ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਐਨਆਈਸੀ ਦੀ ਈਮੇਲ ਪ੍ਰਣਾਲੀ ਵਿੱਚ ਕੋਈ ਸਾਈਬਰ ਉਲੰਘਣਾ ਨਹੀਂ

Posted On: 13 JUN 2021 7:13PM by PIB Chandigarh

ਏਅਰ ਇੰਡੀਆ, ਬਿਗ ਬਾਸਕੇਟ ਅਤੇ ਡੋਮਿਨੋਜ਼ ਵਰਗੀਆਂ ਸੰਸਥਾਵਾਂ ਵਿੱਚ ਡਾਟਾ ਨੂੰ ਸੰਨ੍ਹ ਲੱਗਣ ਕਾਰਨ ਪਏ ਪ੍ਰਭਾਵ ਤੇ ਮੀਡਿਆ ਦੀ ਇੱਕ ਸਟੋਰੀ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਸੰਨ੍ਹਾਂ ਨੇ ਹੈਕਰਾਂ ਨੂੰ ਐਨਆਈਸੀ ਦੇ ਈਮੇਲ  ਖਾਤਿਆਂ ਅਤੇ ਪਾਸਵਰਡਾਂ ਨੂੰ ਅਕਸਪੋਜ਼ ਕੀਤਾ ਹੈ। 

ਇਸ ਦੇ ਮੱਦੇਨਜ਼ਰ ਇਹ ਸਪੱਸ਼ਟ ਕਰਨਾ ਮਹੱਤਵਪੂਰਨ ਹੈ ਕਿ ਸਭ ਤੋਂ ਪਹਿਲਾਂ, ਰਾਸ਼ਟਰੀ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਵੱਲੋਂ ਮੇਨਟੇਨ ਕੀਤੀ ਗਈ ਭਾਰਤ ਸਰਕਾਰ ਦੀ ਈਮੇਲ ਪ੍ਰਣਾਲੀ ਵਿੱਚ ਕੋਈ ਸਾਈਬਰ ਉਲੰਘਣਾ ਨਹੀਂ ਹੋਈ ਹੈ। ਈਮੇਲ ਸਿਸਟਮ ਪੂਰੀ ਤਰ੍ਹਾਂ ਸਹੀ ਸਲਾਮਤ ਅਤੇ ਸੁਰੱਖਿਅਤ ਹੈ। 

ਦੂਜਾ, ਬਾਹਰੀ ਪੋਰਟਲਾਂ ਤੇ ਸਾਈਬਰ ਸੁਰੱਖਿਆ ਦੀ ਉਲੰਘਣਾ ਦਾ ਪ੍ਰਭਾਵ  ਸਰਕਾਰੀ ਈਮੇਲ ਸੇਵਾ ਦੇ ਉਪਭੋਗਤਾਵਾਂ ਨੂੰ ਉਦੋਂ ਤੱਕ ਪ੍ਰਭਾਵਤ ਨਹੀਂ ਕਰ ਸਕਦਾ ਜਦ ਤੱਕ ਕਿ ਸਰਕਾਰੀ ਉਪਭੋਗਤਾ, ਸਰਕਾਰੀ ਈ-ਮੇਲ ਪਤੇ ਦੀ ਵਰਤੋਂ ਕਰਦਿਆਂ ਇਨ੍ਹਾਂ ਪੋਰਟਲਾਂ ਤੇ ਰਜਿਸਟਰਡ ਨਹੀਂ ਹੁੰਦੇ ਅਤੇ ਸਰਕਾਰੀ ਈਮੇਲ ਖਾਤੇ ਵਿਚ ਵਰਤੇ ਗਏ ਉਸੇ ਹੀ ਪਾਸਵਰਡ ਦੀ ਵਰਤੋਂ ਨਹੀਂ ਕਰਦੇ। 

ਐਨਆਈਸੀ ਈਮੇਲ ਪ੍ਰਣਾਲੀ ਨੇ ਕਈ ਸੁਰੱਖਿਆ ਉਪਾਵਾਂ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਵੇਂ ਕਿ ਦੋ ਫੈਕਟਰ ਪ੍ਰਮਾਣਿਕਤਾ ਅਤੇ 90 ਦਿਨਾਂ ਵਿੱਚ ਪਾਸਵਰਡ ਨੂੰ ਬਦਲਣਾ। ਇਸ ਤੋਂ ਬਾਅਦ, ਐਨਆਈਸੀ ਈਮੇਲ ਵਿੱਚ ਕਿਸੇ ਵੀ ਪਾਸਵਰਡ ਨੂੰ ਬਦਲਣ ਲਈ ਮੋਬਾਈਲ ਓਟੀਪੀ ਦੀ ਜ਼ਰੂਰਤ ਹੁੰਦੀ ਹੈ ਅਤੇ ਜੇ ਮੋਬਾਈਲ ਓਟੀਪੀ ਗਲਤ ਹੈ ਤਾਂ ਪਾਸਵਰਡ ਬਦਲਣਾ ਸੰਭਵ ਨਹੀਂ ਹੋਵੇਗਾ। ਐਨਆਈਸੀ ਈਮੇਲ ਦੀ ਵਰਤੋਂ ਕਰਦਿਆਂ ਫਿਸ਼ਿੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਐਨਆਈਸੀ ਵੱਲੋਂ ਘੱਟ ਕੀਤਾ ਜਾ ਸਕਦਾ ਹੈ। ਐਨਆਈਸੀ ਸਮੇਂ ਸਮੇਂ ਤੇ ਉਪਭੋਗਤਾ ਜਾਗਰੂਕਤਾ ਮੁਹਿੰਮਾਂ ਵੀ ਚਲਾਉਂਦੀ ਹੈ ਅਤੇ ਉਪਭੋਗਤਾਵਾਂ ਨੂੰ ਸੰਭਾਵਿਤ ਜੋਖਮਾਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਬਾਰੇ ਅਪਡੇਟ ਕਰਦੀ ਰਹਿੰਦੀ ਹੈ I

--------------------------------- 

ਮੋਨੀਕਾ



(Release ID: 1726840) Visitor Counter : 202