ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
3-ਡੀ ਸੀਸਮਿਕ ਦੇ ਅੰਕੜੇ ਸਮੁੰਦਰੀ ਤਲ ਅਤੇ ਮੈਰੀਨ ਸੈਡੀਮੈਂਟਾਂ ਦੇ ਵਿਚਕਾਰ ਆਪਸੀ ਤਾਲਮੇਲ ਤੋਂ ਪੈਦਾ ਹੋਣ ਵਾਲੇ ਸਮੁੰਦਰੀ ਖਤਰਿਆਂ ਦੀ ਪਛਾਣ ਵਿੱਚ ਸਹਾਇਤਾ ਕਰਨਗੇ
Posted On:
11 JUN 2021 4:19PM by PIB Chandigarh
ਸਮੁੰਦਰ ਦੀ ਬੇਹੱਦ ਗਹਿਰਾਈ ਵਿੱਚ ਸੈਡੀਮੈਂਟ ਉਸਦੇ ਤਲ ਦੇ ਉੱਤੇ ਮੌਜੂਦ ਰਹਿੰਦੇ ਹਨ ਅਤੇ ਇਨ੍ਹਾਂ ਮੈਰੀਨ ਸੈਡੀਮੈਂਟਾਂ ਵਿੱਚ ਗਤੀਸ਼ੀਲਤਾ ਵੀ ਬਣੀ ਰਹਿੰਦੀ ਹੈ, ਅਜਿਹੀ ਹਾਲਤ ਵਿੱਚ ਸਮੁੰਦਰ ਵਿੱਚੋਂ ਉੱਠਣ ਵਾਲੇ ਜਿਓਹਾਜ਼ਰਡਸ ਦੀ ਸੰਭਾਵਨਾ ਬਣੀ ਰਹਿੰਦੀ ਹੈ। ਵਿਗਿਆਨੀਆਂ ਨੇ ਹੁਣ ਉੱਤਰੀ ਤਾਰਾਨਾਕੀ ਬੇਸਿਨ ਆਫਸ਼ੋਰ ਨਿਊਜ਼ੀਲੈਂਡ ਵਿੱਚ ਸਮੁੰਦਰੀ ਤਲਾਂ ਅਤੇ ਮੈਰੀਨ ਸੈਡੀਮੈਂਟਾਂ ਦੇ ਵਿਚਕਾਰ ਆਪਸੀ ਤਾਲਮੇਲ ਨੂੰ ਸਮਝਣ ਲਈ 3-ਡੀ ਸੀਸਮਿਕ ਅੰਕੜੇ ਦੀ ਵਰਤੋਂ ਕੀਤੀ ਹੈ। ਇਹ ਸਮੁੰਦਰੀ ਜੀਓਹਾਜ਼ਰਡਸ ਦੀ ਪਹਿਲਾਂ ਪਛਾਣ ਵਿੱਚ ਸਹਾਇਤਾ ਕਰ ਸਕਦੇ ਹਨ।
ਸਮੁੰਦਰੀ ਜੀਓਹਜ਼ਾਰਡ ਉਦੋਂ ਹੁੰਦੇ ਹਨ ਜਦੋਂ ਸਮੁੰਦਰੀ ਤਲ ਅਸਥਿਰ ਹੁੰਦਾ ਹੈ ਅਤੇ ਸਮੁੰਦਰ ਦੇ ਤਲ ਤੱਕ ਡੂੰਘਾਈ ਤੱਕ ਮੈਰੀਨ ਸੈਡੀਮੈਂਟਾਂ ਜ਼ਮੀਨ ਵੱਲ ਗਤੀਸ਼ੀਲ ਹੋ ਜਾਂਦੇ ਹਨ। ਇਸ ਗਤੀਵਿਧੀ ਦੀ ਪਛਾਣ ਨਹੀਂ ਹੋ ਪਾਉਂਦੀ। ਅਜਿਹੀ ਸਥਿਤੀ ਵਿੱਚ, ਸਮੁੰਦਰੀ ਤਲ ਦੀ ਅਸਥਿਰਤਾ ਦੇ ਕਾਰਨ ਡ੍ਰਿਲਿੰਗ ਰਿਗਜ਼ ਖਤਰਨਾਕ ਹੋ ਜਾਂਦੀ ਹੈ।
ਜਦੋਂ ਕਿ ਸਮੁੰਦਰੀ ਤਲ ਦੇ ਉੱਪਰ ਵਹਾਅ ਦੌਰਾਨ ਮੈਰੀਨ ਸੈਡੀਮੈਂਟਾਂ ਦੇ ਆਪਸੀ ਤਾਲਮੇਲ ਨੂੰ ਸਮਝਣਾ ਅਤੇ ਜ਼ਮੀਨ ਖਿਸਕਣ ਵਰਗੇ ਸਮੁੰਦਰੀ ਜੋਖਮਾਂ ਦੇ ਟਰਿਗਰਾਂ ਦਾ ਪਤਾ ਲਗਾਉਣਾ ਮਹੱਤਵਪੂਰਨ ਹੈ। ਅਜਿਹੇ ਵਿੱਚ ਆਕਾਰ ਦੇ ਆਧਾਰ ’ਤੇ ਹੋ ਰਹੇ ਇਸ ਬਦਲਾਅ ਦੀ ਜਾਂਚ ਇੱਕ ਬਹੁਤ ਹੀ ਚੁਣੌਤੀਪੂਰਨ ਕਾਰਜ ਹੈ ਅਤੇ ਇਸਦੇ ਲਈ ਭੂ-ਭੌਤਿਕ/ ਭੂਚਾਲ ਸੰਬੰਧੀ ਅੰਦਾਜਾ ਲਾਉਣ ਵਾਲੇ ਢੰਗ ਜ਼ਰੂਰੀ ਹਨ।
ਵਾਡੀਆ ਇੰਸਟੀਟੀਊਟ ਆਫ਼ ਹਿਮਾਲੀਅਨ ਜੀਓਲੌਜੀ (ਡਬਲਯੂਆਈਐੱਚਜੀ) ਦੇ ਵਿਗਿਆਨੀ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਦੇ ਅਤੇ ਨਾਰਵੇ ਅਤੇ ਸਵਿਟਜ਼ਰਲੈਂਡ ਦੇ ਵਿਗਿਆਨੀਆਂ ਨੇ ਨਿਊਜੀਲੈਂਡ ਦੇ ਤਾਰਾਨਾਕੀ ਬੇਸਿਨ ਵਿੱਚ ਇੱਕ ਠੋਸ ਜਿਹੀ ਮਿੱਟੀ, ਰੇਤ, ਰੈਗੋਲਿਥ (ਟੁੱਟੀਆਂ ਹੋਈਆਂ ਚੱਟਾਨਾਂ) ਅਤੇ ਢਲਾਣਾਂ ਉੱਤੇ ਚੱਟਾਨਾਂ ਦੇ ਡਿੱਗਣ ਦੀ ਗਤੀ ਦੇ ਬਾਰ-ਬਾਰ ਹੋਣ ਵਾਲੇ ਮਾਮਲਿਆਂ ਨੂੰ ਜਾਣਨ ਲਈ ਹਾਈ-ਰੈਜੋਲਿਊਸ਼ਨ ਵਾਲੇ 3-ਡੀ ਭੂਚਾਲ ਸੰਬੰਧੀ ਅੰਕੜਿਆਂ ਦੀ ਵਰਤੋਂ ਕੀਤੀ ਹੈ। ਇਸ ਨੂੰ ਤਕਨੀਕੀ ਤੌਰ ’ਤੇ ਮੈਰੀਨ ਸੈਡੀਮੈਂਟਾਂ ਦਾ ਭਾਰੀ ਮਾਤਰਾ ਵਿੱਚ ਟੁੱਟਣਾ ਕਿਹਾ ਜਾਂਦਾ ਹੈ। ਪ੍ਰੋ: ਕਲਾਚੰਦ ਸੈਨ ਦੀ ਅਗਵਾਈ ਵਿੱਚ ਹੋਇਆ ਇਹ ਅਧਿਐਨ ਜਰਨਲ ‘ਬੇਸਿਨ ਰਿਸਰਚ’ ਵਿੱਚ ਪ੍ਰਕਾਸ਼ਤ ਹੋਇਆ ਸੀ।
3 ਡੀ ਭੂਚਾਲ ਦੇ ਅੰਕੜੇ, ਮੈਰੀਨ ਸੈਡੀਮੈਂਟਾਂ ਦਾ ਭਾਰੀ ਮਾਤਰਾ ਵਿੱਚ ਟੁੱਟਣ ਦੀਆਂ ਪ੍ਰਕਿਰਿਆ ਅਤੇ ਮੈਰੀਨ ਸੈਡੀਮੈਂਟਾਂ ਨਾਲ ਟਕਰਾ ਕੇ ਕੀ ਪ੍ਰਤਿਕਿਰਿਆ ਕਰਦੇ ਹਨ, ਅਨੌਖੇ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦੇ ਹਨ। ਨਿਓਜੀਨ ਕਾਲ ਅਖਵਾਉਣ ਵਾਲੇ 23.03 ਤੋਂ 2.5 ਮਿਲੀਅਨ ਸਾਲ ਅਤੇ ਉਸ ਤੋਂ ਬਾਅਦ ਭੂ-ਵਿਗਿਆਨਕ ਕਾਲ, ਮੀਓਸੀਨ ਤੋਂ ਪਾਲੀਓਸੀਨ ਤੱਕ ਪੁੰਜ ਦੀਆਂ ਟ੍ਰਾਂਸਪੋਰਟ ਜਮ੍ਹਾਂ (ਐੱਮਟੀਡੀਜ਼) ਮੌਜੂਦ ਸੀ। ਮਿਓਸੀਨ (23.03 ਤੋਂ 5.33 ਮਿਲੀਅਨ ਸਾਲ ਪਹਿਲਾਂ) ਨਿਓਜੀਨ ਪੀਰੀਅਡ ਦਾ ਪਹਿਲਾ ਭੂਗੋਲਿਕ ਯੁੱਗ ਹੈ ਅਤੇ ਇਸ ਯੁੱਗ ਦੇ ਅੰਤ ਵੱਲ ਪਾਲੀਓਸੀਨ ਯੁੱਗ (5.33 ਤੋਂ 2.5 ਮਿਲੀਅਨ ਸਾਲ ਪਹਿਲਾਂ) ਸ਼ੁਰੂ ਹੁੰਦਾ ਹੈ। ਅਧਿਐਨ ਦਰਸਾਉਂਦਾ ਹੈ ਕਿ ਵੱਡੇ ਪੈਮਾਨੇ ’ਤੇ ਹੋਏ ਪ੍ਰਵਾਹ ਅਤੇ ਉਸਦੇ ਜਮਾਅ ਦੇ ਰੁਕਣ ’ਤੇ ਮੈਰੀਨ ਸੈਡੀਮੈਂਟਾਂ ਬਲਾਕੀ ਐੱਮਟੀਡੀ ਵਿੱਚ ਬਦਲ ਗਏ ਹਨ। ਜੋ ਮੱਧਮ ਤੋਂ ਉੱਚ ਉੱਚਾਈ ਵਾਲੇ ਰਾਫ਼ਟਡ ਬਲਾਕ, ਸਲਾਈਡ ਅਤੇ ਮਲਬੇ ਦੇ ਪ੍ਰਵਾਹ ਨਾਲ ਜਮਾਅ ਦੇ ਰੂਪ ਵਿੱਚ ਹੈ। ਇਨ੍ਹਾਂ ਬਦਲਾਵਾਂ ਤੋਂ ਸਮੁੰਦਰੀ ਵਾਤਾਵਰਣ ਵਿੱਚ ਹੋਏ ਬਦਲਾਅ ਦਾ ਪਤਾ ਲਗਦਾ ਹੈ।
ਅਧਿਐਨ ਸਮੁੰਦਰੀ ਤਲ ’ਤੇ ਸੈਡੀਮੈਂਟਾਂ ਦੇ ਸੰਚਲਨ ਨਾਲ ਜੁੜੀਆਂ ਵੱਖ-ਵੱਖ ਪ੍ਰਵਾਹ ਪ੍ਰਣਾਲੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ। ਇਹ ਕਈ ਪ੍ਰਵਾਹ ਸੰਕੇਤਾਂ ’ਤੇ ਵੀ ਚਾਨਣਾ ਪਾਏਗਾ ਜੋ ਕਿ ਸੈਡੀਮੈਂਟਾਂ ਦੀ ਵਿਸ਼ਾਲ ਲਹਿਰ ਦੀ ਗਤੀਸ਼ੀਲਤਾ ਜਾਂ ਪੁੰਜ ਦੇ ਪ੍ਰਵਾਹ ਦੀ ਪ੍ਰਮੁੱਖ ਆਵਾਜਾਈ ਦੀਆਂ ਦਿਸ਼ਾਵਾਂ ਅਤੇ ਵਿਧੀ ਨੂੰ ਪ੍ਰਭਾਸ਼ਿਤ ਕਰਦੇ ਹਨ। ਇਸ ਵਰਤਾਰੇ ਨੂੰ ਸਮਝਣਾ ਸਮੁੰਦਰੀ ਜੀਓਹਾਜ਼ਰਡਜ਼ ਦੇ ਸਮੁੰਦਰੀ ਤਲ ਦੀ ਪ੍ਰਕਿਰਤੀ ਅਤੇ ਫਿਜ਼ੀਓਗ੍ਰਾਫੀ ਨੂੰ ਸਮਝਣ ਵਿੱਚ ਸਹਾਇਤਾ ਕਰ ਸਕਦਾ ਹੈ ਜਿਸ ਨਾਲ ਸੈਡੀਮੈਂਟ ਗਤੀਸ਼ੀਲ ਹੋ ਸਕਦੇ ਹਨ। ਡਬਲਯੂਆਈਐੱਚਜੀ ਟੀਮ ਦੇ ਅਨੁਸਾਰ, ਸਮਾਨ ਜਿਓਮੋਰਫੋਲੋਜੀਕਲ ਅਭਿਆਸਾਂ ਨੂੰ ਭਾਰਤੀ ਅਤੇ ਗਲੋਬਲ ਸਮੁੰਦਰੀ ਸੈਡੀਮੈਂਟ ਬੇਸਿਨ ਤੱਕ ਵਧਾਇਆ ਜਾ ਸਕਦਾ ਹੈ।
ਚਿੱਤਰ 1: ਬਾਸਲ-ਚੱਟਾਨਾਂ ਦੇ ਤਲ ਅਤੇ ਵੱਡੀ ਮਾਤਰਾ ਵਿੱਚ ਟੁੱਟਣ ਕਾਰਨ ਹੋਏ ਪ੍ਰਵਾਹ ਨਾਲ ਬਣੇ ਢਲਾਣ, ਰੈਂਪ, ਕਾਂਵੋਲਿਊਟਡ ਫੈਬਰਿਕ, ਰਾਫ਼ਟਡ ਬਲਾਕ, ਟਬ੍ਰਿਡਾਇਟ ਚੈਨਲ, ਬ੍ਰੇਡਿਡ ਜਾਂ ਡੈਲਟਾ ਚੈਨਲ, ਅੰਡੀਫਾਰਮਡ ਪੈਲਿਓ ਸੀ-ਫਲੋਰ, ਆਦਿ ਨੂੰ ਦਰਸਾਇਆ ਗਿਆ ਹੈ।
ਪਬਲੀਕੇਸ਼ਨ ਲਿੰਕ: https://doi.org/10.1111/bre.12560
****
ਐੱਸਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1726695)
Visitor Counter : 210