ਰੱਖਿਆ ਮੰਤਰਾਲਾ

89 ਜੈਂਟਲਮੈੱਨ ਕੈਡੇਟਸ ਨੇ ਆਫਿਸਰਜ਼ ਟ੍ਰੇਨਿੰਗ ਅਕੈਡਮੀ ਗਯਾ (ਬਿਹਾਰ) ਤੋਂ 12 ਜੂਨ 2021 ਨੂੰ ਪਾਸਆਊਟ ਕੀਤਾ

Posted On: 12 JUN 2021 2:36PM by PIB Chandigarh

ਕੁੱਲ 89 ਜੈਂਟਲਮੈੱਨ ਕੈਡੇਟਸ (20 ਸਪੈਸ਼ਲ ਕਮਿਸ਼ਨਡ ਆਫਿਸਰਜ਼ (ਐੱਸ ਸੀਓ) — 46 ਕੋਰਸ , 60 ਜੈਂਟਲਮੈੱਨ ਕੈਡੇਟਸ ਤਕਨੀਕੀ ਐਂਟਰੀ ਸਕੀਮ (ਟੀ ਈ ਐੱਸ) — 43 ਕੋਰਸ ਅਤੇ 9 ਅਸਮ ਰਾਈਫਲਸ ਤੋਂ) ਨੇ ਅੱਜ ਕੋਵਿਡ ਪ੍ਰੋਟੋਕੋਲਸ ਦੀ ਸਖ਼ਤ ਪਾਲਣਾ ਕਰਦਿਆਂ ਇੱਕ ਸ਼ਾਨਦਾਰ ਪਾਸਿੰਗ ਆਊਟ ਪਰੇਡ ਨਾਲ ਆਫਿਸਰਜ਼ ਟ੍ਰੇਨਿੰਗ ਅਕੈਡਮੀ ਗਯਾ (ਬਿਹਾਰ) ਤੋਂ ਪਾਸਆਊਟ ਕੀਤਾ ਹੈ । ਟੀ ਈ ਐੱਸ ਕੋਰਸ ਵਾਲੇ ਨੌਜਵਾਨ ਅਧਿਕਾਰੀ ਹੁਣ ਇੰਜੀਨੀਅਰਿੰਗ ਵਿੱਚ ਡਿਗਰੀ ਲਈ ਵੱਖ ਵੱਖ ਆਰਮੀ ਕੈਡੇਟ ਟ੍ਰੇਨਿੰਗ ਵਿੰਗਸ ਆਫ ਮਿਲਟਰੀ ਕਾਲਜ ਆਫ ਇਲੈਕਟ੍ਰਾਨਿਕਸ ਅਤੇ ਮਕੈਨਿਕਲ ਇੰਜੀਨੀਅਰਿੰਗ (ਐੱਮ ਸੀ ਐੱਮ ਈ) , ਸਿਕੰਦਰਾਬਾਦ , ਮਿਲਟਰੀ ਕਾਲਜ ਆਫ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (ਐੱਮ ਸੀ ਟੀ ਈ) , ਮਹੋ ਅਤੇ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ (ਸੀ ਐੱਮ ਈ) , ਪੁਣੇ ਜਾਣਗੇ ।

ਸਮੀਖਿਆ ਅਧਿਕਾਰੀ ਲੈਫਟੀਨੈਂਟ ਜਨਰਲ ਜੀ ਏ ਬੀ ਰੈੱਡੀ , ਕਮਾਂਡੈਂਟ , ਆਫਿਸਰਜ਼ ਟ੍ਰੇਨਿੰਗ ਅਕੈਡਮੀ ਗਯਾ ਨੇ ਪਰੇਡ ਦੀ ਸਮੀਖਿਆ ਕੀਤੀ । ਸਾਰਾ ਸਮਾਗਮ ਕੋਵਿਡ ਸਾਵਧਾਨੀਆਂ ਦੇ ਨਾਲ ਚਲਾਇਆ ਗਿਆ ਅਤੇ ਸਮਾਗਮ ਦੌਰਾਨ ਸਮਾਜਿਕ ਦੂਰੀ ਅਤੇ ਵਿਅਕਤੀਗਤ ਸੁਰੱਖਿਆ ਪ੍ਰੋਟੋਕੋਲਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ।

ਪਾਸਿੰਗ ਆਊਟ ਸਪੈਸ਼ਲ ਕਮਿਸ਼ਨਡ ਆਫਿਸਰਸ ਕੋਰਸ ਵਿੱਚ ਮੈਰਿਟ ਦੇ ਅਧਾਰ ਤੇ ਪਹਿਲੇ ਸਥਾਨ ਲਈ ਚਾਂਦੀ ਦੇ ਤਮਗੇ ਨਾਲ ਅਕੈਡਮੀ ਕੈਡੇਟ ਅਡਜੂਟੈਂਟ ਗੁਰੂ ਮਾਯੂਮ ਕੈਨੇਡੀ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਪਰਿੰਗ ਟਰਮ ਦੌਰਾਨ ਸਰਵੋਤਮ ਸਮੁੱਚੀ ਪ੍ਰਫਾਰਮੈਂਸ ਲਈ ਚੀਫ਼ ਆਫ ਆਰਮੀ ਸਟਾਫ ਬੈਨਰ ਦਾ ਪੁਰਸਕਾਰ ਗੁਰੇਜ਼ ਕੰਪਨੀ ਨੂੰ ਦਿੱਤਾ ਗਿਆ ।

ਪਰੇਡ ਨੂੰ ਸੰਬੋਧਨ ਕਰਦਿਆਂ ਕਮਾਂਡੈਂਟ ਨੇ ਜੈਂਟਲਮੈੱਨ ਕੈਡੇਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਡਰਿੱਲ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਨੌਜਵਾਨ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਪਣੇ ਰਾਸ਼ਟਰ ਅਤੇ ਉਸਦਾ ਅਲਮਾ ਮੇਟਰ ਦੇ ਮਾਣ ਲਈ ਨਿਸਵਾਰਥ , ਸਮਰਪਿਤ ਅਤੇ ਪੇਸ਼ਾਵਰਾਨਾ ਸੇਵਾ ਦੇਣ ਲਈ ਕਿਹਾ । ਉਨ੍ਹਾਂ ਨੇ ਮੁਸ਼ਕਿਲਾਂ ਖਿ਼ਲਾਫ਼ ਲੜਨ ਅਤੇ ਯੁੱਧ ਦੇ ਮੈਦਾਨ ਵਿੱਚ ਆਉਣ ਵਾਲੀਆਂ ਕਈ ਚੁਣੌਤੀਆਂ ਲਈ ਨਵੀਨਤਮ ਹੁੰਗਾਰਿਆਂ ਦੀ ਅਗਵਾਈ ਕਰਨ ਅਤੇ ਵਿਦਵਾਨ ਯੋਧੇ ਬਣਨ ਦੇ ਮਹੱਤਵ ਤੇ ਜ਼ੋਰ ਦਿੱਤਾ । ਗੌਰਵਮਈ ਮਾਪਿਆਂ ਨੂੰ ਵਧਾਈ ਦਿੰਦਿਆਂ ਜੋ ਇਸ ਈਵੈਂਟ ਨੂੰ ਲਾਈਵ ਸਟ੍ਰੀਮਿੰਗ ਰਾਹੀਂ ਦੇਖ ਰਹੇ ਸਨ, ਲੈਫਟੀਨੈਂਟ ਜਨਰਲ ਜੀ ਏ ਵੀ ਰੈੱਡੀ ਨੇ ਕਿਹਾ ਕਿ ਉਹ ਉਨ੍ਹਾਂ ਕਿਸਮਤ ਵਾਲੇ ਲੋਕਾਂ ਵਿੱਚੋਂ ਹਨ , ਜਿਨ੍ਹਾਂ ਦੇ ਸਪੁੱਤਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ ਅਤੇ ਇਹ ਵਿਸ਼ਵ ਵਿੱਚ ਸਭ ਤੋਂ ਉੱਤਮ ਸੇਵਾ ਹੈ ।

ਆਫਿਸਰਜ਼ ਟ੍ਰੇਨਿੰਗ ਅਕੈਡਮੀ ਗਯਾ ਨੂੰ 18 ਜੁਲਾਈ 2011 ਨੂੰ “ਸ਼ੌਰਯਾ ਗਿਆਨ ਸੰਕਪਲ” ਦੇ ਆਦਰਸ਼ ਨਾਲ ਖੜ੍ਹਾ ਕੀਤਾ ਗਿਆ ਸੀ ।ਇਸ ਵੇਲੇ ਅਕੈਡਮੀ ਟੈਕਨੀਕਲ ਐਂਟਰੀ ਸਕੀਮ (ਟੀ ਈ ਐੱਸ) ਅਤੇ ਸਪੈਸ਼ਲ ਕਮਿਸ਼ਨਡ ਆਫਿਸਰ (ਐੱਸ ਸੀ ਓ) ਐਂਟਰੀਜ਼ ਲਈ ਸਿਖਲਾਈ ਦਿੰਦੀ ਹੈ । ਟੀ ਈ ਐੱਸ ਕੋਰਸ ਵਾਲੇ  ਜੈਂਟਲਮੈੱਨ ਕੈਡੇਟਸ ਆਪਣੇ ਇੰਟਰਮੀਡੀਏਟ ਪ੍ਰੀਖਿਆਵਾਂ ਨੂੰ ਮੁਕੰਮਲ ਕਰਨ ਤੋਂ ਬਾਅਦ ਅਕੈਡਮੀ ਵਿੱਚ ਦਾਖ਼ਲਾ ਲੈ ਸਕਦੇ ਹਨ , ਜਦਕਿ ਐੱਸ ਸੀ ਓ ਜੈਂਟਲਮੈੱਨ ਕੈਡੇਟਸ ਰੈਂਕਾਂ ਵਿੱਚੋਂ ਚੁਣੇ ਜਾਂਦੇ ਹਨ ।


 

 **************
 


ਏ ਏ / ਬੀ ਐੱਸ ਸੀ / ਵੀ ਬੀ ਵਾਈ
 



(Release ID: 1726704) Visitor Counter : 167


Read this release in: Urdu , English , Hindi , Tamil