ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਤਿੰਨ ਨੈਨੋਮੀਟਰ ਤੋਂ ਛੋਟੇ ਆਕਾਰ ਵਾਲੇ ਏਰੋਸੋਲ ਦੇ ਕਣ, ਜੋ ਜਲਵਾਯੂ ਨੂੰ ਪ੍ਰਭਾਵਤ ਕਰਨ ਵਾਲੇ ਅਕਾਰ ਤੱਕ ਪਹੁੰਚ ਸਕਦੇ ਹਨ, ਅਕਸਰ ਭਾਰਤ ਦੇ ਸ਼ਹਿਰੀ ਸਥਾਨਾਂ ‘ਤੇ ਬਣਦੇ ਹਨ

Posted On: 11 JUN 2021 4:14PM by PIB Chandigarh

 ਭਾਰਤ ਦੇ ਕਿਸੇ ਇੱਕ ਸ਼ਹਿਰੀ ਸਥਾਨ 'ਤੇ 3 ਨੈਨੋਮੀਟਰ (ਐੱਨਐੱਮ) ਤੋਂ ਛੋਟੇ ਏਰੋਸੋਲ ਦੇ ਕਣਾਂ ਦੀ ਕੰਸਨਟ੍ਰੇਸ਼ਨ, ਉਨ੍ਹਾਂ ਦੇ ਆਕਾਰ ਅਤੇ ਵਿਕਾਸ ਦਾ ਪਤਾ ਲਗਾਉਂਣ ਵਾਲੇ ਵਿਗਿਆਨਕਾਂ ਨੇ ਵਾਤਾਵਰਣ ਵਿੱਚ ਉਪ-3ਐੱਨਐੱਮ ਏਰੋਸੋਲ ਦੇ ਕਣ ਬਣਦੇ ਪਾਏ ਹਨ। ਇਹ ਇਸ ਗਲੋਂ ਮਹੱਤਵਪੂਰਣ ਹੈ ਕਿ ਇਨ੍ਹਾਂ ਨਵੇਂ ਬਣੇ ਕਣਾਂ ਦਾ ਇਕ ਵੱਡਾ ਹਿੱਸਾ ਵਧ ਰਹੇ ਕਲਾਉਡ ਕੰਸਨਟ੍ਰੇਸ਼ਨ ਦੇ ਕੇਂਦਰ (ਨਿਊਕਲੀਆਈ) ਦੇ ਅਕਾਰ ਤੱਕ ਪਹੁੰਚ ਸਕਦਾ ਹੈ ਜਿੱਥੇ ਉਹ ਜਲਵਾਯੂ ਨੂੰ ਪ੍ਰਭਾਵਤ ਕਰਦੇ ਹਨ।

 

 ਉਪ -3ਐੱਨਐੱਮ ਅਕਾਰ ਦੇ ਛੋਟੇ ਅਣੂ ਸਮੂਹਾਂ ਦੇ ਗਠਨ ਨੂੰ ਤਕਨੀਕੀ ਤੌਰ ‘ਤੇ ਏਰੋਸੋਲ ਨਿਊਕਲੀਏਸ਼ਨ ਕਿਹਾ ਜਾਂਦਾ ਹੈ, ਅਤੇ ਬਾਅਦ ਵਿੱਚ ਇਨ੍ਹਾਂ ਨਵੇਂ ਬਣੇ ਸਮੂਹਾਂ ਦੇ ਵੱਡੇ ਅਕਾਰ ਵਿੱਚ ਵਾਧੇ ਨੂੰ ਵਾਯੂਮੰਡਲਿਕ ਨਵਾਂ ਕਣ ਸਿਰਜਣ (ਐੱਨਪੀਐੱਫ) ਕਿਹਾ ਜਾਂਦਾ ਹੈ। ਐੱਨਪੀਐੱਫ ਦਾ ਵਰਤਾਰਾ ਧਰਤੀ ਦੇ ਵਾਯੂਮੰਡਲ (ਟ੍ਰੈਸਟ੍ਰਿਅਲ ਟ੍ਰੋਸਪੋਸਫੀਅਰ) ਵਿੱਚ ਹਰ ਜਗ੍ਹਾ ਹੁੰਦਾ ਹੈ ਅਤੇ ਇਸ ਲਈ ਇਹ ਵਾਤਾਵਰਣ ਵਿੱਚ ਏਰੋਸੋਲ ਸੰਖਿਆ ਦਾ ਇੱਕ ਵੱਡਾ ਸਰੋਤ ਹੈ। ਹਾਲਾਂਕਿ ਫੀਲਡ ਪੱਧਰ ‘ਤੇ ਨਿਰੀਖਣ, ਪ੍ਰਯੋਗਸ਼ਾਲਾ ਵਿਚਲੇ ਪ੍ਰਯੋਗਾਂ ਅਤੇ ਮਾਡਲਿੰਗ ਪਹੁੰਚ ਦੀ ਵਰਤੋਂ ਕਰਦਿਆਂ ਗਲੋਬਲ ਪੱਧਰ 'ਤੇ ਵਿਆਪਕ ਤੌਰ ‘ਤੇ ਇਸ ਬਾਰੇ ਅਧਿਐਨ ਕੀਤਾ ਗਿਆ ਹੈ, ਪਰ ਭਾਰਤ ਵਿੱਚ ਇਹ ਸੈਕਟਰ ਮੁੱਖ ਤੌਰ 'ਤੇ ਅਛੂਤਾ ਰਿਹਾ ਹੈ।

 

 ਹੈਦਰਾਬਾਦ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਭਾਰਤ ਦੇ ਕਿਸੇ ਸ਼ਹਿਰੀ ਸਥਾਨ 'ਤੇ ਪਹਿਲੀ ਵਾਰ ਨਿਊਟਰਲ ਉਪ-3ਐੱਨਐੱਮ ਕਣਾਂ ਨੂੰ ਮਾਪਿਆ। ਡਾ. ਵਿਜੇ ਕਾਨਾਵਾੜੇ ਅਤੇ ਸ੍ਰੀ ਮੈਥਿਊ ਸੇਬੇਸਟੀਅਨ ਨੇ 1 ਤੋਂ 3ਐੱਨਐੱਮ ਦੇ ਅਕਾਰ ਦੀ ਰੇਂਜ ਵਿੱਚ ਕਣਾਂ ਦੇ ਆਕਾਰ ਦੀ ਵੰਡ ਨੂੰ ਮਾਪਣ ਲਈ ਏਅਰਮੋਡਸ ਨੈਨੋ ਕੰਡੈਂਸੇਸ਼ਨ ਨਿਊਕਲੀਅਸ ਕਾਊਂਟਰ (ਐੱਨਸੀਐੱਨਸੀ) ਦੀ ਵਰਤੋਂ ਕੀਤੀ।

 

 ਜਲਵਾਯੂ ਤਬਦੀਲੀ ਪ੍ਰੋਗਰਾਮ ਵਿਭਾਗ ਦੇ ਅਧੀਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਮੱਰਥਿਤ, ਇਸ ਅਧਿਐਨ ਵਿੱਚ, ਇਨ੍ਹਾਂ ਦੋਵਾਂ ਵਿਗਿਆਨੀਆਂ ਨੇ ਹੈਦਰਾਬਾਦ ਯੂਨੀਵਰਸਿਟੀ ਦੀ ਕੈਂਪਸ ਸਾਈਟ ਵਿਖੇ ਜਨਵਰੀ 2019 ਤੋਂ ਨਿਰੰਤਰ ਨਿਰੀਖਣ ਕੀਤੇ, ਜਿੱਥੇ ਐਰੋਸੋਲ ਨਿਊਕਲੀਏਸ਼ਨ ਦੀ ਪ੍ਰਕਿਰਿਆ ਵਾਪਰਦੀ ਹੈ, ਅਤੇ ਉਨ੍ਹਾਂ ਉਪ- ਆਕਾਰ ਵਿੱਚ 3ਐੱਨਐੱਮ ਸਿਸਟਮ ਵਿਚ ਛੋਟੇ ਅਣੂ ਸਮੂਹਾਂ ਦੇ ਗਠਨ ਦੀ ਦਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਇਹ ਖੋਜ ਹਾਲ ਹੀ ਵਿੱਚ ‘ਵਾਯੂਮੰਡਲ ਵਾਤਾਵਰਣ’ ਰਸਾਲੇ ਵਿੱਚ ਪ੍ਰਕਾਸ਼ਤ ਹੋਈ ਹੈ।

 

 ਇਸ ਖੋਜ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਬ -3ਐੱਨਐੱਮ ਕਣਾਂ ਦਾ ਇੱਕ ਪੂਲ ਅਕਸਰ ਵਾਯੂਮੰਡਲ ਵਿੱਚ ਮੌਜੂਦ ਹੁੰਦਾ ਹੈ, ਪਰ ਇਹ ਕਲੱਸਟਰ ਕਿੰਨੀ ਤੇਜ਼ੀ ਨਾਲ ਵੱਧਦੇ ਹਨ, ਇਹ ਵਿਭਿੰਨ ਕਾਰਕਾਂ ‘ਤੇ ਨਿਰਭਰ ਕਰਦਾ ਹੈ।ਵਿਗਿਆਨਕਾਂ ਨੇ ਪਾਇਆ ਕਿ ਇਨ੍ਹਾਂ ਵਿੱਚੋਂ ਸਿਰਫ ਅੱਧੇ ਵਰਤਾਰਿਆਂ ਵਿੱਚ ਨਵੇਂ ਬਣੇ ਅਣੂ ਸਮੂਹ 10ਐੱਨਐੱਮ ਦੇ ਅਕਾਰ ਤੋਂ ਵੱਧ ਦੇ ਦਿਖਾਈ ਦਿੱਤੇ। ਇਸ ਤਰ੍ਹਾਂ ਕਣ ਦੇ ਆਕਾਰ ਦੀਆਂ ਡਿਸਟਰੀਬਿਊਸ਼ਨਾਂ ਇੱਕ ਰਵਾਇਤੀ ਕੇਲੇ ਦੇ ਆਕਾਰ ਵਾਲੇ ਏਰੋਸੋਲ ਦੇ ਵਾਧੇ ਨੂੰ ਪ੍ਰਦਰਸ਼ਿਤ ਕਰਦੀਆਂ ਹਨ, ਜੋ ਖੇਤਰੀ ਐੱਨਪੀਐੱਫ ਈਵੈਂਟ ਦਾ ਸੂਚਕ ਹੈ। 

 

ਖੋਜ ਵਿੱਚ ਲੱਗੇ ਵਿਗਿਆਨਕਾਂ ਦੀ ਟੀਮ ਨੇ ਸਬ -3ਐੱਨਐੱਮ ਦੇ ਅਕਾਰ ਦੇ ਕਣਾਂ ਦੀ ਕੰਸਨਟ੍ਰੇਸ਼ਨ ਅਤੇ ਸਲਫਿਊਰਿਕ ਏਸਿਡ ਦੀ ਕੰਸਨਟ੍ਰੇਸ਼ਨ ਦੇ ਵਿਚਕਾਰ ਇੱਕ ਮਜ਼ਬੂਤ ਸਕਾਰਾਤਮਕ ਸੰਬੰਧ ਪਾਇਆ, ਜਿਸ ਨਾਲ ਉਪ-3ਐੱਨਐੱਮ ਕਣਾਂ ਦੇ ਗਠਨ ਵਿੱਚ ਸਲਫਿਊਰਿਕ ਏਸਿਡ ਦੀ ਸੰਭਾਵਤ ਭੂਮਿਕਾ ਦੀ ਪੁਸ਼ਟੀ ਹੁੰਦੀ ਹੈ। ਹਾਲਾਂਕਿ ਐੱਨਪੀਐੱਫ ਦਾ ਵਰਤਾਰਾ ਅਕਸਰ ਵਾਤਾਵਰਣ ਵਿੱਚ ਸਲਫਿਊਰਿਕ ਏਸਿਡ ਨਾਲ ਸ਼ੁਰੂ ਹੁੰਦਾ ਹੈ, ਪਰੰਤੂ ਸਲਫਿਊਰਿਕ ਏਸਿਡ ਇਕੱਲੇ ਹੀ ਵਾਤਾਵਰਣ ਵਿਚਲੇ ਕਣ ਦੇ ਗਠਨ ਅਤੇ ਵਿਕਾਸ ਦਰ ਦੀ ਵਿਆਖਿਆ ਕਰਨ ਵਿੱਚ ਅਸਫਲ ਰਹਿੰਦਾ ਹੈ। ਹੋਰ ਵਾਸ਼ਪ ਜਿਵੇਂ ਕਿ ਅਮੋਨੀਆ, ਅਮਾਈਨਜ਼ ਅਤੇ ਆਰਗੈਨਿਕਸ ਇਨ੍ਹਾਂ ਨਵੇਂ ਬਣੇ ਕਣਾਂ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ, ਇਹ ਨਵੇਂ ਬਣੇ ਕਣ ਹਮੇਸ਼ਾਂ ਹੀ ਵੱਡੇ ਅਕਾਰ ਵਿੱਚ ਨਹੀਂ ਵੱਧਦੇ ਸਨ, ਅਤੇ ਵਿਗਿਆਨਕਾਂ ਦੀ ਟੀਮ ਨੇ ਇਹ ਅਨੁਮਾਨ ਲਗਾਇਆ ਕਿ ਇਨ੍ਹਾਂ ਕਣਾਂ ਦਾ ਵਾਧਾ ਸੰਘਣੇ ਵਾਸ਼ਪਾਂ ਵਰਗੇ ਜੈਵਿਕ ਮਿਸ਼ਰਣਾਂ ਦੀ ਘੱਟ ਇਕਾਗਰਤਾ ਦੁਆਰਾ ਸੀਮਤ ਸੀ। ਇਸ ਦੇ ਮੱਦੇਨਜ਼ਰ, ਭਾਰਤ ਵਿੱਚ ਵਿਭਿੰਨ ਵਾਤਾਵਰਣ ਵਿੱਚ ਐੱਨਪੀਐੱਫ ਨੂੰ ਚਲਾਉਣ ਵਾਲੇ ਢਾਂਚੇ ਨੂੰ ਸਮਝਣ ਲਈ ਅਤਿ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦਿਆਂ ਖੋਜ ਦੀ ਜ਼ਰੂਰਤ ਮਹਿਸੂਸ ਕੀਤੀ ਗਈ।

 

 

 ਚਿੱਤਰ 1.  ਟਾਈਪ -1 (ਖੁੱਲ੍ਹਾ ਸਰਕਲ) ਲਈ ਸਲਫਿਊਰਿਕ ਏਸਿਡ ਕੰਸਨਟ੍ਰੇਸ਼ਨ ([H2SO4] ਪ੍ਰੌਕਸੀ) ਦੇ ਇੱਕ ਕਾਰਜ ਦੇ ਤੌਰ ‘ਤੇ ਉਪ-ਐੱਨਐੱਮ ਕਣ ਕੰਸਨਟ੍ਰੇਸ਼ਨ (NSub-3nm) ਬਨਾਮ 1.4ਐੱਨਐੱਮ ਕਣਾਂ (ਜੇ1.4) ਦੀ ਪ੍ਰਤੀ ਘੰਟਾ ਔਸਤ ਕਣ ਬਣਨ ਦੀ ਦਰ ਦਾ ਸਕੈਟਰ ਪਲਾਟ ਅਤੇ ਟਾਈਪ- II (ਪਲੱਸ ਸਾਈਨ) ਹੈਦਰਾਬਾਦ ਵਿੱਚ ਐੱਨਪੀਐੱਫ ਈਵੈਂਟ। ਦੁਨੀਆਂ ਭਰ ਦੇ ਵਿਭਿੰਨ ਵਾਤਾਵਰਣ ਵਿਚਲੀਆਂ ਹੋਰ ਸਾਈਟਾਂ ਲਈ J1.4, ਐੱਨਸਬ -3ਐੱਨਐੱਮ, ਅਤੇ [ਐੱਚ2ਐੱਸਓ4] ਦੇ ਪ੍ਰੌਕਸੀ ਮੁੱਲ ਵੀ ਤੁਲਨਾਤਮਕ ਵਿਸ਼ਲੇਸ਼ਣ ਲਈ ਤਿਆਰ ਕੀਤੇ ਗਏ ਹਨ।  * ਸਰਦੀਆਂ ਦੇ ਸਮੇਂ ਦੇ ਮਾਪ ਨੂੰ ਦਰਸਾਉਂਦਾ ਹੈ। ਰੰਗ ਪੈਮਾਨਾ [H2SO4] ਪ੍ਰੌਕਸੀ ਦੀ ਇਕਾਗਰਤਾ ਦਰਸਾਉਂਦਾ ਹੈ।

 

 

ਪਬਲੀਕੇਸ਼ਨ ਲਿੰਕ:

https://doi.org/10.1016/j.atmosenv.2021.118460


 

***********


 

 ਐੱਸਐੱਸ / ਆਰਪੀ (ਡੀਐੱਸਟੀ ਮੀਡੀਆ ਸੈੱਲ)


(Release ID: 1726694) Visitor Counter : 208


Read this release in: Urdu , Tamil , English , Hindi