੇ ਪ੍ਰਾਚੀਨ ਸ਼ਾਸਤਰਾਂ ਵਿਚ ਕਲਪ ਬ੍ਰਿਕਸ਼ (ਇੱਛਾ ਪ੍ਰਦਾਨ ਕਰਨ ਵਾਲਾ ਦਰੱਖਤ) ਵੀ ਕਿਹਾ ਜਾਂਦਾ ਹੈ। ਜਦੋਂ ਕਿ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਅੰਬਾਂ ਦੇ ਬੂਟੇ ਹਨ, ਉੱਤਰ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਦਾ ਇਸ ਫਲ ਦੇ ਕੁੱਲ ਉਤਪਾਦਨ ਵਿੱਚ ਵੱਡਾ ਹਿੱਸਾ ਹੈ।
ਅੰਬਾਂ ਨੂੰ ਅਪੀਡਾ ਦੇ ਰਜਿਸਟਰਡ ਪੈਕਹਾਉਸ ਸਹੂਲਤਾਂ ਤੇ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਫਿਰ ਵੱਖ ਵੱਖ ਖੇਤਰਾਂ ਅਤੇ ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਮੱਧ-ਪੂਰਬ, ਯੂਰਪੀ ਯੂਨੀਅਨ, ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ।
--------------------------------
ਵਾਈ ਬੀ
(रिलीज़ आईडी: 1727075)
आगंतुक पटल : 342